ਇਕਬਾਲ ਸਿੰਘ ਜੱਬੋਵਾਲੀਆ
ਪੱਦੀ ਜਗੀਰ ਵਾਲੇ ਸੁਖਵੰਤ ਸਿੰਘ ਸਿੱਧੂ ਦਾ ਨਾਂ ਉਨ੍ਹਾਂ ਭਲਵਾਨਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਸਾਂਝੇ ਪੰਜਾਬ ਦੇ ਕਿੱਕਰ ਸਿੰਘ ਅਤੇ ਗਾਮੇ ਵਰਗੇ ਭਲਵਾਨਾਂ ਦੇ ਕਦਮਾਂ Ḕਤੇ ਚਲਦਿਆਂ ਭਾਰਤੀ ਭਲਵਾਨੀ ਨੂੰ ਬੁਲੰਦੀਆਂ Ḕਤੇ ਪਹੁੰਚਾਇਆ। ਉਹ ਮੇਹਰਦੀਨ ਦਾ ਸਾਥੀ ਬਣ ਕੇ ਅਖਾੜਿਆਂ ਵਿਚ ਚਮਕਿਆ।
ਸੁਖਵੰਤ ਸਿੰਘ ਦਾ ਜਨਮ 1944 ਵਿਚ ਚੱਕ ਨੰਬਰ 361, ਝੰਗ ਬ੍ਰਾਂਚ, ਟੋਭਾ ਟੇਕ ਸਿੰਘ, ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਪਿਤਾ ਸ਼ ਭਗਤਗੋਬਿੰਦ ਸਿੰਘ ਅਤੇ ਮਾਤਾ ਹਰਕਿਸ਼ਨ ਕੌਰ ਦੇ ਘਰ ਹੋਇਆ। ਨਾਨਕੇ ਪਿੰਡ ਪੰਡੋਰੀ ਗੰਗਾ ਸਿੰਘ ਜਿਲ੍ਹਾ ਹੁਸ਼ਿਆਰਪੁਰ ਵਿਚ ਸਨ। ਨਾਨਾ ਮੋਤੀ ਸਿੰਘ ਇਲਾਕੇ ਦਾ ਜਾਣਿਆ-ਪਛਾਣਿਆ ਤੇ ਸਰਕਾਰੇ-ਦਰਬਾਰੇ ਉਚੀ ਪਹੁੰਚ ਰੱਖਣ ਵਾਲਾ ਵੱਡਾ ਜ਼ਿੰਮੀਦਾਰ ਸੀ। 1947 ਦੀ ਵੰਡ ਪਿਛੋਂ ਸੁਖਵੰਤ ਦੇ ਪਿਤਾ ਨੂੰ ਪੱਦੀ ਜਗੀਰ (ਨੇੜੇ ਗੁਰਾਇਆਂ) ਜ਼ਮੀਨ ਅਲਾਟ ਹੋ ਗਈ।
ਸੁਖਵੰਤ ਦਾ ਕੱਦ ਛੇ ਫੁੱਟ ਤਿੰਨ ਇੰਚ ਹੈ ਤੇ ਇੰਨੇ ਹੀ ਲੰਮੇ ਉਸ ਦੇ ਪਿਤਾ ਅਤੇ ਦਾਦਾ ਸ਼ ਊਧਮ ਸਿੰਘ ਸਨ। ਦਾਦੀ ਬਸੰਤ ਕੌਰ ਵੀ ਉਚੀ-ਲੰਮੀ ਸੀ। ਸੁਖਵੰਤ ਨੇ ਦਸਵੀਂ ਅੱਟੇ ਤੋਂ ਅਤੇ ਬੀæਏæ ਸਪੋਰਟਸ ਕਾਲਜ ਜਲੰਧਰ ਤੋਂ 1967 ਵਿਚ ਕੀਤੀ। ਕਾਲਜ ਵਿਚ ਖਿਡਾਰੀਆਂ ਨੂੰ ਹੀ ਦਾਖਲਾ ਦਿੱਤਾ ਜਾਂਦਾ ਸੀ।
ਉਥੋਂ ਹੀ ਸੁਖਵੰਤ ਦੀਆਂ ਨਾਮੀ ਭਲਵਾਨਾਂ ਨਾਲ ਕੁਸ਼ਤੀਆਂ ਸ਼ੁਰੂ ਹੋ ਗਈਆਂ। ਕਾਲਜ ਪੜ੍ਹਦਿਆਂ ਪਹਿਲਾਂ ਯੂਨੀਵਰਸਿਟੀ ਅਤੇ ਫਿਰ ਭਾਰਤ ਦੇ ਵੱਡੇ ਮੱਲਾਂ ਨਾਲ ਟਾਕਰੇ ਸ਼ੁਰੂ ਹੋ ਗਏ। ਕਾਲਜ ਦੇ ਸਾਲਾਨਾ ਮੈਗ਼ਜ਼ੀਨ ਵਿਚ ਕਾਲਜ ਦੀਆਂ ਪ੍ਰਾਪਤੀਆਂ ਦਾ ਸਿਹਰਾ ਸੁਖਵੰਤ ਦੇ ਸਿਰ ਬੰਨ੍ਹਿਆ ਗਿਆ। ਉਸ ਵਰਗਾ ਕੋਈ ਫਰੀ-ਸਟਾਇਲ ਤੇ ਗਰੀਕੋ-ਰੋਮਨ ਚਂੈਪੀਅਨਸ਼ਿਪ ਕੁਸ਼ਤੀਆਂ ਵਿਚ ਮੰਨੇ-ਪ੍ਰਮੰਨੇ ਭਲਵਾਨਾਂ ਨੂੰ ਢਾਹੁਣ ਵਾਲਾ ਤੇ ਭਾਰਤੀ ਕੁਸ਼ਤੀ ਸੰਸਥਾ ਦਾ ਮੈਂਬਰ ਕਾਲਜ ਦਾ ਵਿਦਿਆਰਥੀ ਹੈ। ਇਹ ਮਾਣ ਸਿਰਫ਼ ਉਸੇ (ਸਪੋਰਟਸ ਕਾਲਜ) ਕਾਲਜ ਨੂੰ ਪ੍ਰਾਪਤ ਹੋਇਆ ਹੈ।
ਸੁਖਵੰਤ ਨੇ ਨਾਨਕੇ ਜਾਣਾ ਤਾਂ ਨਾਨਾ ਮੋਤੀ ਸਿੰਘ ਨੇ ਡੰਡ-ਬੈਠਕਾਂ ਕਢਾਉਣੀਆਂ। ਪਿਤਾ ਵੀ ਭਲਵਾਨੀ ਦਾ ਸ਼ੌਕੀਨ ਸੀ। ਸਾਂਝੇ ਪੰਜਾਬ ਸਮੇਂ ਉਹ ਜਲੰਧਰ ਪੰਜਾਬ ਪੁਲਿਸ ਵਿਚ ਸੀ ਅਤੇ ਪੰਜਾਬ ਪੁਲਿਸ ਦੀ ਰੱਸਾਕਸ਼ੀ ਟੀਮ ਦਾ ਕਪਤਾਨ ਵੀ ਸੀ। ਉਨ੍ਹਾਂ ਦਾ ਭਾਰ ਵੀ 140 ਕਿਲੋ ਸੀ (ਮੇਹਰਦੀਨ ਤੇ ਸੁਖਵੰਤ ਭਰ ਜਵਾਨੀ ਵਿਚ 125-125 ਕਿਲੋ ਭਾਰੇ ਸਨ)। ਖੂਹ Ḕਤੇ ਅਖਾੜਾ ਸੀ। ਪੱਟਾਂ Ḕਚ ਜਾਨ ਪਾਉਣ ਲਈ ਪਿਤਾ ਜੀ ਬਲਦਾਂ ਦੀ ਬਜਾਏ ਹਲਟ ਆਪ ਗੇੜਦੇ। ਉਹ ਪੁੱਤ ਸੁਖਵੰਤ ਨੂੰ ਵੀ ਵੱਡਾ ਮੱਲ ਵੇਖਣਾ ਚਾਹੁੰਦਾ ਸੀ। ਇਛਾ ਸੀ ਜਿਸ ਮੁਕਾਮ Ḕਤੇ ਉਹ ਆਪ ਨਹੀਂ ਪਹੁੰਚ ਸਕਿਆ, ਬੇਟਾ ਜਰੂਰ ਪਹੁੰਚੇ। ਸੁਖਵੰਤ ਨੂੰ ਭਲਵਾਨੀ ਦਾ ਜਾਗ ਲੱਗਿਆ। ਐਨ ਆਈ ਐਸ ਪਟਿਆਲਾ ਤੋਂ ਕੁਸ਼ਤੀ ਕੋਚਿੰਗ ਲਈ ਤੇ ਪਟਿਆਲੇ ਤੋਂ ਹੀ ਇਰਾਨੀ ਕੋਚ ਅਮੀਰ ਹਮੀਦੀ ਕੋਲੋਂ ਸਿੱਖਿਆ ਪ੍ਰਾਪਤ ਕੀਤੀ। ਫਿਰ ਜਲੰਧਰ ਦੇ ਦੇਵੀ ਤਲਾਬ ਮੰਦਰ ਕੋਲ ਕੁਸ਼ਤੀ ਅਖਾੜੇ ਵਿਚ ਘੁੱਲੜ ਭਲਵਾਨ ਨੂੰ ਉਸਤਾਦ ਧਾਰਿਆ।
