‘ਆਪ’ ਵਿਚ ਆਪਾ-ਧਾਪੀ?

ਵੱਜੇ ਡੁਗਡੁਗੀ ਹੋ ਜਾਵੇ ਭੀੜ ‘ਕੱਠੀ, ਆਉਣੀ ਚਾਹੀਦੀ ‘ਕਲਾ’ ਮਦਾਰੀਆਂ ਦੀ।
ਭ੍ਰਿਸ਼ਟਾਚਾਰ ਵਿਚ ‘ਚਮਕਦਾ’ ਨਾਂ ਹੋਵੇ, ਲੰਬੀ ਲਿਸਟ ਵੀ ਹੋਵੇ ਗੱਦਾਰੀਆਂ ਦੀ।
ਰੇਤਾ, ਬਜਰੀ, ਲੋਹਾ-ਸਭ ਹਜ਼ਮ ਹੋਵੇ, ਖਸਲਤ ਹੋਵੇ ਕੁਰਪਟ ‘ਵਪਾਰੀਆਂ’ ਦੀ।
ਗਾਉਂਦਾ ਰਹੇ ਵਿਕਾਸ ਦੀ ‘ਰਾਗਣੀ’ ਨੂੰ, ਕੱਢੇ ਭਾਫ ਨਾ ਬਾਹਰ ਖੁਆਰੀਆਂ ਦੀ।
‘ਜ਼ਿੰਦਾਬਾਦ!’ ਕਰਵਾਉਣ ਲਈ ਨਾਲ ਹੋਵੇ, ਹੇੜ੍ਹ ਬੋਲੇ ਤੇ ਮੂਜ਼ੀ ਦਰਬਾਰੀਆਂ ਦੀ।
ਕਿਸੇ ‘ਆਮ’ ਦੇ ਵੱਸ ਦਾ ਰੋਗ ਕਿੱਥੇ? ਸਿਆਸਤ ਖੇਡ ਹੈ ‘ਖਾਸ’ ਖਿਡਾਰੀਆਂ ਦੀ!