ਸੁਆਹ ਦਾ ਸੇਕ

ਪਾਕਿਸਤਾਨੀ ਅਫਸਾਨਾਨਿਗਾਰ ਅਹਿਸਨ ਵਾਘਾ ਦੀ ਕਹਾਣੀ ‘ਸੁਆਹ ਦਾ ਸੇਕ’ ਵਿਚ ਜੂਝਦੇ ਮਨੁੱਖ ਦੀ ਵਾਰਤਾ ਬਿਆਨ ਕੀਤੀ ਗਈ ਹੈ। ਮੁਲਕ ਵਿਚ ਫੌਜੀ ਸਖਤੀ ਕਾਰਨ ਆਮ ਪਾਕਿਸਤਾਨੀ ਲਿਖਤਾਂ ਵਾਂਗ, ਇਸ ਰਚਨਾ ਵਿਚ ਵੀ ਬੜਾ ਕੁਝ ਸੰਕੇਤਾਂ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ ਹੈ।

ਇਹ ਉਨ੍ਹਾਂ ਨਾਇਕਾਂ ਦੀ ਕਹਾਣੀ ਹੈ ਜਿਹੜੇ ਆਪਣੇ ਲੋਕਾਂ ਅਤੇ ਸਮਾਜ ਨੂੰ ਅੱਗੇ ਲਿਜਾਣ ਲਈ ਆਪਣੇ ਦਿਨਾਂ ਤੇ ਰਾਤਾਂ ਦਾ ਸੁਖ-ਚੈਨ ਦਾਅ ਉਤੇ ਲਾ ਕੇ ਘਰੋਂ ਨਿਕਲੇ ਹੋਏ ਹਨ। -ਸੰਪਾਦਕ

ਅਹਿਸਨ ਵਾਘਾ
“ਆਓ ਮੀਆਂਵਾਲੀ, ਮੀਆਂਵਾਲੀ ਵਾਲਿਓ!”
“æææ ਚੱਲੋ ਉਸਤਾਦ ਜੀ।” ਬੱਸ ਉਹਨੂੰ ਲਾਹ ਕੇ ਚਲੀ ਗਈ। ਉਹ ਇਕ ਪਲ ਲਈ ਰੁਕ ਕੇ ਨਵੇਂ ਮਾਹੌਲ ਦੀ ਖੁਸ਼ਬੂ ਮਹਿਸੂਸ ਕਰਦਾ ਰਿਹਾ। ਉਹ ਇਕੱਲਾ ਹੀ ਬੱਸ ਵਿਚੋਂ ਉਤਰਿਆ ਸੀ। ਇਹ ਗੱਲ ਉਹਦੇ ਲਈ ਤਸੱਲੀ ਵਾਲੀ ਸੀ। ਚਾਰੇ ਪਾਸਿਆਂ ਤੋਂ ਵਿਸਾਖ ਦੀ ਧੁੱਪ ਨੇ ਉਸ ਦਾ ਸਵਾਗਤ ਕੀਤਾ। ਸੜਕ ਤੋਂ ਕੁਝ ਫਾਸਲੇ ਉਤੇ ਇਕ ਝੌਂਪੜੇ ਵਿਚ ਖਾਸੀ ਰੌਣਕ ਸੀ। ਮਿੱਟੀ ਨਾਲ ਲਿੱਪੇ ਹੋਏ ਉਚੇ ਚੁੱਲ੍ਹੇ ਉਤੇ ਦੁੱਧ ਦਾ ਪਤੀਲਾ ਰੱਖਿਆ ਹੋਇਆ ਸੀ। ਕੋਲ ਹੀ ਥਾਲ ਵਿਚ ਚੀਨੀ ਦੀਆਂ ਧੋਤੀਆਂ ਹੋਈਆਂ ਪਿਆਲੀਆਂ ਰੱਖੀਆਂ ਹੋਈਆਂ ਸਨ। ਸ਼ੀਸ਼ੇ ਦੇ ਮਰਤਬਾਨ ਵਿਚ ਚਾਹ ਨਾਲ ਖਾਣ ਲਈ ਰਸ ਰੱਖੇ ਹੋਏ ਸਨ। ਇਹ ਥਲ ਦੇ ਹੋਟਲ ਦਾ ਕਾਊਂਟਰ ਅਤੇ ਕਿਚਨ ਸੀ। ਉਸ ਦੇ ਪਿੱਛੇ ਹਮਾਚਾ (ਵੱਡੀ ਖੱਟ) ਰੱਖਿਆ ਹੋਇਆ ਸੀ ਜਿਸ ਉਤੇ ਇਕ ਆਦਮੀ ਲੇਟਿਆ ਹੋਇਆ ਹੁੱਕਾ ਪੀ ਰਿਹਾ ਸੀ। ਗਾਹਕ ਨੂੰ ਆਉਂਦਾ ਦੇਖ ਉਹ ਸਿੱਧਾ ਹੋ ਕੇ ਬਹਿ ਗਿਆ ਅਤੇ ਪਤੀਲੇ ਥੱਲੇ ਅੱਗ ਠੀਕ ਕਰਨ ਲੱਗਾ।
“ਇਹ ਕੱਲ੍ਹ ਦਾ ਏ।” ਗਾਹਕ ਨੂੰ ਅਖ਼ਬਾਰ ਪਲਟਦਿਆਂ ਵੇਖ ਕੇ ਉਹ ਕਹਿਣ ਲੱਗਾ।
ਖ਼ੈਰ, ਇਸ ਦੇ ਬਾਵਜੂਦ ਉਸ ਨੇ ਚਾਹ ਦਾ ਆਰਡਰ ਦੇ ਦਿੱਤਾ।
“ਸਾਈਂ, ਚਾਹ ਦੀ ਪੱਤੀ ਤਾਂ ਖਤਮ ਹੋ ਚੁੱਕੀ ਏ। ਦੁਪਹਿਰ ਦੀ ਬੱਸ ਰਾਹੀਂ ਆ ਜਾਵੇਗੀ, ਲੱਸੀ ਬਣਾ ਦਿਆਂ?”
“ਨਹੀਂ।”
ਉਸ ਨੇ ਜੇਬ ਵਿਚੋਂ ਪੈੱਨਸਿਲ ਨਾਲ ਬਣਿਆ ਨਕਸ਼ਾ ਕੱਢ ਕੇ ਵੇਖਿਆ ਤੇ ਰਾਹ ਪੁੱਛਿਆ- “ਪ੍ਰੀਤ ਵਾਲਾ?”
