ਦੀਨਾਨਗਰ ਹਮਲਾ: ਤਬਾਹੀ ਦੀ ਤਾਕ ਵਿਚ ਸਨ ਅਤਿਵਾਦੀ

ਗੁਰਦਾਸਪੁਰ: ਦੀਨਾਨਗਰ ਪੁਲਿਸ ਥਾਣੇ ਉਤੇ ਹੋਏ ਅਤਿਵਾਦੀ ਹਮਲੇ ਬਾਰੇ ਕਈ ਅਹਿਮ ਖੁਲਾਸੇ ਹੋਏ ਹਨ। ਪੰਜਾਬ ਪੁਲਿਸ ਮੁਤਾਬਕ ਅਤਿਵਾਦੀਆਂ ਕੋਲੋਂ ਪ੍ਰਾਪਤ ਹੋਇਆ ‘ਐਕਟਿਵ ਡਿਸਪੋਜਲ ਰਾਕਟ ਲਾਂਚਰ’ ਇਸ ਥਾਣੇ ਸਮੇਤ ਆਸ-ਪਾਸ ਦੇ ਇਲਾਕੇ ਨੂੰ ਉਡਾ ਸਕਦਾ ਸੀ ਤੇ ਇਹ ਬੁਲੇਟ ਪਰੂਫ ਗੱਡੀ ਉਤੇ ਵੀ ਮਾਰ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਨਾਲ ਹੀ ਅਤਿਵਾਦੀਆਂ ਕੋਲੋਂ ਪਾਕਿਸਤਾਨ ਵਿਚ ਬਣੇ ਹੋਏ ਦਸਤਾਨੇ ਬਰਾਮਦ ਹੋਣ ਕਾਰਨ ਇਨ੍ਹਾਂ ਦੀਆਂ ਤਾਰਾਂ ਸਿੱਧੇ ਤੌਰ ਉਤੇ ਪਾਕਿਸਤਾਨ ਨਾਲ ਹੀ ਜੁੜਨੀਆਂ ਸ਼ੁਰੂ ਹੋ ਗਈਆਂ ਹਨ।

ਅਤਿਵਾਦੀਆਂ ਕੋਲੋਂ ਪ੍ਰਾਪਤ ਹੋਏ ਡੀæਆਰæਐਲ਼ ਵਿਚ ਐਕਟਿਵ ਰਾਕਟ ਵੀ ਲੋਡ ਕੀਤਾ ਸੀ। ਅਜਿਹੇ ਹਥਿਆਰ ਅਤਿਵਾਦੀਆਂ ਵੱਲੋਂ ਹਰ ਪੱਖ ਤੋਂ ਬੇਵੱਸ ਹੋਣ ਉਪਰੰਤ ਵੱਡੀ ਤਬਾਹੀ ਮਚਾਉਣ ਲਈ ਵਰਤੇ ਜਾਂਦੇ ਹਨ ਪਰ ਤਕਰੀਬਨ ਤਿੰਨ ਵਜੇ ਦੇ ਬਾਅਦ ਪੁਲਿਸ ਵੱਲੋਂ ਥਾਣੇ ਦੀ ਇਮਾਰਤ ਉਤੇ ਤਿੰਨ ਪਾਸਿਆਂ ਤੋਂ ਕੀਤੀ ਗਈ ਅੰਧਾਧੁੰਦ ਗੋਲਾਬਾਰੀ ਕਾਰਨ ਇਸ ਬੇਹੱਦ ਖਤਰਨਾਕ ਹਥਿਆਰ ਨੂੰ ਚਲਾ ਨਹੀਂ ਸਕੇ। ਅਜਿਹੇ ਹਥਿਆਰ ਪੰਜਾਬ ਪੁਲਿਸ ਜਾਂ ਅਜਿਹੀਆਂ ਫੋਰਸਾਂ ਕੋਲ ਨਹੀਂ ਹੁੰਦੇ ਜਿਨ੍ਹਾਂ ਨੂੰ ਸਿਰਫ਼ ਫੌਜ ਵੱਲੋਂ ਹੀ ਵਰਤਿਆ ਜਾਂਦਾ ਹੈ। ਇਸ ਲਈ ਇਸ ਡੀæਆਰæਐਲ਼ ਨੂੰ ਉਦੋਂ ਤੋਂ ਹੀ ਸੁਰੱਖਿਅਤ ਜਗ੍ਹਾ ਉਤੇ ਰੱਖ ਕੇ ਫੌਜ ਨੂੰ ਇਸ ਦੀਆਂ ਤਸਵੀਰਾਂ ਸਮੇਤ ਹੋਰ ਰਿਪੋਰਟ ਭੇਜੀ ਗਈ ਸੀ। ਇਸ ਦੇ ਬਾਅਦ ਸਰਹੱਦ ਦੇ ਬਿਲਕੁਲ ਨੇੜੇ ਮਕੌੜਾ ਵਿਖੇ ਭਾਰਤੀ ਫੌਜ ਦੇ ਮਾਹਿਰਾਂ ਨੇ ਛੇ ਫੁੱਟ ਡੂੰਘੇ ਤੇ ਚਾਰ ਫੁੱਟ ਚੌੜੇ ਟੋਏ ਨੂੰ ਰੇਤ ਦੀਆਂ ਬੋਰੀਆਂ ਨਾਲ ਕਵਰ ਕਰਕੇ ਇਸ ਖਤਰਨਾਕ ਹਥਿਆਰ ਨੂੰ ਨਕਾਰਾ ਕਰ ਦਿੱਤਾ ਹੈ।
