‘ਮਹਾਂਪੁਰਖਾਂ’ ਦੇ ਦੇਖ ਕੇ ਕਾਰਨਾਮੇ, ਪੂਜਾ-ਪਾਠ ਤੋਂ ਲੋਕ ਮੂੰਹ ਮੋੜਦੇ ਨੇ।
‘ਮਕੜ-ਜਾਲ’ ਬਣਾਉਂਦੇ ਨੇ ਧਰਮ ਨੂੰ ਹੀ, ਸ਼ਰਧਾ ਵਾਲੇ ਵਿਸ਼ਵਾਸ ਨੂੰ ਤੋੜਦੇ ਨੇ।
ਚੜ੍ਹਨ ਵਾਸਤੇ ਰਾਜਸੀ ਅਹੁਦਿਆਂ ‘ਤੇ, ਧਰਮ ਪੌੜੀ ਬਣਾਇਆ ਹੀ ਲੋੜਦੇ ਨੇ।
‘ਧੁੰਮਾਂ’ ਪਾਉਂਦੇ ਨੇ ‘ਆਪਣੇ ਨਾਮ’ ਦੀਆਂ, ਕਲਪਿਤ ਸਾਖੀਆਂ ਕੋਲੋਂ ਹੀ ਜੋੜਦੇ ਨੇ।
ਭੰਡੀ ਕਰਦੀ ਏ ਰੱਜ ਕੇ ਦੁਖੀ ਜਨਤਾ, ‘ਸੋਸ਼ਲ ਸਾਈਟਾਂ’ ‘ਤੇ ਮਿੱਟੀ ਵੀ ਪੱਟਦੀ ਐ।
ਧਰਮੀ ਆਗੂਆਂ ਮੂੰਹੋਂ ‘ਦੁਰਬਚਨ’ ਸੁਣ ਕੇ, ਸੰਗਤ ਖਿਝੀ ਕਚੀਚੀਆਂ ਵੱਟਦੀ ਐ!