‘ਆਪ’ ਦੇ ਸੰਸਦ ਮੈਂਬਰਾਂ ਨੇ ਨਵੇਂ ਢਾਂਚੇ ਖਿਲਾਫ ਮੋਰਚਾ ਖੋਲ੍ਹਿਆ

ਪਟਿਆਲਾ: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਜਿੱਤੇ ਤਿੰਨ ਸੰਸਦ ਮੈਂਬਰਾਂ ਨੇ ਪਾਰਟੀ ਦੇ ਹੋਂਦ ਵਿਚ ਆਏ ਨਵੇਂ ਢਾਂਚੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਨਾਲ ‘ਆਪ’ ਨਵੇਂ ਸੰਕਟ ਵਿਚ ਘਿਰ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਤੋਂ ‘ਆਪ’ ਦੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਦੇ ਘਰ ਤਿੰਨ ਸੰਸਦ ਮੈਂਬਰਾਂ ਦੀ ਗੁਪਤ ਮੀਟਿੰਗ ਹੋਈ। ਉਨ੍ਹਾਂ ਵਿਚਾਰ ਕੀਤਾ ਕਿ

ਉਹ ਦਿੱਲੀ ਕਮੇਟੀ ਵੱਲੋਂ ਪੰਜਾਬ ਨੂੰ ਤਾਨਾਸ਼ਾਹੀ ਤਰੀਕੇ ਨਾਲ ਚਲਾਉਣ ਦਾ ਵਿਰੋਧ ਕਰਨਗੇ। ਮੀਟਿੰਗ ਵਿਚ ਹਰਿੰਦਰ ਸਿੰਘ ਖ਼ਾਲਸਾ ਮੌਜੂਦ ਰਹੇ ਜਦਕਿ ਫ਼ਰੀਦਕੋਟ ਤੋਂ ਸੰਸਦ ਮੈਂਬਰ ਡਾæ ਸਾਧੂ ਸਿੰਘ ਨੂੰ ਕਾਨਫਰੰਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਲ ਕੀਤਾ ਗਿਆ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵਿਦੇਸ਼ ਵਿਚ ਹਨ। ਇਸ ਸਬੰਧੀ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਨਵੀਆਂ ਕਮੇਟੀਆਂ ਬਾਰੇ ਉਨ੍ਹਾਂ ਨੂੰ ਬਿਲਕੁਲ ਨਹੀਂ ਪੁੱਛਿਆ ਗਿਆ। ਪਟਿਆਲਾ ਦੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਨੇ ਹੋਈ ਮੀਟਿੰਗ ਦੀ ਪੁਸ਼ਟੀ ਕੀਤੀ।
ਦੱਸਣਯੋਗ ਹੈ ਕਿ ਹਾਈਕਮਾਨ ਵੱਲੋਂ ‘ਆਪ’ ਦੇ ਸਾਰੇ ਜ਼ਿਲ੍ਹਾ ਕਨਵੀਨਰਾਂ ਦਾ ਅਹੁਦਾ ਭੰਗ ਕਰਨ ਦੇ ਫ਼ੈਸਲੇ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਵਿਚ ਸਰਗਰਮੀ ਨਾਲ ਕੰਮ ਕਰਨ ਵਾਲੇ ਵਾਲੰਟੀਅਰ ਹਾਈਕਮਾਨ ਦੇ ਇਸ ਫ਼ੈਸਲੇ ਤੋਂ ਕਾਫੀ ਔਖੇ ਹਨ। ਕੌਮੀ ਆਗੂਆਂ ਦਾ ਕਹਿਣਾ ਹੈ ਕਿ ਅਜਿਹਾ ਸੂਬੇ ਵਿਚ ਸੀਨੀਅਰ ਲੀਡਰਸ਼ਿਪ ਤੇ ‘ਆਮ’ ਵਰਕਰਾਂ ਵਿਚ ਪੈਦਾ ਹੋਈ ਧੜੇਬੰਦੀ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਕਨਵੀਨਰਾਂ ਦੇ ਅਹੁਦੇ ਤੋਂ ਲਾਂਭੇ ਕੀਤੇ ਵਾਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ-2017 ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਪਾਰਟੀ ਨੂੰ ਹੇਠਲੇ ਪੱਧਰ ਉਤੇ ਮਜ਼ਬੂਤ ਕਰਨ ਲਈ ਪੂਰੀ ਵਾਹ ਲਾਉਣ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਿਯੁਕਤੀਆਂ ਵਿਚ ਜ਼ਿਆਦਾਤਰ ਸ਼ ਛੋਟੇਪੁਰ ਦੇ ਨੇੜਲੇ ਵਾਲੰਟੀਅਰ ਸ਼ਾਮਲ ਹਨ।
ਕੌਮੀ ਆਗੂ ਸੰਜੇ ਸਿੰਘ ਵੱਲੋਂ ਸ਼ ਛੋਟੇਪੁਰ ਨੂੰ ਪੰਜਾਬ ਦਾ ਕਨਵੀਨਰ ਬਣੇ ਰਹਿਣ ਦੇ ਐਲਾਨ ਤੋਂ ਵੀ ਪੰਜਾਬ ਦੇ ਆਗੂ ਔਖੇ ਹਨ। ਸੰਜੇ ਸਿੰਘ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਸਾਰੇ ਸੰਸਦ ਮੈਂਬਰ ਤੇ ਹਾਰੇ ਹੋਏ ਉਮੀਦਵਾਰਾਂ ਸਮੇਤ ਸਾਰੀ ਪੁਰਾਣੀ ਟੀਮ ਕੋਆਰਡੀਨੇਟਰ ਵਜੋਂ ਪਹਿਲਾਂ ਵਾਂਗ ਕੰਮ ਕਰੇਗੀ। 13 ਲੋਕ ਸਭਾ ਹਲਕਿਆਂ ਦੇ ਜ਼ੋਨਲ ਇੰਚਾਰਜ ਲਗਾਏ ਗਏ ਹਨ, ਜਿਨ੍ਹਾਂ ਨਾਲ 1-1 ਕੇਂਦਰੀ ਆਗੂ ਨੂੰ ਅਬਜ਼ਰਵਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਵਿੰਗ, ਯੂਥ ਵਿੰਗ, ਕਿਸਾਨ ਵਿੰਗ, ਲੀਗਲ ਸੈੱਲ, ਟਰੇਡ ਤੇ ਟਰਾਂਸਪੋਰਟ ਸੈੱਲ, ਐਨæਆਰæਆਈæ ਵਿੰਗ, ਐਕਸ ਸਰਵਿਸਮੈਨ ਵਿੰਗ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਸੰਜੇ ਸਿੰਘ ਨੇ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਨਵੀਂ ਟੀਮ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ, ਜੇਕਰ ਲੋੜ ਪਈ ਤਾਂ ਕੁਝ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਨੂੰ 39 ਜ਼ੋਨਾਂ ਵਿਚ ਵੰਡਿਆ ਗਿਆ ਹੈ। ਇੰਝ ਹੀ ਸਮੂਹ ਪਿੰਡਾਂ ਤੇ ਸ਼ਹਿਰਾਂ ਵਿਚ ਪੋਲਿੰਗ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ ਤੇ 10 ਤੋਂ 20 ਪੋਲਿੰਗ ਬੂਥਾਂ ਦਾ ਇਕ ਕਲਸਟਰ ਬਣਾ ਕੇ ਇਕ ਵਾਲੰਟੀਅਰ ਨੂੰ ਇੰਚਾਰਜ ਲਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਸੀਨੀਅਰ ਲੀਡਰਸ਼ਿਪ ਤੇ ਵਾਲੰਟੀਅਰਾਂ ਵਿਚ ਕੋਈ ਮਤਭੇਦ ਨਹੀਂ ਹੈ। ਉਂਜ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਆਪਸੀ ਵਿਚਾਰਾਂ ਵਿਚ ਮਤਭੇਦ ਹੋਣਾ ਸੁਭਾਵਿਕ ਹੈ।