ਆਈæ ਜੀæ ਈਸ਼ਵਰ ਚੰਦਰ ਨੇ ਦੱਸਿਆ ਕਿ ਅਤਿਵਾਦੀਆਂ ਨੇ ਜੀæਪੀæ ਐਸ਼ ਸਿਸਟਮ 21 ਜੁਲਾਈ ਨੂੰ ਸ਼ੁਰੂ ਕੀਤਾ ਸੀ, ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਅਤਿਵਾਦੀ 21 ਜੁਲਾਈ ਤੇ 27 ਜੁਲਾਈ ਦੇ ਦਰਮਿਆਨ ਹੀ ਕਿਸੇ ਦਿਨ ਭਾਰਤ ਵਿਚ ਦਾਖਲ ਹੋਏ ਹਨ। ਪੰਜਾਬ ਪੁਲਿਸ ਨੂੰ ਯਕੀਨ ਹੈ ਕਿ ਦੀਨਾਨਗਰ ਵਿਚ ਹਮਲਾ ਕਰਨ ਵਾਲੇ ਤਿੰਨੋਂ ਦਹਿਸ਼ਤਗਰਦ ਕੌਮਾਂਤਰੀ ਸਰਹੱਦ ਉਤੇ ਫੱਤੋ ਚੱਕ (ਪਾਕਿਸਤਾਨੀ ਪਿੰਡ)-ਮਸਤਗੜ੍ਹ (ਗੁਰਦਾਸਪੁਰ ਜ਼ਿਲ੍ਹੇ ਦੇ ਦੋਰਾਂਗਲਾ ਇਲਾਕੇ ਦਾ ਪਿੰਡ) ਰਾਹੀਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਏ ਸਨ। ਪੰਜਾਬ ਪੁਲਿਸ ਭਾਵੇਂ ਇਹ ਦਾਅਵੇ ਕਰ ਰਹੀ ਹੈ ਪਰ ਕੇਂਦਰੀ ਏਜੰਸੀਆਂ ਦਾ ਮੰਨਣਾ ਹੈ ਕਿ ਦਹਿਸ਼ਤਗਰਦ ਬਮਿਆਲ ਸੈਕਟਰ ਰਾਹੀਂ ਦਾਖ਼ਲ ਹੋਏ ਸਨ। ਜੀæਪੀæਐਸ਼ ਦੇ ਨਵੇਂ ਤੱਥਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਦਹਿਸ਼ਤਗਰਦਾਂ ਦੇ ਨਿਸ਼ਾਨੇ ਉਤੇ ਦੀਨਾਨਗਰ ਪੁਲੀਸ ਸਟੇਸ਼ਨ ਨਹੀਂ ਸੀ। ਦਹਿਸ਼ਤਗਰਦਾਂ ਨਿਸ਼ਾਨਾ ਗੁਰਦਾਸਪੁਰ ਦਾ ਸਿਵਲ ਲਾਈਨਜ਼ ਇਲਾਕਾ ਸੀ ਜਿਥੇ ਉਹ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਉਤੇ ਹਮਲਾ ਕਰਨਾ ਚਾਹੁੰਦੇ ਸਨ। ਸੂਤਰਾਂ ਅਨੁਸਾਰ ਦਹਿਸ਼ਤਗਰਦ ਦੁਬਿਧਾ ਵਿਚ ਪੈ ਗਏ ਸਨ ਤੇ ਗੁਰਦਾਸਪੁਰ ਜਾਣ ਦੀ ਬਜਾਏ ਉਹ ਦੀਨਾਨਗਰ ਪੁਲਿਸ ਥਾਣੇ ਵਿਚ ਪਹੁੰਚ ਗਏ।
__________________________________________
ਤਾਰਾ ਨੇ ਵੀ ਰਚੀ ਸੀ ਦੀਨਾਨਗਰ ਵਰਗੇ ਹਮਲੇ ਦੀ ਸਾਜ਼ਿਸ਼
ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੇ ਦੀਨਾਨਗਰ ਵਰਗਾ ਦਹਿਸ਼ਤੀ ਹਮਲਾ ਤਕਰੀਬਨ ਇਕ ਸਾਲ ਪਹਿਲਾਂ ਪਠਾਨਕੋਟ ਵਿਚ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਵਿਚ ਲਸ਼ਕਰ-ਏ-ਤੋਇਬਾ ਦੇ ਅਤਿਵਾਦ ਸ਼ਾਮਲ ਸਨ। ਇਸ ਲਈ ਤਾਰਾ ਨੇ 2013 ਵਿਚ ਜਰਮਨੀ ਤੋਂ ਦਸ ਲੱਖ ਵਿਚ ਇਕ ਗਲਾਇਡਰ ਪਾਕਿਸਤਾਨ ਤੋਂ ਮੰਗਵਾਇਆ ਸੀ। ਇਸ ਗਲਾਇਡਰ ਰਾਹੀਂ ਲਸ਼ਕਰ ਦੇ ਚਾਰ ਅਤਿਵਾਦੀਆਂ ਨੂੰ ਪਾਕਿ ਤੋਂ ਪਠਾਨਕੋਟ ਉਤਾਰਨ ਦੀ ਸਾਜ਼ਿਸ਼ ਸੀ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿਚ ਤਾਰਾ ਨੇ ਖੁਲਾਸਾ ਕੀਤਾ ਹੈ ਕਿ ਇਸ ਯੋਜਨਾ ਤਹਿਤ ਪਠਾਨਕੋਟ ਵਿਚ ਖਾਲਿਸਤਾਨੀ ਪੱਖੀ ਨੂੰ ਪਹਿਲਾਂ ਹੀ ਢਾਬਾ ਖੁੱਲ੍ਹਵਾ ਕੇ ਦੇਣਾ ਸੀ ਤੇ ਜਿਥੇ ਪਾਕਿ ਤੋਂ ਆਏ ਅਤਿਵਾਦੀਆਂ ਨੂੰ ਸ਼ਰਨ ਦਿੱਤੀ ਜਾਣੀ ਸੀ ਪਰ ਜਰਮਨੀ ਤੋਂ ਮੰਗਵਾਏ ਗਲਾਇਡਰ ਵਿਚ ਤਕਨੀਕੀ ਖਰਾਬੀ ਕਾਰਨ ਇਹ ਯੋਜਨਾ ਸਫਲ ਨਾ ਹੋ ਸਕੀ। ਤਾਰਾ ਦੀ ਇਸ ਸਾਜ਼ਿਸ਼ ਵਿਚ ਕੇæਟੀæਐਫ਼ ਦੇ ਇਕ ਮੈਂਬਰ ਪ੍ਰੋæ ਹਰਜੀਤ ਸਿੰਘ ਜੋ ਹੁਣ ਪਾਕਿ ਵਿਚ ਹੈ, ਦੀ ਮਦਦ ਲਈ ਗਈ ਸੀ। ਸਾਜ਼ਿਸ਼ ਕਾਮਯਾਬ ਨਾ ਹੋਣ ਕਾਰਨ ਤਾਰਾ ਪਾਕਿ ਤੋਂ ਥਾਈਲੈਂਡ ਚਲਾ ਗਿਆ ਸੀ।
____________________________________________
ਪੁਲਿਸ ਦੀ ਅੱਖ ਹੁਣ ਸਾਬਕਾ ਅਤਿਵਾਦੀਆਂ ਉਤੇ
ਅੰਮ੍ਰਿਤਸਰ: ਗੁਰਦਾਸਪੁਰ ਦੇ ਦੀਨਾਨਗਰ ਪੁਲਿਸ ਥਾਣੇ ਤੇ ਕੀਤੇ ਗਏ ਅਤਿਵਾਦੀ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿਚ ਚੌਕਸੀ ਵਾਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਸਾਬਕਾ ਅਤਿਵਾਦੀਆਂ ਤੇ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਤਸਕਰੀ ਵਿਚ ਸ਼ਾਮਲ ਰਹੇ ਲੋਕਾਂ ਉਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਖੁਫੀਆ ਏਜੰਸੀਆਂ ਮੁਤਾਬਕ ਪੰਜਾਬ ਵਿਚ ਅਤਿਵਾਦ ਨੂੰ ਮੁੜ ਸਰਗਰਮ ਕਰਨ ਦੀ ਕੋਸ਼ਿਸ਼ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈæਐਸ਼ਆਈ ਲਗਾਤਾਰ ਅਜਿਹੀਆਂ ਹਰਕਤਾਂ ਕਰ ਰਹੀ ਹੈ। ਖ਼ੁਫ਼ੀਆ ਏਜੰਸੀਆਂ ਮੁਤਾਬਕ ਪਾਕਿਸਤਾਨੀ ਅਤਿਵਾਦੀ ਦੀਨਾਨਗਰ ਹਮਲੇ ਦੀ ਤਰਜ਼ ਤੇ ਪੰਜਾਬ ਦੇ ਕਿਸੇ ਹੋਰ ਹਿੱਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਆਈæਜੀæ ਬਾਰਡਰ ਰੇਂਜ ਈਸ਼ਵਰ ਚੰਦਰ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਨਾਲ ਲਗਦੇ ਜਿਲ੍ਹਿਆਂ ਦੇ ਐਸ਼ਐਸ਼ਪੀਜ਼æ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖਾਸ ਹਿਦਾਇਤਾਂ ਦਿੱਤੀਆਂ ਗਈਆਂ ਹਨ।