ਸੁਖਵੰਤ ਦੀ ਜ਼ਿੰਦਗੀ Ḕਚ ਪਿਤਾ ਦਾ ਵੱਡਾ ਹੱਥ ਹੈ, ਸਵੇਰੇ ਉਠਾ ਲੈਣਾ ਤੇ ਡੰਡ-ਬੈਠਕਾਂ ਸ਼ੁਰੂ ਕਰਾ ਦੇਣੀਆਂ। ਮਾਤਾ ਜੀ ਨੇ ਸਵੇਰੇ ਸਵੇਰੇ ਮੱਝਾਂ ਚੋਣ ਜਾਣਾ ਤਾਂ ਪਸੀਨੋ-ਪਸੀਨੀ ਹੋਏ ਪੁੱਤ ਨੂੰ ਵੇਖ ਕੇ ਪਿਤਾ ਨੂੰ ਕਹਿਣਾ, “ਸਰਦਾਰ ਜੀ! ਆਪ ਤਾਂ ਤੁਸੀਂ ਰਜਾਈ Ḕਚ ਵੜ੍ਹ ਕੇ ਬੈਠੇ ਓ, ਮੁੰਡੇ ਨੂੰ ਨੰਗਾ ਕੱਢਿਆ ਹੋਇਐ।”
“ਭਾਗਵਾਨੇ, ਕੋਈ ਗੱਲ ਨੀ, ਏਹ ਕੰਮ ਐਵੇਂ ਨ੍ਹੀਂ ਹੁੰਦੇ, ਜੇ ਰਜਾਈਆਂ Ḕਚ ਬੈਠੇ ਭਲਵਾਨ ਬਣਨ ਲੱਗਣ ਤਾਂ ਅਮੀਰਾਂ ਦੇ ਸਾਰੇ ਨਿਆਣੇ ਭਲਵਾਨ ਨਾ ਬਣ ਜਾਣ?” ਪਿਤਾ ਨੇ ਕਹਿਣਾ।
ਪਿਤਾ ਜੀ ਦਾ ਜ਼ਮੀਨ ਦਾ ਮੁਕੱਦਮਾ ਚੰਡੀਗੜ੍ਹ ਚਲਦਾ ਸੀ। ਤਰੀਕੇ ਜਾਣ ਲੱਗੇ ਉਨ੍ਹਾਂ ਮਾਤਾ ਨੂੰ ਸੌਂਹ ਖੁਆ ਕੇ ਜਾਣਾ ਕਿ ਐਨੀਆਂ ਬੈਠਕਾਂ ਕਢਾਉਂਣੀਆਂ। ਨਰਮ ਦਿਲ ਮਾਤਾ ਨੇ ਕਹਿਣਾ, “ਸੁੱਖੇ ਪੁੱਤ! ਮਾਲਸ਼ ਕਰਕੇ ਦਸ-ਪੰਦਰਾਂ ਕੁ ਬੈਠਕਾਂ ਕੱਢ ਲੈ, ਮੈਂ ਸੌਂਹ ਖਾਣ ਜੋਗੀ ਤਾਂ ਹੋ ਜਾਉਗੀਂ! ਜੇ ਪੁਛਣਗੇ ਤਾਂ ਕਹਿ ਦਿਆਂਗੀ, ਕੱਢਦਾ ਤਾਂ ਸੀ ਪਰ ਮੈਂ ਗਿਣੀਆਂ ਨ੍ਹੀਂ।” ਇਹ ਗੱਲਾਂ ਸੁਖਵੰਤ ਦੇ ਦਸਵੀਂ-ਗਿਆਰਵੀਂ Ḕਚ ਪੜ੍ਹਦੇ ਦੀਆਂ ਹਨ।
ਸੁਖਵੰਤ ਨੇ ਸਵੇਰੇ ਚਾਰ ਵਜੇ ਰੋਜ਼ਾਨਾ 4-5 ਕਿਲੋਮੀਟਰ ਦੌੜ ਲਾਉਣੀ, ਫਿਰ Ḕਖਾੜੇ ਜਾ ਕੇ ਜੋਰ ਕਰਨਾ। ਸ਼ਾਮ ਨੂੰ ਡੰਡ ਬੈਠਕਾਂ ਮਾਰ ਕੇ ਫਿਰ Ḕਖਾੜੇ ਜੋਰ ਕਰਨਾ। ਪੁਲਿਸ ਮਹਿਕਮੇ ਵਲੋਂ ਪੂਰੀ ਛੁੱਟੀ ਸੀ। ਜਦੋਂ ਕਿਤੇ ਪਿੰਡ ਛੁੱਟੀ ਜਾਣਾ ਤਾਂ ਪਿੰਡ ਬੋਪਾਰਾਏ (ਨੇੜੇ ਗੁਰਾਇਆ) ਦੇ ਪ੍ਰਸਿੱਧ ਭਲਵਾਨ ਸੋਹਣ ਸਿੰਘ ਬੀ ਏ (ਮੇਹਰਦੀਨ ਦਾ ਸ਼ਾਗਿਰਦ) ਦੇ Ḕਖਾੜੇ ਜਾ ਕੇ ਜੋਰ ਕਰਨਾ। ਸੁਖਵੰਤ ਸਿੰਘ ਅਨੁਸਾਰ ਸੋਹਣ ਸਿੰਘ ਬੀæਏæ ਵੀ ਉਸ ਦਾ ਉਸਤਾਦ ਹੈ। ਉਥੇ Ḕਖਾੜੇ Ḕਚ ਉਸ ਵੇਲੇ ਅੱਪਰੇ ਵਾਲਾ ਭੱਜੀ, ਨਿੰਮਾ ਚੱਕ ਥੋਥੜਾਂ, ਜੱਜਿਆਂ ਵਾਲਾ ਸਰਦਾਰਾ ਅਤੇ ਭਜਨਾ ਰੁੜਕੀ ਵਾਲਾ ਭਲਵਾਨ ਵੀ ਹੁੰਦੇ ਸਨ।
ਜਦੋਂ ਸੁਖਵੰਤ ਹਿੰਦ ਕੇਸਰੀ ਬਣਿਆ, ਸਿਰ Ḕਤੇ ਜੂੜਾ ਹੁੰਦਾ ਸੀ। ਅਖ਼ਬਾਰਾਂ ਦੀਆਂ ਸੁਰਖੀਆਂ ਸਨ Ḕਭਾਰਤ ਦਾ ਪਹਿਲਾ ਸਰਦਾਰ ਹਿੰਦ ਕੇਸਰੀ ਸੁਖਵੰਤ ਸਿੰਘ ਸਿੱਧੂ।Ḕ ਫਿਰ ਚਾਰ ਕੁ ਮਹੀਨੇ ਬਾਅਦ ਕੇਸ ਕਟਾਉਣੇ ਪਏ। ਕਾਰਨ ਦਿੱਲੀ ਦਾ ਸਖਤ ਮੌਸਮ ਸੀ। ਗਰਮੀਆਂ ਵਿਚ ਬੇਹਦ ਗਰਮੀ ਅਤੇ ਸਰਦੀਆਂ ਵਿਚ ਬੇਹਦ ਸਰਦੀ। ਬਰਫ਼ ਵਾਂਗ ਠੰਡਾ ਪਾਣੀ। ਸਰਕਾਰ ਵਲੋਂ ਨੌਕਰੀ ਤਾਂ ਵਧੀਆ ਮਿਲੀ ਸੀ ਪਰ ਗਰਮ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਅਖਾੜੇ Ḕਚੋਂ ਜਦੋਂ ਜੋਰ ਕਰਕੇ ਹਟਣਾ ਤਾਂ ਕੇਸ ਮਿੱਟੀ ਨਾਲ ਲਿੱਬੜੇ ਹੁੰਦੇ। ਕੇਸ ਬਹੁਤ ਭਾਰੇ ਸਨ। ਬਰਫ਼ੀਲੇ ਪਾਣੀ ਨਾਲ ਕੇਸੀਂ ਨਹਾਉਣਾ ਤਾਂ ਕਈ ਵਾਰ ਸਾਬਣ ਵਿਚੇ ਜੰਮ ਜਾਣਾ। ਨਾਲ ਦੇ ਮੁੰਡਿਆਂ ਕਹਿਣਾ ਕੇਸ ਕਟਾ ਲੈ। ਉਹ ਵਾਲ ਕਟਾਉਣੇ ਨਹੀਂ ਸੀ ਚਾਹੁੰਦਾ ਪਰ ਮਜਬੂਰੀ ਵੱਸ ਕਟਾਉਣੇ ਪਏ। ਮਾਤਾ ਵੀ ਬਹੁਤ ਦੁਖੀ ਹੋਈ।
ਨੌਕਰੀ ਭਾਰਤ ਦੇ ਭਾਵੇਂ ਕਿਸੇ ਸੂਬੇ ਵਿਚ ਹੁੰਦੀ ਪਰ ਰਿਹਾਇਸ਼ ਪੱਕੀ ਦਿੱਲੀ ਸੀ। ਦਿੱਲੀ ਰਹਿਣ ਦੇ ਕਈ ਫਾਇਦੇ ਸਨ। ਇਕ ਤਾਂ ਦਿੱਲੀ ਅਖਾੜੇ ਬਹੁਤ ਸਨ। ਮਿੱਟੀ ਦੇ ਅਖਾੜਿਆਂ ਵਿਚ ਜੋਰ-ਅਜ਼ਮਾਈ ਚੰਗੀ ਹੋ ਜਾਂਦੀ ਸੀ।
Ḕਰੁਸਤਮੇ ਹਿੰਦḔ ਖਿਤਾਬ ਦੀ ਗੱਲ ਕਰਦਿਆਂ ਸੁਖਵੰਤ ਨੇ ਕਿਹਾ ਕਿ ਪਹਿਲਾਂ ਤਾਂ Ḕਰੁਸਤਮੇ ਹਿੰਦḔ ਕੁਸ਼ਤੀਆਂ ਭਾਰਤ ਸਰਕਾਰ ਵਲੋਂ ਕਰਵਾਈਆਂ ਜਾਂਦੀਆਂ ਸਨ। ਹੁਣ ਥਾਂ ਥਾਂ Ḕਰੁਸਤਮੇ-ਹਿੰਦḔ ਕੁਸ਼ਤੀਆਂ ਹੋਣ ਲੱਗ ਪਈਆਂ ਹਨ।
ਮੇਹਰਦੀਨ ਦੀ ਉਨ੍ਹਾਂ ਦਿਨਾਂ Ḕਚ ਪੂਰੀ ਚੜ੍ਹਾਈ ਸੀ। ਪਾਸਲੇ ਵਾਲਾ ਗੇਜਾ, ਰਾਮਾ ਖੇਲਾ ਵਾਲਾ ਸਰਬਣ, ਭੱਜੀ ਚੱਕ ਅੱਪਰਾ ਅਤੇ ਚੱਕ ਥੋਥੜਾਂ ਵਾਲੇ ਨਿੰਮੇ ਵਰਗੇ ਭਲਵਾਨਾਂ ਦੀ ਵੀ ਉਸ ਵੇਲੇ ਪੂਰੀ ਚੜ੍ਹਤ ਸੀ। ਪਰ ਪੂਰੇ ਕੱਦ-ਕਾਠ ਕਰਕੇ ਲੋਕਾਂ ਦੀਆਂ ਆਸਾਂ ਸੁਖਵੰਤ ਸਿੰਘ Ḕਤੇ ਬੱਝਦੀਆਂ ਸਨ। ਉਸ ਦੀਆਂ ਮੇਹਰਦੀਨ ਨਾਲ ਪੰਜ ਕੁਸ਼ਤੀਆਂ ਹੋਈਆਂ। ਦੋ ਬਰਾਬਰ ਤੇ ਤਿੰਨਾਂ Ḕਚ ਮੇਹਰਦੀਨ ਤੋਂ ਪਛੜਿਆ। ਆਮ ਜ਼ਿੰਦਗੀ Ḕਚ ਦੋਨਾਂ ਦਾ ਬੜਾ ਪਿਆਰ, ਅਖਾੜੇ Ḕਚ ਇਕ ਦੂਜੇ ਦੇ ਪੂਰੇ ਵਿਰੋਧੀ। ਮੇਹਰਦੀਨ ਕਹਿੰਦਾ, ਅਖਾੜੇ ਵਿਚ ਕੋਈ ਯਾਰੀ ਨਹੀਂ। ਯਾਰੀ-ਦੋਸਤੀ ਬਾਹਰੋ ਬਾਹਰ। ਉਹ ਦੋਵੇਂ Ḕਕੱਠੇ ਦੁਬੱਈ ਵੀ ਘੁਲਣ ਜਾਂਦੇ ਰਹੇ। ਦੋਨਾਂ ਨੇ ਇਕੋ ਕਮਰੇ Ḕਚ ਰਹਿਣਾ।
ਅਜ਼ਮੇਰ ਨੈਸ਼ਨਲ ਗੇਮਾਂ Ḕਚ ਉਹ ਡੀ ਏ ਵੀ ਕਾਲਜ ਜਲੰਧਰ ਵਲੋਂ ਘੁਲਣ ਗਿਆ। ਭਾਰਤ ਦੇ ਹੋਰਨਾਂ ਸੂਬਿਆਂ ਦੇ ਭਲਵਾਨ ਪਹੁੰਚੇ ਹੋਏ ਸਨ। ਉਥੇ ਤਿੰਨ ਕੁਸ਼ਤੀਆਂ ਲੜੀਆਂ। ਫਰੀ ਸਟਾਈਲ ਦੀ ਪਹਿਲੀ ਕੁਸ਼ਤੀ ਮਿਲਟਰੀ ਦੇ ਹਰਬੰਸ ਭਲਵਾਨ ਨਾਲ ਹੋਈ ਜਿਸ ਵਿਚ ਦੂਜੇ ਥਾਂ ਰਹਿ ਕੇ ਸਿਲਵਰ ਮੈਡਲ ਜਿੱਤਿਆ। ਦੂਜੀ ਓਰੀਐਂਟਲ (ਮਿੱਟੀ ਵਾਲੀ) ਕੁਸ਼ਤੀ Ḕਚ ਰਾਜਸਥਾਨ ਦੇ ਗਿਰਜ਼ਾ ਨੂੰ ਹਰਾ ਕੇ ਗੋਲਡ ਮੈਡਲ ਅਤੇ ਤੀਜੀ ਗਰੀਕੋ-ਰੋਮਨ ਵਿਚ ਵੀ ਗਿਰਜ਼ਾ ਸ਼ੰਕਰ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਸੁਖਵੰਤ ਨੂੰ ‘ਬੈਸਟ ਰੈਸਲਰ’ ਐਲਾਨਿਆ ਗਿਆ।
ਇਨ੍ਹਾਂ ਖੇਡਾਂ Ḕਚ ਭਾਗ ਲੈਣ ਲਈ ਮੇਹਰਦੀਨ ਵੀ ਪਹੁੰਚਿਆ ਹੋਇਆ ਸੀ। ਉਹਨੇ ਰੇਲਵੇ ਦੇ ਗਿਰਜ਼ਾ ਸ਼ੰਕਰ ਅਤੇ ਪੰਜਾਬ ਦੇ ਗੁਰਦਿਆਲ ਸਿੰਘ ਰੰਧਾਵਾ ਨੂੰ ਹਰਾ ਕੇ ਗੁਰਜ਼ ਜਿੱਤੀ। ਸੁਖਵੰਤ ਅਤੇ ਮੇਹਰਦੀਨ ਨੂੰ ਇਹ ਮਾਣ-ਸਨਮਾਨ 1968 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਮੋਹਣ ਲਾਲ ਸੁਖਾਡੀਆ, ਭਾਰਤੀ ਰੈਸਲਿੰਗ ਫ਼ੈਡਰੇਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਜੀਠੀਆ ਅਤੇ ਜਨਰਲ ਸਕੱਤਰ ਦੀਵਾਨ ਪ੍ਰਤਾਪ ਚੰਦ ਨੇ ਬਖਸ਼ਿਆ ਸੀ।
1963 ਤੋਂ 1976 ਤੱਕ ਸੁਖਵੰਤ ਸਿੰਘ ਅਖਾੜਿਆਂ ਵਿਚ ਪੂਰਾ ਚਮਕਿਆ। 1962 ਤੋਂ 1965 ਤੱਕ ਸਪੋਰਟਸ ਕਾਲਜ ਜਲੰਧਰ ਪੜ੍ਹਦਿਆਂ ਕੁਸ਼ਤੀਆਂ ਰਾਹੀਂ ਅਨੇਕਾਂ ਮੈਡਲ ਜਿੱਤੇ। ਪੰਜਾਬ ਯੂਨੀਵਰਸਿਟੀ ਅਤੇ ਇੰਟਰਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ Ḕਚ ਚੈਂਪੀਅਨਸ਼ਿਪ ਬਣਦਾ ਰਿਹਾ। ਬੀæਏæ ਫਾਈਨਲ ਵਿਚ ਪੜ੍ਹਦਿਆਂ 1966 ਵਿਚ ਯਾਦਵਿੰਦਰਾ ਸਟੇਡੀਅਮ, ਪਟਿਆਲਾ ਵਿਚ ਹੈਵੀ ਵੇਟ ਦੇ ਪ੍ਰਸਿੱਧ ਭਲਵਾਨ ਸੂਬੇਦਾਰ ਵਿਸ਼ਵਨਾਥ ਸਿੰਘ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਜਿਸ ਨਾਲ ਸਾਰੇ ਭਾਰਤ ਵਿਚ ਧੰਨ ਧੰਨ ਹੋ ਗਈ।
ਭਲਵਾਨੀ ਕਰਕੇ ਸੰਨ 1969 ਵਿਚ ਉਸ ਨੂੰ ਸਿੱਧਾ ਇੰਸਪੈਕਟਰ ਭਰਤੀ ਕਰ ਲਿਆ ਗਿਆ। ਸੰਨ 1970-71 ਵਿਚ Ḕਰੁਸਤਮੇ ਹਿੰਦḔ ਦਾ ਖਿਤਾਬ ਜਿੱਤਦੇ ਸਾਰ ਹੀ ਡੀ ਐਸ ਪੀ ਬਣਾ ਦਿਤਾ ਗਿਆ। 1981 ਵਿਚ ਡਿਪਟੀ ਕਮਾਂਡੈਂਟ ਅਤੇ 1991 Ḕਚ ਆਫੀਸ਼ੀਏਟਿੰਗ ਕਮਾਂਡੈਂਟ ਬਣਿਆ।
ਰੁਸਤਮੇ-ਹਿੰਦ ਬਣਨ ਪਿਛੋਂ ਜਦੋਂ ਸੁਖਵੰਤ ਸਿੰਘ ਪਿੰਡ ਗਿਆ ਤਾਂ ਪਿੰਡ ਵਾਲੇ ਯਕੀਨ ਨਾ ਕਰਨ, ਹੈਂਅ! ਸੁੱਖਾ ਰੁਸਤਮੇ-ਹਿੰਦ ਬਣ ਗਿਆ? ਪਿੰਡ ਕੁਸ਼ਤੀਆਂ ਹੋਣੀਆਂ ਸਨ। ਰੁਸਤਮੇ-ਹਿੰਦ ਦਾ ਖਿਤਾਬ ਜਿੱਤਣ ਦਾ ਯਕੀਨ ਕਰਨ ਲਈ ਪੰਚਾਇਤ ਸੁਖਵੰਤ ਦੇ ਬਰਾਬਰ ਦੇ ਭਲਵਾਨ ਬਹਾਦਰ ਨਗਰ ਵਾਲੇ ਸੰਤੋਖੇ ਨੂੰ ਮਿਲੀ ਤੇ ਪਿੰਡ (ਪੱਦੀ ਜਗੀਰ) ਕੁਸ਼ਤੀ ਲੜਨ ਦਾ ਸੱਦਾ ਦਿਤਾ। ਸੰਤੋਖਾ ਸੁਖਵੰਤ ਨਾਲ ਘੁਲਣ ਨੂੰ ਮੰਨੇ ਨਾ ਕਿਉਂਕਿ ਉਹ ਸੁਖਵੰਤ ਦੀ ਪੈਂਠ ਮੰਨਦਾ ਸੀ। ਉਹਦੀਆਂ ਸੁਖਵੰਤ ਨਾਲ ਕਈ ਕੁਸ਼ਤੀਆਂ ਬਰਾਬਰ ਰਹਿ ਚੁਕੀਆਂ ਸਨ। ਪੰਚਾਇਤ ਦੇ ਜੋਰ ਪਾਉਣ Ḕਤੇ ਉਹਨੇ ਸੱਦਾ ਕਬੂਲ ਕਰ ਲਿਆ। ਬੜੀ ਫ਼ਸਵੀਂ ਕੁਸ਼ਤੀ ਹੋਈ ਜਿਸ ਵਿਚ ਪਿੰਡ ਦਾ ਸੁੱਖਾ ਭਾਰੂ ਰਿਹਾ।
ਸ਼ਿੰਦੇ ਪੱਟੀ ਵਾਲੇ ਦੇ ਉਸਤਾਦ ਤੇ ਬੰਤੇ ਵਲਟੋਹੇ ਦੇ ਸ਼ਾਗਿਰਦ ਸੰਤੋਖੇ ਨਾਲ ਸੁਖਵੰਤ ਦੀਆਂ ਕੋਈ ਪੰਜ ਕੁਸ਼ਤੀਆਂ ਹੋਈਆਂ। ਪਹਿਲੀ ਮਕੜੌਨਾ (ਚਮਕੌਰ ਸਾਹਿਬ), ਦੂਜੀ ਪੱਦੀ ਜਾਗੀਰ ਤੇ ਤੀਜੀ ਭਾਰਤ ਕੇਸਰੀ ਦੀ ਦਿੱਲੀ ਹੋਈ ਅਤੇ ਦੋ ਕੁਸ਼ਤੀਆਂ ਯੂ ਪੀ Ḕਚ ਹੋਈਆਂ।
ਸੁਖਵੰਤ ਸਿੰਘ ਨੇ ਭਲਵਾਨੀ ਦੇ ਨਾਲ ਨਾਲ ਪੜ੍ਹਾਈ ਵੀ ਪਿਛੇ ਨਾ ਪੈਣ ਦਿੱਤੀ। ਸੰਨ 1970 Ḕਚ ਕਾਨਪੁਰ ਵਿਚ ਭਾਰਤ ਸਰਕਾਰ ਵਲੋਂ ਕਰਵਾਏ Ḕਹਿੰਦ ਕੇਸਰੀḔ ਦੰਗਲਾਂ ਵਿਚ ਉਸ ਨੇ ਕੁਸ਼ਤੀ ਇਤਿਹਾਸ ਦੇ ਸੁਨਹਿਰੀ ਪੰਨੇ ਰਚੇ। ਦੇਸ਼ ਭਰ ਤੋਂ ਆਏ 72 ਭਲਵਾਨਾਂ ਨੂੰ ਹਰਾ ਕੇ ਫ਼ਾਈਨਲ ਵਿਚ ਪਹੁੰਚਿਆ। ਫ਼ਾਈਨਲ ਵਿਚ ਮਹਾਂਰਾਸ਼ਟਰ ਦੇ ਸ਼ਾਮ ਰਾਓ ਮੌਰੇ ਨੂੰ ਪੌਣੇ ਘੰਟੇ ਵਿਚ ਹਰਾ ਕੇ ਭਾਰਤ ਦੀ ਦਸਵੀਂ ਹਿੰਦ ਕੇਸਰੀ ਗੁਰਜ਼ ਆਪਣੇ ਨਾਂ ਕੀਤੀ। ਉਨ੍ਹਾਂ ਕੁਸ਼ਤੀਆਂ ਦੇ ਪ੍ਰਧਾਨ ਕੰਵਰ ਮਹਿੰਦਰ ਸਿੰਘ ਬੇਦੀ ਸਨ। ਇਕ ਕੁਸ਼ਤੀ ਵਿਚ ਦਾਰਾ ਸਿੰਘ ਵੀ ਰੈਫ਼ਰੀ ਬਣਿਆ। ਫ਼ਿਲਮਾਂ ਬਣਾਉਣ ਕਰਕੇ ਕੰਵਰ ਮਹਿੰਦਰ ਸਿੰਘ ਬੇਦੀ ਕੋਈ ਨਾ ਕੋਈ ਪ੍ਰਸਿੱਧ ਹਸਤੀ ਲਿਆਈ ਰੱਖਦੇ ਸਨ। ਭਾਰਤੀ ਓਰੀਐਂਟਲ ਕੁਸ਼ਤੀ ਦੇ ਪ੍ਰਧਾਨ ਹੋਣ ਕਰਕੇ ਭਲਵਾਨਾਂ ਨੂੰ ਬੜਾ ਮਾਣ ਬਖਸ਼ਦੇ। ਉਨ੍ਹਾਂ ਨੂੰ ਨੌਕਰੀਆਂ ਵੀ ਦਵਾਈਆਂ।
1947 ਦੀ ਵੰਡ ਪਿਛੋਂ ਭਾਰਤ ਦਾ ਪਹਿਲਾ ਹਿੰਦ ਕੇਸਰੀ ਮੱਧ ਪ੍ਰਦੇਸ਼ ਦਾ ਰਾਮ ਚੰਦ, ਦੂਜਾ ਕਰਮ ਸਿੰਘ (ਪੰਜਾਬ), ਤੀਜਾ ਸ਼੍ਰੀਪਤ ਖਚਨਾਲੇ (ਮਹਾਂਰਾਸ਼ਟਰ), ਚੌਥਾ ਗਨਪਤਰਾਵ ਆਂਦਲਕਰ (ਮਹਾਂਰਾਸ਼ਟਰ), ਪੰਜਵਾਂ ਮਾਸਟਰ ਚੰਦਗੀ ਰਾਮ (ਦਿੱਲੀ), ਛੇਵਾਂ ਮਾਰੂਤੀ ਮਾਨੇ (ਮਹਾਂਰਾਸ਼ਟਰ), ਸੱਤਵਾਂ ਮੇਹਰਦੀਨ (ਰਾਜਸਥਾਨ), ਅੱਠਵਾਂ ਹਜ਼ਰਤ ਪਟੇਲ (ਮਹਾਂਰਾਸ਼ਟਰ), ਨੌਵਾਂ ਮਾਸਟਰ ਚੰਦਗੀ ਰਾਮ (ਦਿੱਲੀ) ਤੇ ਦਸਵਾਂ ਪੰਜਾਬ ਦਾ ਬੱਬਰ ਸ਼ੇਰ ਸੁਖਵੰਤ ਸਿੰਘ ਸਿੱਧੂ ਤੇ ਗਿਆਰਵਾਂ ਹਿੰਦ-ਕੇਸਰੀ ਬੰਬੇ ਦਾ ਦੀਨਾ ਨਾਥ ਬਣਿਆ।
ਸੁਖਵੰਤ ਨੇ ਭਲਵਾਨੀ ਦੀਆਂ ਬਾਰੀਕੀਆਂ ਲਈ ਐਨ ਆਈ ਐਸ ਪਟਿਆਲਾ ਵਿਖੇ ਇਰਾਨੀ ਕੁਸ਼ਤੀ ਕੋਚ ਅਮੀਰ ਹਮੀਦੀ ਪਾਸੋਂ ਦਾਅ-ਪੇਚ ਸਿਖੇ। ਉਪਰੰਤ ਕੌਮਾਂਤਰੀ ਕੁਸ਼ਤੀ ਕੋਚ ਰੈਫ਼ਰੀ ਦਾ ਕੋਰਸ ਪਾਸ ਕੀਤਾ। 1966 ਦੀਆਂ ਪਟਿਆਲਾ ਕੁਸ਼ਤੀਆਂ ਦਾ ਨੈਸ਼ਨਲ ਚੈਂਪੀਅਨ ਬਣਿਆ ਅਤੇ 1968 ਵਿਚ ਲਾਈਟ ਹੈਵੀ ਵੇਟ ਵਿਚੋਂ ਸੋਨੇ ਦਾ ਮੈਡਲ ਜਿੱਤਿਆ। ਉਸ ਸਮੇਂ ਉਹ ਐਮæਏæ ਭਾਗ ਪਹਿਲਾ ਦਾ ਵਿਦਿਆਰਥੀ ਸੀ। 1971 ਵਿਚ ਆਲ ਇੰਡੀਆ ਪੁਲਿਸ ਗੇਮਾਂ ਵਿਚ ਸੋਨ ਤਮਗਾ ਜਿੱਤਿਆ। 1970 ਤੋਂ 1978 ਤੱਕ ਲਗਾਤਾਰ ਅੱਠ ਸਾਲ ਗੋਲਡ ਮੈਡਲ ਜਿਤੇ। ਭਾਰਤ ਦੇ ਕੌਮੀ ਪੱਧਰ ਦੇ ਅਣਗਿਣਤ ਮੈਡਲ ਜਿੱਤੇ। 1970 ‘ਚ ਕਾਨਪੁਰ ਵਿਚ Ḕਹਿੰਦ ਕੇਸਰੀḔ ਅਤੇ 1971 ਵਿਚ ਰੋਹਤਕ ‘ਚ Ḕਰੁਸਤਮੇ ਹਿੰਦḔ ਬਣਿਆ। 1966 ਤੋਂ 1975 ਤੱਕ ਕੌਮੀ ਕੁਸ਼ਤੀ ਚੈਂਪੀਅਨ ਰਿਹੈ।
1966 ਵਿਚ ਭਾਰਤ ਦੇ ਤਕੜੇ ਮੱਲਾਂ ਪੈਪਸੂ ਦੇ ਬਖਸ਼ੀਸ਼ ਸਿੰਘ, ਰੇਲਵੇ ਦੇ ਸੁਰਿੰਦਰ ਸਿੰਘ, ਮਹਾਂਰਾਸ਼ਟਰ ਦੇ ਮਾਰੂਤੀ ਵਡਾਰ ਅਤੇ ਸੈਨਾ ਦੇ ਸੂਬੇਦਾਰ ਵਿਸ਼ਵਾਨਾਥ ਸਿੰਘ ਵਰਗਿਆਂ ਨੂੰ ਹਰਾਇਆ। 1966 ਵਿਚ ਹੀ ਇਰਾਨ ਦੇ ਤਕੜੇ ਭਲਵਾਨ ਖੈਰਉਲਾ ਅਮੀਰੀ ਨਾਲ ਬਰਾਬਰ ਰਿਹਾ। ਭਾਰਤ ਦੀ ਉਸ ਵੇਲੇ ਦੀ ਰਾਸ਼ਟਰੀ ਪ੍ਰੈਸ ਨੇ Ḕਕੁਸ਼ਤੀ ਦੀ ਦੁਨੀਆਂ ਵਿਚ ਸ਼ਾਈਨਿੰਗ ਸਟਾਰḔ ਦਾ ਖਿਤਾਬ ਦਿਤਾ।
1975 ਵਿਚ ਜਲੰਧਰ ਦੀਆਂ ਪੰਜਾਬ ਪੁਲਿਸ ਗੇਮਾਂ ਵਿਚ ਮੇਹਰਦੀਨ ਦੇ ਸ਼ਾਗਿਰਦ ਭਲਵਾਨ ਜੋਗਿੰਦਰ ਸਿੰਘ ਲੱਧੜ ਨੂੰ ਹਰਾਇਆ। ਖ਼ੁਸ਼ੀ Ḕਚ ਖੀਵੇ ਹੋਏ ਪਿਤਾ ਨੇ ਭੱਜ ਕੇ ਅਖਾੜੇ Ḕਚ ਜਾ ਕੇ ਪੁੱਤ (ਸੁਖਵੰਤ) ਨੂੰ ਕਲਾਵੇ Ḕਚ ਲੈ ਲਿਆ, 100 ਰੁਪਏ ਦਾ ਇਨਾਮ ਦਿਤਾ। ਉਹ ਪੁੱਤ ਨੂੰ ਵੱਡਾ ਮੱਲ ਵੇਖਣਾ ਚਾਹੁੰਦਾ ਸੀ। ਮਨ ਦੀ ਮੁਰਾਦ ਪੂਰੀ ਹੋ ਗਈ।
ਸੰਨਵਾਂ ਵਾਲੇ ਭੱਜੀ (ਹਰਭਜਨ ਸਿੰਘ) ਦੀ ਵੀ ਸੁਖਵੰਤ ਬੜੀ ਕਦਰ ਕਰਦਾ ਹੈ। ਖਿਡਾਰੀ ਅਤੇ ਭਾਰਤ ਦਾ ਆਈæ ਪੀæ ਐਸ਼ ਹੋਣ ਕਰਕੇ ਸੁਖਵੰਤ ਦੇ ਮਨ ਵਿਚ ਉਸ ਦੀ ਬੜੀ ਇਜ਼ਤ ਸੀ। 1976-77 ਵਿਚ ਲਖਨਊ ਖੇਡਾਂ ਸਨ। ਸੁਖਵੰਤ ਸਿੰਘ ਵੀ ਉਨ੍ਹਾਂ ਖੇਡਾਂ Ḕਚ ਹਿੱਸਾ ਲੈਣ ਗਿਆ। ਭੱਜੀ ਵੀ ਯੂæ ਪੀæ ਵਲੋਂ ਟੀਮਾਂ ਲੈ ਕੇ ਗਿਆ ਹੋਇਆ ਸੀ। ਸੁਵਖਤੇ ਸੁਖਵੰਤ ਸਟੇਡੀਅਮ ਦੌੜ ਲਾਉਣ ਗਿਆ ਤਾਂ ਉਥੇ ਯੂæ ਪੀæ ਦੇ ਭਲਵਾਨ ਭਾਰ ਚੁੱਕ ਰਹੇ ਸਨ। ਸੁਖਵੰਤ ਨੇ ਪੁਛਿਆ, “ਤੁਹਾਡਾ ਸਾਬ੍ਹ (ਭੱਜੀ) ਨ੍ਹੀਂ ਆਇਆ?” ਤਾਂ ਉਹ ਕਹਿੰਦੇ, “ਤੁਹਾਨੂੰ ਕੀ ਦੱਸੀਏ ਜੀ, ਜਿੰਨਾ ਅਸੀਂ ਆਹ ਭਾਰ ਚੁੱਕਦੇ ਆ, ਉਨਾ ਤਾਂ ਉਹ ਵਰਦੀ ਸਮੇਤ ਚੁੱਕ ਦਿੰਦੇ ਆ।”
ਭੱਜੀ ਆਪਣੇ ਬੇਟੇ ਅਮਨਦੀਪ ਸਿੰਘ ਨੂੰ ਵੈਨਕੂਵਰ ਮਿਲਣ ਗਿਆ ਤਾਂ ਛੋਟੇ ਰੁੜਕੇ ਵਾਲੇ ਦੋਸਤ ਗੁਰਦੇਵ ਸਿੰਘ ਸਹੋਤਾ ਨੂੰ ਨਾਲ ਲੈ ਕੇ ਸੁਖਵੰਤ ਸਿੰਘ ਨੂੰ ਘਰ ਜਾ ਕੇ ਮਿਲਿਆ। ਬੜੇ ਸਾਲਾਂ ਬਾਅਦ ਦੋਸਤ Ḕਕੱਠੇ ਹੋਏ ਤੇ ਪੁਰਾਣੀਆਂ ਗੱਲਾਂ ਦੀ ਪਟਾਰੀ ਖੋਲ੍ਹ ਬੈਠੇ। ਭੱਜੀ ਨੇ ਕਿਹਾ, “ਇਕ ਤਕੜਾ ਭਲਵਾਨ, ਘਰੋਂ ਵੀ ਰੱਜਿਆ, ਨਿਮਰਤਾ ਦਾ ਪੁੰਜ, ਠੰਡਾ ਤੇ ਮਿਲਾਪੜਾ ਇਨਸਾਨ ਹੈ ਸੁਖਵੰਤ ਸਿੰਘ।”
ਸੁਖਵੰਤ ਸਿੰਘ ਨੂੰ ਖ਼ੁਰਾਕ ਵਲੋਂ ਕੋਈ ਘਾਟ ਨਹੀਂ ਸੀ। ਦੁੱਧ, ਘਿਓ ਘਰਦਿਆਂ ਨੇ ਕਦੇ ਮੁੱਕਣ ਨਾ ਦਿਤਾ। ਮੀਟ ਵੀ ਹਫ਼ਤੇ Ḕਚ ਤਿੰਨ ਕੁ ਵਾਰ ਚਲਦਾ। ਸੁਖਵੰਤ ਦੇ ਕਾਲਜ ਸਮੇਂ ਦੇ ਭੰਗੜਾ ਟੀਮ ਦੇ ਮੈਂਬਰ ਅਮਰੀਕਾ ਰਹਿੰਦੇ ਨਰਿੰਦਰ ਪੰਡਿਤ ਨੇ ਦੱਸਿਆ ਕਿ ਸੁਖਵੰਤ ਦੇ ਕਮਰੇ Ḕਚ ਘਿਓ ਕਦੇ ਮੁੱਕਿਆ ਹੀ ਨਹੀਂ ਸੀ। ਜਦੋਂ ਉਨ੍ਹੀਂ ਕਦੇ ਉਹਦੇ ਕਮਰੇ ‘ਚ ਜਾਣਾ ਤਾਂ ਉਸ ਮੱਲੋਮੱਲੀ ਦੋ ਚਮਚੇ ਘਿਓ ਦੇ ਪਾ ਦੇਣੇ। ਹੱਸਦਾ ਕਹਿਣ ਲੱਗਾ, ਇਕ ਵਾਰ ਸੁਖਵੰਤ ਨੇ ਚਮਚਾ ਵੱਧ ਪਾ ਦਿਤਾ ਤੇ ਕਈ ਦਿਨ ਉਹ ਮੰਜੇ ਤੋਂ ਉਠ ਨਾ ਸਕਿਆ।
