ਬਲਜੀਤ ਬਾਸੀ
ਜਦ ਮਨੁਖ ਸਭਿਅਤਾ ਦੀਆਂ ਬਰੂਹਾਂ ‘ਤੇ ਪੁੱਜਾ ਤਾਂ ਉਸ ਦੇ ਕਿੱਤੇ ਵਿਸ਼ੇਸੀਕ੍ਰਿਤ ਹੋ ਗਏ ਤੇ ਹਰ ਵਿਸ਼ੇਸੀਕ੍ਰਿਤ ਕਸਬ ਵਿਚ ਕਿਸੇ ਨਾ ਕਿਸੇ ਕਿਸਮ ਦੇ ਨਾਪ-ਤੋਲ ਦੇ ਪ੍ਰਬੰਧ ਦੀ ਲੋੜ ਮਹਿਸੂਸ ਹੋਈ। ਰਾਜਗੀਰੀ ਵਿਚ ਉਚਾਈ-ਲੰਬਾਈ ਦੀਆਂ ਮਿਣਤੀਆਂ, ਦਰਜ਼ੀ ਦੇ ਧੰਦੇ ਵਿਚ ਕਪੜਾ ਮਿਣਨ, ਵਪਾਰ ਵਿਚ ਭਾਰ ਤੋਲਣ, ਤਰਖਾਣਾ-ਲੁਹਾਰਾ ਵਿਚ ਗੁਣੀਆ ਆਦਿ ਸਾਹਮਣੇ ਆਏ। ਆਪਣੀ ਰੋਜ਼ੀ ਲਈ ਸ਼ਿਕਾਰ ਕਰਨ ਜਾਂ ਫਲ ਆਦਿ ਇਕੱਤਰ ਕਰਨਾ ਛੱਡ ਕੇ ਮਨੁਖ ਇਕ ਜਗ੍ਹਾ ਬੱਝ ਕੇ ਖੇਤੀ ਕਰਨ ਲੱਗਾ ਤਾਂ ਜ਼ਮੀਨ ਮਾਪਣ ਦੀ ਲੋੜ ਪਈ। ਜ਼ਮੀਨ ਮਾਪਣ ਦੀਆਂ ਇਕਾਈਆਂ ਵਜੋਂ ਏਕੜ, ਘੁਮਾ, ਕਨਾਲ, ਸਰਸਾਹੀ, ਮਰਲਾ, ਵਿਘਾ, ਕੋਹ, ਕਦਮ, ਕਾਨੀ, ਗਜ਼, ਫੁੱਟ, ਜਰੀਬ, ਗਿਰਾਹ, ਚੱਪਾ ਆਦਿ ਜਿਹੇ ਅਨੇਕਾਂ ਸ਼ਬਦ ਸਾਹਮਣੇ ਆਏ। ਭਾਰ ਮਾਪਣ ਲਈ ਮਣ, ਸੇਰ, ਛਟਾਂਕ, ਪਾਅ, ਰੱਤੀ, ਮਾਸ਼ਾ ਤੇ ਹੋਰ। ਇਹ ਸਾਰੇ ਸ਼ਬਦ ਬਹੁਤ ਹੀ ਸਰਲ ਤੇ ਸਹਿਜ ਅਨੁਭਵਾਂ ਵੱਲ ਇਸ਼ਾਰਾ ਕਰਦੇ ਹਨ ਜਿਵੇਂ ‘ਮਾਸ਼ਾ’ ਮਾਂਹ ਦੇ ਭਾਰ ਤੋਂ ਬਣਿਆ, ‘ਕੋਹ’ ਸੰਸਕ੍ਰਿਤ ‘ਕ੍ਰੋਸ’ ਦਾ ਵਿਕਸਿਤ ਰੂਪ ਹੈ ਜਿਸ ਦਾ ਅਰਥ ਗਾਂ ਦਾ ਰੰਭਣਾ ਹੈ- ਮੂਲ ਭਾਵ ਜਿਸ ਫਾਸਲੇ ਤੱਕ ਗਾਂ ਦੀ ਅਵਾਜ਼ ਸੁਣਾਈ ਦੇਵੇ। ਕਿਹਾ ਜਾਂਦਾ ਹੈ ਕਿ ਸਿੰਧ ਘਾਟੀ ਦੀ ਸਭਿਅਤਾ ਦੌਰਾਨ ਭਾਰ, ਲੰਬਾਈ ਅਤੇ ਸਮੇਂ ਨੂੰ ਮਾਪਣ ਦੇ ਸਭ ਤੋਂ ਪ੍ਰਾਚੀਨ, ਸੁਨਿਸਚਿਤ ਅਤੇ ਛੋਟੇ ਪੈਮਾਨੇ ਲਭੇ ਗਏ। ਸਭਿਅਤਾ ਦੇ ਵਿਕਾਸ ਨਾਲ ਨਵੀਆਂ ਨਵੀਆਂ ਸਥੂਲ, ਮਹੀਨ ਤੇ ਸੂਖਮ ਚੀਜ਼ਾਂ ਬਣਨ ਲੱਗੀਆਂ ਤੇ ਉਨਾਂ ਦੇ ਮਾਪਣ ਲਈ ਨਵੀਆਂ ਨਵੀਆਂ ਇਕਾਈਆਂ ਹੋਂਦ ਵਿਚ ਆਈਆਂ ਜਿਵੇਂ ਗਰਮੀ, ਗੁਰੂਤਾ, ਭੁਚਾਲ, ਬਿਜਲੀ, ਰੋਸ਼ਨੀ ਆਦਿ ਲਈ ਪੈਮਾਨੇ ਮਿਥੇ ਗਏ। ਹੁਣ ਤਾਂ ਬੁਧੀ ਤੇ ਭਾਵਾਂ ਨੂੰ ਵੀ ਮਿਣਿਆ ਜਾਣ ਲੱਗਾ ਹੈ। ਮੁਢ ਕਦੀਮ ਤੋਂ ਹੀ ਬੰਦੇ ਨੇ ਦੇਖਿਆ ਕਿ ਸਮੇਂ ਦੀ ਗਤੀ ਵਿਚ ਮੁੜ ਮੁੜ ਉਹੋ ਰੁੱਤਾਂ ਆਉਂਦੀਆਂ ਹਨ-ਸੂਰਜ, ਚੰਦ, ਨਛੱਤਰਾਂ ਆਦਿ ਦੀ ਗਰਦਿਸ਼ ਵਿਚ ਬਾਕਾਇਦਗੀ ਹੈ। ਇਸ ਲਈ ਸਮੇਂ ਨੂੰ ਇਨ੍ਹਾਂ ਅਕਾਸ਼ੀ ਪਿੰਡਾਂ ਦੀ ਗਰਦਿਸ ਅਨੁਸਾਰ ਸਾਲ, ਮਹੀਨੇ, ਦਿਨਾਂ ਆਦਿ ਵਿਚ ਵੰਡਿਆ ਗਿਆ।
ਅਸੀਂ ਪਹਿਲਾਂ ਦੇਖ ਚੁਕੇ ਹਾਂ ਕਿ ਕਿਸੇ ਵੀ ਮਿਕਦਾਰ ਨੂੰ ਮਿਣਨ ਦੀ ਧਾਰਨਾ ਲਈ ਚੰਦ ਦੇ ਘਟਣ ਵਧਣ ਦੇ ਅੰਸ਼ਾਂ ਤੋਂ ‘ਮਾ’ ਧਾਤੂ ਹੋਂਦ ਵਿਚ ਆਇਆ। ਇਸ ਤੋਂ ਮਿਣਨ ਦੀ ਸਮੁਚੀ ਪ੍ਰਣਾਲੀ ਲਈ ‘ਮਾਪ’ ਸ਼ਬਦ ਹੋਂਦ ਵਿਚ ਆਇਆ। “ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ” (ਭਗਤ ਕਬੀਰ), ਅਰਥਾਤ ਜਰੀਬ (ਡੋਰੀ) ਨਾਲ ਪੂਰਾ ਮਾਪਦੇ ਨਹੀਂ, ਵੱਢੀ ਬਹੁਤ ਲੈਂਦੇ ਹਨ। ਮਾਪ ਤੋਂ ਅਗੇ ‘ਮਾਪਦੰਡ’ ਬਣਿਆ। ਦੰਡ ਤਾਂ ਅਸਲ ਵਿਚ ਡੰਡਾ ਦਾ ਹੀ ਰੂਪ ਹੈ, ਅਰਥਾਤ ਮਾਪਣ ਵਾਲਾ ਡੰਡਾ, ੇਅਰਦ ਸਟਚਿਕ। ਮਾ ਤੋਂ ਹੀ ‘ਮਾਨ’ ਬਣਿਆ, ਮਾਪਦੰਡ ਨੂੰ ਮਾਨਦੰਡ ਵੀ ਕਹਿ ਦਿੱਤਾ ਜਾਂਦਾ ਹੈ। ਨਕਸ਼ੇ ਦੇ ਅਰਥਾਂ ਵਾਲੇ ‘ਮਾਨਚਿਤਰ’ ਦਾ ਭਾਵ ਮਿਣਤੀ ਦੀ ਨਿਸਬਤ ਬਣਾਇਆ ਚਿੱਤਰ ਹੈ। ‘ਅਨੁਮਾਨ’ ਦਾ ਅਰਥ ਕਿਆਫ਼ਾ ਵੀ ਮਨ ਵਿਚ ਕਿਸੇ ਮਿਕਦਾਰ ਲਈ ਲਾਇਆ ਮਾਪ ਹੀ ਹੈ। ‘ਨਿਰਮਾਣ’ ਦਾ ਮੁਢਲਾ ਅਰਥ ਮਿਣਨਾ ਹੀ ਹੈ ਪਰ ਫਿਰ ਮਿਣਨ ਦੀ ਕਿਰਿਆ ਕਾਰਨ ਬਣਾਉਣਾ, ਰਚਣਾ ਹੋ ਗਏ। ਮਾਨ ਤੋਂ ਅੱਗੇ ਮਿਣਨਾ ਅਤੇ ਮਿਣਤੀ ਸ਼ਬਦ ਬਣ ਜਾਂਦੇ ਹਨ। ਹਿਸਾਬ ਲਾਉਣਾ ਦੇ ਅਰਥਾਂ ਵਿਚ ਗਿਣਤੀ-ਮਿਣਤੀ ਸਮਾਸ ਬਣ ਜਾਂਦਾ ਹੈ। ਇਸੇ ਕੜੀ ਵਿਚ ਅਣਮਿਣਿਆ ਸ਼ਬਦ ਹਾਸਿਲ ਆਉਂਦਾ ਹੈ। ‘ਮਾ’ ਦੇ ਅੱਗੇ ‘ਸ’ ਅਗੇਤਰ ਲੱਗ ਕੇ ਸਮਾਅ, ਸਮਾਉਣਾ ਬਣ ਗਏ। ਮੁਖ ਭਾਵ ਹੈ ਮਿਣਤੀ ਵਿਚ ਬਰਾਬਰ ਹੋਣਾ। ਕੋਈ ਤਰਲ ਆਦਿ ਜਦ ਕਿਸੇ ਦੂਜੇ ਵਿਚ ਸਮਾਉਂਦਾ ਹੈ ਤਾਂ ਉਹ ਬਰਾਬਰ ਦਾ ਹੋ ਜਾਂਦਾ ਹੈ। ‘ਮਿਉਣਾ’ ਜਿਵੇਂ ‘ਚਾਅ ਵਿਚ ਮਿਉਂਦਾ ਨਹੀਂ’ ਵੀ ਇਸੇ ਦਾ ਰੂਪਾਂਤਰ ਹੈ।
ਇਸ ਦੇ ਅੱਗੇ ‘ਪਰਿ’ ਲੱਗ ਕੇ ਪਰਿਮਾਣ ਬਣ ਜਾਂਦਾ ਹੈ ਜਿਸ ਦਾ ਅਰਥ ਵੀ ਮਾਪਦੰਡ ਯਾਨਿ ਮਿਆਰ ਹੈ। ਪ੍ਰਮਾਣ ਦਾ ਅਰਥ ਸਬੂਤ ਹੈ ਅਰਥਾਤ ਕਿਸੇ ਵਾਕਿਆ ਨੂੰ ਸਾਬਿਤ ਕਰਦੇ ਤੱਥ। ਅਸੀਂ ਸੁਨਿਸਚਤਾ ਤੋਂ ਅਵੇਸਲੇ ਪੰਜਾਬੀ ਦੋਵੇਂ ਅਰਥਾਂ ਲਈ ਕਈ ਵਾਰੀ ਇਕੋ ਸ਼ਬਦਜੋੜ ਵਰਤ ਲੈਂਦੇ ਹਾਂ। ‘ਉਪ’ ਅਗੇਤਰ ਲੱਗ ਕੇ ਉਪਮਾ ਬਣ ਜਾਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਤਾਂ ਦੋ ਵਰਤਾਰਿਆਂ ਦਰਮਿਆਨ ਸਮਾਨਤਾ ਹੀ ਹੈ ਪਰ ਵਿਸਤ੍ਰਿਤ ਅਰਥ ਵਡਿਆਈ, ਉਸਤਤ ਵੀ ਹੈ, “ਸਾਧ ਕੀ ਉਪਮਾ ਤਿਹ ਗੁਣ ਤੋ ਦੂਰਿ॥” (ਗੁਰੂ ਅਰਜਨ ਦੇਵ) ਇਸ ਸ਼ਬਦ ਦੀ ਵਧੇਰੇ ਵਰਤੋਂ ਇਕ ਤਰ੍ਹਾਂ ਦੇ ਅਲੰਕਾਰ ਲਈ ਹੁੰਦੀ ਹੈ ਜਿਸ ਨੂੰ ਤਸ਼ਬੀਹ ਵੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ‘ਉਸ ਦਾ ਮੁਖੜਾ ਚੰਦ ਵਰਗਾ ਹੈ।’ ਇਸ ਅਲੰਕਾਰ ਵਿਚ ਜਿਸ ਚੀਜ਼ ਨਾਲ ਤੁਲਨਾ ਕਰੀਏ ਉਹ ‘ਉਪਮਾਨ’ ਤੇ ਜਿਸ ਚੀਜ਼ ਦੀ ਤੁਲਨਾ ਕਰੀਏ ਉਹ ‘ਉਪਮੇਯ’ ਹੈ। ਦਿੱਤੇ ਹੋਏ ਦ੍ਰਿਸ਼ਟਾਂਤ ਵਿਚ ਚੰਦ ਉਪਮਾਨ ਤੇ ਮੁਖੜਾ ਉਪਮੇਯ ਹੈ। ਮਾਨ ਦੇ ਅੱਗੇ ਪ੍ਰਤਿ ਲੱਗ ਕੇ ਪ੍ਰਤਿਮਾਨ ਬਣ ਜਾਂਦਾ ਹੈ ਜਿਸ ਦਾ ਅਰਥ ਮਾਪਦੰਡ ਹੈ ਪਰ ਜੇ ਇਸ ਨੂੰ ‘ਪ੍ਰਤਿਮਾ’ ਵਜੋਂ ਲਿਖਿਆ ਜਾਵੇ ਤਾਂ ਇਸ ਦਾ ਅਰਥ ਮੂਰਤੀ ਹੋ ਜਾਂਦਾ ਹੈ। ਪ੍ਰਤਿਮਾ ਅਰਥਾਤ ਮੂਰਤੀ ਉਹ ਹੈ ਜੋ ਕਿਸੇ ਇਸ਼ਟ ਨਾਲ ਸਮਾਨਤਾ ਪ੍ਰਗਟ ਕਰਦੀ ਹੈ। ਇਸ ਦਾ ਵਿਕਸਿਤ ਅਰਥ ਮੂਰਤੀ ਸਰੂਪ ਸੁਹਣੀ/ਪੂਜਣਯੋਗ ਔਰਤ ਜਾਂ ਮਹਿਬੂਬ ਹੋ ਜਾਂਦਾ ਹੈ।
ਮਾ ਤੋਂ ਹੀ ਮਾਤਰ ਤੇ ਮਾਤਰਾ ਸ਼ਬਦ ਬਣੇ ਹਨ। ਮਾਤਰ ਦਾ ਉਂਜ ਤਾਂ ਅਰਥ ਬਰਾਬਰ ਹੀ ਹੈ ਪਰ ਰੂੜ੍ਹ ਹੋ ਕੇ ‘ਥੋੜਾ’ ਜਾਂ ‘ਸਿਰਫ਼’ ਬਣ ਗਿਆ ਹੈ ਜਿਵੇਂ ਮਨੁਖ ਮਾਤਰ। “ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ॥” (ਗੁਰੂ ਰਾਮ ਦਾਸ) ‘ਤੀਵੀਂ ਮਾਨੀ’ ਦਾ ਅਰਥ ਤੀਵੀਂ ਮਾਤਰ ਹੈ ਅਰਥਾਤ ਕਮਜ਼ੋਰ ਔਰਤ। ਮਾਤਰਾ ਦਾ ਮੁਖ ਅਰਥ ਮਿਕਦਾਰ ਹੈ, ਇਸ ਤੋਂ ਵਿਆਕਰਣ ਤੇ ਪਿੰਗਲ ਵਿਚ ਇਸ ਦੇ ਆਪਣੀ ਤਰ੍ਹਾਂ ਦੇ ਅਰਥ ਰੂੜ੍ਹ ਹੋਏ। ਵਿਆਕਾਰਣ ਵਿਚ ਅੱਖਰ ਜਾਂ ਵਿਅੰਜਨ ਦੇ ਨਾਲ ਲੱਗੇ ਚਿੰਨ੍ਹ ਜਿਵੇਂ ਬਿਹਾਰੀ ਸਿਹਾਰੀ ਆਦਿ ਮਾਤਰਾਵਾਂ ਹਨ। ਪਿੰਗਲ ਵਿਚ ਸਵਰਾਂ ਦੇ ਉਚਾਰਣ ਵਿਚ ਲੱਗੇ ਸਮੇਂ ਨੂੰ ਮਾਤਰਾ ਕਿਹਾ ਜਾਂਦਾ ਹੈ। ਦੋਨੋਂ ਸੰਦਰਭਾਂ ਵਿਚ ਮਾਤਰਾ ਇਕਹਿਰੀ ਜਾਂ ਦੂਹਰੀ ਹੁੰਦੀ ਹੈ।
ਮਾ ਤੋਂ ਹੀ ਮਿਣਨਾ ਤੇ ਫਿਰ ਭੂਤ ਕਾਰਦੰਤਕ ਮਿਤ ਬਣਿਆ। ਮਿਤ ਦਾ ਅਰਥ ਮਿਣਿਆ ਹੋਇਆ ਹੈ। ਇਸੇ ਤੋਂ ਤਰੀਕ ਦੇ ਅਰਥਾਂ ਵਾਲਾ ਮਿਤੀ ਸ਼ਬਦ ਬਣਿਆ ਅਰਥਾਤ ਚੰਦਰਮਾਸ ਅਨੁਸਾਰ ਕਿਸੇ ਕਾਰਜ ਲਈ ਮਿਥਿਆ ਹੋਇਆ ਦਿਨ ਜਿਵੇਂ, ਮਿਤੀ ਪੋਹ ਸੁਦੀ ਸੱਤਵੀਂ। ਮਿਤੀ ਦਾ ਅਰਥ ਵਿਆਜ ਵੀ ਹੈ ਜੋ ਹਰ ਮਿਤੀ ਅਰਥਾਤ ਦਿਨ-ਬ-ਦਿਨ ਵਧਦਾ ਜਾਂਦਾ ਹੈ। ਗੁਰਬਾਣੀ ਵਿਚ ਮਾਪ, ਮਿਣਤੀ ਦੇ ਅਰਥਾਂ ਵਿਚ ‘ਮਿਤਿ’ ਸ਼ਬਦ ਆਇਆ ਹੈ, “ਹਰਿ ਬਿਅੰਤ ਹਉ ਮਿਤਿ ਕਰਿ ਬਰਨਉ॥” ਇਸ ਦਾ ਅਰਥ ਹਦ, ਸੀਮਾ ਵੀ ਹੈ, “ਸੁਖਾ ਕੀ ਮਿਤਿ ਕਿਆ ਗਣੀ॥” ਇਸ ਦੇ ਅੱਗੇ ‘ਗਤਿ’ ਲੱਗ ਕੇ ਬਣਿਆ ਸਮਾਸ ਇਹੋ ਅਰਥ ਹੋਰ ਤੀਖਣ ਕਰ ਜਾਂਦਾ ਹੈ, “ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥” ਇਹ ਸਾਰੀਆਂ ਮਿਸਾਲਾਂ ਗੁਰੂ ਅਰਜਨ ਦੇਵ ਦੀ ਬਾਣੀ ਵਿਚੋਂ ਹਨ।
ਮਾਪਤੋਲ ਦੇ ਅਰਥਾਂ ਵਾਲਾ ਫਾਰਸੀ ਵਲੋਂ ਆਇਆ ਸ਼ਬਦ ਪੈਮਾਨਾ ਵੀ ਇਸੇ ਦਾ ਸੁਜਾਤੀ ਹੈ। ਅਸਲ ਵਿਚ ਇਹ ਪ੍ਰਤਿਮਾ/ਪ੍ਰਤਿਮਾਨ ਦੇ ਬਿਲਕੁਲ ਸਾਵਾਂ ਤੁਲਦਾ ਹੈ। ਪੁਰਾਣੀ ਫਾਰਸੀ ਵਿਚ ਸੰਸਕ੍ਰਿਤ ‘ਪ੍ਰਤਿ’ ਅਗੇਤਰ ਦੇ ਟਾਕਰੇ ਤੇ ‘ਪੈਤਿ’ ਹੈ। ਸੋ ਮੂਲ ਸ਼ਬਦ ‘ਪੈਤਿਮਾ/ਪੈਤਿਮਾਨ’ ਸੀ ਜੋ ਮੁਖ-ਸੁਖ ਕਾਰਨ ਪੈਮਾਨਾ ਹੋ ਗਿਆ। ਪੈਮਾਨਾ ਦਾ ਇਕ ਅਰਥ ਸ਼ਰਾਬ ਦਾ ਪਿਆਲਾ ਵੀ ਹੈ ਜਿਸ ਦੀ ਫਾਰਸੀ ਉਰਦੂ ਸ਼ਾਇਰੀ ਵਿਚ ਖੂਬ ਵਰਤੋਂ ਹੋਈ ਹੈ, “ਰਖ ਦੇ ਕੋਈ ਪੈਮਾਨਾ-ਓ-ਸਹਬਾ ਮੇਰੇ ਆਗੇ।” ਪੈਮਾਨਾ ਦਾ ਇਕ ਹੋਰ ਰੂਪ ਹੈ-ਪੈਮਾਇਸ਼। ਪਰਖ, ਇਮਤਿਹਾਨ ਦੇ ਅਰਥਾਂ ਵਾਲੇ ‘ਅਜ਼ਮਾਉਣਾ’/ਅਜ਼ਮਾਇਸ਼ ਸ਼ਬਦ ਵਿਚ ਵੀ ‘ਮਾ’ ਦਿਸ ਰਿਹਾ ਹੈ। ਅਰਥਾਤ ਕਿਸੇ ਪੈਮਾਨੇ ਅਨੁਸਾਰ ਪਰਖ ਕਰਨਾ। ਕਈ ਲੋਕ ਸ਼ਰਾਬ ਦੇ ਪਿਆਲੇ ਭਰ ਭਰ ਪੀਂਦੇ ਰਹਿੰਦੇ ਹਨ, ਆਪਣੀ ਪੀਣ-ਸਮਰਥਾ ਦੀ ਅਜ਼ਮਾਇਸ਼ ਕਰਨ ਲਈ! ਫਾਰਸੀ ਵਲੋਂ ਆਇਆ ‘ਫਰਮਾਨ’ ਸ਼ਬਦ ਵੀ ਇਸੇ ਕੜੀ ਦਾ ਹੈ। ਇਸ ਵਿਚ ‘ਫਰ’ ਅਗੇਤਰ ਦਾ ਅਰਥ ਪਹਿਲਾਂ ਹੈ। ਫਰਮਾਨ ਵਿਚ ਕਿਸੇ ਪੈਮਾਨੇ ‘ਤੇ ਉਤਰਨ ਲਈ ਹੁਕਮ ਜਾਰੀ ਹੁੰਦਾ ਹੈ। ਕਿਸੇ ਨੂੰ ਹੁਕਮ ਦੇਣ ਲਈ ਫਰਮਾਉਣਾ ਸ਼ਬਦ ਵਰਤਿਆ ਜਾਂਦਾ ਹੈ। ਸਾਡੇ ‘ਪਰਵਾਨਾ’ ਸ਼ਬਦ ਦੀ ਇਸ ਨਾਲ ਰਿਸ਼ਤੇਦਾਰੀ ਦੱਸੀ ਜਾਂਦੀ ਹੈ। ਪਰਵਾਨਾ ਵਿਚ ਵੀ ਫਰਮਾਨ ਵਾਂਗੂੰ ਕਿਸੇ ਪੈਮਾਨੇ ‘ਤੇ ਉਤਰੀ ਸਥਿਤੀ ਦਾ ਭਾਵ ਹੈ। ‘ਪਰਵਾਨਾ’ ਦਾ ਅਰਥ ਪ੍ਰਮਾਣ-ਪੱਤਰ ਹੈ; ਪਰਵਾਨਾ ਤੇ ਪ੍ਰਮਾਣ ਇਕੋ ਸ਼ਬਦ ਦੇ ਰੁਪਾਂਤਰ ਹਨ। ਭ੍ਰਿਸ਼ਟਾਚਾਰ ਦੇ ਇਸ ਯੁੱਗ ਵਿਚ ਕਿਸੇ ਪੈਮਾਨੇ ਤੇ ਉਤਰਨ ਦੀ ਲੋੜ ਖਤਮ ਹੋ ਗਈ ਹੈ, ਇਸ ਲਈ ਜਾਅਲੀ ਪਰਵਾਨੇ ਦਾ ਅਰਥ ਦਿੰਦਾ ‘ਗਿੱਦੜ-ਪਰਵਾਨਾ’ ਸ਼ਬਦ ਚੱਲ ਪਿਆ ਜਿਵੇਂ ‘ਸ਼ੇਰਗਿੱਲ’ ਦੀ ਥਾਂ ਤੇ ‘ਗਿੱਦੜਗਿੱਲ’!