“ਸਾਈਂ, ਵਿਚੋ-ਵਿਚ ਵਾਲਾ ਰਸਤਾ ਲਓਗੇ ਤਾਂ ਭੁੱਲ ਜਾਓਗੇ। ਚੰਗਾ ਏ, ਜੇ ਨਹਿਰ ਦੀ ਪਟੜੀ ਫੜ ਲਓ। ਅਹੁ ਸਾਹਮਣੇ ਟਾਹਲੀ ਦੇ ਦਰਖ਼ਤ, ਨਹਿਰ ਦੇ ਕੰਢੇ ਕੰਢੇ ਲੱਗੇ ਹੋਏ ਹਨ।”
ਉਸ ਨੇ ਬ੍ਰੀਫਕੇਸ ਚੁੱਕਿਆ। ਉਚੇ ਨੀਵੇਂ ਟੱਪੇ ਯਾਦ ਆਉਂਦੇ ਚਲੇ ਗਏ। ਉਹ ਜਾਣ-ਬੁੱਝ ਕੇ ਮਟਕ ਮਟਕ ਕੇ ਤੁਰਦਾ ਗਿਆ। ਥੋੜ੍ਹੀ ਦੇਰ ਪਿਛੋਂ, ਪਿੱਛੇ ਮੁੜ ਕੇ ਵੇਖਣ ਤੇ ਤਸੱਲੀ ਕਰ ਲੈਣ ਦੀ ਆਦਤ ਵੀ ਪੂਰੀ ਕਰਦਾ ਗਿਆ, ਪਰ ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਸੀ ਕਿ ਉਹ ਬੱਸ ਤੋਂ ਇਕੱਲਾ ਹੀ ਉਤਰਿਆ ਸੀ। ਇਹ ਤਾਂ ਇਸ ਮੁਲਕ ਦੀ ਇੰਟੈਲੀਜੈਂਸ ਦਾ ਹਾਲ ਏ! æææ ਉਹ ਨਹਿਰ ਦੇ ਕੰਢੇ ਕੰਢੇ ਤੁਰਦਾ ਰਿਹਾ। ਨਹਿਰ ਕੁਝ ਦਿਨ ਪਹਿਲਾਂ ਹੀ ਸੁੱਕੀ ਹੋਣੀ ਹੈ। ਆਖਿਰਕਾਰ ਘੱਲੂ ਫਕੀਰ ਦਾ ਡੇਰਾ ਨਜ਼ਰੀਂ ਆ ਗਿਆ। ਉਹ ਕੁਝ ਚਿਰ ਲਈ ਸੁੱਕੀ ਨਹਿਰ ਵਿਚ ਉਤਰ ਕੇ ਠੰਢੀ ਠੰਢੀ ਰੇਤ ਉਤੇ ਲੇਟ ਗਿਆ।
ਦਿਨ ਡੁੱਬਣ ਵਾਲਾ ਸੀ। ਉਸ ਨੇ ਇਕ ਵਾਰ ਫਿਰ ਨਕਸ਼ਾ ਕੱਢ ਕੇ ਵੇਖਿਆ। ਫਿਰ ਉਠਿਆ ਤੇ ਨਹਿਰ ਦਾ ਕੰਢਾ ਛੱਡ ਕੇ ਡੇਰੇ ਵੱਲ ਚੱਲ ਪਿਆ। ਉਸ ਨੇ ਛੱਜੇ ਥੱਲੇ ਕਦਮ ਰੱਖਿਆ।
“ਆ ਕਰਮਾਂ ਵਾਲਿਆ, ਮੰਜੀ ਬਾਹਰ ਵਿਛਾ ਦੇ।”
“ਨਾ ਸਲਾਮ ਨਾ ਦੁਆ, ਇਹ ਚੰਗਾ ਘੱਲੂ ਫਕੀਰ ਏ।” ਖੈਰ, ਉਸ ਨੇ ਛੱਜੇ ਵਿਚੋਂ ਖਿੱਚ ਕੇ ਖੱਟ ਬਾਹਰ ਕੱਢੀ। ਫਕੀਰ ਕੰਬਦਿਆਂ ਹੋਇਆਂ ਖਿਸਕਣ ਲੱਗਾ।
“ਹੱਥ ਵਧਾ ਅਤੇ ਮੇਰੇ ਨੇੜੇ ਆ, ਚੱਲ।”
ਜਦੋਂ ਤੁਸੀਂ ਉਠ-ਬਹਿ ਨਹੀਂ ਸਕਦੇ, ਤਾਂ ਜੰਗਲ ਵਿਚ ਇਕੱਲੇ ਕਿਉਂ ਪਏ ਹੋ।” ਉਸ ਨੇ ਫਕੀਰ ਨੂੰ ਸਹਾਰਾ ਦੇ ਕੇ ਖੱਟ ਤੀਕ ਪਹੁੰਚਾ ਦਿੱਤਾ।
“ਪਾਣੀ ਅੰਦਰ ਰੱਖਿਆ ਏ ਅਤੇ ਲੋਟੇ ਵਿਚ ਉਬਲੇ ਹੋਏ ਚਣੇ ਵੀ ਪਏ ਹਨ। ਜਿਹੜੇ ਬਚ ਜਾਣ, ਢਕ ਦੇਣਾ।”
“ਬਹੁਤ ਅੱਛਾ।” ਉਸ ਨੇ ਉਬਲੇ ਹੋਏ ਚਣੇ ਖਾਧੇ ਬਿਨਾਂ ਹੀ ਪਾਣੀ ਪੀ ਲਿਆ।
“ਆਓ ਹੁਣ ਅੱਗ ਸੁਲਗਾ ਦਿਓæææ ਪਾਥੀ ਬੁਝ ਜਾਵੇਗੀ।” ਫਕੀਰ ਨੇ ਦੂਜਾ ਹੁਕਮ ਦੇ ਦਿੱਤਾ। ਚੁੱਲ੍ਹੇ ਵਿਚ ਪਾਥੀ ਸੁਲਗਾਈ ਹੋਈ ਸੀ। ਉਹ ਕੁਝ ਝਾੜੀਆਂ ਤੋੜ ਕੇ ਅਤੇ ਉਨ੍ਹਾਂ ਵਿਚੋਂ ਇਕ-ਅੱਧੀ ਮੋਟੀ ਲੱਕੜ ਉਸ ਉਤੇ ਰੱਖ ਕੇ ਵਾਪਸ ਆ ਕੇ ਖੱਟ ਉਤੇ ਬਹਿ ਗਿਆ।
“ਅੱਗ ਬਲੀ ਕਿ ਨਹੀਂ?”
ਉਹ ਦੁਬਾਰਾ ਉਠਿਆ ਅਤੇ ਇਕ-ਅੱਧ ਲੱਕੜ ਹੋਰ ਚੁੱਲ੍ਹੇ ਵਿਚ ਪਾ ਦਿੱਤੀ ਜਿਸ ਨਾਲ ਧੂੰਆਂ ਉੱਠਣ ਲੱਗਾ। “ਇਹੀ ਦੋ-ਚਾਰ ਲੱਕੜਾਂ ਬਾਕੀ ਹਨ ਸਾਈਂ। ਜੇ ਇਨ੍ਹਾਂ ਨੂੰ ਵੀ ਬਾਲ ਦਿਆਂ ਤਾਂ ਤੁਹਾਡੀ ਮਜਲਸ ਦਾ ਕੀ ਬਣੇਗਾæææ ਸੁਣਿਆ ਏ ਕਿ ਤੁਹਾਡੇ ਕੋਲ ਤਾਂ ਸਾਰੀ ਰਾਤ ਧੂਣੀ ਬਲਦੀ ਰਹਿੰਦੀ ਹੈ।”
“ਨੇੜੇ ਆਓ।” ਉਹ ਕੁਝ ਚਿਰ ਪਿਛੋਂ ਬੋਲਿਆ।
“ਅੱਗ ਬਾਲੋ, ਜੁਆਨ ਅੱਗ ਬਾਲੋæææ ਧੂਣਾ ਬਣਾਓæææ ਜੇ ਧੂਣਾ ਨਾ ਬਲਿਆ ਤਾਂ ਮਜਲਸ ਕਿਵੇਂ ਜੰਮੇਗੀ। ਭਲਾ ਧੂੰਏਂ ਉਤੇ ਵੀ ਮਜਲਸ ਇਕੱਠੀ ਹੋਈ ਹੈæææ ਅੱਗ ਬਾਲੋæææ ਤੁਸੀਂ ਲੱਕੜਾਂ ਦੀ ਫਿਕਰ ਨਾ ਕਰੋ, ਵੱਡੇ ਲੱਕੜਹਾਰੇ! ਮਜਲਸ ਦੀ ਫਿਕਰ ਕਰੋ, ਲੱਕੜਾਂ ਤਾਂ ਹਰ ਕੋਈ ਆਪਣੇ ਲਈ ਇਕੱਠੀਆਂ ਕਰ ਕੇ ਰੱਖਦਾ ਏ।”
