ਚੁਫੇਰਗੜ੍ਹੀਏ!

ਕਾਰੇ ਸਾਧਾਂ ਦੇ ਪੜ੍ਹਦੇ ਤੇ ਸੁਣੀ ਜਾਂਦੇ, ਆਵੇ ਅਕਲ ਨਾ ਫੇਰ ਵੀ ਅੰਨਿਆਂ ਨੂੰ।
ਭੇਡਾਂ ਵਾਂਗ ਸਿਰ ਸੁੱਟ ਕੇ ਤੁਰੇ ਜਾਂਦੇ, ਨੂਰ ਮਹਿਲ ਸਮਰਾਲਿਆਂ-ਖੰਨਿਆਂ ਨੂੰ।
ਪੁਲ ਟੁੱਟਦੇ ਭਗਦੜਾਂ ਮਚਦੀਆਂ ਨੇ, ਆਉਂਦੀ ਹੋਸ਼ ਨਾ ਆਫਤਾਂ ਭੰਨਿਆਂ ਨੂੰ।
ਪੂਜਾ ਲਿਖੀ ਨਾ ਕਿਤੇ ਵੀ ਵਿਹਲੜਾਂ ਦੀ, ਪੜ੍ਹ ਕੇ ਦੇਖ ਲਓ ਗ੍ਰੰਥਾਂ ਦੇ ਪੰਨਿਆਂ ਨੂੰ।
ਮੂਜ਼ੀ ਆਦਮੀ ਡੇਰਿਆਂ ਵਿਚ ਜਾਣੋ, ਸਕਦੇ ਬੀਬੀਆਂ ਤਾਈਂ ਨਾ ਡੱਕ ਜਿਹੜੇ।
ਨਹੀਂਓਂ ‘ਇਕ ਦੇ’ ਹੈਣ ਚੁਫੇਰਗੜ੍ਹੀਏ, ਫਿਰਦੇ ਥਾਂ ਥਾਂ ‘ਤੇ ਰਗੜਦੇ ਨੱਕ ਜਿਹੜੇ!