ਭਾਵੇਂ ਸੱਤ ਸਮੁੰਦਰ ਪਾਰ ਵੱਸੀਏ, ਦੇਸ਼ ਕੌਮ ਨੂੰ ਦਿਲੋਂ ਵਿਸਾਰੀਏ ਨਾ।
ਰਹੀਏ ਚੁੱਪ ਕਿਉਂ ਮਾਰ ਜ਼ਮੀਰ ਤਾਈਂ, ਕੌਮ ਦਰਦੀ ਹਾਂ, ਕੋਈ ‘ਸਰਕਾਰੀਏ’ ਨਾ।
ਹੋਸ਼ ਚਾਹੀਦੀ ਦੇਸ਼ ਦੇ ਹਾਕਮਾਂ ਨੂੰ, ‘ਬਾਹਰ’ ਆਣ ਕੇ ਝੱਲ ਖਿਲਾਰੀਏ ਨਾ।
ਗੱਪਾਂ ਮਾਰ ਕੇ ਸਾਨੂੰ ਰਿਝਾਉਣ ਆਏ, ਝੂਠ ਉਨ੍ਹਾਂ ਦਾ ਕਦੇ ਸਹਾਰੀਏ ਨਾ।
ਹਾਂ ਆਜ਼ਾਦ ਫਿਜ਼ਾਵਾਂ ਵਿਚ ਰਹਿਣ ਵਾਲੇ, ਸਾਨੂੰ ਖੌਫ ਨਾ ਧੌਂਸ ਤੇ ਦਾਬਿਆਂ ਦਾ।
ਖੂਨ ਸਾਡੀਆਂ ਰਗਾਂ ਵਿਚ ਦੌੜਦਾ ਐ, ਯੋਧੇ ਅਣਖੀਆਂ ਗਦਰੀ ਬਾਬਿਆਂ ਦਾ।