ਉਹ ਮੁਸਕਰਾਉਂਦਾ ਹੋਇਆ ਦੁਬਾਰਾ ਧੂੰਏਂ ਵੱਲ ਗਿਆ।
“ਬਾਲੋ ਪਿਆਰੇ, ਅੱਗ ਬਾਲੋ। ਅੱਗ ਸੁਲਗਾਉਣ ਦਾ ਵੀ ਮੌਸਮ ਹੁੰਦਾ ਏ।”
ਫਿਰ ਅੱਗ ਬਲਦੀ ਗਈ ਅਤੇ ਥੋੜ੍ਹੀ ਹੀ ਦੇਰ ਵਿਚ ਲੋਕਾਂ ਦਾ ਮੇਲਾ ਸਜਣ ਲੱਗਾ। ਕਿਸੇ ਦੇ ਹੱਥ ਵਿਚ ਝਾੜੀ ਤੇ ਕਿਸੇ ਦੇ ਹੱਥ ਵਿਚ ਕਾਨੇ ਸਨ।
ਗੰਨੇ ਤਾਂ ਹਰ ਕਿਸੇ ਚੁੱਕੇ ਹੋਏ ਸਨ। ਇਕ ਬੰਦੇ ਤੋਂ ਫਕੀਰ ਨੇ ਗੰਨਾ ਲੈ ਕੇ ਉਹਨੂੰ ਫੜਾ ਦਿੱਤਾ। ਇਸੇ ਕਾਰਨ ਲੋਕਾਂ ਨੂੰ ਇਹ ਗਲਤਫਹਿਮੀ ਹੁੰਦੀ ਸੀ ਕਿ ਫਕੀਰ ਮਨ ਦੀ ਬੁੱਝ ਲੈਂਦੇ ਹਨ। ਉਹਨੂੰ ਸੱਚੀ-ਮੁੱਚੀ ਗੰਨਾ ਚੂਪਣ ਦੀ ਖਾਹਿਸ਼ ਹੋ ਰਹੀ ਸੀ। ਲੋਕੀਂ ਮਜਲਸ ਵਿਚ ਧੂਣੇ ਤੋਂ ਜ਼ਰਾ ਹਟ ਕੇ ਥੜ੍ਹੇ ‘ਤੇ ਬੈਠੇ ਹੋਏ ਗੱਲਾਂ ਕਰ ਰਹੇ ਸਨ।
“ਸਾਈਂ, ਇਜਾਜ਼ਤ ਦਿਓæææ ਪ੍ਰੀਤ ਵਾਲਾ ਜਾਣਾ ਏਂ।” ਉਸ ਨੇ ਉਠ ਕੇ ਉਥੋਂ ਦੀ ਵਿਦਾਅ ਲੈਣ ਸਬੰਧੀ ਰਵਾਇਤ ਦਾ ਅੰਦਾਜ਼ਾ ਲਾਇਆ ਕਿ ਚੱਲਣ ਤੋਂ ਪਹਿਲਾਂ ਫਕੀਰ ਨਾਲ ਹੱਥ ਵੀ ਮਿਲਾਉਣਾ ਪਏਗਾ। ਉਸ ਨੇ ਘੱਲੂ ਫਕੀਰ ਦੇ ਥੜ੍ਹੇ ਵੱਲ ਹੱਥ ਵਧਾਉਂਦੇ ਹੋਏ ਆਪਣੀ ਆਦਤ ਮੁਤਾਬਕ ਘੜੀ ‘ਤੇ ਨਜ਼ਰ ਮਾਰੀ। ਹਨੇਰਾ ਹੋ ਗਿਆ ਏ ਵਕਤ ਮੁਨਾਸਬ ਏ।
“ਜਿਉਂ ਹੀ ਮਹਿਫ਼ਲ ਜੰਮੀ ਏਂ, ਤੁਸੀਂ ਚੱਲ ਪਏ ਹੋ। ਕਿਸੇ ਤੋਂ ਡਰਦੇ ਹੋ ਅਜਨਬੀ?” ਫਕੀਰ ਨੇ ਉਸ ਤੋਂ ਹੱਸਦਿਆਂ ਹੋਇਆਂ ਪੁੱਛਿਆ, ਪਰ ਹੱਥ ਨਾ ਮਿਲਾਇਆ। ਉਸ ਨੇ ਆਖਰੀ ਸ਼ੱਕ ਭਰੀ ਨਿਗ੍ਹਾ ਥੜ੍ਹੇ ‘ਤੇ ਬੈਠੇ ਹੋਏ ਹਰ ਆਦਮੀ ‘ਤੇ ਸੁੱਟੀ ਅਤੇ ਚੱਲ ਪਿਆ। ਉਹ ਥੋੜ੍ਹੀ ਦੇਰ ਪਿੱਛੋਂ ਰੁਕਦਾ, ਪਿੱਛੇ ਮੁੜ ਕੇ ਵੇਖਦਾ ਅਤੇ ਚੱਲ ਪੈਂਦਾ।
“ਦੋਵੇਂ ਭੈਣਾਂ ਹਨ ਬੱਚਿਆ, ਇਕ ਸਕੂਲ ਪੜ੍ਹਾਉਂਦੀ ਏ ਤੇ ਦੂਜੀ ਪਿੰਡ ਦੀਆਂ ਔਰਤਾਂ ਨੂੰ ਨਿੱਤ ਨਵੀਆਂ ਨਸੀਹਤਾਂ ਤੇ ਹਦਾਇਤਾਂ ਦਿੰਦੀ ਰਹਿੰਦੀ ਏ। ਇਹ ਪਿਸ਼ਾਵਰ ਵਿਚ ਪੜ੍ਹਦੀ ਰਹੀ ਏ। ਅਸਲ ਵਿਚ ਇਹ ਕਰੋੜ ਦੀਆਂ ਰਹਿਣ ਵਾਲੀਆਂ ਹਨ, ਪਰ ਹੁਣ ਇਥੇ ਹੀ ਪੱਕੇ ਤੌਰ ‘ਤੇ ਰਹਿ ਗਈਆਂ ਹਨ, ਚੱਲ ਚੱਲ ਦੇਹ ਸਾਈਂ ਮਰੀ।” ਉਹਨੂੰ ਆਪਣੇ ਕੜ੍ਹੇ ਨੂੰ ਵੀ ਹਾਕ ਲਾਉਣੀ ਪੈਂਦੀ ਜਿਸ ਤੋਂ ਉਹ ਚਕਰਾ ਜਾਂਦਾ।
“ਉਂਜ ਹਨ ਉਹ ਭਲੀਆਂ ਮਾਣਸ ਔਰਤਾਂ। ਬਈ ਇਨ੍ਹਾਂ ਕੁੜੀਆਂ ਨੇ ਤਾਂ ਮਰਦਾਂ ਨਾਲੋਂ ਵੱਧ ਔਰਤਾਂ ਨੂੰ ਪੜ੍ਹਾ ਦਿੱਤਾ ਏæææ ਵੱਡੀ ਭੈਣ ਤਾਂ ਬਕਾਇਦਾ ਪੰਚਾਇਤ ਲਾ ਕੇ ਬੈਠਦੀ ਏ। ਤੁਸੀਂ ਦਿਨ ਛੁਪਣ ਤੋਂ ਬਾਅਦ ਰਾਤ ਵੇਲੇ ਉਨ੍ਹਾਂ ਦੇ ਘਰ ਜਾ ਰਹੇ ਹੋ। ਦੋਵੇਂ ਇਕੱਲੀਆਂ ਸੁੱਤੀਆਂ ਹੋਈਆਂ ਹੋਣਗੀਆਂ।” ਕੜ੍ਹੇ ਵਾਲੇ ਨੇ ਉਹਨੂੰ ਉਸਤਾਨੀ ਦੇ ਘਰ ਤੀਕ ਪਹੁੰਚਾ ਦਿੱਤਾ। ਉਸ ਨੇ ਦਰਵਾਜ਼ਾ ਖਟਖਟਾਇਆ।
“ਕੌਣæææ ਬਈ ਕੌਣ ਏਂ ਇਸ ਵੇਲੇ?” ਅੰਦਰੋਂ ਕਿਸੇ ਨੇ ਰੇਡੀਓ ਬੰਦ ਕੀਤਾ ਅਤੇ ਕਿਸੇ ਦੇ ਕਦਮਾਂ ਦੀ ਚਾਪ ਦਰਵਾਜ਼ੇ ਤੱਕ ਆਈ।
“ਮਿਸ ਰੱਜ਼ੀ ਹਨ?”
“ਤੁਸੀਂ ਕੌਣ ਹੋ?”
