ਲੋਕਾਂ ਦੀਆਂ ਜੇਬਾਂ ਵਿਚੋਂ ਬੁਣਿਆ ਜਾ ਰਿਹਾ ਹੈ ਸੜਕਾਂ ਦਾ ਜਾਲ

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਨਿੱਤ ਦਿਨ ਸੂਬੇ ਦੇ ਲੋਕਾਂ ਨੂੰ ਮਲਾਈ ਵਰਗੀਆਂ ਸੜਕਾਂ ਮੁਹੱਈਆ ਕਰਨ ਦਾ ਦਾਅਵਾ ਕਰਦੀ ਆ ਰਹੀ ਹੈ।ਪਰ ਸੂਬੇ ਵਿਚ ਵਿਛ ਰਿਹਾ ਲੰਮੀਆਂ-ਚੌੜੀਆਂ ਸੜਕਾਂ ਤੇ ਵੱਡੇ ਪੁਲਾਂ ਦਾ ਜਾਲ ਸਰਕਾਰੀ ਖਜ਼ਾਨੇ ਵਿਚੋਂ ਨਹੀਂ ਪੰਜਾਬੀਆਂ ਦੀਆਂ ਜੇਬਾਂ ਵਿਚੋਂ ਬੁਣਿਆ ਜਾ ਰਿਹਾ ਹੈ। ਚਹੁੰ ਤੇ ਛੇ ਮਾਰਗੀ ਸੜਕਾਂ ਦਾ 44 ਲੱਖ ਰੁਪਏ ਖਰਚਾ ਪ੍ਰਤੀ ਦਿਨ ਟੋਲ ਪਲਾਜ਼ਿਆਂ ਰਾਹੀਂ ਆਮ ਜਨਤਾ ਕੋਲੋਂ ਵਸੂਲਿਆ ਜਾ ਰਿਹਾ ਹੈ।ਜਦੋਂ ਕਿ ਵਿਸ਼ੇਸ਼ ਵਰਗ ਨੂੰ ਟੋਲ ਤੋਂ ਵੀ ਛੋਟ ਹਾਸਲ ਹੈ।

ਸੂਬੇ ਵਿਚ ਨਵੀਂਆਂ ਸੜਕਾਂ ਤੇ ਪੁਲਾਂ ਕਾਰਨ ਪੰਜਾਬ ਦੇ ਲੋਕ ਹਾਲੇ 8-9 ਸਾਲ ਹੋਰ ਅਰਬਾਂ ਰੁਪਏ ਦੇ ਕਰਜ਼ਈ ਰਹਿਣਗੇ ਕਿਉਂਕਿ ਬਹੁਤੇ ਟੋਲ ਪਲਾਜ਼ਿਆਂ ਦੀ ਮਿਆਦ ਸਾਲ 2023-24 ਤੱਕ ਹੈ। ਪੰਜਾਬ ਲੋਕ ਨਿਰਮਾਣ (ਭਵਨ ਤੇ ਮਾਰਗ ਸ਼ਾਖਾ) ਦੇ ਮੁੱਖ ਇੰਜੀਨੀਅਰ (ਆਈæਪੀæ) ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਮੁਤਾਬਕ ਸਿਰਫ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ (ਪੀæਆਈæਡੀæਬੀæ) ਅਧੀਨ ਆਉਂਦੇ 17 ਟੋਲ ਪਲਾਜ਼ਿਆਂ ਤੋਂ ਵਾਹਨ ਚਾਲਕਾਂ ਕੋਲੋਂ ਸਾਲਾਨਾ ਔਸਤਨ 162 ਕਰੋੜ ਰੁਪਏ ਟੋਲ ਫੀਸ ਦੇ ਰੂਪ ਵਿਚ ਵਸੂਲੇ ਜਾ ਰਹੇ ਹਨ। ਇਹ ਵਸੂਲੀ ਸਾਲ 2022 ਤੋਂ ਲੈ ਕੇ 2024 ਤੱਕ ਜਾਰੀ ਰਹੇਗੀ। ਇਕ ਅੰਦਾਜ਼ੇ ਅਨੁਸਾਰ ਸਿਰਫ ਇਨ੍ਹਾਂ 17 ਟੋਲ ਪਲਾਜ਼ਿਆਂ ਦਾ ਹੀ ਪੰਜਾਬੀਆਂ ਉਪਰ ਸਾਲ 2024 ਤੱਕ 1100 ਕਰੋੜ ਰੁਪਏ ਤੋਂ ਵੱਧ ਦਾ ਹੋਰ ਕਰਜ਼ਾ ਹੈ। 17 ਟੋਲ ਪਲਾਜ਼ਿਆਂ ਤੋਂ ਹਰੇਕ ਘੰਟੇ ਔਸਤਨ 1æ85 ਲੱਖ ਰੁਪਏ ਤੇ ਪ੍ਰਤੀ ਦਿਨ 44 ਲੱਖ ਰੁਪਏ ਲੋਕਾਂ ਦੀਆਂ ਜੇਬਾਂ ਵਿਚੋਂ ਕੱਢੇ ਜਾ ਰਹੇ ਹਨ। ਇਨ੍ਹਾਂ 17 ਟੋਲ ਪਲਾਜ਼ਿਆਂ ਦੀ ਹਰੇਕ ਮਹੀਨੇ ਔਸਤ ਸਾਢੇ ਤੇਰਾਂ ਕਰੋੜ ਰੁਪਏ ਉਗਰਾਹੀ ਹੁੰਦੀ ਹੈ।
ਪੀæਆਈæਡੀæਬੀæ ਅਧੀਨ 17 ਟੋਲ ਪਲਾਜ਼ਿਆਂ ਵਿਚੋਂ ਸਭ ਤੋਂ ਵੱਧ ਕਮਾਈ ਕੀਰਤਪੁਰ-ਊਨਾ ਸੜਕ ਉਪਰਲੇ ਟੋਲ ਪਲਾਜ਼ੇ ਤੋਂ ਹੁੰਦੀ ਹੈ। ਇਸ ਤੋਂ ਸਾਲਾਨਾ ਔਸਤ 38 ਕਰੋੜ ਰੁਪਏ ਤੇ ਪ੍ਰਤੀ ਦਿਨ 10æ33 ਲੱਖ ਰੁਪਏ ਦੇ ਕਰੀਬ ਉਗਰਾਹੀ ਹੋ ਰਹੀ ਹੈ। ਇਸ ਟੋਲ ਪਲਾਜ਼ੇ ਦੀ ਮਿਆਦ ਅਪਰੈਲ 2023 ਤੱਕ ਹੈ। ਹੁਸ਼ਿਆਰਪੁਰ-ਦਸੂਹਾ ਟੋਲ ਪਲਾਜ਼ਾ ਵਿਖੇ ਸਾਲਾਨਾ 9 ਕਰੋੜ ਰੁਪਏ ਤੇ ਰੋਜ਼ਾਨਾ ਢਾਈ ਲੱਖ ਰੁਪਏ ਦੇ ਕਰੀਬ ਵਸੂਲੀ ਹੋ ਰਹੀ ਹੈ। ਇਸ ਦੀ ਮਿਆਦ ਫਰਵਰੀ 2023 ਤੱਕ ਹੈ। ਬਲਾਚੌਰ- ਗੜ੍ਹਸ਼ੰਕਰ ਟੋਲ ਪਲਾਜ਼ਾ ਤੋਂ ਸਾਲਾਨਾ ਛੇ ਕਰੋੜ ਰੁਪਏ ਅਤੇ ਪ੍ਰਤੀ ਦਿਨ 