ਚੰਡੀਗੜ੍ਹ: ਪੰਜਾਬ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਸੂਬੇ ਵਿਚ 30 ਤੋਂ 40 ਫ਼ੀਸਦੀ ਤੱਕ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਹੋਰ ਤਾਂ ਹੋਰ, ਕੇਂਦਰੀ ਜਲ ਬੋਰਡ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਸਾਹਮਣੇ ਪੇਸ਼ ਕੀਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 110 ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬੇਹੱਦ ਤਰਸਯੋਗ ਹੈ।
ਇਸ ਰਿਪੋਰਟ ਵਿਚ ਧਰਤੀ ਹੇਠਲੇ ਪਾਣੀ ਦੀ ਮਾੜੀ ਹਾਲਤ ਤੇ ਦੁਰਵਰਤੋਂ ਲਈ ਪੰਜਾਬ ਸਰਕਾਰ ਤੇ ਇਸ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੀ ਇਕ ਰਿਪੋਰਟ ਮੁਤਾਬਕ ਇਸ ਸਮੇਂ ਪੰਜਾਬ ਵਿਚ ਕੁੱਲ ਵਾਹੀਯੋਗ ਰਕਬੇ ਦਾ 96 ਫੀਸਦੀ ਰਕਬਾ ਸਿੰਜਾਈ ਅਧੀਨ ਹੈ ਤੇ 80 ਫ਼ੀਸਦੀ ਤੋਂ ਜ਼ਿਆਦਾ ਰਕਬੇ ਵਿਚ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹੋ ਜਿਹੀਆਂ ਵੰਗਾਰਾਂ ਦੇ ਕਾਰਨ ਹੀ ਕਿਸਾਨਾਂ ਨੇ ਖੁਦਕੁਸ਼ੀਆਂ ਦਾ ਰਾਹ ਫੜਿਆ ਹੋਇਆ ਹੈ। ਪੰਜਾਬ ਸਰਕਾਰ ਦੇ ‘ਜਲ ਸਰੋਤ ਸੈੱਲ’ ਦੀ ਤਾਜ਼ਾ ਰਿਪੋਰਟ ਅਨੁਸਾਰ ਸੂਬੇ ਦੇ ਨੌਂ ਜ਼ਿਲ੍ਹਿਆਂ ਵਿਚ ਪਿਛਲੇ ਇਕ ਸਾਲ ਵਿਚ ਜ਼ਮੀਨ ਹੇਠਲਾ ਪਾਣੀ ਔਸਤਨ 0æ77 ਮੀਟਰ ਤੋਂ 1æ59 ਮੀਟਰ (ਡੇਢ ਮੀਟਰ) ਤੋਂ ਵੀ ਜ਼ਿਆਦਾ ਹੇਠਾਂ ਚਲਾ ਗਿਆ। ਰਿਪੋਰਟ ਵਿਚ ਸਭ ਤੋਂ ਗੰਭੀਰ ਸਥਿਤੀ ਬਰਨਾਲਾ, ਬਠਿੰਡਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਪਟਿਆਲਾ, ਮੋਗਾ, ਜਲੰਧਰ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੀ ਵਿਖਾਈ ਗਈ ਹੈ, ਜਦਕਿ ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿਚ ਸੇਮ ਕਾਰਨ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਵਧੇਰੇ ਬਾਰਿਸ਼ ਦੇ ਹਵਾਲੇ ਨਾਲ ਪਾਣੀ ਦਾ ਪੱਧਰ 0æ16 ਮੀਟਰ ਤੋਂ 0æ50 ਮੀਟਰ (ਔਸਤਨ) ਉੱਪਰ ਆਇਆ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਜਿਥੇ ਮਾਰਚ 2014 ਵਿਚ ਬਰਨਾਲਾ ਜ਼ਿਲ੍ਹੇ ਵਿਚ ਧਰਤੀ ਹੇਠਲਾ ਪਾਣੀ ਔਸਤਨ 19æ33 ਮੀਟਰ ਡੂੰਘਾ ਸੀ, ਉਥੇ ਲੰਘੇ ਮਾਰਚ ਮਹੀਨੇ ਕੀਤੀ ਜਾਂਚ ਦੌਰਾਨ ਪਾਣੀ ਦਾ ਪੱਧਰ ਔਸਤਨ 1æ59 ਮੀਟਰ ਹੋਰ ਹੇਠਾਂ ਚਲਾ ਗਿਆ। ਇਸ ਜ਼ਿਲ੍ਹੇ ਵਿਚ ਹੁਣ ਜ਼ਮੀਨਦੋਜ਼ ਜਲ ਔਸਤਨ 20æ92 ਮੀਟਰ ਡੂੰਘਾ ਚਲਾ ਗਿਆ ਹੈ।
ਮਾਰਚ 2014 ਵਿਚ ਬਠਿੰਡਾ ਜ਼ਿਲ੍ਹੇ ਵਿਚ ਧਰਤੀ ਹੇਠਲਾ ਪਾਣੀ 15æ45 ਮੀਟਰ ਡੂੰਘਾ ਸੀ, ਉਥੇ ਲੰਘੇ ਮਾਰਚ ਮਹੀਨੇ ਕੀਤੀ ਜਾਂਚ ਦੌਰਾਨ ਪਾਣੀ ਦਾ ਪੱਧਰ 1æ18 ਮੀਟਰ ਹੇਠਾਂ ਡਿੱਗਾ ਦਰਜ ਕੀਤਾ ਗਿਆ, ਜਿਸ ਨਾਲ ਇਸ ਜ਼ਿਲ੍ਹੇ ਵਿਚ ਹੁਣ ਜ਼ਮੀਨਦੋਜ਼ ਪਾਣੀ 1æ18 ਮੀਟਰ ਡੂੰਘਾ ਚਲਾ ਗਿਆ ਹੈ। ਇਸੇ ਤਰ੍ਹਾਂ ਮਾਰਚ 2014 ਵਿਚ ਲੁਧਿਆਣਾ ਜ਼ਿਲ੍ਹੇ ਵਿਚ ਪਾਣੀ ਦਾ ਪੱਧਰ 19æ86 ਮੀਟਰ ਡੂੰਘਾ ਸੀ, ਜੋ ਕਿ 1æ36 ਮੀਟਰ ਹੇਠਾਂ ਡਿੱਗਣ ਕਾਰਨ ਹੁਣ 21æ22 ਮੀਟਰ ਡੂੰਘਾ ਚਲਾ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਮਾਰਚ 2014 ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 15æ08 ਮੀਟਰ ਸੀ, ਜੋ ਕਿ 0æ04 ਮੀਟਰ ਹੇਠਾਂ ਡਿੱਗਣ ਕਾਰਨ ਹੁਣ 15æ12 ਮੀਟਰ ਡੂੰਘਾ ਚਲਾ ਗਿਆ ਹੈ। ਪਟਿਆਲਾ ਜ਼ਿਲ੍ਹੇ ਵਿਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 26æ22 ਮੀਟਰ ਡੂੰਘਾ ਸੀ, ਜੋ 1æ31 ਮੀਟਰ ਹੇਠਾਂ ਡਿੱਗਣ ਕਾਰਨ ਹੁਣ 27æ53 ਮੀਟਰ ਡੂੰਘਾ ਚਲਾ ਗਿਆ ਹੈ। ਸੰਗਰੂਰ ਜ਼ਿਲ੍ਹੇ ਵਿਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ ਦਾ ਪੱਧਰ 27æ22 ਮੀਟਰ ਸੀ, ਜੋ 1æ25 ਮੀਟਰ ਹੇਠਾਂ ਡਿੱਗਣ ਕਾਰਨ ਹੁਣ 28æ47 ਮੀਟਰ ਡੂੰਘਾ ਚਲਾ ਗਿਆ ਹੈ। ਮੋਗਾ ਜ਼ਿਲ੍ਹੇ ਵਿਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 26æ45 ਮੀਟਰ ਡੂੰਘਾ ਸੀ, ਜੋ 0æ84 ਮੀਟਰ ਹੇਠਾਂ ਡਿੱਗਣ ਕਾਰਨ ਹੁਣ 27æ29 ਮੀਟਰ ਡੂੰਘਾ ਚਲਾ ਗਿਆ ਹੈ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 20æ22 ਮੀਟਰ ਡੂੰਘਾ ਸੀ, ਜੋ 0æ99 ਮੀਟਰ ਹੇਠਾਂ ਡਿੱਗਣ ਕਾਰਨ ਹੁਣ 21æ21 ਮੀਟਰ ਡੂੰਘਾ ਚਲਾ ਗਿਆ ਹੈ। ਜਲੰਧਰ ਜ਼ਿਲ੍ਹੇ ਵਿਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 26æ70 ਮੀਟਰ ਡੂੰਘਾ ਸੀ, ਜੋ 0æ77 ਮੀਟਰ ਹੇਠਾਂ ਡਿੱਗਣ ਕਾਰਨ ਹੁਣ 27æ47 ਮੀਟਰ ਡੂੰਘਾ ਚਲਾ ਗਿਆ ਹੈ।
