ਮੌਕਾ ਦੇਖ ਟਪੂਸੀਆਂ ਮਾਰ ਜਾਂਦੇ, ਮੁੱਲ ਆਪਣਾ ਜਿਨ੍ਹਾਂ ਨੇ ਵੱਟਣਾ ਜੀ।
ਬਣਦੇ ਪਲਾਂ ਦੇ ਵਿਚ ਚੁਫੇਰਗੜ੍ਹੀਏ, ਔਖਾ ਖੰਡੇ ਦੀ ਧਾਰ ‘ਤੇ ਨੱਚਣਾ ਜੀ।
ਖੜ੍ਹੇ ਰਹਿਣ ਜੋ ਸੱਚ-ਸਿਧਾਂਤ ਉਤੇ, ਭਾਗੀਂ ਉਨ੍ਹਾਂ ਦੇ ਧੂੜ ਹੀ ਫੱਕਣਾ ਜੀ।
ਜਾਵੇ ਸਮਝਿਆ ਉਸੇ ਨੂੰ Ḕਘਾਗ ਨੇਤਾḔ, ਜਿਸ ਨੂੰ ਆ ਗਿਆ ਲੋਕਾਂ ਨੂੰ ਹੱਕਣਾ ਜੀ।
ਯੁਗ ਬਦਲਿਆ ਬਦਲ ਗਏ ਭਾਵ ਪਹਿਲੇ, ਹੀਣਾ ਰਿਹਾ ਨਾ Ḕਨੱਕ ਦਾ ਕੱਟਿਆḔ ਜੀ।
ਹੁਣ ਕਹਿੰਦੇ ਨੇ ਹੋਈ Ḕਘਰ ਵਾਪਸੀḔ ਐ, ਪਹਿਲੇ ਕਹਿੰਦੇ ਸੀ Ḕਥੁੱਕਿਆ ਚੁੱਟਿਆḔ ਜੀ।