ਗੇੜੇ ਦਿੱਲੀ ਦਰਬਾਰ ਦੇ ਬਹੁਤ ਮਾਰੇ, ਨੀਤ ਉਨ੍ਹਾਂ ਦੀ ਜਾਪੇ ਨਾ ਖਰੀ ਹੈ ਜੀ।
ਗੁੱਝਾ ਭੇਦ ਹੈ ਥਾਪੜਾ ਦਵੇ ਕਿਉਂ ਨਾ, ਬੀਬੀ ਸੋਨੀਆ ਕਾਸ ਤੋਂ ਡਰੀ ਹੈ ਜੀ।
ਰੋਹਬ ਪਾਉਣ ਲਈ ‘ਰਾਜੇ’ ਨੇ ਰਾਹੁਲ ਉਤੇ, ਹਲਚਲ ਵਿਚ ਪੰਜਾਬ ਦੇ ਕਰੀ ਹੈ ਜੀ।
ਆਈਆਂ ਕੱਚੀਆਂ ਤ੍ਰੇਲੀਆਂ ਮੱਥਿਆਂ ‘ਤੇ, ਜਿਹੜੇ ਕਹਿੰਦੇ ਸੀ ‘ਪਾਰਟੀ’ ਮਰੀ ਹੈ ਜੀ।
ਚਾਹੁੰਦੇ ਲੋਕ ‘ਤਬਦੀਲੀਆਂ’ ਹੋਣ ਛੇਤੀ, ਤਾਂਹੀਓਂ ਰੈਲੀ ਜਲੰਧਰ ਦੀ ਭਰੀ ਹੈ ਜੀ।
‘ਕੈਪਟਨ’ ਆ ਗਿਆ ‘ਟੀਮ’ ਨੂੰ ਨਾਲ ਲੈ ਕੇ, ਡਾਂਗ ਮੋਢੇ ‘ਤੇ ਫੇਰ ਹੁਣ ਧਰੀ ਹੈ ਜੀ।