ਬਲਜੀਤ ਬਾਸੀ
ਕਹਿੰਦੇ ਹਨ, ਅਨੇਕਾਂ ਜੂਨਾਂ ਲੰਘਾ ਕੇ ਅਨਮੋਲ ਮਨੁੱਖਾ ਜਨਮ ਮਿਲਦਾ ਹੈ। ਮਨੁੱਖੀ ਜਾਮੇ ਵਾਲੇ ਜੀਵ ਨੂੰ ਚੰਗੇ ਮੰਦੇ ਦੀ ਸੋਝੀ ਹੈ। ਜੇ ਉਸ ਨੇ ਇਸ ਸੋਝੀ ਅਨੁਸਾਰ ਨੇਕ ਕਰਮ ਨਾ ਕੀਤੇ ਤਾਂ ਧਰਮਰਾਜ ਅੱਗੇ ਲੇਖਾ ਹੋਣ ਸਮੇਂ ਉਸ ਨੂੰ ਮੁੜ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਪਾ ਦਿੱਤਾ ਜਾਵੇਗਾ। “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰ ਬਹੁਰ ਦੁਖ ਪਾਇਆ”, “ਕਈ ਜਨਮ ਭਏ ਕੀਟ ਪਤੰਗਾ” (ਗੁਰੂ ਅਰਜਨ ਦੇਵ)। ਕਿਉਂ ਨਾ ਅੱਜ ਜਨਮ ਸ਼ਬਦ ਦਾ ਹੀ ਲੇਖਾ-ਜੋਖਾ ਕੀਤਾ ਜਾਵੇ?
ਅਸੀਂ ਪਿਛੇ ‘ਜਨ’ ਧਾਤੂ ਦਾ ਜ਼ਿਕਰ ਕਰ ਆਏ ਹਾਂ। ਇਸ ਵਿਚ ਪੈਦਾ ਕਰਨ ਜਾਂ ਹੋਣ ਦੇ ਭਾਵ ਹਨ। ਇਸ ਧਾਤੂ ਤੋਂ ਸੰਸਕ੍ਰਿਤ ਸ਼ਬਦ ‘ਜਨਮਨ’ ਬਣਿਆ ਜਿਸ ਦਾ ਅਰਥ ਹੈ ਜਨਮ, ਪੈਦਾਇਸ਼। ਪੰਜਾਬੀ ਜਨਮ ਇਸੇ ਦਾ ਬਦਲਿਆ ਰੂਪ ਹੈ। ਇਸ ਦਾ ਮੁਖ ਅਰਥ ਕਿਸੇ ਜੀਵ-ਜੰਤੂ ਦਾ ਪੈਦਾ ਹੋਣਾ ਹੀ ਹੈ, “ਬਾਹੁੜ ਜਨਮੁ ਨ ਹੋਇ ਹੈ ਮਰਨਾ” (ਗੁਰੂ ਨਾਨਕ ਦੇਵ)। ਪਰ ਗੁਰਬਾਣੀ ਵਿਚ ਇਸ ਦਾ ਵਿਆਪਕ ਅਰਥ ਮਨੁੱਖ ਦਾ ਵਰਤਮਾਨ ਜੀਵਨ ਹੀ ਹੈ, “ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ” (ਗੁਰੂ ਨਾਨਕ ਦੇਵ)। ਉਂਜ ਜਨਮ ਦਾ ਅਰਥ ਜੂਨ ਵੀ ਹੋ ਜਾਂਦਾ ਹੈ ਜੋ ‘ਜਨਮ ਜਨਮ’ ਜਾਂ ‘ਜਨਮ ਜਨਮਾਂਤਰ’ ਸ਼ਬਦ-ਜੁੱਟਾਂ ਵਿਚ ਵਧੇਰੇ ਉਘੜ ਕੇ ਚੌਰਾਸੀ ਦੇ ਗੇੜ ਵਿਚ ਪਏ ਹੋਏ ਮਨੁੱਖ ਦਾ ਜਨਮ ਦਰ ਜਨਮ, ਆਵਾਗਮਨ ਵਾਲੇ ਅਰਥ ਗ੍ਰਹਿਣ ਕਰ ਲੈਂਦਾ ਹਾਂ, “ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮੁ ਦ੍ਰਿੜਾਇ” (ਗੁਰੂ ਨਾਨਕ ਦੇਵ)। ਇਸ ਗੱਲ ਵਿਚ ਤਾਂ ਕੋਈ ਸੰਦੇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀਵਾਂ ਦੇ ਪੁਨਰ ਜਨਮ ਅਰਥਾਤ ਕਰਮਾਂ ਅਨੁਸਾਰ ਨਵੇਂ ਜਨਮ ਵਿਚ ਵਿਸ਼ਵਾਸ ਦੀ ਪ੍ਰੋੜ੍ਹਤਾ ਕਰਦਾ ਹੈ ਪਰ ਇਹ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਸ ਪ੍ਰਸੰਗ ਵਿਚ ਜੜ ਵਸਤਾਂ ਨੂੰ ਵੀ ਜਾਨਦਾਰ ਮੰਨਿਆ ਗਿਆ ਹੈ, “ਕਈ ਜਨਮ ਸਾਖ ਕਰਿ ਉਪਾਇਆ ਕਈ ਜਨਮ ਸੈਲ ਗਿਰਿ ਕਰਿਆ” (ਗੁਰੂ ਅਰਜਨ ਦੇਵ)। ਸਾਖ (ਬਨਸਪਤੀ) ਤਾਂ ਜੀਵਾਂ ਦੀ ਕੋਟੀ ਵਿਚ ਹੀ ਆਉਂਦੀ ਹੈ ਪਰ ਸੈਲ (ਪੱਥਰ) ਤੇ ਗਿਰਿ (ਪਹਾੜ) ਕਿਵੇਂ ਜੀਵਨਮਈ ਹਨ? ਜਨਮ ਸ਼ਬਦ ਕਿਰਿਆ ਰੂਪ ਵਿਚ ਵੀ ਵਰਤਿਆ ਜਾਂਦਾ ਹੈ ਭਾਵੇਂ ਬਹੁਤ ਘਟ, “ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ” (ਗੁਰੂ ਨਾਨਕ ਦੇਵ)। ਇਸ ਦਾ ਹੋਰ ਕਿਰਿਆ ਰੂਪ ਹੈ, ਜਨਮਣਾ। ਗੁਰੂ ਰਾਮ ਦਾਸ ਨੇ ਜਮਤ ਸ਼ਬਦ ਵੀ ਵਰਤਿਆ ਹੈ, “ਬੇਸੁਆ ਕੇ ਘਰਿ ਪੂਤਿ ਜਮਤੁ ਹੈ।” ਜਨਮ ਸ਼ਬਦ ਤੋਂ ਬਣੇ ਕੁਝ ਹੋਰ ਜੁੱਟ ਹਨ, ਜਨਮ ਦਿਨ, ਜਨਮ ਸਥਾਨ, ਜਨਮ ਕੁੰਡਲੀ, ਜਨਮ ਪੱਤਰੀ, ਜਨਮ ਮਰਨ, ਜਨਮ ਅਸ਼ਟਮੀ, ਜਨਮ ਸਾਖੀ, ਜਨਮ ਦਾਤਾ, ਜਨਮ ਭੂਮੀ ਆਦਿ।
