ਪੁਣਾ: ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐਫ਼ਟੀæਆਈæਆਈæ) ਵਿਚ ਭਾਜਪਾ ਤੇ ਆਰæਐਸ਼ਐਸ ਨਾਲ ਸਬੰਧਤ ਮੈਂਬਰਾਂ ਤੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਭਖਦਾ ਜਾ ਰਿਹਾ ਹੈ। ਗਜੇਂਦਰ ਚੌਹਾਨ ਨੂੰ ਐਫ਼ਟੀæਆਈæਆਈæ ਦਾ ਚੇਅਰਮੈਨ ਲਾਏ ਜਾਣ ਦੇ ਵਿਰੋਧ ਪਿੱਛੋਂ ਇਸ ਦੀ ਅੱਠ ਮੈਂਬਰੀ ਕਮੇਟੀ ਵਿਚੋਂ ਚਾਰ ਮੈਂਬਰਾਂ ਦੀ ਨਿਯੁਕਤੀ ‘ਤੇ ਵੀ ਉਂਗਲ ਉਠਾਈ ਜਾ ਰਹੀ ਹੈ।
ਇਹ ਚਾਰੇ ਸੰਘ ਦੇ ਕੱਟੜ ਸਮਰਥਕ ਹਨ ਜਿਨ੍ਹਾਂ ਵਿਚ ਅੰਗਾ ਘਈਸਾਸ ਜੋ ਕੇ ਆਰæਐਸ਼ਐਸ਼ ਨਾਲ ਸਬੰਧਤ ਹੈ ਤੇ ਉਨ੍ਹਾਂ ਦੇ ਪਤੀ ਲੰਬਾ ਸਮਾਂ ਸੰਘ ਪ੍ਰਚਾਰਕ ਰਹੇ ਹਨ। ਇਸ ਸ਼ਖਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਯੁੱਧਿਆ ਬਾਰੇ ਡਾਕੂਮੈਂਟਰੀ ਫਿਲਮ ਵੀ ਬਣਾਈ ਸੀ। ਨਰੇਂਦਰ ਪਾਠਕ ਜੋ ਕਿ ਚਾਰ ਸਾਲ ਏæਬੀæਵੀæਪੀæ ਮਹਾਰਾਸ਼ਟਰ ਦੇ ਚੇਅਰਮੈਨ ਰਹੇ ਚੁੱਕੇ ਹਨ। ਪਰਾਂਜਲ ਸਾਕੀਆ ਆਰæਐਸ਼ਐਸ਼ ਦਾ ਪ੍ਰਧਾਨ ਹੈ ਤੇ ਉਸ ਦੇ ਸ਼ੰਕਰ ਭਾਰਤੀ ਨਾਲ ਚੰਗੇ ਸਬੰਧ ਹਨ। ਜਦੋਂ ਕਿ ਚੌਥੇ ਨਿਯੁਕਤ ਕੀਤੇ ਮੈਂਬਰ ਰਾਹੁਲ ਸੂਲਾਪੁਰਕਰ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਲਈ ਬੀæਜੇæਪੀæ ਦੇ ਸੰਪਰਕ ਵਿਚ ਆਏ ਸਨ ਤੇ ਉਨ੍ਹਾਂ ਨੇ ਚੋਣਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅੰਗਾ ਘਈਸਾਸ ਆਰæਐਸ਼ਐਸ਼ ਦੀ ਕੱਟੜ ਸਮਰਥਕ ਹੈ ਤੇ ਉਸ ਨੇ ਲਕਸ਼ਮੀ ਰੋਡ ਉਪਰ ਸਥਿਤ ਆਪਣੇ ਦਫਤਰ ਵਿਚ ਐਰæਐਸ਼ਐਸ਼ ਸੰਸਥਾਪਕ ਕੇਸ਼ਵ ਬਲਰਾਮ ਦੀ ਫੋਟੋ ਲਾਈ ਹੈ ਤੇ ਉਹ ਕਹਿੰਦੀ ਹੈ ਕਿ ਉਹ ਸੌ ਫੀਸਦੀ ਐਰæਐਸ਼ਐਸ਼ ਹੈ ਤੇ ਉਸ ਨੂੰ ਇਸ ਉਪਰ ਮਾਨ ਹੈ। ਉਸ ਦੇ ਪਤੀ ਵਿਨੈ ਪਟਰੇਲ 21 ਸਾਲ ਤੋਂ ਸੰਘ ਪ੍ਰਚਾਰਕ ਹਨ ਤੇ 17 ਸਾਲ ਗੁਜਰਾਤ ਵਿਚ ਗੁਜ਼ਾਰੇ ਹਨ। ਪਾਠਕ ਜੋ ਕਿ ਮਰਾਠੀ ਮੈਗਜ਼ੀਨ ਦੇ 14 ਸਾਲ ਅਡੀਟਰ ਰਹੇ ਚੁੱਕੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਨਿਯੁਕਤੀ ਦੀ ਜਾਣਕਾਰੀ ਈæਮੇਲ ਰਾਹੀਂ ਮਿਲੀ ਸੀ। ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਵਾਂ ਵਿਅਕਤੀ ਕਿਸੇ ਖੇਤਰ ਵਿਚ ਆਉਂਦਾ ਹੈ ਤਾਂ ਉਸ ਦਾ ਵਿਰੋਧ ਹੁੰਦਾ ਹੈ। ਉਨ੍ਹਾਂ ਕਿਹਾ ਨਿਯੁਕਤੀਆਂ ਦਾ ਹੋ ਰਿਹਾ ਵਿਰੋਧ ਸ਼ਰਾਰਤੀ ਅਨਸਰਾਂ ਦਾ ਕਾਰਾ ਹੈ ਜੋ ਸਰਕਾਰ ਨੂੰ ਢਾਅ ਲਾਉਣਾ ਚਾਹੁੰਦੇ ਹਨ ਤੇ ਅਜਿਹੇ ਲੋਕਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ।
ਰਾਹੁਲ ਸੂਲਾਪੁਰਕਰ ਨੇ ਮੰਨਿਆਂ ਕਿ ਉਹ ਬਚਪਨ ਤੋਂ ਹੀ ਆਰæਐਸ਼ਐਸ਼ ਦਾ ਸਮਰਥਕ ਹੈ ਪਰ ਉਹ ਪਾਰਟੀ ਵਿਚ ਸ਼ਾਮਲ ਨਹੀਂ ਹੋਏ। ਪਿਛਲੇ ਸਾਲ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਦੀ ਉਨ੍ਹਾਂ ਸਹਿਮਤੀ ਵੀ ਦਿੱਤੀ ਸੀ ਪਰ ਬਾਅਦ ਵਿਚ ਕਿਸੇ ਸਿਆਸੀ ਪਿਛੋਕੜ ਵਾਲੇ ਵਿਅਕਤੀ ਨੂੰ ਟਿਕਟ ਦੇ ਦਿੱਤੀ ਗਈ ਸੀ। ਐਫ਼ਟੀæਆਈæਆਈæ ਵਿਚ ਉਨ੍ਹਾਂ ਦੀ ਨਿਯੁਕਤੀ ਸਬੰਧਾਂ ਕਰਕੇ ਨਹੀਂ ਬਲਕਿ ਉਨ੍ਹਾਂ ਵੱਲੋਂ ਫਿਲਮਾਂ ਵਿਚ ਕੀਤੇ ਗਏ ਕੰਮ ਕਰਕੇ ਹੋਈ ਹੈ। ਉਨ੍ਹਾਂ ਨੇ 90 ਮਰਾਠੀ ਫਿਲਮਾਂ ਤੇ ਛੇ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਹੈ। ਉਧਰ ਪਰਾਂਜਲ ਸਾਈਕੀ ਨੇ ਵੀ ਐਰæਐਸ਼ਐਸ਼ ਜਾਂ ਬੀæਜੇæਪੀæ ਨਾਲ ਆਪਣੇ ਸਬੰਧਾਂ ਤੋਂ ਇਨਕਾਰ ਕੀਤਾ ਹੈ, ਭਾਵੇਂ ਕਿ ਉਹ ਸਸਕਾਰ ਭਾਰਤੀ ਦੇ ਚੇਅਰਮੈਨ ਹਨ ਜਿਸ ਦੇ ਸੰਘ ਨਾਲ ਸਬੰਧ ਹਨ।