“ਮੈਂ ਹਸਨੀ ਆਂ, ਮਾਰਫ਼ਤ ਪ੍ਰੋਫੈਸਰ ਜ਼ਾਹਿਰ ਸ਼ਾਹ। ਉਂਝ ਮੈਂ ਹਸਨੀ ਆਂ, ਪੰਜ ਸਾਲ ਪਹਿਲਾਂæææ।”
“ਹਸਨੀ, ਹਸਨੀ।” ਇੰਨੇ ਵਿਚ ਉਸ ਨੇ ਦਰਵਾਜ਼ਾ ਖੋਲ੍ਹ ਦਿੱਤਾ।
“ਅੱਛਾ, ਅੱਛਾ ਹਸਨੀ! ਆਓ ਬਈ, ਉਨ੍ਹਾਂ ਦਿਨਾਂ ਵਿਚ ਤਾਂ ਤੁਸੀਂ ਸਿਰਫ਼ ਮੋਟਰਸਾਈਕਲ ਚਲਾਇਆ ਕਰਦੇ ਸਓ।” ਉਹ ਖਿੜ ਉਠੀ।
ਹਸਨੀ ਨੇ ਵੇਖਿਆ ਕਿ ਲਾਲਟੈਣ ਦੀ ਮੱਧਮ ਰੋਸ਼ਨੀ ਵਿਚ ਉਹ ਥਲ ਦੀਆਂ ਆਮ ਔਰਤਾਂ ਵਾਲੀ ਪੁਸ਼ਾਕ ਪਾਈ ਕਿਸੇ ਘਰ-ਬਾਰ ਵਾਲੀ ਉਸ ਔਰਤ ਵਾਂਗ ਉਸ ਦੇ ਸਾਹਮਣੇ ਖੜ੍ਹੀ ਸੀ ਜਿਸ ਨੇ ਹੁਣੇ ਹੁਣੇ ਰੋਂਦੇ ਹੋਏ ਬੱਚਿਆਂ ਨੂੰ ਚੁੱਪ ਕਰਾ ਕੇ ਸੁਆ ਦਿੱਤਾ ਹੋਵੇ। ਉਸ ਦੀਆਂ ਗੱਲ੍ਹਾਂ ਉਤੇ ਹਲਕਾ ਹਲਕਾ ਪਸੀਨਾ ਝਲਕ ਰਿਹਾ ਸੀ। ਗਰਮੀ ਦੀ ਵਜ੍ਹਾ ਨਾਲ ਗਲੇ ਵਾਲੀ ਕਮੀਜ਼ ਦੇ ਬਟਨ ਵੀ ਖੋਲ੍ਹ ਰੱਖੇ ਸਨ ਅਤੇ ਉਸ ਦੇ ਸਰੀਰ ਉਤੇ ਕੱਸੀ ਹੋਈ ਬਨੈਣ ਸਾਫ਼ ਨਜ਼ਰ ਆ ਰਹੀ ਸੀæææ ਹਾਲਾਂਕਿ ਮੌਸਮ ਇੰਨਾ ਗਰਮ ਨਹੀਂ ਸੀ।
“ਬਈ ਅਸੀਂ ਤਾਂ ਸਾਂ ਅਜਨਬੀ ਅਤੇ ਤੁਸੀਂ ਲੀਡਰ ਸਓæææ ਅਸੀਂ ਤੁਹਾਨੂੰ ਸਿਰਫ਼ ਮੋਟਰਸਾਈਕਲ ਚਲਾਉਂਦੇ ਦੇਖਿਆ ਕਰਦੇ ਸਾਂ।” ਉਹ ਵਿਹੜੇ ਵਿਚ ਇਕ-ਦੋ ਕਦਮ ਚੱਲ ਕੇ ਵਾਪਸ ਆ ਗਈ।
“ਗੱਲ ਇਹ ਹੈ ਰਜ਼ੀਆ ਬੀਬੀ, ਮੈਂ ਬੜੀ ਮੁਸ਼ਕਿਲ ਵਿਚ ਫਸ ਗਿਆ ਹਾਂ। ਐਰਾ-ਗੈਰਾ ਦੇ ਕੇਸ ਬਣ ਗਏ ਹਨ। ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੀ ਫਾਈਲ ਕਲੋਜ਼ ਹੋ ਚੁੱਕੀ ਹੈ। ਮਤਲਬ ਇਹ ਹੈ ਕਿ ਤੁਸੀਂ ਨਜ਼ਰਾਂ ਤੋਂ ਛੁਪੇ ਰਹੋ, ਇਸ ਲਈ ਮੈਂ ਛੁਪਣ ਲਈ ਆਇਆæææ ਇਹ ਥਾਂ ਸੁਰੱਖਿਅਤ ਹੋ ਗਈ।”
“ਫੈਜ਼ੋæææ। ਉਠ ਮੈਂ ਤੈਨੂੰ ਇਨਕਲਾਬੀ ਵਿਖਾਵਾਂ।” ਇਕ ਮੁਟਿਆਰ ਮੰਜੀ ਉਤੇ ਬੇਸੁੱਧ ਜਿਹੀ ਸੌਂ ਰਹੀ ਸੀ।
“ਰੋਜ਼ ਕਹਿੰਦੀ ਸੈਂ ਕਿ ਇਹ ਕਿਹੋ ਜਿਹੇ ਹੁੰਦੇ ਹਨæææ ਸੋਤੜ।” ਉਸ ਨੇ ਆਪ ਹਸਨੀ ਦੀ ਆਓ ਭਗਤ ਸ਼ੁਰੂ ਕਰ ਦਿੱਤੀ।
“ਤੁਸੀਂ ਪਨਾਹ ਲੈਣ ਆਏ ਹੋ?” ਉਸ ਨੇ ਜ਼ਰਾ ਸੋਚ ਕੇ ਕਿਹਾ।
“ਹੁਣ ਤੁਸੀਂ ਇਥੇ ਮੇਰੀ ਭੈਣ ਫੈਜ਼ੋ ਦੇ ਦਿਓਰ ਹੋæææ ਸਮਝੇ?æææ ਇਥੋਂ ਦੇ ਲੋਕੀਂ ਬੜੇ ਅਜੀਬ ਹਨæææ ਉਂਝ ਇਸ ਵਿਚਾਰੀ ਨੇ ਸ਼ਾਦੀ ਕੀਤੀ ਸੀ, ਪਰ ਉਹ ਇਹਨੂੰ ਛੱਡ ਕੇ ਕਰਾਚੀ ਭੱਜ ਗਿਆ। ਉਥੇ ਉਹ ਬਲੱਡ ਬੈਂਕ ਨੂੰ ਖੂਨ ਵੇਚਦਾ ਏ।”
ਉਹ ਜ਼ਰਾ ਥੋੜ੍ਹੀ ਦੂਰ ਪਈ ਮੰਜੀ ‘ਤੇ ਲੇਟ ਗਈ।
“ਬਿਜਲੀ ਦਾ ਪੱਖਾ ਇਥੇ ਨਹੀਂ ਹੈ, ਪਰ ਥਲ ਵਿਚ ਮੱਛਰ ਬਹੁਤਾ ਨਹੀਂ ਹੁੰਦਾ।”
“ਤੁਸੀਂ ਛੁਪਣ ਲਈ ਆ ਗਏ ਹੋ ਹਸਨੀ, ਤਾਂ ਛੁਪੇ ਹੀ ਰਹਿ ਜਾਓਗੇæææ ਇਸੇ ਤਰ੍ਹਾਂ ਹੀ ਹੁੰਦਾ ਹੈ।”
“ਤੁਸੀਂ ਨੌਜਵਾਨ ਆਦਮੀ ਹੋ, ਆਖੋਗੇ ਮੇਰੇ ਨਾਲ ਖ਼ਾਹ-ਮਖ਼ਾਹ ਮਜ਼ਾਕ ਕਰਦੀ ਹੈ।” ਉਹ ਦੂਜੇ ਪਾਸੇ ਪਾਸਾ ਪਰਤ ਕੇ ਸੌਂ ਗਈ।
ਸਵੇਰ ਹੋਈ, ਫੈਜ਼ੋ ਇੰਨੀ ਅੱਛੀ ਕੁੜੀ ਸੀ ਜਿੰਨੀ ਮਿਸ ਰੱਜ਼ੀ ਨੇ ਉਸ ਉਤੇ ਮਿਹਨਤ ਕੀਤੀ ਸੀ। ਉਂਝ ਹਸਨੀ ਨੇ ਉਸ ਵਿਚ ਖਾਸੀ ਤਲਖ਼ੀ ਮਹਿਸੂਸ ਕੀਤੀ ਸੀ। ਉਸ ਦੀ ਚਾਲ ਇਕੋ ਜਿਹੀ ਨਹੀਂ ਸੀ। ਉਹ ਹਸਨੀ ਦੀ ਬੜੀ ਲਗਨ ਨਾਲ ਸੇਵਾ ਕਰਦੀ ਸੀ। ਉਹ ਅਚਾਨਕ ਚੌਂਕ ਪਈ।