ਅੰਗਰੇਜ਼ੀ ਵੱਲ ਆਈਏ ਤਾਂ ਇਸ ਭਾਵ ਨਾਲ ਜੁੜਦੇ ਸੁਜਾਤੀ ਸ਼ਬਦ ਬਥੇਰੇ ਮਿਲਦੇ ਹਨ। ਸਭ ਤੋਂ ਪਹਿਲਾਂ ਮਾਪ ਜਾਂ ਪੈਮਾਨਾ ਦੇ ਅਰਥਾਂ ਵਿਚ ਮeਅਸੁਰe ਸ਼ਬਦ ਸਾਹਮਣੇ ਆਉਂਦਾ ਹੈ ਜਿਸ ਵਿਚ ‘ਮਾ’ ਧਾਤੂ ਸਪਸ਼ਟ ਝਲਕਦਾ ਹੈ। ਇਹ ਸ਼ਬਦ ਅੰਤਮ ਤੌਰ ‘ਤੇ ਲਾਤੀਨੀ ਮeਨਸੁਰਅ ਤੋਂ ਆਇਆ ਹੈ। ਇਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਪਰਿਮਾਣ ਦੇ ਅਰਥਾਂ ਵਾਲੇ ‘ਮਿਆਰ’ ਸ਼ਬਦ ਦਾ ਮeਅਸੁਰe ਨਾਲ ਕੋਈ ਸਬੰਧ ਨਹੀਂ ਹੈ। ਇਹ ਅਰਬੀ ਵਲੋਂ ਆਇਆ ਹੈ ਤੇ ਜੋ ਅਰਬੀ ਸ਼ਬਦ ‘ਇਯਾਰ’ ਤੋਂ ਬਣਿਆ ਹੈ ਜਿਸ ਦਾ ਅਰਥ ਵੀ ਮਿਣਨਾ ਹੀ ਹੈ। ਇਸ ਤੋਂ ਅੱਗੇ ਕਈ ਸਾਰੇ ਅਰਥਾਂ ਵਾਲਾਂ ਮੀਟਰ ਮeਟeਰ ਸ਼ਬਦ ਹੈ ਜਿਸ ਵਿਚ ‘ਮਾ’ ਸਪਸ਼ਟ ਝਲਕਦਾ ਹੈ। ਇਹ ਸਾਡੇ ‘ਮਾਤਰਾ’ ਸ਼ਬਦ ਦੇ ਐਨ ਸਾਵਾਂ ਤੁਲਦਾ ਹੈ। ਸਭਨਾਂ ਵਿਚ ਮਿਣਨ ਦਾ ਹੀ ਭਾਵ ਹੈ ਭਾਵੇਂ ਲੰਬਾਈ ਦੀ ਮਿਣਤੀ ਵਾਲਾ ਮੀਟਰ ਲੈ ਲਵੋ, ਭਾਵੇਂ ਬਿਜਲੀ ਆਦਿ ਦਾ ਮੀਟਰ ਤੇ ਭਾਵੇਂ ਪਿੰਗਲ ਦਾ ਮੀਟਰ। ਅੰਗਰੇਜ਼ੀ ਦਾ ਇਕ ਦਿਲਚਸਪ ਸ਼ਬਦ ਹੈ ਪਹਅਗੋਦੇਨਅਮੋਮeਟeਰ ਜਿਸ ਦਾ ਅਰਥ ਅਜਿਹਾ ਜੰਤਰ ਹੈ ਜੋ ਭੋਜਨ ਚਿਥਣ ਸਮੇਂ ਜਬਾੜਿਆਂ ਵਲੋਂ ਖਰਚੀ ਜਾਂਦੀ ਸ਼ਕਤੀ ਨਾਪਦਾ ਹੈ। ਕਲ੍ਹ ਨੂੰ ਚਪੇੜ ਮਾਰਨ ਜਾਂ ਖਾਣ ਸਮੇਂ ਖਰਚ ਹੁੰਦੀ ਸ਼ਕਤੀ ਲਈ ਵੀ ਜੰਤਰ ਬਣ ਸਕਦਾ ਹੈ। ਧਮਿeਨਸਿਨ ਸ਼ਬਦ ਵਿਚ ਦ ਿਦਾ ਅਰਥ ਦੋ ਹੈ। ਇਸ ਤਰ੍ਹਾਂ ਇਸ ਸ਼ਬਦ ਲਈ ਸਾਡੀਆਂ ਭਾਸ਼ਾਵਾਂ ਵਿਚ ਇਸ ਭਾਵ ਲਈ ‘ਵਿਮਾ’ ਸ਼ਬਦ ਚਲਦਾ ਹੈ। ਇਸ ਵਿਚ ‘ਮਾ’ ਧਾਤੂ ਸਪਸ਼ਟ ਹੈ। ਟਹਰee-ਦਮਿeਨਸਿਨਅਲ ਦਾ ਪੰਜਾਬੀ ਵਿਚ ਅਨੁਵਾਦ ‘ਤਿੰਨ-ਵਿਮਈ’ ਹੋਵੇਗਾ। ਮੀਟਰ ਸ਼ਬਦ ਹੋਰ ਸ਼ਬਦਾਂ ਦੇ ਅੱਗੇ ਪਿਛੇ ਲੱਗ ਕੇ ਹੋਰ ਸ਼ਬਦਾਂ ਦਾ ਨਿਰਮਾਣ ਕਰ ਦਿੰਦਾ ਹੈ ਜਿਵੇਂ ਥਰਮਾਮੀਟਰ, ਬੈਰੋਮੀਟਰ, ਸੈਂਟੀਮੀਟਰ, ਕਿਲੋਮੀਟਰ ਆਦਿ। ਇਸ ਤੋਂ ਅੱਗੇ ਮeਟਰਚਿ ਸ਼ਬਦ ਬਣਿਆ ਹੈ ਸਮਿਟਰੀ ਸੇਮਮeਟਰੇ ਸ਼ਬਦ ਦਾ ਅਰਥ ਹੈ ਸੰਤੁਲਨ ਵਿਚ ਜੜੇ ਭਾਗ। ੰeਮeਸਟeਰ ਵਿਚ ਸe ਅੰਸ਼ ਦਾ ਅਰਥ ਛੇ ਹੈ ਮਤਲਬ ਕਿ ‘ਛਿਮਾਹੀ।’ ਇਸੇ ਤਰ੍ਹਾਂ ਜਿਉਮਟੈਰੀ ਦਾ ਮੁਢਲਾ ਅਰਥ ਜ਼ਮੀਨ ਮਿਣਨਾ ਹੈ। ਖਾਣੇ ਦੇ ਅਰਥਾਂ ਵਾਲੇ ਅੰਗਰੇਜ਼ੀ ਮeਅਲ ਦਾ ਮੁਢਲਾ ਅਰਥ ਭੋਜਨ ਦਾ ਸਮਾਂ ਅਰਥਾਤ ਡੰਗ ਹੈ। ਅਸਲ ਵਿਚ ਕਈ ਪੁਰਾਣੀਆਂ ਭਾਰੋਪੀ ਭਾਸ਼ਾਵਾਂ ਵਿਚ ਮe ਧਾਤੂ ਤੋਂ ਬਣੇ ਸ਼ਬਦਾਂ ਵਿਚ ਨਿਸਚਿਤ ਸਮੇਂ ਦਾ ਭਾਵ ਆ ਗਿਆ ਹੈ। ਮਿਸਾਲ ਵਜੋਂ ਜਰਮਨ ‘ਮਲ’ ਦਾ ਅਰਥ ਸਮਾਂ, ਵਕਤ ਹੈ। ਇਸ ਵਿਚ ਸਮੇਂ ਜਾਂ ਡੰਗ ਦਾ ਭਾਵ ਮe ਧਾਤੂ ਤੋਂ ਆ ਰਿਹਾ ਹੈ। ਫਇਚeਮeਅਲ (ਥੋੜਾ ਥੋੜਾ ਕਰਕੇ) ਦਾ ਮੁਢਲਾ ਅਰਥ ਸਾਲ-ਦਰ-ਸਾਲ ਹੈ।
Leave a Reply