ਫੇਸ-ਬੁੱਕ ‘ਤੇ ‘ਭਾ ਜੀ’ ਨੂੰ ਲਿਖਣ ‘ਪਾ ਜੀ’, ਹਾਲਤ ਅੱਜ ਪੰਜਾਬੀ ਦੀ ‘ਦਿੱਸ’ ਹੋ ਗਈ।
‘ਗੁੱਡ ਲੱਕ’ ਨੇ ਨਿਗਲਿਆ ‘ਭਲਾ ਹੋਵੇ’, ਸੀ ਜੋ ‘ਭੈਣ ਜੀ’, ਬਦਲ ਕੇ ‘ਸਿੱਸ’ ਹੋ ਗਈ।
ਟਿੱਚਰ ਅਤੇ ਮਖੌਲ ਵੀ ‘ਲੌਲ’ ਹੋ ਗਏ, ਆਉਂਦੀ ਯਾਦ ਪਿਆਰੇ ਦੀ ‘ਮਿੱਸ’ ਹੋ ਗਈ।
ਨਿਰੀ ਮਿਸ਼ਰੀ ਦੀ ਡਲੀ ਹੈ ਲਫਜ਼ ਚੁੰਮੀ, ਨਵੇਂ ਪੋਚ ਲਈ ਵਿਗੜ ਕੇ ‘ਕਿੱਸ’ ਹੋ ਗਈ।
‘ਭਾਈ-ਵੀਰ’ ਵੀ ਬਣੇ ਨੇ ‘ਬਰੋ’ ਦੇਖੋ, ਘੁੱਟ ਸਿਮਟ ਕੇ ਰਹਿ ਗਿਆ ‘ਸਿੱਪ’ ਯਾਰੋ।
‘ਐਚ ਏ, ਐਚ ਏ’ ਨੇ ਹਾਸੇ ਦੀ ਥਾਂ ਮੱਲੀ, ਹੁਣ ਅਫਸੋਸ ਵੀ ਹੋ ਗਿਆ ਰਿੱਪ’ ਯਾਰੋ!