1971 ਵਿਚ ਰੁਸਤਮੇ ਹਿੰਦ ਮੁਕਾਬਲੇ ਰੋਹਤਕ ਹੋਏ। ਵੱਖ ਵੱਖ ਰਾਜਾਂ ਤੋਂ 52 ਭਲਵਾਨ ਭਿੜੇ। ਦੰਗਲ ਦੀ ਆਖਰੀ ਕੁਸ਼ਤੀ ਹਰਿਆਣੇ ਦੇ ਈਸ਼ਵਰ ਸਿੰਘ ਨਾਲ ਹੋਈ। 6 ਮਿੰਟ 20 ਸੈਕੰਡ Ḕਚ ਸੁਖਵੰਤ ਨੇ ਈਸ਼ਵਰ ਨੂੰ ਹਰਾ ਕੇ Ḕਰੁਸਤਮੇ ਹਿੰਦḔ ਦਾ ਖਿਤਾਬ ਆਪਣੇ ਨਾਂ ਕਰ ਲਿਆ, ਚਾਂਦੀ ਦੀ ਗੁਰਜ਼ ਤੇ 51,000 ਰੁਪਏ ਝੋਲੀ ਪੁਆਏ।
1976 Ḕਚ ਸੰਜੇ ਗਾਂਧੀ ਨੇ ਕਾਰਪੋਰੇਸ਼ਨ ਸਟੇਡੀਅਮ ਦਿੱਲੀ ‘ਚ ਕੁਸ਼ਤੀਆਂ ਕਰਾਈਆਂ। ਸੁਖਵੰਤ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦਾ ਸੁਪਰ ਹੈਵੀ ਵੇਟ ਦਾ ਮੁਕਾਬਲਾ ਜਿੱਤ ਕੇ ਸੋਨ ਤਮਗਾ ਤੇ 20 ਹਜ਼ਾਰ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ।
1966, 68, 70, 72 ਤੇ 74 ਵਿਚ ਪਟਿਆਲਾ, ਅਜਮੇਰ, ਦਿੱਲੀ ਅਤੇ ਰੋਹਤਕ ਵਿਚ ਹੋਏ ਨੈਸ਼ਨਲ ਰੈਸਲਿੰਗ ਮੁਕਾਬਲਿਆਂ ਵਿਚ ਲਗਾਤਾਰ ਸੋਨੇ ਦੇ ਮੈਡਲ ਜਿੱਤੇ। ਅੱਠ ਸਾਲ ਲਗਾਤਾਰ ਕੁਲ ਹਿੰਦ ਪੁਲਿਸ ਖੇਡਾਂ ਵਿਚ ਸੁਪਰ ਹੈਵੀ ਵੇਟ ਕੁਸ਼ਤੀਆਂ ਵਿਚ ਸੋਨ ਤਮਗੇ ਜਿੱਤੇ।
ਜੂਨ 1969 ਵਿਚ ਉਸ ਨੂੰ ਸਿੱਧਾ ਇੰਸਪੈਕਟਰ ਭਰਤੀ ਕਰ ਲਿਆ ਗਿਆ ਜੋ ਕਿ ਮਹਿਕਮੇ ਵਿਚ ਪਹਿਲੀ ਮਿਸਾਲ ਸੀ। ਸਾਲ 1971 ਵਿਚ ਰੁਸਤਮੇ ਹਿੰਦ ਦਾ ਖਿਤਾਬ ਜਿੱਤਣ ਪਿਛੋਂ ਇੰਸਪੈਕਟਰ ਤੋਂ ਤਰੱਕੀ ਦੇ ਕੇ 1972 ਵਿਚ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀ ਐਸ ਪੀ) ਬਣਾ ਦਿਤਾ ਗਿਆ। 1981 ਵਿਚ ਡਿਪਟੀ ਕਮਾਂਡੈਂਟ ਬਣਿਆ। 1970 ਤੋਂ 1986 ਤੱਕ ਸੀ ਆਰ ਪੀ ਐਫ਼ ਰੈਸਲਿੰਗ ਟੀਮ ਦਾ ਚੀਫ਼ ਕੋਚ ਅਤੇ ਮੈਨੇਜਰ ਬਣਿਆ ਰਿਹਾ। ਇਸੇ ਤਰ੍ਹਾਂ 1985 ਵਿਚ ਕੌਮਾਂਤਰੀ ਕੁਸ਼ਤੀਆਂ ਦੇ ਜੱਜ ਅਤੇ ਰੈਫ਼ਰੀ ਬਣਨ ਦਾ ਇਮਤਿਹਾਨ ਪਾਸ ਕੀਤਾ।
1975 ਵਿਚ ਪੰਜਾਬ ਦੇ ਗਵਰਨਰ ਐਮ ਐਮ ਚੌਧਰੀ ਨੇ ਪੀ ਏ ਪੀ ਸਟੇਡੀਅਮ ਜਲੰਧਰ ਵਿਖੇ ਮਾਣ ਸਨਮਾਨ ਦਿਤਾ। 1992 Ḕਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਗੋਇੰਦਵਾਲ ਸਾਹਿਬ ਵਿਖੇ ਸਨਮਾਨਿਤ ਕੀਤਾ। ਉਸੇ ਸਾਲ ਆਫੀਸ਼ੀਏਟਿੰਗ ਕਮਾਂਡੈਂਟ ਬਣਿਆ। 27 ਜੁਲਾਈ 1993 ਨੂੰ ਵਧੀਆ ਸੇਵਾਵਾਂ ਲਈ ਭਾਰਤ ਸਰਕਾਰ ਤੋਂ ਰਾਸ਼ਟਰਪਤੀ ਮੈਡਲ ਮਿਲਿਆ।
ਅਨੇਕਾਂ ਪ੍ਰਾਪਤੀਆਂ ਸਦਕਾ ਹੀ ਉਸ ਨੂੰ ਅੰਮ੍ਰਿਤਸਰ, ਦਿੱਲੀ, ਜਲੰਧਰ, ਨਕੋਦਰ, ਭੋਪਾਲ, ਜੰਮੂ, ਕਸ਼ਮੀਰ ਅਤੇ ਨਾਗਾਲੈਂਡ ਤੇ ਮਨੀਪੁਰ ਆਦਿ ਵਿਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ।
ਸੀ ਆਰ ਪੀ ਐਫ਼ ਕਮਾਂਡੈਂਟ 89 ਬਟਾਲੀਅਨ ਵਜੋਂ ਨਕੋਦਰ ਜਾ ਤਾਇਨਾਤ ਹੋਇਆ ਤੇ ਉਹਦੇ ਅਧੀਨ ਸ਼ਾਹਕੋਟ, ਨੂਰਮਹਿਲ, ਲੋਹੀਆਂ, ਲਾਂਬੜਾਂ, ਫ਼ਿਲੌਰ ਤੇ ਗੁਰਾਇਆਂ ਆਉਂਦੇ ਸਨ। ਸ਼ਾਹਕੋਟ ਮੋਟਰਸਾਇਕਲ Ḕਤੇ ਘੁੰਮਦਾ ਮੇਹਰਦੀਨ ਕਈ ਵਾਰ ਮਿਲ ਪੈਂਦਾ। ਸੁਖਵੰਤ ਆਪਣੀ ਜੀਪ ਰੋਕਦਾ ਤੇ ਉਹਨੂੰ ਬੜੇ ਤਪਾਕ ਨਾਲ ਮਿਲਦਾ, ਉਹਦੇ ਗੋਡੀਂ ਹੱਥ ਲਾਉਂਦਾ। ਵੱਡਾ ਅਫ਼ਸਰ ਹੋ ਕੇ ਆਪ ਤੋਂ ਵੱਡੇ ਭਲਵਾਨ ਨੂੰ ਇਸ ਤਰ੍ਹਾਂ ਮਿਲਣਾ ਸੁਖਵੰਤ ਦਾ ਵਡੱਪਣ ਸੀ।
ਇਕ ਵਾਰ ਮੇਹਰਦੀਨ ਸੁਖਵੰਤ ਨੂੰ ਮਿਲਿਆ ਤੇ ਕਹਿਣ ਲੱਗਾ, “ਸੁਖਵੰਤ ਸਿਹਾਂ ਅੱਜ ਕੱਲ੍ਹ ਮਾੜੇ ਦਾ ਜ਼ਮਾਨਾ ਨਹੀਂ ਰਿਹਾ, ਦੁਨੀਆਂ ਮਾੜੇ ਨੂੰ ਟਿਕਣ ਨਹੀਂ ਦਿੰਦੀ।”
“ਭਲਵਾਨ ਜੀ ਕੀ ਹੋਇਆ?”