“ਨਾ ਬੀਬੀ! ਮੈਂ ਸਕੂਲ ਨਹੀਂ ਜਾਣਾ। ਤੁਸੀਂ ਕਰੋ ਇਹ ਨਿਕੰਮੇ ਕੰਮ।” ਇਸੇ ਦੌਰਾਨ ਉਹ ਹਸਨੀ ਵੱਲ ਵੀ ਚੋਰ ਨਜ਼ਰਾਂ ਨਾਲ ਵੇਖ ਲਿਆ ਕਰਦੀ ਸੀæææ ਜਿਥੇ ਇਕ ਸਿਆਸੀ ਵਰਕਰ ਬਰਫ਼ ਦੀ ਸਿੱਲ ਵਾਂਗ ਆਪਣਾ ਚਿਹਰਾ ਲਈ ਬੈਠਾ ਸੀ।
“ਚੰਗਾ ਮੇਰੀ ਫਾਈਲ ਕਲੋਜ਼ ਹੋ ਚੁੱਕੀ ਹੈ।” ਉਸ ਦੇ ਲਹਿਜੇ ਵਿਚ ਨਿਰਾਸ਼ਤਾ ਸੀ। ਉਹ ਬੜੀ ਤੇਜ਼ ਸਟੂਡੈਂਟ ਲੀਡਰ ਅਤੇ ਉਸ ਤੋਂ ਬਾਅਦ ਪਾਰਟੀ ਦੀ ਦਲੇਰ ਕਾਰਕੁਨ ਸਮਝੀ ਜਾਂਦੀ ਸੀ।
“ਹਾਂ ਜੀ, ਆਖਰੀ ਨੋਟ ਜਿਹੜਾ ਤੁਹਾਡੀ ਫਾਈਲ ‘ਤੇ ਚੜ੍ਹਾਇਆ ਗਿਆ, ਉਹ ਖਾਸਾ ਮਕਬੂਲ ਹੋ ਚੁੱਕਾ ਏ।”
ਉਸ ਨੇ ਨੋਟ ਪੜ੍ਹਨਾ ਸ਼ੁਰੂ ਕੀਤਾ:
“ਮਿਸ ਰੱਜ਼ਾæææ ਸ਼ੀ ਸੈੱਡ ਗੁੱਡਬਾਈ ਟੂ ਹਾਇਰ ਲਰਨਿੰਗ, ਪੌਲਿਟਿਕਸ ਐਂਡ ਰੈਵੋਲਿਊਸ਼ਨæææ ਰੀਟਰਨਡ ਹਰ ਵਿਲੇਜ਼ ਐਂਡ ਪਰਹੈਪਸ ਮੈਰਿਡæææ ਫਾਈਲ ਬਹੁਤ ਦਿਲਚਸਪ ਹੈæææ।”
“ਹਸਨੀ ਤੁਸੀਂ ਨਵੇਂ ਲੋਕ ਇੰਨੀ ਜਲਦੀ ਛੁਪਣ ਕਿਉਂ ਲੱਗ ਪੈਂਦੇ ਹੋ, ਜਾਂ ਫਿਰ ਇੰਨੇ ਤੇਜ਼ ਹੋ ਜਾਂਦੇ ਹੋ ਕਿ ਤੁਹਾਨੂੰ ਛੁਪਣਾ ਪੈਂਦਾ ਹੈ।”
ਫੈਜ਼ੋ ਸਕੂਲ ਗਈ ਹੋਈ ਸੀ।
“ਰੱਜ਼ੀæææ!” ਹਸਨੀ ਨੇ ਵੀ ਉਸੇ ਲਹਿਜੇ ਵਿਚ ਬੁਲਾਇਆ। “ਤੁਸੀਂ ਆਪਣੀ ਭੈਣ ਨੂੰ ਵੱਡਾ ਨਹੀਂ ਹੋਣ ਦਿੱਤਾ। ਇਹ ਤੁਹਾਡਾ ਕੀ ਮਸਲਾ ਹੈ? ਕਿਉਂ ਵੱਡੇ ਦਰਖ਼ਤ ਦੀ ਸੰਘਣੀ ਛਾਂ ਬਣ ਜਾਂਦੀ ਹੈ ਕਿ ਉਸ ਦੇ ਥੱਲੇ ਕੋਈ ਬੂਟਾ ਫਲ-ਫੁੱਲ ਹੀ ਨਾ ਸਕੇ।”
ਮਿਸ ਰੱਜ਼ੀ ਉਹਦੇ ਨਾਲ ਬਜ਼ੁਰਗਾਂ ਵਾਂਗ ਪੇਸ਼ ਆ ਰਹੀ ਸੀ, ਪਰ ਇਹ ਕਹਿ ਕੇ ਹਸਨੀ ਨੇ ਉਸ ਦੇ ਬਜ਼ੁਰਗੀ ਵਾਲੇ ਹੱਕ ‘ਤੇ ਲਕੀਰ ਫੇਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਉਸ ਨੂੰ ਖਾਸੀ ਜੁਆਨ ਲੱਗ ਰਹੀ ਸੀ।
ਹਸਨੀ ਅੰਦਰਲੀ ਸਾਜ਼ਿਸ਼ ਲਈ ਬੈਠਾ ਸੀ ਵਿਚਾਰਾ- “ਆਖਰ ਅਸੀਂ ਲੋਕ ਜੁ ਇਥੇ ਹਾਂ ਤਾਂ ਇਹ ਭਲਾ ਕਿਵੇਂ ਨਾਰਮਲ ਰਹਿ ਸਕਦਾ ਏ।”
“ਹਸਨੀ ਜਾਨ, ਜ਼ਰਾ ਬਾਹਰ ਚੱਲ-ਫਿਰ ਆਓ, ਲੋਕਾਂ ਨੂੰ ਮਿਲ ਕੇ ਆਓ।”
“ਲੋਕਾਂ ਦੇ ਨਾਲ ਖੈਰ, ਖੈਰ ਮੈਨੂੰ ਪਿੰਡ ਵਿਚ ਇਨਕਲਾਬ ਖੜ੍ਹਾ ਕਰਨ ਦਾ ਕੋਈ ਖਾਸ ਸ਼ੌਕ ਨਹੀਂ ਹੈæææ ਹਾਂ ਮੈਂ ਸ਼ਾਇਦ ਅੱਡੇ ‘ਤੇ ਜਾਵਾਂਗਾ। ਵਿਚੋ-ਵਿਚ ਜ਼ਰਾ ਅਖ਼ਬਾਰ ਪੜ੍ਹ ਕੇ ਆਵਾਂਗਾ।”
“ਹਾਅ!” ਉਸ ਨੇ ਹੈਰਾਨੀ ਨਾਲ ਅੱਖਾਂ ਬਾਹਰ ਕੱਢ ਲਈਆਂ।
“ਵੇਖਣਾ ਕਿਤੇ ਇੰਟੈਲੀਜੈਂਸ ਵਾਲੇ ਤੁਹਾਨੂੰ ਇਥੋਂ ਤਾਈਂ ਫਾਲੋ ਤਾਂ ਨਹੀਂ ਕਰ ਰਹੇæææ ਇਹ ਵੀ ਸੋਚਿਆ ਹੈ ਕਿ ਕਿਤੇ ਤੁਹਾਡੀਆਂ ਮੇਜ਼ਬਾਨਣਾਂ ਵੀ ਇਨਫ਼ਾਰਮਰ ਤਾਂ ਨਹੀਂ?” ਉਹ ਮੁਸਕਰਾਈ ਅਤੇ ਉਹ ਫਿੱਕੀ ਜਿਹੀ ਸ਼ਕਲ ਬਣਾ ਕੇ ਬਾਹਰ ਨਿਕਲ ਗਿਆ।
ਰੱਜ਼ੀ ਉਠੀ। ਇਕ-ਦੋ ਅੰਗੜਾਈਆਂ ਲਈਆਂ। ਹਸਨੀ ਦਾ ਸ਼ੇਵ ਦਾ ਸਾਮਾਨ ਜਿਹੜਾ ਉਹ ਧੋ ਕੇ ਰੱਖ ਗਿਆ ਸੀ, ਉਸ ਨੇ ਆਲੇ ਵਿਚ ਸਲੀਕੇ ਨਾਲ ਰੱਖਿਆ ਤੇ ਫਿਰ ਉਪਰੋਥਲੀ ਦੂਜੇ ਕੰਮਾਂ ਵਿਚ ਜੁਟ ਗਈ। ਅੱਜ ਮੌਸਮ ਵੀ ਕੁਝ ਚੰਗਾ ਸੀ। ਉਸ ਦੇ ਛੋਟੇ ਵੱਡੇ ਬਹੁਤ ਸਾਰੇ ਮਸਲੇ ਇਕੋ ਵੇਲੇ ਆਪਣੇ ਆਪ ਸੁਲਝਦੇ ਗਏ। ਕਦੇ ਕਦੇ ਅੰਦਰੋਂ ਕੋਈ ਰਚਨਾਤਮਕ ਸ਼ਕਤੀ ਜਾਗ ਪੈਂਦੀ ਹੈ। ਘਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਦੇ ਆਪਣੀ ਅਸਲ ਥਾਂ ਸਿਰ ਨਹੀਂ ਸਨ ਮਿਲਦੀਆਂ ਅਤੇ ਇਧਰ-ਉਧਰ ਰੁਲਦੀਆਂ ਰਹਿੰਦੀਆਂ ਸਨ, ਉਨ੍ਹਾਂ ਨੂੰ ਸਹੀ ਥਾਂਵਾਂ ਮਿਲਦੀਆਂ ਚਲੀਆਂ ਗਈਆਂ। ਇਹ ਟਰੰਕ ਇਧਰ, ਪੀੜ੍ਹਾ ਉਸ ਥਾਂ ਉਤੇ, ਤੇ ਅਨਾਜ ਦਾ ਡਰੰਮ ਕੋਨੇ ਵਿਚ। ਛੋਟੀ ਭੈਣ ਦੀਆਂ ਬੀæਏæ ਦੀਆਂ ਕਿਤਾਬਾਂ ਕਿਥੇ ਰੱਖੀਆਂ ਜਾਣ?