ਮਸ਼ਹੂਰ ਲੜੀਵਾਰ ‘ਮਹਾਂਭਾਰਤ’ ਵਿਚ ਯੁਧਿਸ਼ਟਰ ਦੀ ਯਾਦਗਾਰ ਭੂਮਿਕਾ ਨਿਭਾਉਣ ਵਾਲੇ ਸ੍ਰੀ ਚੌਹਾਨ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਨਾਲ ਮਾਮਲਾ ਵਿਚਾਰ ਕੇ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇੰਡਸਟਰੀ ਵਿਚ 34 ਸਾਲਾਂ ਦਾ ਤਜਰਬਾ ਹੈ ਤੇ ਯੋਗ ਹੋਣ ਕਾਰਨ ਹੀ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ। ਐਫ਼ਟੀæਆਈæਆਈæ ਵਿਦਿਆਰਥੀ ਐਸੋਸੀਏਸ਼ਨ ਦੇ ਪ੍ਰਧਾਨ ਹਰੀ ਸ਼ੰਕਰ ਨਚੀਪੁਥੂ ਨੇ ਕਿਹਾ ਕਿ ਸਰਕਾਰ ਆਪਣੇ ਤਰਫ਼ਦਾਰ ਲੋਕਾਂ ਨੂੰ ਇਸ ਅਹੁਦੇ ਉਤੇ ਤਾਇਨਾਤ ਕਰਕੇ ਇੰਸਟੀਚਿਊਟ ਦੀ ਸਾਖ਼ ਨੂੰ ਢਾਹ ਲਾ ਰਹੀ ਹੈ। ਉਨ੍ਹਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ ਸ੍ਰੀ ਚੌਹਾਨ ਦੀ ਨਿਯੁਕਤੀ ਉਤੇ ਮੁੜ ਵਿਚਾਰ ਕਰੇ।
________________________________________
ਵਿਦਿਆਰਥੀਆਂ ਵਲੋਂ ਨਿਯੁਕਤੀਆਂ ਦਾ ਵਿਰੋਧ ਜਾਰੀ
ਵਿਦਿਆਰਥੀਆਂ ਵੱਲੋਂ ਐਫ਼ਟੀæਆਈæਆਈæ ਵਿਚ ਸਿਆਸੀ ਨਿਯੁਕਤੀ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਮਰਾਠੀ ਫਿਲਮਸਾਜ਼ ਆਨੰਦ ਪਟਵਰਧਨ ਤੇ ਉਮੇਸ਼ ਕੁਲਕਰਨੀ ਨੇ ਵਿਦਿਆਰਥੀਆਂ ਦੀ ਹਮਾਇਤ ਕੀਤੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵੱਕਾਰੀ ਸੰਸਥਾ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਠਪੁਤਲੀ ਨਹੀਂ ਚਾਹੀਦੀ। ਵਿਦਿਆਰਥੀਆਂ ਨੇ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੰਸਟੀਚਿਊਟ ਦੀ ਖੁਦਮੁਖਤਿਆਰੀ ਨੂੰ ਢਾਹ ਲਾਉਣ ਲਈ ਮੋਦੀ ਸਰਕਾਰ ਦੀ ਕਰੜੀ ਆਲੋਚਨਾ ਕੀਤੀ। ਐਫ਼ਟੀæਆਈæਆਈæ ਦੇ ਗੇਟ ਮੂਹਰੇ ਲੱਗੇ ਇਕ ਪੋਸਟਰ ਉਤੇ ਲਿਖਿਆ ਹੋਇਆ ਹੈ,’ਸ੍ਰੀਮਾਨ ਮੋਦੀ ਸਾਨੂੰ ਤੁਹਾਡੀ ਕਠਪੁਤਲੀ ਦੀ ਲੋੜ ਨਹੀਂ ਹੈ। ਸ਼ੁੱਕਰਵਾਰ ਨੂੰ ਅਚਾਨਕ ਜਮਾਤਾਂ ਦਾ ਬਾਈਕਾਟ ਕਰਨ ਤੋਂ ਬਾਅਦ ਤਕਰੀਬਨ 150 ਵਿਦਿਆਰਥੀ ਕੈਂਪਸ ਵਿਚ ਜਮ੍ਹਾਂ ਹੋਏ ਤੇ ਸ੍ਰੀ ਚੌਹਾਨ ਦੀ ਨਿਯੁਕਤੀ ਖ਼ਿਲਾਫ਼ ਹਮਾਇਤ ਜੁਟਾਉਣ ਦੀ ਮੁਹਿੰਮ ਵਿੱਢੀ।