ਕਰਦੇ ਵਿਤਕਰੇ, ਲਾਉਣ ਬੇਖੌਫ ਹੋ ਕੇ ਭਾਈਚਾਰੇ ਦੀ ਸਾਂਝ ਨੂੰ ਸੱਟ ਯਾਰੋ।
ਢਾਹ ਕੇ ਧਰਮ ਅਸਥਾਨ ਤੇ ‘ਕਾਂਡ’ ਕਰਕੇ, ਫੇਰ ‘ਅਮਨ’ ਦੀ ਲਾਉਂਦੇ ਨੇ ਰੱਟ ਯਾਰੋ।
ਕਹੇ ਕੁਝ ਕਾਨੂੰਨ ਨਾ ‘ਫਿਰਕੂਆਂ’ ਨੂੰ, ਮਗਰੋਂ ਹਰਕਤ ‘ਚ ਆਉਂਦਾ ਏ ਝੱਟ ਯਾਰੋ।
ਖੁਸ਼ ਰੱਖਦੇ ਸਦਾ ਬਹੁ-ਗਿਣਤੀਆਂ ਨੂੰ, ‘ਵੋਟ-ਬੈਂਕ’ ਦੀ ਭਾਲਦੇ ਖੱਟ ਯਾਰੋ।
ਲੱਭ ਲੈਣ ‘ਸ਼ਿਕਾਰ’ ਕੋਈ ਦੋਸ਼ ਲਾ ਕੇ, ਰਹਿ ਹੁੰਦਾ ਨਹੀਂ ਹਲਕਿਆਂ ਸਕਤਿਆਂ ‘ਤੇ।
ਫਿਰਕੂ ਹਾਕਮ ਜਦ ਤਖਤ ‘ਤੇ ਆਣ ਬੈਠੇ, ਘੱਟ ਗਿਣਤੀਆਂ ਚੜ੍ਹਦੀਆਂ ‘ਤਖਤਿਆਂ’ ‘ਤੇ!