æææ ਇਥੇ ਹਸਨੀ ਦੀਆਂ ਚੀਜ਼ਾਂ ਦੇ ਨਾਲ! ਮੇਰੀਆਂ ਕਿਤਾਬਾਂ ਆਲੇ ਵਿਚ। ਹੋਰ ਕੋਈ ਕੰਮ ਨਾ ਬਚਿਆ ਤਾਂ ਉਹ ਲੱਸੀ ਲੈਣ ਚੱਲ ਪਈ। ਉਥੇ ਉਹ ਇਕ ਮੁਟਿਆਰ ਨੂੰ ਗਲ ਲੱਗ ਕੇ ਮਿਲੀ। ਉਹ ਚੰਗੀ ਕੁੜੀ ਸੀ। ਉਸ ਦਾ ਮੰਗੇਤਰ ਮਰ ਗਿਆ ਸੀ ਜਿਸ ਦੀ ਵਜ੍ਹਾ ਨਾਲ ਉਹ ਬੜੀ ਨਿੰਮੋਝੂਣੀ ਜਿਹੀ ਫਿਰ ਰਹੀ ਸੀ। ਉਹਨੂੰ ਕੁਝ ਕਰਨਾ ਜ਼ਰੂਰੀ ਸੀ। ਉਹ ਮੱਖਣ-ਮੁੱਖਣ ਲੈ ਕੇ ਆਈ ਅਤੇ ਇਕ-ਦੋ ਚੰਗੇ ਖਾਣੇ ਬਣਾਏæææ। ਹਸਨੀ ਤਾਂ ਸ਼ਾਇਦ ਸ਼ਾਮ ਨੂੰ ਹੀ ਵਾਪਸ ਆਏਗਾ। ਹਾਂ, ਮੈਂ ਅਤੇ ਛੋਟੀ ਮਿਲ ਕੇ ਖਾ ਲਵਾਂਗੀਆਂ। ਉਸ ਨੇ ਫੈਜ਼ੋ ਦਾ ਘਟੀਆ ਕਿਸਮ ਦਾ ਖੂਸ਼ਬੂ ਵਾਲਾ ਤੇਲ ਪਾਣੀ ਵਿਚ ਮਿਲਾ ਕੇ, ਕਮਰੇ ਵਿਚ ਛਿੜਕ ਕੇ ਬਾਰੀਆਂ ਤੇ ਦਰਵਾਜ਼ੇ ਬੰਦ ਕਰ ਦਿੱਤੇ। ਅਜਿਹੇ ਘਟੀਆ ਤੇਲ ਦੀ ਇਸ ਤੋਂ ਚੰਗੀ ਵਰਤੋਂ ਨਹੀਂ ਸੀ ਹੋ ਸਕਦੀ ਬੰਨੋæææ।”
ਉਸ ਨੇ ਫੈਜ਼ੋ ਨੂੰ ਕਈ ਵਾਰ ਸਮਝਾਇਆ ਸੀ। ਫੈਜ਼ੋ ਵਾਪਸ ਆਈ ਤਾਂ ਅੱਜ ਉਹ ਪਹਿਲਾਂ ਵਾਂਗ ਆਪਣੇ ਤੇਲ ਦੇ ਜ਼ਾਇਆ ਹੋਣ ‘ਤੇ ਰੋਈ ਨਹੀਂ।
“ਫੈਜ਼ੋ ਇਹ ਦਰਮਿਆਨੀ ਮੰਜੀ ਤੁਹਾਡੀ ਅਤੇ ਉਧਰ ਵਾਲੀ ਤੁਹਾਡੇæææ।”
“ਬੀਬੀ।” ਉਹ ਸਟਪਟਾ ਕੇ ਰਹਿ ਗਈ।
“ਮੈਂ ਰੋ ਪਵਾਂਗੀ, ਇਹ ਆ ਕਿਥੋਂ ਗਿਆ ਏ ਊਤ ਕਿਤੋਂ ਦਾ।”
“ਫੈਜ਼ੋ, ਇਹ ਕੋਈ ਐਰਾ-ਗੈਰਾ ਲੋਕ ਨਹੀਂ ਹੁੰਦੇ ਕਮਲੀਏ।”
ਉਹ ਸ਼ਾਮ ਨੂੰ ਵਾਪਸ ਆ ਜਾਂਦਾ। ਰਾਤ ਇਕੱਠੇ ਬਿਤਾਉਂਦੇ। ਰੇਡੀਓ ਤੋਂ ਖ਼ਬਰਾਂ ਸੁਣਦੇ। ਥੋੜ੍ਹੀ ਬਹੁਤ ਇਧਰ-ਉਧਰ ਦੀ ਗੱਲਬਾਤ ਤੋਂ ਬਾਅਦ ਉਹ ਲੋਕੀਂ ਸੌਂ ਜਾਂਦੇ। ਸਵੇਰੇ ਉਹ ਢਾਈ ਮੀਲ ਦੂਰ ਅਖ਼ਬਾਰ ਪੜ੍ਹਨ ਲਈ ਜਾਂਦਾ। ਇਕ ਦਿਨ ਉਸ ਨੇ ਪੁਰਾਣਾ ਅਖ਼ਬਾਰ ਅਤੇ ਆਪਣੀਆਂ ਸਾਰੀਆਂ ਕਿਤਾਬਾਂ ਹਸਨੀ ਦੇ ਅੱਗੇ ਖੋਲ੍ਹ ਕੇ ਰੱਖ ਦਿੱਤੀਆਂ ਤੇ ਨੋਟਿਸ ਵੀ ਵਿਖਾ ਦਿੱਤੀæææ। ਪੜ੍ਹੇ-ਲਿਖੇ ਲੋਕਾਂ ਦੀ ਜ਼ਿੰਦਗੀ ਦੇ ਕੁਝ ਕੋਨੇ ਉਨ੍ਹਾਂ ਦੇ ਵਿਦਿਅਕ ਰੁਝੇਵਿਆਂ ਵਿਚੋਂ ਲੱਭਣਾ ਰੱਜ਼ੀ ਦੀ ‘ਰੀਜ਼ਰਵੇਸ਼ਨ’ ਰਹੀ ਸੀ। ਹਸਨੀ ਇਕ ਖਾਸ ਅੰਦਾਜ਼ ਵਿਚ ਮੁਸਕਰਾਇਆ।
“ਮੈਂ ਨਿਕੰਮੀ ਜ਼ਰੂਰ ਰਹੀ ਹਾਂ, ਪਰ ਮੇਰੇ ਕੋਲ ਕਿਤਾਬਾਂ ਚੰਗੀਆਂ ਰਹੀਆਂ ਹਨæææ ਤੇ ਇਹ ਮੇਰੇ ਨੋਟਿਸ।” ਹਸਨੀ ਆਪਣੀ ਸੋਚ ਵਿਚ ਫਿੱਕਾ ਪੈ ਚੁੱਕਾ ਸੀ। ਉਹ ਗੋਡੇ ਉਚੇ ਕਰ ਕੇ ਆਪਣੀ ਸਫੈਦ ਠੋਡੀ ਦੇ ਥੱਲੇ ਆਪਣੀਆਂ ਗੋਰੀਆਂ ਗੋਰੀਆਂ ਉਂਗਲਾਂ ਇੰਜ ਰੱਖ ਕੇ ਬੈਠੀ ਸੀ ਜਿਵੇਂ ਉਸ ਦੀ ਸ਼ਗਿਰਦ ਹੋਵੇ।
“ਹੁਣ ਇਹ ਠੀਕ ਏ ਮਿਸ ਰੱਜ਼ੀæææ।” ਉਹ ਨਹੁੰਆਂ ਨਾਲ ਆਪਣੇ ਪੈਰ ਖੁਰਕ ਰਿਹਾ ਸੀ।
“ਕੌਣ ਕਹਿ ਸਕਦਾ ਹੈ ਕਿ ਤੁਸੀਂ ਲੀਡਰ ਹੋ, ਖਤਰਨਾਕ ਹੋ ਅਤੇ ਤੁਹਾਡੀਆਂ ਫਾਈਲਾਂ ਵੀ ਹਨ। ਕਿਤਾਬ ਤਾਂ ਤੁਹਾਡੀ ਮੈਂ ਲਿਖਾਂਗੀ, ਆਪਣੀ ਤੇ ਤੁਹਾਡੀ ਇਕੱਠੀæææ ਜ਼ਰਾ ਵਿਹਲੀ ਹੋ ਕੇ।”