1æ65 ਲੱਖ ਰੁਪਏ ਦੇ ਕਰੀਬ ਵਸੂਲੀ ਹੁੰਦੀ ਹੈ। ਇਸ ਦੀ ਮਿਆਦ ਫਰਵਰੀ 2023 ਤੱਕ ਹੈ। ਚੱਬੇਵਾਲ ਦੇ ਟੋਲ ਪਲਾਜ਼ਾ ਦੀ ਸਾਲਾਨਾ 16 ਕਰੋੜ ਰੁਪਏ ਤੇ ਪ੍ਰਤੀ ਦਿਨ 4æ37 ਲੱਖ ਰੁਪਏ ਦੇ ਕਰੀਬ ਵਸੂਲੀ ਹੁੰਦੀ ਹੈ।
ਪਟਿਆਲਾ-ਪਾਤੜਾਂ ਟੋਲ ਪਲਾਜ਼ਾ ਉਤੇ ਸਾਲਾਨਾ 9æ36 ਕਰੋੜ ਰੁਪਏ ਤੇ ਪ੍ਰਤੀ ਦਿਨ 2æ57 ਲੱਖ ਰੁਪਏ ਔਸਤਨ ਵਸੂਲੀ ਹੋ ਰਹੀ ਹੈ। ਇਸ ਟੋਲ ਪਲਾਜ਼ਾ ਦੀ ਮਿਆਦ ਅਗਸਤ 2022 ਤੱਕ ਹੈ। ਜਗਰਾਉਂ-ਨਕੋਦਰ ਟੋਲ ਪਲਾਜ਼ਾ ਤੋਂ ਸਾਲਾਨਾ 5æ60 ਕਰੋੜ ਰੁਪਏ ਤੇ ਪ੍ਰਤੀ ਦਿਨ 1æ54 ਲੱਖ ਰੁਪਏ ਔਸਤਨ ਵਸੂਲੀ ਹੋ ਰਹੀ ਹੈ। ਬਰਨਾਲਾ ਸੜਕ ਉਪਰਲੇ ਟੋਲ ਪਲਾਜ਼ਾ ਤੋਂ ਸਾਲਾਨਾ 14æ32 ਕਰੋੜ ਰੁਪਏ ਤੇ ਰੋਜ਼ਾਨਾ 3æ95 ਲੱਖ ਰੁਪਏ ਔਸਤਨ ਟੈਕਸ ਇਕੱਠਾ ਹੋ ਰਿਹਾ ਹੈ। ਇਸ ਦੀ ਮਿਆਦ ਅਪਰੈਲ 2024 ਤੱਕ ਹੈ। ਰਾਏਕੋਟ ਦੇ ਟੋਲ ਪਲਾਜ਼ਾ ਦੀ ਸਾਲਾਨਾ 5æ35 ਕਰੋੜ ਤੇ ਰੋਜ਼ਾਨਾ 1æ46 ਲੱਖ ਰੁਪਏ ਔਸਤਨ ਉਗਰਾਹੀ ਹੈ। ਇਸ ਦੀ ਮਿਆਦ ਵੀ ਅਪਰੈਲ 2024 ਤੱਕ ਹੈ। ਟਾਂਡਾ ਦੇ ਟੋਲ ਪਲਾਜ਼ਾ ਤੋਂ ਸਾਲਾਨਾ 5 ਕਰੋੜ ਤੇ ਰੋਜ਼ਾਨਾ 1æ38 ਲੱਖ ਰੁਪਏ ਉਗਰਾਹੀ ਹੋ ਰਹੀ ਹੈ। ਇਸ ਦੀ ਮਿਆਦ ਦਸੰਬਰ 2022 ਤੱਕ ਹੈ। ਮੋਗਾ-ਕੋਟਕਪੂਰਾ ਟੋਲ ਪਲਾਜ਼ਾ ਤੋਂ ਸਾਲਾਨਾ 13 ਕਰੋੜ ਤੇ ਪ੍ਰਤੀ ਦਿਨ 3æ53 ਲੱਖ ਰੁਪਏ ਦੀ ਔਸਤਨ ਕਮਾਈ ਹੈ। ਇਸ ਦੀ ਮਿਆਦ ਮਾਰਚ 2023 ਤੱਕ ਹੈ। ਫਿਰੋਜ਼ਪੁਰ ਤੇ ਫਾਜ਼ਿਲਕਾ ਸੜਕ ਉਪਰਲੇ ਟੋਲ ਪਲਾਜ਼ਿਆਂ ਦੀ ਸਾਲਾਨਾ 13-13 ਕਰੋੜ ਤੇ ਪ੍ਰਤੀ ਦਿਨ 3-3 ਲੱਖ ਰੁਪਏ ਦੇ ਕਰੀਬ ਦੀ ਔਸਤ ਉਗਰਾਹੀ ਹੈ। ਇਨ੍ਹਾਂ ਦੀ ਮਿਆਦ ਵੀ ਅਕਤੂਬਰ 2023 ਤੱਕ ਹੈ।
ਭਵਾਨੀਗੜ੍ਹ ਸੜਕ ਦੇ ਟੋਲ ਪਲਾਜ਼ਿਆਂ ਤੋਂ ਸਾਲਾਨਾ 4æ86 ਕਰੋੜ ਤੇ ਪ੍ਰਤੀ ਦਿਨ 1æ33 ਲੱਖ ਰੁਪਏ ਔਸਤਨ ਵਸੂਲੀ ਹੋ ਰਹੀ ਹੈ। ਇਸ ਟੋਲ ਪਲਾਜ਼ਾ ਦੀ ਮਿਆਦ ਨਵੰਬਰ 2023 ਤੱਕ ਹੈ। ਗੋਬਿੰਦਗੜ੍ਹ ਟੋਲ ਪਲਾਜ਼ਾ ਤੋਂ ਸਾਲਾਨਾ 6æ22 ਕਰੋੜ ਤੇ ਪ੍ਰਤੀ ਦਿਨ 1æ71 ਲੱਖ ਰੁਪਏ ਔਸਤਨ ਵਸੂਲੀ ਹੋ ਰਹੀ ਹੈ। ਇਸ ਟੋਲ ਪਲਾਜ਼ਾ ਦੀ ਮਿਆਦ ਨਵੰਬਰ 2023 ਤੱਕ ਹੈ। ਪਟਿਆਲਾ (ਕਲਿਆਣ) ਸੜਕ ਉਪਰਲੇ ਟੋਲ ਪਲਾਜ਼ਾ ਤੋਂ ਸਾਲਾਨਾ 6æ30 ਕਰੋੜ ਤੇ ਪ੍ਰਤੀ ਦਿਨ 1æ73 ਲੱਖ ਰੁਪਏ ਵਸੂਲੀ ਹੋ ਰਹੀ ਹੈ। ਇਸ ਦੀ ਮਿਆਦ ਅਗਸਤ 2024 ਤੱਕ ਹੈ। ਮਲੇਰਕੋਟਲਾ (ਮਾਹੋਰਾਣਾ) ਟੋਲ ਪਲਾਜ਼ਾ ਤੋਂ ਸਾਲਾਨਾ ਚਾਰ ਕਰੋੜ ਤੇ ਪ੍ਰਤੀ ਦਿਨ 1æ11 ਲੱਖ ਰੁਪਏ ਔਸਤ ਉਗਰਾਹੀ ਹੋ ਰਹੀ ਹੈ। ਇਸ ਦੀ ਮਿਆਦ ਵੀ ਅਗਸਤ 2024 ਤੱਕ ਹੈ। ਐਚæਐਲ਼ਬੀæ ਮਖੂ ਟੋਲ ਪਲਾਜ਼ਾ ਤੋਂ ਸਾਲਾਨਾ 1æ35 ਕਰੋੜ ਤੇ ਰੋਜ਼ਾਨਾ 37 ਹਜ਼ਾਰ ਰੁਪਏ ਦੇ ਕਰੀਬ ਵਸੂਲੀ ਹੋ ਰਹੀ ਹੈ। ਇਸ ਟੋਲ ਪਲਾਜ਼ਾ ਦੀ ਮਿਆਦ ਦਸੰਬਰ 2022 ਤੱਕ ਹੈ।