“ਹੋਣਾ ਕੀ ਸੀ ਯਾਰ, ਕੋਈ ਮੇਰੇ ਸ਼ਫ਼ੈਦੇ ਵੱਢ ਕੇ ਲੈ ਗਿਆ।”
“ਕੋਈ ਨ੍ਹੀਂ ਭਲਵਾਨ ਜੀ, ਕੋਈ ਲੋੜਵੰਦ ਲੈ ਗਿਆ ਹੋਊ?” ਮੇਹਰਦੀਨ ਅੱਗੋਂ ਹੱਸ ਪਿਆ।
ਜਦੋਂ ਸੁਖਵੰਤ ਦੀ ਭਲਵਾਨੀ ਦਾ ਸਿਤਾਰਾ ਚਮਕਣ ਲੱਗਾ ਤਾਂ ਸਾਰੇ ਮਹਿਕਮੇ ਸੱਦੇ ਦੇਣ ਲੱਗੇ। ਪੰਜਾਬ ਪੁਲਿਸ ਦੇ ਉਸ ਵੇਲੇ ਦੇ ਆਈ ਪੀ ਐਸ ਅਸ਼ਵਨੀ ਕੁਮਾਰ ਵੀ ਸਾਰੀਆਂ ਸਹੂਲਤਾਂ ਦੇ ਰਿਹਾ ਸੀ। ਪਰ ਕਿਸਮਤ ਵਿਚ ਦਿੱਲੀ ਪੁਲਿਸ ਵਿਚ ਉਚੇ ਅਹੁਦੇ Ḕਤੇ ਲੱਗਣਾ ਲਿਖਿਆ ਸੀ। ਹਮੇਸ਼ਾਂ ਬੇਦਾਗ ਰਹਿ ਕੇ ਬੜੇ ਠਾਠ ਨਾਲ ਨੌਕਰੀ ਕੀਤੀ।
ਪੱਦੀ ਜਗੀਰ ਵਾਲਿਆਂ ਨੂੰ ਸੁਖਵੰਤ ਸਿੰਘ Ḕਤੇ ਬੜਾ ਮਾਣ ਹੈ। ਪਿੰਡ ਦਾ ਨਾਂ ਖੇਡ ਨਕਸ਼ੇ Ḕਤੇ ਧਰੂ-ਤਾਰੇ ਵਾਂਗ ਚਮਕ ਰਿਹੈ। ਬੇਟੀ ਦੇ ਵਿਆਹ Ḕਤੇ ਪੰਜਾਬ ਦੇ ਨਾਮਵਰ ਭਲਵਾਨ ਪਹੁੰਚੇ ਹੋਏ ਸਨ। ਪਿੰਡ ਵਿਚ ਖ਼ੁਸ਼ੀਆਂ ਦੇ ਢੋਲ ਵੱਜੇ। ਮੇਹਰਦੀਨ ਨੇ ਸਿੱਖਿਆ ਪੜ੍ਹੀ।
ਸੁਖਵੰਤ ਸਿੰਘ ਨੂੰ ਭਾਰਤੀ ਕੁਸ਼ਤੀ ਦਾ ਮਹਾਂਬਲੀ ਮੰਨਿਆ ਗਿਆ ਹੈ। ਉਸ ਤੋਂ ਬਿਨਾਂ ਭਾਰਤੀ ਭਲਵਾਨੀ ਦਾ ਇਤਿਹਾਸ ਅਧੂਰਾ ਹੈ। ਬਹੁਤ ਸਾਲ ਉਹ ਭਾਵੇਂ ਦਿੱਲੀ ਰਿਹਾ ਪਰ ਪੰਜਾਬ ਦਾ ਹਮੇਸ਼ਾ ਸੱਚਾ ਸਪੂਤ ਬਣ ਕੇ ਵਿਚਰਿਆ। ਪੰਜਾਬ ਦਾ ਨਾਂ ਉਚਾ ਕਰਦਾ ਰਿਹਾ।
ਭਲਵਾਨ ਬੁੱਧ ਸਿੰਘ ਦੀ ਗੱਲ ਕਰਦਿਆਂ ਸੁਖਵੰਤ ਨੇ ਦੱਸਿਆ ਕਿ ਬੁੱਧ ਸਿੰਘ ਮਾਸਟਰ ਚੰਦਗੀ ਰਾਮ ਦੇ ਅਖਾੜੇ ਵਿਚ ਹੁੰਦਾ ਸੀ ਤੇ ਉਹ ਦਿੱਲੀ ‘ਚ ਸੀ ਆਰ ਪੀ ਐਫ਼ ਵਿਚ ਸੀ। ਉਹ ਅਕਸਰ ਚੰਦਗੀ ਰਾਮ ਦੇ ਅਖਾੜੇ ਗੇੜਾ ਮਾਰਦਾ। ਉਹ ਬੁੱਧ ਸਿੰਘ ਦੀ ਭਲਵਾਨੀ ਦਾ ਬੜਾ ਕਾਇਲ ਸੀ। ਉਹ ਉਸ ਦੇ ਲਾਗਲੇ ਪਿੰਡ ਭੱਟੀਆਂ ਵਿਆਹਿਆ ਹੋਇਆ ਸੀ। ਬੁੱਧ ਸਿੰਘ ਦੀਆਂ ਸਾਰੀਆਂ ਕੁਸ਼ਤੀਆਂ, ਭਾਵੇਂ ਮੇਹਰਦੀਨ ਨਾਲ, ਕਰਤਾਰ ਨਾਲ, ਈਸ਼ਵਰ ਨਾਲ, ਬਿੱਲੇ ਨਾਲ ਜਾਂ ਹੋਰ ਭਲਵਾਨਾਂ ਨਾਲ ਹੋਈਆਂ, ਸਭ ਵੇਖੀਆਂ।
ਬੰਗਲੌਰ ਪੁਲਿਸ ਗੇਮਾਂ ਸਨ। ਵੱਖ ਵੱਖ ਸੂਬਿਆਂ ਤੋਂ ਤਕੜੇ ਮੱਲ ਵੀ ਪਹੁੰਚੇ ਹੋਏ ਸਨ। ਸੰਨਵਾਂ ਵਾਲਾ ਭੱਜੀ ਵੀ ਉਥੇ ਯੂ ਪੀ ਦੀ ਟੀਮ ਲੈ ਕੇ ਪਹੁੰਚਿਆ ਹੋਇਆ ਸੀ। ਮਹਿਕਮੇ ਵਲੋਂ ਸੁਖਵੰਤ ਸਿੰਘ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਬੁੱਧ ਸਿੰਘ ਨੇ ਪੰਜਾਬ ਪੁਲਿਸ ਵਲੋਂ ਕੁਸ਼ਤੀ ਲੜਨੀ ਸੀ। ਟਰੇਨ ਲੇਟ ਹੋਣ ਨਾਲ ਉਹ ਲੇਟ ਹੋ ਗਿਆ। ਉਸ ਦਾ ਵਿਰੋਧੀ ਭਲਵਾਨ ਅਖਾੜੇ ਵਿਚ ਗੇੜੀਆਂ ਦਿੰਦਾ ਫਿਰੇ। ਬੁੱਧ ਸਿੰਘ ਦੇ ਲੇਟ ਹੋਣ ਨਾਲ ਪ੍ਰਬੰਧਕ ਉਸ ਭਲਵਾਨ ਨੂੰ ਜੇਤੂ ਕਰਾਰ ਦੇਣਾ ਚਾਹੁੰਦੇ ਸਨ। ਸੁਖਵੰਤ ਸਿੰਘ ਅਤੇ 8-10 ਹੋਰ ਭਲਵਾਨ ਜਾ ਕੇ ਅਖਾੜੇ Ḕਚ ਬਹਿ ਗਏ ਕਿ ਇਸ ਤਰ੍ਹਾਂ ਉਹਨੂੰ ਜੇਤੂ ਕਰਾਰ ਦੇਣ ਨਹੀਂ ਦਿੱਤਾ ਜਾਵੇਗਾ ਜਿੰਨਾ ਚਿਰ ਬੁੱਧ ਸਿੰਘ ਨਾਲ ਕੁਸ਼ਤੀ ਨਹੀਂ ਹੁੰਦੀ। ਕੁਦਰਤੀ ਬੁੱਧ ਸਿੰਘ ਵੀ ਪਹੁੰਚ ਗਿਆ। ਬੁੱਧ ਸਿੰਘ ਨੂੰ ਵੇਖਦੇ ਹੀ ਉਹ ਭਲਵਾਨ ਪਤਾ ਨਹੀਂ ਕਿਥੇ ਚਲਾ ਗਿਆ।
ਭਲਵਾਨੀ Ḕਚ ਅਨੇਕਾਂ ਮੱਲਾਂ ਮਾਰ ਕੇ ਅਨੇਕਾਂ ਮੈਡਲ ਜਿੱਤਣ ਵਾਲਾ, ਭਾਰਤ ਕੇਸਰੀ, ਰੁਸਤਮੇ ਹਿੰਦ, ਹਿੰਦ ਕੇਸਰੀ ਦੀਆਂ ਗੁਰਜ਼ਾਂ ਜਿੱਤਣ ਵਾਲਾ ਛੈਲ ਛਬੀਲਾ ਗੱਭਰੂ ਸੁਖਵੰਤ ਸਿੰਘ ਸਿੱਧੂ 1968 Ḕਚ ਪਿੰਡ ਭੱਟੀਆਂ (ਨੇੜੇ ਖੰਨਾ) ਦੇ ਸ਼ ਧਰਮ ਸਿੰਘ ਸ਼ੇਰਗਿੱਲ ਦੀ ਬੇਟੀ ਸੁਰਿੰਦਰਜੀਤ ਕੌਰ ਨਾਲ ਵਿਆਹਿਆ ਗਿਆ। ਬੀ ਏ, ਬੀ ਐਡ ਪਤਨੀ ਉਨ੍ਹਾਂ ਸਮਿਆਂ Ḕਚ ਜਿਹੜੀ ਮਰਜ਼ੀ ਨੌਕਰੀ ਕਰ ਸਕਦੀ ਸੀ। ਸੁਖਵੰਤ ਸਿੰਘ ਤਾਂ ਕਈ ਕਈ ਮਹੀਨੇ ਬਾਹਰ ਨੌਕਰੀ Ḕਤੇ ਰਹਿੰਦਾ ਸੀ ਪਰ ਉਸ ਨੇ ਨੌਕਰੀ ਕਰਨ ਦੀ ਥਾਂ ਆਪਣੇ ਸੱਸ-ਸਹੁਰੇ ਦੀ ਸੇਵਾ ਕੀਤੀ। ਉਨ੍ਹਾਂ ਦੇ ਤਿੰਨ ਬੇਟੀਆਂ ਤੇ ਇਕ ਬੇਟਾ ਹਨ। ਬਾਸਕਟਬਾਲ ਖਿਡਾਰੀ ਬੇਟਾ ਸਨਜੀਵਨ ਸਿੱਧੂ ਇਸ ਵਕਤ ਕੈਨੇਡਾ ਪੁਲਿਸ ਵਿਚ ਆਰ ਸੀ ਐਮ ਪੀ ਹੈ। ਬੇਟੀਆਂ ਆਪੋ ਆਪਣੇ ਘਰੀਂ ਖ਼ੁਸ਼ ਹਨ।