“ਹੈਂ? ਵਿਹਲੀ ਹੋਣ ਦੀ ਉਡੀਕæææ ਫਿਰ ਪੈ ਗਿਆ ਬਜ਼ੁਰਗੀ ਦਾ ਦੌਰਾæææ।” ਪਰ ਉਹ ਪੀ ਗਿਆæææ ਤੇ ਉਸ ਨੇ ਕਿਤਾਬਾਂ ਖੋਲ੍ਹ ਕੇ ਵਰਕੇ ਪਲਟਣੇ ਸ਼ੁਰੂ ਕਰ ਦਿੱਤੇ।
ਉਸ ਦਿਨ ਉਹ ਪੇੜੇ ਬਣਾ ਰਹੀ ਸੀ। ਉਹ ਚੁੱਲ੍ਹੇ ਕੋਲ ਉਸ ਦੇ ਸਾਹਮਣੇ ਸਬਜ਼ੀ ਕੱਟਣ ਲਈ ਆ ਬੈਠਾ। ਰੱਜ਼ੀ ਅੱਖਾਂ ਝਪਕਾਉਂਦੀ ਰਹੀ ਅਤੇ ਜਲਦੀ ਜਲਦੀ ਰੋਟੀਆਂ ਪਕਾਉਂਦੀ ਰਹੀæææ।
“ਕੌਣ ਕਹਿੰਦਾ ਹੈ ਤੁਸੀਂ ਸਿਆਸਤਦਾਨ ਹੋæææ ਅਜਿਹੀਆਂ ਚਮਕਦੀਆਂ ਹੋਈਆਂ ਤੁਹਾਡੀਆਂ ਅੱਖਾਂ ਹਨ। ਹੋਠਾਂ ਨੂੰ ਸੁੰਗੇੜਦਿਆਂ ਹੋਇਆਂ ਬਹੁਤ ਕੱਚੀ ਹੋ ਗਈ ਲੱਗਦੀ ਹੋæææ ਥਿੰਦੀਆਂ ਬਾਂਹਾਂ ਵਾਲੀਆਂ ਤੁਹਾਡੀਆਂ ਕਮੀਜ਼ਾਂ ਇਥੋਂ ਸਾਹਮਣਿਉਂ ਘਸ ਘਸ ਕੇ ਫਟ ਜਾਂਦੀਆਂ ਹੋਣਗੀਆਂ, ਪਰ ਤੁਸੀਂ ਹੋ ਬਹੁਤ ਵੱਡੇ। ਅਸੀਂ ਤੁਹਾਨੂੰ ਸਲਾਮ ਕਰਦੇ ਹਾਂ। ਵੱਡੀ ਬੀਬੀ। ਤੁਸੀਂ ਇਧਰ ਹੀ ਵੇਖਦੇ ਰਹਿਣਾ।” ਉਸ ਨੇ ਆਪਣਾ ਦੁਪੱਟਾ ਜ਼ਰਾ ਝੁਕਾ ਲਿਆ।
“ਤੁਸੀਂ ਸਬਜ਼ੀ ਦੀ ਥਾਂ ਹੱਥ ਕੱਟ ਬੈਠੋਗੇæææ ਹੁਣ ਕੰਮ ਨਾ ਕਰਨ ਦਾ ਤੁਹਾਡਾ ਮੂਡ ਬਣਦਾ ਜਾ ਰਿਹਾ ਏ ਦਿਨ ਬਦਿਨæææ ਤੁਸੀਂ ਹੱਥ ਕੱਟਣਾ ਆਪਣੇæææ ਬਹੁਤ ਥੋੜ੍ਹ-ਦਿਲੇ ਹੁੰਦੇ ਹੋ ਅੰਦਰੋਂ।”
“ਬੱਸ ਇਕ ਗੱਲ ਬਾਕੀ ਰਹਿ ਗਈ ਏ ਕਿ ਆਪਣੇ ਹਿੱਸੇ ਦਾ ਕੰਮ ਮੈਂ ਵੀ ਕਰ ਆਇਆ ਹਾਂ ਪਾਰਟਨਰ, ਤੇ ਤੁਸੀਂ ਵੀ ਆਪਣੇ ਲਈ ਕਾਫੀ ਨਾਂ ਪੈਦਾ ਕਰ ਚੁੱਕੀ ਹੋæææ ਆਓ ਹੁਣ ਹੱਥ ਕੱਟੀਏ।”
ਅੰਦਰੋਂ ਕਿੰਨੇ ਨੀਚ ਹੁੰਦੇ ਹੋ ਤੁਸੀਂ ਲੋਕæææ ਜੀ ਹਾਂ, ਲੋਕ ਕਹਿਣਗੇ ਬੜੀ ਸੰਘਣੀ ਬੇਰੀ ਸੀ ਉਹ। ਇਕ ਖੂਬਸੂਰਤ ਜਿਹਾ ਪੌਦਾ ਜਿਹਨੂੰ ਛਾਂ ਥੱਲੇ ਸੁਕਾ ਦਿੱਤਾ ਗਿਆ ਹੈ। ਕੰਧਾਰੀ ਅਨਾਰ ਦਾæææ ਛਾਂ ਮਾਰ ਗਈ ਸੀ ਉਹਨੂੰæææ ਨਾ ਅਸੀਂ ਸੰਘਣੀ ਬੇਰੀ, ਨਾ ਅਸੀਂ ਠੰਢੀ ਛਾਂ।”
“ਹੂੰ।”
ਉਸ ਦਾ ਚਿਹਰਾ ਪੀਲਾ ਪੈ ਗਿਆ।
“ਧੂੰਆਂ।” ਉਹਨੂੰ ਅੱਖਾਂ ਝਪਕਣੀਆਂ ਪੈ ਗਈਆਂ।
“ਐਂ, ਧੂੰਆਂ ਤਾਂ ਨਹੀਂ ਅਸਲ ਵਿਚ ਬੁੱਲੇ ਉਠੇ ਹਨ, ਹਵਾ ਜੁ ਦੇ ਦਿੱਤੀ ਹੈ ਮੈਂæææ ਹੁਣ ਉਹੀ ਸੇਕ ਮਹਿਸੂਸ ਕੀਤਾ ਜਾ ਰਿਹਾ ਏ ਨਾ।” ਉਹ ਚੁੱਪ-ਚਾਪ ਮੁਸਕਰਾਉਂਦਾ ਰਿਹਾ।
“ਫੈਜ਼ੋ, ਆਓ ਬੰਨੋ ਰੋਟੀਆਂ ਪਕਾ ਲੈæææ ਆ ਜਾ ਛੇਤੀ। ਥਾਂ ਮੈਂ ਧੋ ਲੈਂਦੀ ਹਾਂ।” ਫੈਜ਼ੋ ਰੋਟੀਆਂ ਪਕਾਉਣ ਆ ਬੈਠੀ। ਹਸਨੀ ਨੇ ਇਕਦਮ ਰੋਟੀ ਚੁੱਕੀ ਅਤੇ ਚਾਰ ਗਰਾਹੀਆਂ ਮੂੰਹ ਵਿਚ ਪਾ ਲਈਆਂ।
“ਹਾਏ, ਭਾੱਜੀ ਤਾਂ ਬਣ ਲੈਣ ਦਿਓ।” ਫੈਜ਼ੋ ਨੇ ਰੋਟੀਆਂ ਵਾਲੀ ਚੰਗੇਰ ਸਰਕਾ ਲਈ, ਪਰ ਉਹ ਗਰਮ ਗਰਮ ਗਰਾਹੀਆਂ ਕਾਰਨ ਹੱਫ਼ ਹੱਫ਼ ਕਰਦਾ ਹੋਇਆ ਅੱਡੇ ‘ਤੇ ਜਾਣ ਲਈ ਘਰੋਂ ਨਿਕਲ ਗਿਆ। ਉਹ ਨੀਵੀਂ ਪਾਈ ਥਾਂ ਧੋਂਦੀ ਰਹੀ, ਉਹ ਗਿਆ ਅਤੇ ਹਰ ਰੋਜ਼ ਦੇ ਮੁਕਾਬਲੇ ਛੇਤੀ ਵਾਪਸ ਆ ਗਿਆ। ਉਸ ਨੇ ਅਖ਼ਬਾਰ ਬਗਲ ਵਿਚ ਦਬਾ ਰੱਖਿਆ ਸੀ। ਉਸ ਨੇ ਆਉਂਦਿਆਂ ਹੀ ਆਪਣੀਆਂ ਚੀਜ਼ਾਂ ਬ੍ਰੀਫ਼ਕੇਸ ਵਿਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ।
“ਕੀ ਹੋ ਗਿਆ ਏ?”