____________________________________
ਬਹੁਤੇ ਸਰਕਾਰੀ ਸਕੂਲਾਂ ਦਾ ਪਾਣੀ ਪੀਣਯੋਗ ਨਹੀਂ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਮੰਨਿਆ ਹੈ ਕਿ ਸੂਬੇ ਭਰ ਵਿਚ 13,182 ਪ੍ਰਾਇਮਰੀ ਸਕੂਲਾਂ ਵਿਚੋਂ ਲਏ ਗਏ ਪਾਣੀ ਦੇ ਨਮੂਨਿਆਂ ਵਿਚੋਂ 2035 ਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ 6487 ਨਮੂਨਿਆਂ ਵਿਚੋਂ 887 ਨਾਕਸ ਸਾਬਤ ਹੋਏ ਹਨ। ਹਾਲਾਂਕਿ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਵਿਚ ਭਲਾਈ ਫੰਡਾਂ ਜਾਂ ਜਨ ਸਿਹਤ ਵਿਭਾਗ ਦੀ ਸਹਾਇਤਾ ਨਾਲ ਸਾਫ ਤੇ ਸੁਰੱਖਿਅਤ ਪਾਣੀ ਦੇ ਬਦਲਵੇਂ ਪ੍ਰਬੰਧਾਂ ਦਾ ਭਰੋਸਾ ਵੀ ਹਾਈਕੋਰਟ ਨੂੰ ਦਿੱਤਾ ਗਿਆ ਹੈ, ਪਰ ਹਾਈਕੋਰਟ ਦੇ ਬੈਂਚ ਨੇ ਇਹ ਗੰਭੀਰ ਤੱਥ ਵਾਚਦਿਆਂ ਸਪੱਸ਼ਟ ਕਹਿ ਦਿੱਤਾ ਕਿ ਪੀਣ ਵਾਲਾ ਸ਼ੁੱਧ ਤੇ ਸੁਰੱਖਿਅਤ ਪਾਣੀ ਹਰੇਕ ਵਿਦਿਆਰਥੀ ਤੇ ਅਧਿਆਪਕ ਦਾ ਹੱਕ ਹੈ। ਸਰਕਾਰ ਆਰæਓæ ਸਿਸਟਮ ਜਾਂ ਹੋਰਨਾਂ ਯੋਗ ਪ੍ਰਬੰਧਾਂ ਤਹਿਤ ਪੀਣ ਵਾਲੇ ਸ਼ੁੱਧ ਤੇ ਸੁਰੱਖਿਅਤ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਹਿੱਤ ਫੌਰੀ ਕਾਰਗਰ ਕਦਮ ਚੁੱਕੇ।
_________________________________
ਸੰਸਾਰ ਦੇ ਹਵਾ ਦੂਸ਼ਿਤ ਸ਼ਹਿਰਾਂ ‘ਚ ਪੰਜਾਬ ਦੇ ਤਿੰਨ ਸ਼ਹਿਰ
ਪਟਿਆਲਾ: ਹਾਲ ਹੀ ਵਿਚ ਹਵਾ ਪ੍ਰਦੂਸ਼ਣ ਉਤੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ, ਜਿਸ ਵਿਚ ਵਿਸ਼ਵ ਸਿਹਤ ਸੰਸਥਾ ਦੇ ਤਾਜ਼ਾ ਅੰਕੜੇ ਬਹੁਤ ਹੀ ਹੈਰਾਨੀ ਵਾਲੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਦੇ ਤਿੰਨ ਸ਼ਹਿਰ ਹਵਾ ਅਧਾਰਿਤ ਦੂਸ਼ਿਤ ਸ਼ਹਿਰਾਂ ਵਿਚ ਆਉਂਦੇ ਹਨ। ਜਿਨ੍ਹਾਂ ਵਿਚ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਜਿਥੇ ਪ੍ਰਦੂਸ਼ਣ ਦਾ ਅੰਕੜਾ 210 ਮਾਈਕਰੋ ਗਰਾਮ ਪ੍ਰਤੀ ਕਿਊੁਬਕ ਮੀਟਰ ਮਾਪਿਆ ਗਿਆ ਹੈ ਜੋ ਨਿਰਧਾਰਤ ਪੈਮਾਨੇ ਤੋਂ ਵੱਧ ਹੈ। ਮੰਡੀ ਗੋਬਿੰਦਗੜ੍ਹ ਤੇ ਸਨਅਤੀ ਸ਼ਹਿਰ ਲੁਧਿਆਣਾ ਵੀ ਹਵਾ ਪ੍ਰਦੂਸ਼ਣ ਦਾ ਉਚਾ ਅੰਕੜਾ ਹੀ ਰੱਖਦਾ ਹੈ ਜਿਥੇ ਪ੍ਰਦੂਸ਼ਣ ਦਾ ਅੰਕੜਾ 200 ਮਾਈਕਰੋ ਦੇ ਕਰੀਬ ਹੈ। ਪੰਜਾਬ ਦਾ ਪ੍ਰਦੂਸ਼ਣ ਰੋਕਥਾਮ ਬੋਰਡ ਜਿਸ ਦੇ ਚੇਅਰਮੈਨ ਮਨਪ੍ਰੀਤ ਸਿੰਘ ਛਤਵਾਲ ਹਨ, ਦੀ ਅਗਵਾਈ ਵਿਚ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਅੱਧੋ ਅੱਧ ਭਾਈਵਾਲੀ ਨਾਲ ਇਨ੍ਹਾਂ ਤਿੰਨਾਂ ਸ਼ਹਿਰਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਤਿੰਨਾਂ ਸ਼ਹਿਰਾਂ ਅੰਦਰ ਪ੍ਰਦੂਸ਼ਣ ਰੋਕਥਾਮ ਬੋਰਡ ਵਿਸ਼ੇਸ਼ ਯੰਤਰ (ਕੰਟੀ ਨਿਊਸ ਐਾਬੀਨੈਂਟ ਏਅਰ ਮੌਨੀਟਰਿੰਗ ਸਿਸਟਮ) ਸਥਾਪਤ ਕੀਤੇ ਜਾ ਰਹੇ ਹਨ ਜਿਨ੍ਹਾਂ ਤੇ ਪ੍ਰਤੀ ਯੰਤਰ ਤਕਰੀਬਨ ਇਕ ਤੋਂ ਡੇਢ ਕਰੋੜ ਦਾ ਖ਼ਰਚ ਆਵੇਗਾ।
___________________________________
ਜ਼ਮੀਨਦੋਜ਼ ਪਾਣੀ ‘ਚ ਯੂਰੇਨੀਅਮ ਤੈਅ ਮਾਤਰਾ ਤੋਂ ਵੱਧ
ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚੋਂ ਹਾਸਲ ਕੀਤੇ ਜ਼ਮੀਨਦੋਜ਼ ਪਾਣੀ ਦੇ ਨਮੂਨਿਆਂ ਦੀ ਜਾਂਚ ਵਿਚ ਦੱਸਿਆ ਗਿਆ ਹੈ ਕਿ ਇਥੇ ਭੂਮੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਭਾਰਤੀ ਐਟੋਮਿਕ ਊਰਜਾ ਰੈਗੂਲੇਟਰੀ ਬੋਰਡ (ਏæਈæਆਰæਬੀæ) ਵੱਲੋਂ ਤੈਅ (ਇਕ ਲੀਟਰ ਪਾਣੀ ਵਿਚ ਵੱਧ ਤੋਂ ਵੱਧ 60 ਮਾਈਕ੍ਰੋਗ੍ਰਾਮ ਯੂਰੇਨੀਅਮ) ਤੇ ਵਿਸ਼ਵ ਸਿਹਤ ਸੰਗਠਨ (ਡਬਲਿਯੂæਐਚæਓæ) ਵੱਲੋਂ ਤੈਅ ਮਾਤਰਾ (ਇਕ ਲੀਟਰ ਪਾਣੀ ਵਿਚ 15 ਮਾਈਕ੍ਰੋਗ੍ਰਾਮ ਯੂਰੇਨੀਅਮ) ਤੋਂ ਵੱਧ ਪਾਈ ਗਈ, ਜਿਸਦੇ ਚੱਲਦਿਆਂ ਇਹ ਨਮੂਨੇ ਫੇਲ੍ਹ ਕਰ ਦਿੱਤੇ ਗਏ। ਚੇਤੇ ਰਹੇ ਕਿ ਸਿਹਤ ਮਾਹਿਰ ਯੂਰੇਨੀਅਮ ਤੱਤ ਨੂੰ ਕੈਂਸਰ ਤੇ ਹੋਰ ਬਿਮਾਰੀਆਂ ਨਾਲ ਜੋੜ ਕੇ ਵੇਖਦੇ ਹਨ। ਰਿਪੋਰਟ ਅਨੁਸਾਰ ਬੋਰਡ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਜ਼ਮੀਨਦੋਜ਼ ਪਾਣੀ ਦੇ 51 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ ਛੇ ਨਮੂਨਿਆਂ ਵਿਚ ਯੂਰੇਨੀਅਮ ਦੀ ਇੰਨੀ ਮਾਤਰਾ ਪਾਈ ਗਈ ਕਿ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਤਹਿਤ ਉਹ ਇਹ ਸਾਰੇ ਨਮੂਨੇ ਫੇਲ੍ਹ ਕਰਾਰ ਦੇ ਦਿੱਤੇ ਗਏ।