___________________________________________
ਸੁੱਚਾ ਸਿੰਘ ਛੋਟੇਪੁਰ ਤੋਂ ਪਛੜ ਗਏ ਸਟਾਰ ਸੰਸਦ ਮੈਂਬਰ ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਮੁੜ ਤੋਂ ਹਾਈਕਮਾਨ ਦਾ ਭਰੋਸਾ ਜਿੱਤਣ ਵਿਚ ਕਾਮਯਾਬ ਹੋ ਗਏ ਹਨ। ਦਰਅਸਲ ਪਿਛਲੇ ਦੌਰ ਵਿਚ ‘ਆਪ’ ਦੇ ਐਮæਪੀæ ਭਗਵੰਤ ਮਾਨ ਸਮੇਤ ਕਈ ਆਗੂਆਂ ਨੇ ਹਾਈਕਮਾਨ ਕੋਲ ਛੋਟੇਪੁਰ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਸੀ ਪਰ ਸੰਜੇ ਸਿੰਘ ਦੇ ਛੋਟੇਪੁਰ ਦੇ ਪੱਖ ਵਿਚ ਖੜ੍ਹਨ ਨਾਲ ਭਗਵੰਤ ਮਾਨ ਗਰੁੱਪ ਪਛੜ ਗਿਆ ਹੈ।
ਸੂਤਰਾਂ ਮੁਤਾਬਕ ਨਵੇਂ 13 ਜ਼ੋਨਲ ਅਬਜ਼ਰਬਰਾਂ ਵਿਚ ਵੀ ਜ਼ਿਆਦਾਤਰ ਲੋਕ ਸੁੱਚਾ ਸਿੰਘ ਛੋਟੇਪੁਰ ਦੀ ਸਹਿਮਤੀ ਨਾਲ ਬਣਾਏ ਗਏ ਹਨ ਤੇ ਭਗਵੰਤ ਮਾਨ ਸਮੇਤ ਹੋਰ ਐਮæਪੀਜ਼ ਦੀ ਨਹੀਂ ਚੱਲੀ ਹੈ। ਸੂਤਰਾਂ ਮੁਤਾਬਕ ‘ਆਪ’ ਹਾਈਕਮਾਨ ਕੋਲ ਭਗਵੰਤ ਮਾਨ ਦੀ ਉਪਲੱਬਧਤਾ ਨੂੰ ਲੈ ਕੇ ਪਿਛਲੇ ਦੌਰ ਉਚ ਕਾਫੀ ਸ਼ਿਕਾਇਤਾਂ ਗਈਆਂ ਹਨ। ਇਥੋਂ ਤੱਕ ਕਿ ਉਨ੍ਹਾਂ ਦੇ ਭਵਿੱਖ ਦੇ ਮੁੱਖ ਮੰਤਰੀ ਬਣਨ ਸਬੰਧੀ ਬਣਾਏ ਫੇਸਬੁੱਕ ਪੇਜਾਂ ਦੀ ਰਿਪੋਰਟ ਵੀ ਪਾਰਟੀ ਕੋਲ ਪੁੱਜੀ ਹੈ। ਇਸ ਲਈ ਹਾਈਕਮਾਨ ਉਨ੍ਹਾਂ ਤੋਂ ਕਾਫੀ ਨਾਰਾਜ਼ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦਾ ਪਾਰਟੀ ਵਿਚ ਕੱਦ ਘਟਾਉਣ ਦਾ ਫੈਸਲਾ ਲਿਆ ਹੈ।
ਇਸ ਤੋਂ ਇਲਾਵਾ 387 ਈ-ਪੰਚਾਇਤ ਮੁਲਾਜ਼ਮਾਂ ਦੀਆਂ ਤਾਂ ਪਿਛਲੇ ਸਮੇਂ ਨਾਟਕੀ ਢੰਗ ਨਾਲ ਹਾਜ਼ਰੀਆਂ ਬੰਦ ਕਰਕੇ ਉਨ੍ਹਾਂ ਨੂੰ ਰਾਤੋ-ਰਾਤ ਫਾਰਗ ਹੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਕੰਪਿਊਟਰ ਸੈੱਲਾਂ ਵਿਚ ਡਿਪਲੋਮੇ-ਡਿਗਰੀਆਂ ਪ੍ਰਾਪਤ ਮੁੰਡੇ, ਕੁੜੀਆਂ ਨੂੰ ਆਊਟਸੋਰਸਿੰਗ ਰਾਹੀਂ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ਉਤੇ ਡਾਟਾ ਅਪਰੇਟਰ ਰੱਖਿਆ ਗਿਆ ਹੈ।