“ਮਿਸ ਰੱਜ਼ੀ! ਉਨ੍ਹਾਂ ਨੇ ਅਖ਼ਬਾਰ ਵਿਚ ਮੇਰੀ ਤਸਵੀਰ ਵੀ ਛਾਪ ਦਿੱਤੀ ਏæææ ਹੁਣ ਇਥੋਂ ਨਿਕਲਣਾ ਜ਼ਰੂਰੀ ਹੋ ਗਿਆ ਹੈ।”
“ਤਸਵੀਰ ਛਪ ਜਾਵੇ ਤਾਂ ਛੁਪਣਾ ਜ਼ਰੂਰੀ ਵੀ ਹੁੰਦਾ ਏ ਪਾਗਲ, ਨਾ ਕਿ ਕਿਤੇ ਬਾਹਰ ਨਿਕਲਣਾ।”
ਉਹ ਉਸ ਵੱਲ ਵੇਖ ਕੇ ਲਾਲ ਪੀਲਾ ਹੋ ਗਿਆ।
“ਹੁਣ ਨਾ ਜਾਣਾ, ਕਾਫ਼ੀ ਦੇਰ ਹੋ ਗਈ ਏ। ਤੁਸੀਂ ਲੋਕ ਸਾਰੇ ਹੀ ਇਹੋ ਜਿਹੇ ਹੀ ਹੁੰਦੇ ਹੋ।”
“ਨਹੀਂ, ਹੁਣ ਕੁਝ ਨਹੀਂ ਕਰਨਾ ਪਏਗਾ।”
ਰੱਜ਼ੀ ਨੇ ਅਖ਼ਬਾਰ ਉਸ ਦੇ ਹੱਥਾਂ ਵਿਚੋਂ ਲੈ ਲਿਆ, “ਇਹਨੂੰ ਤੁਰਤ ਸਾੜ ਦਿਓ, ਹੁਣੇ।”
“ਕਿਉਂਕਿ ਅਖ਼ਬਾਰ ਦੀ ਇਸੇ ਕਾਪੀ ਵਿਚ ਤਸਵੀਰ ਛਪੀ ਹੈ?” ਉਹ ਹੱਸਣ ਲੱਗੀ। ਫੈਜ਼ੋ ਸੌਂ ਰਹੀ ਸੀ।
“ਉਹਨੂੰ ਪਿਆਰ ਕਹਿ ਦੇਣਾ।” ਉਹ ਹੌਲੀ ਜਿਹੀ ਚੱਲ ਪਿਆ।
ਰੱਜ਼ੀ ਨੇ ਕਿਹੜਾ ਪਿੱਛੇ ਪਿੱਛੇ ਆਉਣਾ ਏ, ਇਹ ਸੋਚ ਕੇ ਉਹ ਤੇਜ਼ ਤੇਜ਼ ਕਦਮ ਪੁੱਟਦਾ ਹੋਇਆ ਚੱਲ ਪਿਆ।
ਉਸ ਨੇ ਘੱਲੂ ਫਕੀਰ ਤੋਂ ਪਾਣੀ ਪੀਤਾ। ਘੱਲੂ ਫਕੀਰ ਨੇ ਉਹਨੂੰ ਉਲਾਂਭਾ ਦਿੱਤਾ। ਅਗਲੇ ਦਿਨ ਦੋਵੇਂ ਭੈਣਾਂ ਇਕੋ ਮੰਜੀ ‘ਤੇ ਇਕੱਲੀਆਂ ਬੈਠੀਆਂ ਸਨ। ਫੈਜ਼ੋ ਨੇ ਹਮੇਸ਼ਾ ਵਾਂਗ ਆਪਣੀ ਭੈਣ ਤੋਂ ਨੌਜਵਾਨ ਮੁਟਿਆਰਾਂ ਵਾਲੀਆਂ ਜਜ਼ਬਾਤੀ ਗੱਲਾਂ ਸੁਣਨ ਲਈ ਗੱਲ ਛੇੜਨ ਦੀ ਵਾਰ ਵਾਰ ਕੋਸ਼ਿਸ਼ ਕੀਤੀ।
ਇਹ ਉਸ ਦਾ ਤਜਰਬਾ ਸੀ ਕਿ ਜਦੋਂ ਉਸ ਦੀ ਭੈਣ ਦੀਆਂ ਪਲਕਾਂ ਭਿੱਜੀਆਂ ਹੋਈਆਂ ਹੁੰਦੀਆਂ ਅਤੇ ਉਹ ਉਦਾਸ ਹੁੰਦੀ, ਤਾਂ ਉਸ ਵੇਲੇ ਉਸ ਦੀ ਅਜਿਹੀ ਕੋਸ਼ਿਸ਼ ਕਾਮਯਾਬ ਹੋ ਜਾਂਦੀ।
“ਹਾਂæææ ਇਹ ਦੱਸ ਫੈਜ਼ੋ, ਮੈਨੂੰ ਉਹ ਇਕ ਨਜ਼ਾਰਾ ਬਹੁਤ ਚੰਗਾ ਲੱਗਦਾ ਏæææ! ਕਦੇ ਤੂੰ ਕਿਸੇ ਰੇਲਵੇ ਸਟੇਸ਼ਨ ‘ਤੇ ਗਈ ਏਂ?æææ ਥਲ ਦਾ ਕੋਈ ਸੁੰਨਸਾਨ ਸਟੇਸ਼ਨ, ਆਬਾਦੀ ਤੋਂ ਹਟ ਕੇ, ਜਿਥੇ ਗਹਿਰੀ ਖਾਮੋਸ਼ੀ ਹੋਵੇæææ ਚਿੜੀ ਵੀ ਨਾ ਬੋਲਦੀ ਹੋਵੇ, ਜਿਥੇ ਸੁੰਨਸਾਨ ਸੁੰਨਸਾਨ ਹੋਵੇæææ ਅੱਠਵੇਂ ਪਹਿਰ ਉਸ ਸਟੇਸ਼ਨ ਉਤੇ ਟਰੇਨ ਆ ਕੇ ਰੁਕਦੀ ਹੈæææ ਬੱਸ ਘੜੀ ਪਲ ਲਈ ਮੇਲਾ ਜਿਹਾ ਲੱਗ ਜਾਂਦਾ ਏæææ ਨਵੇਂ ਨਵੇਂ ਚਿਹਰੇ, ਨਵੀਆਂ ਨਵੀਆਂ ਆਵਾਜ਼ਾਂæææ ਇਸ ਤੋਂ ਬਾਅਦ ਗੱਡੀ ਸੀਟੀਆਂ ਮਾਰਦੀ ਹੋਈ ਚੱਲ ਪੈਂਦੀ ਹੈ। ਸਾਰੀਆਂ ਰੌਣਕਾਂ ਨਾਲ ਲੈ ਕੇ। ਆਪਣੀਆਂ ਰੌਣਕਾਂ ਆਪੇ ਸਮੇਟ ਕੇ ਲੈ ਜਾਂਦੀ ਏ, ਤੇ ਦੋ ਨਿਗਾਹਾਂ, ਦੋ ਕਾਲੀਆਂ ਤੇ ਚਮਕਦੀਆਂ ਹੋਈਆਂ ਰੇਲਵੇ ਲਾਈਨਾਂ ਉਤੇ ਉਸ ਦੇ ਪਿੱਛੇ ਪਿੱਛੇ ਦੂਰ ਤਾਈਂ ਤਿਲ੍ਹਕਦੀਆਂ ਚਲੀਆਂ ਜਾਂਦੀਆਂ ਹਨ। ਫ਼ਿਰ ਸਟੇਸ਼ਨ ਉਤੇ ਕਾਲੀ ਉਦਾਸੀ ਅਤੇ ਵੀਰਾਨੀ, ਕਾਲੀ ਚੁੱਪ, ਕਾਲੀ ਉਦਾਸ ਧੁੱਪ-ਛਾਂæææ ਇਹ ਸਾਰੀਆਂ ਕਾਨਿਆਂ ਵਿਚੋਂ ਨਿਕਲ ਕੇ ਮੁੜ ਤੋਂ ਸਟੇਸ਼ਨ ਉਤੇ ਕਬਜ਼ਾ ਜਮਾ ਲੈਂਦੀਆਂ ਹਨ।