ਜਨਮ ਸ਼ਬਦ ਦਾ ਬਹੁ-ਵਰਤੀਂਦਾ ਕਿਰਿਆ ਰੂਪ ਹੈ ਜੰਮ, “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਆਹ” (ਗੁਰੂ ਨਾਨਕ ਦੇਵ); “ਮਾ ਜੰਮੀ ਨਹੀਂ, ਪੁੱਤ ਕੋਠੇ ਤੇ”; ਨਕਲੀਏ ਤਾਂ ਇਸ ਤਰ੍ਹਾਂ ਜੰਮਦੇ ਹਨ ਕਿ ਹੋਰਨਾਂ ਦਾ ਜੰਮਣਾ ਹੀ ਬੰਦ ਕਰ ਦਿੰਦੇ ਹਨ। ਜੰਮਣਾ ਸ਼ਬਦ ਬਨਸਪਤੀ ਦੇ ਉਗਣ ਲਈ ਵੀ ਆਮ ਹੀ ਵਰਤਿਆ ਜਾਂਦਾ ਹੈ, ਜਨਮਣਾ ਨਹੀਂ, “ਖੇਤਿ ਮੇਰੇ ਜੰਮਿਆ ਨਿਖੁਟਿ ਨ ਕਬਹੂ ਜਾਇ” (ਗੁਰੂ ਅਰਜਨ ਦੇਵ)। ਜੰਮ ਤੋਂ ਬਣੇ ਹੋਰ ਸ਼ਬਦ ਹਨ-ਜੰਮਪਲ, ਜੰਮ ਜੰਮ, “ਪੁੱਤਰ ਹੋਵਣ ਮਿੱਠੜੇ ਮੇਵੇ, ਜੰਮ ਜੰਮ ਗਾਓ ਘੋੜੀਆ।” ਪਹਿਲਾਂ ਇਹ ਦੱਸਿਆ ਜਾ ਚੁੱਕਾ ਹੈ ਕਿ ਤਰਲ ਤੋਂ ਠੋਸ ਰੂਪ ਧਾਰਨ ਵਾਲੀ ਪ੍ਰਕਿਰਿਆ ਜਿਵੇਂ ਦੁੱਧ ਦਾ ਜੰਮ ਕੇ ਦਹੀਂ ਬਣਨਾ ਵਿਚਲੇ ਜੰਮ ਸ਼ਬਦ ਦਾ ਸਬੰਧ ਯਮ ਨਾਲ ਹੈ, ਜਨ ਨਾਲ ਨਹੀਂ।
ਸੰਸਕ੍ਰਿਤ ਵਿਚ ‘ਜਾਤ’ ਸ਼ਬਦ ਜਨ ਦਾ ਭੁਤਕਾਲੀ ਰੂਪ ਹੈ ਤੇ ਇਸ ਦਾ ਮੁਖ ਅਰਥ ਹੈ, ਪੈਦਾ ਹੋਇਆ, ਉਤਪਤ, ਜਨਮਿਆ, ਜਮਾਇਆ, ਉਗਿਆ; ਉਘੜਵਾਂ, ਪ੍ਰਤੱਖ, ਦਿਸਦਾ ਆਦਿ। ਸੰਸਕ੍ਰਿਤ ਵਿਚ ਇਹ ਆਮ ਤੌਰ ‘ਤੇ ਵਿਸ਼ੇਸ਼ਣ ਵਜੋਂ ਵਰਤਿਆ ਜਾਂਦਾ ਹੈ, ਮਿਸਾਲ ਵਜੋਂ ਸੰਸਕ੍ਰਿਤ ‘ਜਾਤ ਦੰਤ’ ਦਾ ਅਰਥ ਹੈ ਦੰਦ ਕਢਦਾ ਅਤੇ ਜਾਤ ਅਸ਼ਰੂ ਦਾ ਅਥਰੂ ਵਹਾਉਂਦਾ। ਪੰਜਾਬੀ ਵਿਚ ਜਾਤ ਦੀ ਅਜਿਹੀ ਵਰਤੋਂ ਅਸੀਂ ‘ਨਵਜਾਤ ਬੱਚਾ’ ਵਿਚ ਦੇਖ ਸਕਦੇ ਹਾਂ ਜਿਸ ਦਾ ਅਰਥ ਹੈ, ਨਵਾਂ ਜੰਮਿਆ ਬੱਚਾ। ਜਨਮਜਾਤ ਦਾ ਮਤਲਬ ਜਮਾਂਦਰੂ ਹੁੰਦਾ ਹੈ। ਇਸ ਤੋਂ ਅੱਗੇ ਜਾਤਕ ਸ਼ਬਦ ਬਣਿਆ ਜਿਸ ਦਾ ਅਰਥ ਪੈਦਾ ਹੋਇਆ, ਨਵਾਂ ਜੰਮਿਆ ਬੱਚਾ ਹੁੰਦਾ ਹੈ। ਪੰਜਾਬੀ ਵਿਚ ਇਸ ਤੋਂ ਜੁਆਕ ਸ਼ਬਦ ਬਣਿਆ। ਮਹਾਤਮਾ ਬੁਧ ਦੇ ਪੂਰਵ ਜਨਮਾਂ ਦੀਆਂ ਕਥਾਵਾਂ ਨੂੰ ਵੀ ਜਾਤਕ ਕਿਹਾ ਜਾਂਦਾ ਹੈ।
ਭਾਰਤ ਦੇ ਸਮਾਜਕ ਜੀਵਨ ਵਿਚ ਕ੍ਰਿਤ ਅਨੁਸਾਰ ਜਮਾਂਦਰੂ ਵੰਡੀਆਂ ਪਾਉਣ ਵਾਲੀ ਸਭ ਤੋਂ ਬਲਵਾਨ ਤੇ ਕਰੂਰ ਪ੍ਰਥਾ ਹੈ ਜਾਤ-ਪਾਤ। ਜਾਤ-ਪਾਤ ਵਿਚਲੇ ਘਟਕ ਜਾਤ ਦਾ ਸੰਸਕ੍ਰਿਤ ਰੂਪ ਜਾਤਿ ਜਾਂ ਜਾਤੀ ਹੈ ਤੇ ਇਹ ਵੀ ਜਨ ਧਾਤੂ ਤੋਂ ਹੀ ਨਿਕਲਿਆ ਹੋਇਆ ਹੈ। ਸੋ ਜਾਤ/ਜਾਤਿ/ਜਾਤੀ ਸ਼ਬਦਾਂ ਵਿਚ ‘ਜਨਮ ਤੋਂ ਹੀ ਮਿਲਿਆ ਹੋਇਆ’ ਦਾ ਭਾਵ ਨਿਹਿਤ ਹੈ। ਹਿੰਦੂ ਧਰਮ ਵਿਚ ਮੁਢਲੀਆਂ ਚਾਰ ਜਾਤਾਂ ਹੀ ਹਨ: ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਭਾਵੇਂ ਪਹਿਲੇ ਪਹਿਲ ਸਮਾਜ ਦੀ ਵੰਡ ਕਰਮ ਅਨੁਸਾਰ ਹੀ ਹੋਵੇਗੀ ਪਰ ਬਾਅਦ ਵਿਚ ਇਹ ਜ਼ਰੂਰ ਜਨਮ ਅਨੁਸਾਰ ਹੋ ਗਈ, ਇਸ ਲਈ ਜਾਤ/ਜਾਤੀ ਸ਼ਬਦ ਵਰਤਿਆ ਜਾਣ ਲੱਗਾ। ਗੁਰੂਆਂ ਅਤੇ ਭਗਤਾਂ ਨੇ ਜਾਤ ਪਾਤ ਦੀ ਰੱਜ ਕੇ ਨਿਖੇਧੀ ਕੀਤੀ ਹੈ, “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।” (ਗੁਰੂ ਨਾਨਕ ਦੇਵ); “ਆਗੈ ਜਾਤਿ ਰੂਪੁ ਨ ਜਾਇ। ਤੇਹਾ ਹੋਵੈ ਜੇਹੇ ਕਰਮ ਕਮਾਇ॥” (ਗੁਰੂ ਅਮਰ ਦਾਸ); ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ॥