‘ਮੋਗਾ ਮੋਗਾ’ ਸੀ ਹੋਈ ਪੰਜਾਬ ਅੰਦਰ, ਓਸ ‘ਕਾਂਡ’ ਨੂੰ ਇਉਂ ਦਬਾਉਣ ਲੱਗੇ।
ਠੂਠਾ ਦਿੱਲੀਓਂ ਖਾਲੀ ਹੀ ਮੁੜੀ ਜਾਂਦਾ, ਹੁੰਦੀ ਬੇਇੱਜ਼ਤੀ ਤਾਈਂ ਛੁਪਾਉਣ ਲੱਗੇ।
ਦੁਖੀ ‘ਰਾਜ ਨਹੀਂ ਸੇਵਾ’ ਤੋਂ ਲੋਕ ਸਾਰੇ, ਨਵੇਂ ਲਾਰਿਆਂ ਨਾਲ ਭਰਮਾਉਣ ਲੱਗੇ।
ਕਾਬੂ ਕਰਨ ਲਈ ‘ਗਰਮ ਤੇ ਸਰਦ’ ਦੋਵੇਂ, ਬੁਰਕਾ ਧਰਮ ਦਾ ਫੇਰ ਤੋਂ ਪਾਉਣ ਲੱਗੇ।
ਖੰਡੇ ਗੱਡ ਕੇ ਲਾ ਰਹੇ ਜੋੜ-ਮੇਲੇ, ਸ਼ਰਧਾ-ਭਾਵਨਾ ‘ਕੈਸ਼’ ਕਰਾਉਣ ਲੱਗੇ।
ਮੂੰਹ ‘ਭਗਵਿਆਂ’ ਲਾਇਆ ਨਾ ‘ਨੀਲਿਆਂ’ ਨੂੰ, ਰੁੱਸੇ ਪੰਥ ਨੂੰ ਫੇਰ ਪਤਿਆਉਣ ਲੱਗੇ!