ਭਾਰਤੀਆਂ ਦੇ ਕੰਨੀਂ ਨਾ ਪਿਆ ‘ਹਮ ਦੋ, ਹਮਾਰੇ ਦੋ’ ਦਾ ਹੋਕਾ

ਨਵੀਂ ਦਿੱਲੀ: ਭਾਰਤ ਦੀ ਆਬਾਦੀ ਇਸ ਵੇਲੇ ਇਕ ਅਰਬ 23 ਕਰੋੜ ਨੂੰ ਪਾਰ ਚੁੱਕੀ ਹੈ। ਇਕ ਅੰਦਾਜ਼ੇ ਅਨੁਸਾਰ 2015 ਦੇ ਅੰਤ ਤੱਕ ਭਾਰਤ ਦੀ ਅਬਾਦੀ ਇਕ ਅਰਬ 28 ਕਰੋੜ ਹੋ ਜਾਵੇਗੀ। ਭਾਰਤ ਦੀ ਜਨ ਸੰਖਿਆ ਦੁਨੀਆਂ ਦੀ ਕੁੱਲ ਆਬਾਦੀ ਦਾ 17æ31 ਫੀਸਦੀ ਹੈ। ਦੁਨੀਆਂ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ।

ਸੰਨ 2030 ਵਿਚ ਭਾਰਤ ਆਬਾਦੀ ਦੇ ਪੱਖੋਂ ਚੀਨ ਨੂੰ ਮਾਤ ਦੇ ਦੇਵੇਗਾ। 1æ58 ਦੇ ਵਾਧੇ ਦਰ ਨਾਲ 2030 ਤੱਕ ਭਾਰਤ ਦੀ ਆਬਾਦੀ ਇਕ ਅਰਬ 53 ਕਰੋੜ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ। ਭਾਰਤ ਵਿਚ ਹਰ ਮਿੰਟ ਬਾਅਦ 25 ਬੱਚੇ ਪੈਦਾ ਹੋ ਜਾਂਦੇ ਹਨ। ਜੇ ਇਹੋ ਹਾਲ ਰਿਹਾ ਤਾਂ ਸਾਲ 2026 ਤੱਕ 40 ਕਰੋੜ ਲੋਕ ਹੋਰ ਜੁੜ ਜਾਣਗੇ।।ਅੰਕੜੇ ਗਵਾਹ ਹਨ ਕਿ ਚੀਨ, ਭਾਰਤ, ਅਮਰੀਕਾ, ਇੰਡੋਨੇਸ਼ੀਆ, ਪਾਕਿਸਤਾਨ ਤੇ ਬ੍ਰਾਜ਼ੀਲ ਦੀ ਆਬਾਦੀ ਪੂਰੀ ਦੁਨੀਆਂ ਦਾ ਅੱਧ ਬਣ ਜਾਂਦੀ ਹੈ। ਇਸ ਲਈ ਇਨ੍ਹਾਂ ਦੇਸ਼ਾਂ ਲਈ ਇਹ ਮੁੱਦਾ ਹੋਰ ਵੀ ਚਿੰਤਾਜਨਕ ਹੈ। ਰੋਜ਼ਾਨਾ 25 ਹਜ਼ਾਰ ਲੋਕ ਭੁੱਖ ਜਾਂ ਕੁਪੋਸ਼ਣ ਕਾਰਨ ਮਰ ਰਹੇ ਹਨ ਜਿਨ੍ਹਾਂ ਵਿਚੋਂ 18 ਹਜ਼ਾਰ ਪੰਜ ਸਾਲ ਤੋਂ ਘੱਟ ਉਮਰ ਦੇ ਮਾਸੂਮ ਬੱਚੇ ਹੀ ਹੁੰਦੇ ਹਨ।
ਇਕੱਲਾ ਏਸ਼ੀਆ ਮਹਾਂਦੀਪ ਦੁਨੀਆਂ ਦੀ 60 ਫ਼ੀਸਦੀ ਆਬਾਦੀ ਨੂੰ ਸੰਭਾਲੀ ਬੈਠਾ ਹੈ। ਵਿਸ਼ਵ ਆਬਾਦੀ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਸ਼ੁਰੂਆਤ ਸਾਲ 1989 ਤੋਂ ਸੰਯੁਕਤ ਰਾਸ਼ਟਰ ਵੱਲੋਂ ਦੁਨੀਆਂ ਦੀ ਆਬਾਦੀ ਪੰਜ ਅਰਬ ਹੋ ਜਾਣ ਉਤੇ ਕੀਤੀ ਗਈ। ਭਾਰਤ ਦੀ ਜਨ ਸੰਖਿਆ ਵਿਚ ਵਾਧਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਗੰਭੀਰਤਾ ਨੂੰ ਬਹੁਤ ਹੀ ਪਹਿਲਾਂ ਸਮਝ ਲਿਆ ਗਿਆ ਸੀ। ਇਸ ਕਰਕੇ 1952 ਵਿਚ ਪਰਿਵਾਰ ਨਿਯੋਜਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਸੰਸਾਰ ਦਾ ਪਹਿਲਾ ਦੇਸ਼ ਬਣ ਗਿਆ ਸੀ। ਇਸ ਪ੍ਰੋਗਰਾਮ ਅਧੀਨ ‘ਹਮ ਦੋ, ਹਮਾਰੇ ਦੋ’ ਦਾ ਨਾਅਰਾ ਦਿੱਤਾ ਗਿਆ ਸੀ ਪਰ ਭਾਰਤ ਆਬਾਦੀ ਦੇ ਵਾਧੇ ਨੂੰ ਕਾਬੂ ਕਰਨ ਵਿਚ ਅਸਫ਼ਲ ਰਿਹਾ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ 80 ਫ਼ੀਸਦੀ ਲੋਕ 20 ਰੁਪਏ ਪ੍ਰਤੀ ਦਿਨ ਆਮਦਨ ਨਾਲ ਜਿਊਂਦੇ ਹਨ।
ਇਕ ਅਨੁਮਾਨ ਮੁਤਾਬਕ ਭਾਰਤ ਦੀ ਜਨ-ਸੰਖਿਆ ਚੀਨ ਨਾਲੋਂ ਵੀ ਤੇਜ਼ੀ ਨਾਲ ਵਧ ਰਹੀ ਹੈ ਜਿਸ ਦੀ ਆਬਾਦੀ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਇਕ ਅਰਬ 39 ਕਰੋੜ (1æ39 ਬਿਲੀਅਨ) ਦੇ ਕਰੀਬ ਹੈ। ਜੇਕਰ ਭਾਰਤ ਦੀ ਆਬਾਦੀ ਇਸੇ ਤਰ੍ਹਾਂ ਵਧਦੀ ਰਹੀ ਤਾਂ ਸਾਲ 2050 ਤੱਕ ਭਾਰਤੀਆਂ ਦੀ ਗਿਣਤੀ ਇਕ ਅਰਬ 63 ਕਰੋੜ (1æ63 ਬਿਲੀਅਨ ) ਹੋ ਜਾਵੇਗੀ ਜੋ ਚੀਨ ਨਾਲੋਂ ਜ਼ਿਆਦਾ ਹੋਵੇਗੀ।
______________________________________________
ਪੰਜਾਬ ਵਿਚ ਹੈ ਹਾਲਾਤ ਬਿਲਕੁਲ ਉਲਟ
ਚੰਡੀਗੜ੍ਹ: ਵਿਸ਼ਵ ਆਬਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਸੂਬਾ ਨਵੀਂ ਚਿੰਤਾ ਵਿਚ ਘਿਰਿਆ ਦਿਖਾਈ ਦੇ ਰਿਹਾ ਹੈ। ਪੰਜਾਬ ਦੀ 1980 ਵਿਚ ਇਕ ਹਜ਼ਾਰ ਆਬਾਦੀ ਪਿੱਛੇ ਜਨਮ ਦਰ 29æ90 ਫ਼ੀਸਦੀ ਸੀ ਜੋ 2013 ਵਿਚ ਘਟ ਕੇ 15æ70 ਫ਼ੀਸਦੀ ਰਹਿ ਗਈ ਹੈ। ਇਸੇ ਸਮੇਂ ਦੌਰਾਨ ਮੌਤ ਦਰ 8æ7 ਫ਼ੀਸਦੀ ਤੋਂ ਘਟ ਕੇ ਫ਼ੀਸਦੀ 6æ7 ਹੋਈ ਹੈ। ਇਹ ਅੰਕੜੇ ਸਾਬਤ ਕਰਦੇ ਹਨ ਕਿ ਜਨਮ ਦਰ ਵਿਚ ਤਕਰੀਬਨ ਪੰਜਾਹ ਫ਼ੀਸਦੀ ਕਮੀ ਆਈ ਹੈ, ਜਦੋਂ ਕਿ ਮੌਤ ਦਰ ਵਿਚ 25 ਫ਼ੀਸਦੀ ਕਮੀ ਦਿਖਾਈ ਦੇ ਰਹੀ ਹੈ। ਪੰਜਾਬ ਵਿਚ 0 ਤੋਂ 14 ਸਾਲ ਦੇ ਬੱਚਿਆਂ ਦੀ ਗਿਣਤੀ 1971 ਦੀ ਆਬਾਦੀ ਦੇ ਅਨੁਪਾਤ ਵਿਚ 42 ਫ਼ੀਸਦੀ ਸੀ, ਜੋ 2011 ਦੀ ਜਨਗਣਨਾ ਮੁਤਾਬਕ ਘਟ ਕੇ 28 ਫ਼ੀਸਦੀ ਰਹਿ ਗਈ ਹੈ। ਆਬਾਦੀ ਨੂੰ ਬਰਾਬਰੀ ਦੇ ਪੱਧਰ ਉਤੇ ਰੱਖਣ ਲਈ ਆਪਣੇ ਜੀਵਨ ਸਮੇਂ ਦੌਰਾਨ ਇਕ ਔਰਤ ਵਿਚ ਬੱਚੇ ਨੂੰ ਜਨਮ ਦੇਣ ਦੀ ਔਸਤ ਸੰਭਾਵਨਾ 2æ1 ਫ਼ੀਸਦੀ ਹੋਣੀ ਚਾਹੀਦੀ ਹੈ। ਪੰਜਾਬ ਵਿਚ ਇਹ ਔਸਤ 1æ9 ਫ਼ੀਸਦੀ ਰਹਿ ਗਈ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਸਾਬਕਾ ਰਜਿਸਟਰਾਰ ਡਾæ ਪੀæਐਲ਼ ਗਰਗ ਨੇ ਕਿਹਾ ਕਿ ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਦੇਸ਼ ਦੇ ਉਨ੍ਹਾਂ ਦਸ ਸੂਬਿਆਂ ਵਿਚ ਸ਼ਾਮਲ ਹਨ ਜਿਨ੍ਹਾਂ ਵਿਚ ਆਬਾਦੀ ਘਾਟੇ ਦਾ ਰੁਝਾਨ ਹੈ।