; ਜਾਤਿ ਜਨਮੁ ਨਹ ਪੂਛੀਐ ਸਚੁਘਰੁ ਲੇਹੁ ਬਤਾਇ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥ (ਗੁਰੂ ਨਾਨਕ ਦੇਵ)। “ਗਰਭ ਵਾਸ ਮਹਿ ਕੁਲੁ ਨਹੀ ਜਾਤੀ॥” (ਭਗਤ ਕਬੀਰ); “ਕਹਾ ਕਰਉ ਜਾਤੀ ਕਹ ਕਰਉ ਪਾਤੀ॥” (ਭਗਤ ਨਾਮਦੇਵ)। ਕੁਝ ਵੀ ਹੋਵੇ, ਇਹ ਕਿਹਾ ਜਾ ਸਕਦਾ ਹੈ ਕਿ ਜਾਤ ਪ੍ਰਥਾ ਦੀ ਅਤਿਤਾਈ ਦੀ ਨਿਖੇਧੀ ਤਾਂ ਬਹੁਤ ਹੋਈ ਹੈ ਪਰ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਹੋਕਾ ਨਹੀਂ ਦਿੱਤਾ ਗਿਆ ਕਿਉਂਕਿ ਸ਼ਾਇਦ ਇਸ ਨੂੰ ਕੁਦਰਤੀ ਵਰਤਾਰਾ ਹੀ ਸਮਝਿਆ ਗਿਆ ਹੈ।
ਜਾਤ ਸ਼ਬਦ ਦੇ ਹੋਰ ਵੀ ਕਈ ਅਰਥ ਹਨ। ਸ੍ਰਿਸ਼ਟੀ ਜਾਂ ਉਤਪਤੀ ਦੇ ਅਰਥਾਂ ਵਿਚ ਦੇਖੋ, ਜੋਤਿ ਕੀ ਜਾਤਿ ਜਾਤਿ ਕੀ ਜੋਤੀ॥ (ਭਗਤ ਕਬੀਰ); ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ॥ (ਗੁਰੂ ਨਾਨਕ ਦੇਵ)। ਮੋਟੇ ਤੌਰ ‘ਤੇ ਦੇਸ਼, ਕੌਮ ਜਾਂ ਧਰਮ ਆਦਿ ਕਾਰਨ ਕਿਸੇ ਸਮੂਦਾਇ ਵਿਸ਼ੇਸ਼ ਨੂੰ ਵੀ ਜਾਤ ਕਹਿ ਦਿੱਤਾ ਜਾਂਦਾ ਹੈ ਜਿਵੇਂ ਅੰਗਰੇਜ਼ ਜਾਤੀ, ਮੁਗਲ ਜਾਤੀ, ਪਾਰਸੀ ਜਾਤ, ਆਰਿਆ ਜਾਤ, “ਸ਼ਾਹ ਮੁਹੰਮਦਾ, ਵਿਚ ਪੰਜਾਬ ਦੇ ਜੀ, ਕਦੇ ਨਹੀ ਸੀ ਤੀਸਰੀ ਜਾਤ ਆਈ।” ਕਈ ਪ੍ਰਕਾਰ ਦੀ ਵੰਡ ਲਈ ਵੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਮਨੁਖ ਜਾਤ, ਪਸ਼ੂ ਜਾਤ। ਜੀਵ-ਵਿਗਿਆਨਕ ਵਰਗੀਕਰਣ ਅਨੁਸਾਰ ਪ੍ਰਜਾਤੀ ਪਦ ਘeਨੁਸ ਲਈ ਵਰਤਿਆ ਜਾਂਦਾ ਹੈ, ੰਪeਚਇਸ ਲਈ ਜਾਤੀ ਪਦ ਹੈ। ਮਿਸਾਲ ਵਜੋਂ ਪਿੱਪਲ ਦੀ ਪ੍ਰਜਾਤੀ ਾਂਚੁਸ ਹੈ ਤੇ ਜਾਤੀ ਾਂਚੁਸ ਰeਲਗਿਸਅ। ਇਸ ਦਾ ਅਰਥ ਸੁਭਾਅ ਵੀ ਹੋ ਜਾਂਦਾ ਹੈ ਕਿਉਂਕਿ ਇਹ ਜਨਮਸਿੱਧ ਹੈ, “ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥” ਮਾਨਵ ਦੀ ਪ੍ਰਜਾਤੀ ੍ਹੋਮੋ ਹੈ ਅਤੇ ਜਾਤੀ ੍ਹੋਮੋ ਸਅਪਇਨ। ਇਕ ਸਵਭਾਵੋਕਤੀ ਨਾਮਕ ਸ਼ਬਦ-ਅਲੰਕਾਰ ਹੈ ਜਿਸ ਨੂੰ ਜਾਤਿ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿਚ ਕਿਸੇ ਵਸਤ ਦੇ ਜਾਤੀ ਸੁਭਾਅ ਦਾ ਵਰਣਨ ਹੁੰਦਾ ਹੈ, “ਲਉਕੀ ਅਠਸਠਿ ਤੀਰਥਿ ਨਾਈ॥ ਕਉਰਾਪਨੁ ਤਊ ਨ ਜਾਈ॥ (ਭਗਤ ਕਬੀਰ) ਭਾਵ ਤੂੰਬੀ ਭਾਵੇਂ ਅਠਾਹਠ ਤੀਰਥ ਨਹਾ ਲਵੇ, ਉਸ ਦਾ ਕੌੜਾਪਣ ਨਹੀਂ ਜਾ ਸਕਦਾ।
ਦਰਅਸਲ ‘ਜਨ’ ਦੀਆਂ ਭਾਰੋਪੀ ਅੰਗਲੀਆਂ ਸੰਗਲੀਆਂ ਵੀ ਘਟ ਨਹੀਂ। ਇਕ ਭਾਰੋਪੀ ਮੂਲ ਹੈ ‘ਘeਨe’ ਜਿਸ ਦਾ ਅਰਥ ਪੈਦਾ ਕਰਨਾ, ਜਨਮ ਦੇਣਾ ਆਦਿ ਹੁੰਦਾ ਹੈ। ਇਸ ਤੋਂ ਅਨੇਕਾਂ ਹਿੰਦ-ਯੂਰਪੀ ਭਾਸ਼ਾਵਾਂ ਦੇ ਸ਼ਬਦ ਬਣੇ ਹਨ। ਉਪਰ ਵਰਣਿਤ ਪ੍ਰਜਾਤੀ ਦੇ ਅਰਥਾਂ ਵਾਲਾ ਘeਨੁਸ ਸ਼ਬਦ ਇਸੇ ਮੂਲ ਤੋਂ ਆਇਆ ਹੈ। ਇਹ ਲਾਤੀਨੀ ਤੋਂ ਅੰਗਰੇਜ਼ੀ ਵਿਚ ਗਿਆ। ਇਸ ਤੋਂ ਹੋਰ ਅੰਗਰੇਜ਼ੀ ਸ਼ਬਦ ਬਣੇ ਹਨ, ਘeਨeਰਟਅe (ਪੈਦਾ ਕਰਨਾ), ਘeਨeਰਅਟਿਨ (ਪੈਦਾ ਕਰਨ, ਜਣਨ, ਪੀੜੀ), ਘeਨਰe (ਵਿਧਾ), ਘeਨeਰਚਿ (ਜਾਤੀਗਤ, ਪ੍ਰਜਾਤੀਗਤ), ਘeਨeਰਅਲ (ਆਮ), ਘeਨਦeਰ (ਕਿਸਮ, ਪ੍ਰਕਾਰ, ਵਰਗ; ਲਿੰਗ)। ਜਦ ਸੈਕਸ ਸ਼ਬਦ ਬਹੁਤਾ ਕਾਮ ਦੇ ਅਰਥਾਂ ਵੱਲ ਚਲੇ ਗਿਆ ਤਾਂ ਵਿਆਕਾਰਣ ਵਿਚ ਘeਨਦeਰ ਸ਼ਬਦ ਦੀ ਵਰਤੋਂ ਹੋਣ ਲੱਗੀ, ਘeਨਿਸ (ਬੌਧਿਕ ਗੁਣ, ਪ੍ਰਤਿਭਾਸ਼ਾਲੀ ਵਿਅਕਤੀ), ਘeਰਮ (ਜਰਾਸੀਮ) ਘeਰਮਨਿਅਟe (ਪੈਦਾ ਕਰਨਾ), ਘeਨੁਨਿe (ਅਸਲੀ, ਮੂਲਭਾਵ ਜਮਾਂਦਰੂ ਗੁਣ ਵਾਲਾ), ਘeਨਟਲe ਸ਼ਬਦ ਦਾ ਭਾਵ ਵੀ ਇਸੇ ਨਾਲ ਮਿਲਦਾ-ਜੁਲਦਾ ਹੈ। ਘeਨਇ (ਜਿੰਨ) ਅਰਬੀ ਜਿੰਨ ਨਾਲ ਇਸ ਦੀ ਸਮਾਨਤਾ ਸੰਜੋਗੀ ਹੈ। ਹੋਰ ਸ਼ਬਦ ਹਨ: ਘeਨe, ਘeਨeੋਲੋਗੇ, ਓਨਗਨਿe, ਘeਨeਸੁਸ, ਘeਨeਟਚਿਸ।
ਪੁਰਾਣੀ ਜਰਮੈਨਿਕ ਭਾਸ਼ਾ ਵਿਚ ਜਨ ਸ਼ਬਦ ਵਿਚਲੀ ‘ਜ’ ਧੁਨੀ ‘ਕ’ ਵਿਚ ਬਦਲ ਜਾਂਦੀ ਹੈ ਤੇ ਇਧਰੋਂ ਅੰਗਰੇਜ਼ੀ ਵਿਚ ਆਏ ਸ਼ਬਦਾਂ ਦੀ ਇਕ ਹੋਰ ਲੜੀ ਤੁਰਦੀ ਹੈ। ਕੁਝ ਸ਼ਬਦ ਗਿਣਦੇ ਹਾਂ: ਖਨਿ (ਰਿਸਤੇਦਾਰ, ਨਾਤਾ, ਜਾਤੀ, ਕੁਲ, ਵੰਸ਼ ਆਦਿ); ਖਨਿਗ (ਰਾਜਾ) ਮੂਲ ਭਾਵ ਜੋ ਉਚ ਕੁਲ ‘ਚ ਜਨਮਿਆ; ਖਨਿਦ (ਕਿਸਮ, ਵੰਨਗੀ) ਪੁਰਾਣੀ ਜਰਮੈਨਿਕ ਵਿਚ ਇਸ ਦੇ ਪੂਰਬਲੇ ਰੂਪ ਦਾ ਅਰਥ ਪਰਿਵਾਰ, ਕੁਲ, ਨਸਲ ਆਦਿ ਹੁੰਦਾ ਸੀ। ਇਸ ਦੇ ਅੱਗੇ ੰਅਨ ਸ਼ਬਦ ਲਾ ਕੇ ਬਣੇ ੰਅਨਕਨਿਦ ਲਈ ਸਾਡਾ ਸ਼ਬਦ ਹੈ, ਮਨੁੱਖ ਜਾਤੀ। ਇਸ ਨਾਲ ਮਿਲਦਾ-ਜੁਲਦਾ ਸ਼ਬਦ ਹੈ, ਖਨਿਦਰeਦ। ਵਿਸ਼ੇਸ਼ਣ ਵਜੋਂ ਇਸ ਦਾ ਅਰਥ ਹੁੰਦਾ ਹੈ, ਕਿਰਪਾਲੂ, ਮਿਹਰਬਾਨ। ਇਸ ਵਿਚ ਮੁਢਲਾ ਅਰਥ ਰਿਸ਼ਤੇਦਾਰਾਨਾ ਭਾਵ ਹੈ। Aਕਨਿ ਸ਼ਬਦ ਦੀ ਵੀ ਇਥੋਂ ਸਮਝ ਪੈ ਸਕਦੀ ਹੈ। ਇਸ ਧਾਤੂ ਨਾਲ ਜੁੜਦਾ ਪੁਰਾਣੀ ਫਾਰਸੀ ਦਾ ਸ਼ਬਦ ਹੈ, ਜ਼ਾਤ। ਇਸ ਤੋਂ ਅਜੋਕੀ ਫਾਰਸੀ ਦਾ ਸ਼ਬਦ ਬਣਿਆ ਜ਼ਾਦਾ ਜਿਸ ਦਾ ਅਰਥ ਪੈਦਾ ਹੋਇਆ, ਉਤਪੰਨ, ਜਨਮਿਆ ਹੁੰਦਾ ਹੈ। ਨਾਂਵ ਰੂਪ ਇਸ ਦਾ ਅਰਥ ਹੈ, ਪੁੱਤਰ, ਸੰਤਾਨ, ਔਲਾਦ। ਇਹ ਸ਼ਬਦ ਬਹੁਤ ਸਾਰੇ ਸਮਾਸਾਂ ਵਿਚ ਆਉਂਦਾ ਹੈ ਜਿਨ੍ਹਾਂ ਵਿਚੋਂ ਕਈ ਭਾਰਤੀ ਭਾਸ਼ਾਵਾਂ ਵਿਚ ਰਚ-ਮਿਚ ਗਏ ਹਨ। ਮਿਸਾਲ ਵਜੋਂ ਸਾਹਿਬਜ਼ਾਦਾ, ਸ਼ਰੀਫ਼ਜ਼ਾਦਾ, ਨਵਾਬਜ਼ਾਦਾ ਸ਼ਹਿਜ਼ਾਦਾ, ਹਰਾਮਜ਼ਾਦਾ, ਰਾਏਜ਼ਾਦਾ, ਪਰੀਜ਼ਾਦਾ, ਅਫਾਤਜ਼ਾਦਾ, ਪੀਰਜ਼ਾਦਾ, ਇਸ ਦਾ ਇਸਤਰੀ ਲਿੰਗ ਰੂਪ ਹੈ, ‘ਜ਼ਾਦੀ’ ਜਿਸ ਤੋਂ ਇਨ੍ਹਾਂ ਵਿਚੋਂ ਬਹੁਤ ਸਾਰੇ ਸ਼ਬਦਾਂ ਦੇ ਇਸਤਰੀ ਲਿੰਗ ਬਣੇ ਹਨ। ਆਜ਼ਾਦ ਸ਼ਬਦ ਵਿਚ ਵੀ ਜ਼ਾਦ ਝਲਕ ਰਿਹਾ ਹੈ। ਫਾਰਸੀ ਆਜ਼ਾਦ ਸ਼ਬਦ ਬਣਿਆ ਹੈ: ਜ਼ਾਤ> (ਆ)ਜ਼ਾਤ > ਆਜ਼ਾਤ > ਆਜ਼ਾਦ। ਮੂਲ ਭਾਵ ਹੈ ਜਨਮ ਸਮੇਂ ਦੀ ਕੁਦਰਤੀ ਅਵਸਥਾ ਨਾਲ ਓਤ-ਪੋਤ। ਮਨੁੱਖ ਸੰਸਾਰੀ ਬੰਧਨਾਂ ਵਿਚ ਜਨਮ ਤੋਂ ਬਾਅਦ ਵਿਚ ਹੀ ਜਕੜਿਆ ਜਾਂਦਾ ਹੈ। ਹਾਸ਼ਿਮ ਸ਼ਾਹ ਨੇ ਜ਼ਾਦਾ ਸ਼ਬਦ ਵਰਤਿਆ ਹੈ,
ਸ਼ਹਿਰ ਭੰਬੌਰ ਸੌਦਾਗਰ ਜ਼ਾਦਾ ਗ਼ਜ਼ਨੀ ਨਾਮ ਸਦਾਵੇ।
ਸਾਹਿਬ ਸ਼ੌਕ ਇਮਾਰਤ ਤਾਜ਼ੀ ਬਾਗ਼ ਹਮੇਸ਼ ਬਣਾਵੇ।
ਤਿਸ ਵਿਚ ਹਰ ਬਾਦਸ਼ਾਹ ਮੁਲਕ ਦੀ ਕਰ ਤਸਵੀਰ ਉਤਾਰੇ।
ਹਾਸ਼ਿਮ ਹਰ ਇਕ ਆਪ ਮੁਸੱਵਰ ਜਬਰਾਈਲ ਕਹਾਵੈ।