ਫੁੱਫੜ ਵੀ ਫੇਸ ਬੁੱਕ ‘ਤੇ?

Ḕਹਾਈ ਫਾਈḔ ਫੋਨ ਕੋਲ ਰੱਖਣਾ ਜਰੂਰ ਹੋਇਆ, ਭੋਰਾ ਨਾ ਫਿਕਰ ਭਾਵੇਂ ਸਿਰ ਚੜ੍ਹੇ ਲੋਨ ਜੀ।
ਰੱਖਦੇ ਝੁਕਾਈ ਧੌਣ ਸਾਰਾ ਦਿਨ ਇਹਦੇ ਉਤੇ, ਵਿੰਗੀ ਟੇਢੀ ਹੋ ਜੇ ਭਾਵੇਂ ਰੀੜ੍ਹ ਵਾਲੀ ḔਬੋਨḔ ਜੀ।
Ḕਕੀ ਪੈਡḔ ਉਤੇ ਨਾਚ ਉਂਗਲਾਂ ਦਾ ਹੋਈ ਜਾਵੇ, ਲਿਖਦੇ ਸੁਨੇਹੇ ਉਂਜ ਧਾਰ ਕੇ ਤੇ ਮੋਨ ਜੀ।
ਖਾਣਾ-ਪੀਣਾ ਸਾਰਾ ਕੁਝ ਛੱਡ ਭੱਜ ਉਠਦੇ ਨੇ, ਕੰਨੀਂ ਜਦੋਂ ਪੈ ਜਾਂਦੀ ਏ ਫੋਨ ਵਾਲੀ ਟੋਨ ਜੀ।
ਕਰਦੇ ḔਕੁਮੈਂਟḔ ਇਹੋ, Ḕਅੱਤ ਐ ਬਈ, ਸਿਰਾ ਲਾ’ਤਾḔ, ਮਾਰਦੇ ḔਲਾਈਕḔ ਇਕ ਦੂਸਰੇ ਦੀ ḔਲੁੱਕḔ ‘ਤੇ।
ਚਾਚੇ, ਤਾਏ, ਮਾਮੇ, ਭੂਆ ਕੋਈ ਪਿਛੇ ਰਿਹਾ ਹੈ ਨ੍ਹੀਂ, ਫੁੱਫੜ ਵੀ ਲੱਭਦਾ ਏ ਹੁਣ ਫੇਸ-ਬੁੱਕ ‘ਤੇ।