ਸੁਖਵੰਤ ਸਿੰਘ ਸਾਂਝੇ ਪੰਜਾਬ ਦੇ ਭਲਵਾਨਾਂ ਦੀ ਬੜੀ ਇਜ਼ਤ ਕਰਦਾ ਹੈ ਤੇ ਉਨ੍ਹਾਂ ਨੂੰ ਆਪਣੇ ਮਾਰਗ ਦਰਸ਼ਕ ਮੰਨਦਾ ਹੈ। ਮਹਾਰਾਜਾ ਪਟਿਆਲਾ ਦਾ ਦਰਬਾਰੀ ਭਲਵਾਨ ਗਾਮਾ ਹੁੰਦਾ ਸੀ। ਵੰਡ ਤੋਂ ਬਾਅਦ ਕੇਸਰ ਭਲਵਾਨ (ਪਲਵਿੰਦਰ ਚੀਮੇ ਦੇ ਬਾਬਾ ਜੀ) ਹੋਇਐ। ਮਹਾਰਾਜਾ ਭਰਤਪੁਰ (ਰਾਜਸਥਾਨ) ਦਾ ਰਿਆਸਤੀ ਭਲਵਾਨ ਕਾਲਾ ਸੀ। ਫਿਰ ਸੇਰੋਂ ਵਾਲਾ ਪੂਰਨ (ਫ਼ੱਤਾ, ਕੇਹਰ, ਸੁਮੇਰ ਭਲਵਾਨ ਭਰਾਵਾਂ ਦਾ ਪਿਤਾ) ਭਲਵਾਨ ਰਿਹੈ। ਉਸ ਵੇਲੇ ਰਾਜਿਆਂ ਨੇ ਖੁੱਲ੍ਹੀਆਂ ਜ਼ਮੀਨਾਂ, ਖੁਲੀਆਂ ਖ਼ੁਰਾਕਾਂ ਅਤੇ ਹਰ ਕਿਸਮ ਦੀਆਂ ਸੁਖ-ਸਹੂਲਤਾਂ ਦਿੱਤੀਆਂ ਹੁੰਦੀਆਂ ਸਨ। ਅੱਜ ਦੇ ਜ਼ਮਾਨੇ Ḕਚ ਸਾਰੇ ਕੰਮ ਉਲਟ ਹੋ ਰਹੇ ਹਨ। ਨਵੇਂ ਉਠਦੇ ਭਲਵਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਆਸਤ ਦੀ ਭੇਟਾ ਚੜ੍ਹ ਚੁੱਕੀ ਭਲਵਾਨੀ ਦਾ ਭਵਿੱਖ ਬਹੁਤਾ ਵਧੀਆ ਨਹੀਂ ਹੈ।
ਸੁਖਵੰਤ ਨੇ ਕਿਹਾ ਕਿ ਭਲਵਾਨਾਂ ਦੀ ਜਿੰæਦਗੀ ਦੇ ਆਖਰੀ ਦਿਨ ਬੜੇ ਮਾੜੇ ਦੇਖੇ ਗਏ ਹਨ। ਆਖਰੀ ਦਿਨਾਂ Ḕਚ ਗਾਮਾ ਬੀਮਾਰੀਆਂ ਨੇ ਘੇਰ ਲਿਆ। ਮੰਜੇ Ḕਤੇ ਪੈ ਗਿਆ। ਮੂੰਹ ਤੋਂ ਮੱਖੀਆਂ ਨਹੀਂ ਸੀ ਉਡਾ ਸਕਦਾ। ਇਲਾਜ ਕਰਾਉਣ ਲਈ ਗ਼ੁਰਜ਼ਾਂ ਵੇਚੀਆਂ। ਗਾਮੇ ਨੂੰ ਪਛਤਾਵਾ ਸੀ ਕਿ ਉਸ ਨੂੰ ਪਟਿਆਲਾ ਛੱਡ ਕੇ ਨਹੀਂ ਸੀ ਜਾਣਾ ਚਾਹੀਦਾ। ਘੱਟੋ ਘੱਟ ਇਲਾਜ ਤਾਂ ਹੋ ਜਾਂਦਾ। ਪੰਜਾਬ ਦੀ ਵੰਡ ਦਾ ਸੰਤਾਪ ਉਸ ਨੂੰ ਵੀ ਭੋਗਣਾ ਪੈ ਰਿਹਾ ਸੀ।
ਸ਼ੰਕਰੀਆ ਗੁਰਦਾਵਰ ਵੀ ਆਖਰੀ ਦਿਨਾਂ Ḕਚ ਬੜਾ ਔਖਾ ਰਿਹੈ। ਆਮਦਨ ਹੈ ਨਹੀਂ ਸੀ। ਬੀਮਾਰੀਆਂ ਘੇਰ ਕੇ ਬਹਿ ਗਈਆਂ। ਗੋਡੇ ਖਰਾਬ ਹੋ ਗਏ। ਸ਼ੰਕਰ ਦੀ ਛਿੰਝ Ḕਚ ਉਹਨੇ ਅੱਖੀਂ ਵੇਖਿਆ ਕਿ ਗੁਰਦਾਵਰ ਨੂੰ ਘਨੇੜੀ ਚੁੱਕ ਕੇ ਗੇੜੀ ਲੁਆਈ ਗਈ। ਲੋਕਾਂ ਨੇ ਪੰਜ-ਪੰਜ, ਸੱਤ-ਸੱਤ, ਦਸ-ਦਸ ਰੁਪਏ ਦਿਤੇ। ਇਹ ਗੱਲ 1991-92 ਦੀ ਹੈ। ਸੁਖਵੰਤ ਉਦੋਂ ਨਕੋਦਰ ਤਾਇਨਾਤ ਸੀ। ਉਸ ਦੇ ਪਿਤਾ ਵੀ ਕਦੇ ਨਕੋਦਰ ਥਾਣੇਦਾਰ ਹੁੰਦੇ ਸਨ ਜਿਨ੍ਹਾਂ ਦਾ ਗੁਰਦਾਵਰ ਨਾਲ ਬੜਾ ਪਿਆਰ ਹੁੰਦਾ ਸੀ। ਗੁਰਦਾਵਰ ਦੇ ਮਾਣ-ਸਤਿਕਾਰ ਵਜੋਂ ਪਿੰਡ ਵਾਸੀਆਂ ਨੇ ਬੁੱਤ ਲੁਆਇਆ ਹੋਇਆ ਹੈ।
ਧੋਬੀ ਭਲਵਾਨ ਰਾਮਾ ਖੇਲਾ ਵਾਲੇ ਸਰਬਣ ਦਾ ਅੰਤ ਵੀ ਚੰਗਾ ਨਾ ਹੋਇਆ। ਤਕੜੇ ਤਕੜੇ ਭਲਵਾਨਾਂ ਨੂੰ ਧੋਬੀ ਪਟਕਾ ਮਾਰ ਕੇ ਮਿੰਟਾਂ-ਸਕਿੰਟਾਂ Ḕਚ ਢਾਹ ਲੈਂਦਾ ਸੀ ਉਹ। ਸਰਕਾਰ ਨੇ ਕੋਈ ਮਦਦ ਨਾ ਕੀਤੀ। ਬੇਟਾ ਸ਼ਿੰਦਾਂ ਲੋਕਾਂ ਦੀਆਂ ਲੱਤਾਂ-ਬਾਹਾਂ ਚੜ੍ਹਾ ਕੇ, ਮਾਲਸ਼ਾਂ ਕਰ ਕੇ ਘਰ ਦਾ ਖਰਚ ਤੋਰ ਰਿਹਾ ਹੈ।
ਮੇਹਰਦੀਨ ਵੀ ਬਹੁਤ ਤੰਗ ਰਿਹਾ। ਸਰਕਾਰ-ਦਰਬਾਰ, ਮੰਤਰੀ-ਸੰਤਰੀ, ਕਿਸੇ ਨੇ ਕੋਈ ਮਦਦ ਨਾ ਕੀਤੀ। ਉਹਦੀ ਭਲਵਾਨੀ ਦੇ ਦੀਵਾਨੇ ਜਾਂ ਯਾਰ-ਦੋਸਤ ਜਰੂਰ ਮਦਦ ਕਰਦੇ ਰਹੇ। ਸੁਖਵੰਤ ਸਿੰਘ ਆਪਣੇ ਆਪ ਨੂੰ ਖ਼ੁਸ਼ ਨਸੀਬ ਸਮਝ ਰਿਹੈ। ਕੈਨੇਡਾ ਰਹਿ ਕੇ ਉਹ ਸਾਰੀਆਂ ਸੁਖ-ਸਹੂਲਤਾਂ ਮਾਣ ਰਿਹੈ। ਉਹ ਪੰਜਾਬ ਨੂੰ ਕਦੇ ਨਹੀਂ ਭੁੱਲਦਾ। ਪੱਦੀ ਜਗੀਰ ਨੂੰ ਕਦੇ ਨਹੀਂ ਭੁੱਲਦਾ। ਛੋਟਾ ਭਰਾ ਮੱਘਰ ਸਿੰਘ ਪਿੰਡ ਰਹਿੰਦਾ ਹੈ ਤੇ ਖੇਤੀ ਸਾਂਭਦਾ ਹੈ।
ਸੁਖਵੰਤ ਕੈਨੇਡਾ ਨਹੀਂ ਸੀ ਆਉਣਾ ਚਾਹੁੰਦਾ ਕਿਉਂਕਿ ਵਧੀਆ ਨੌਕਰੀ ਕਰਕੇ ਸਾਰੇ ਸੁਖ ਮਾਣ ਰਿਹਾ ਸੀ। ਦਾਣਾ-ਪਾਣੀ ਲਿਖਿਆ ਸੀ, ਕੈਨੇਡਾ ਪਹੁੰਚ ਗਿਆ। ਹੁਣ ਜਦੋਂ ਪੰਜਾਬ ਦੇ ਮਾੜੇ ਹਾਲਾਤ ਬਾਰੇ ਵੇਖਦਾ-ਸੁਣਦਾ ਹੈ ਤਾਂ ਬਹੁਤ ਦੁਖੀ ਹੁੰਦਾ ਹੈ। ਨਸ਼ਾ, ਭ੍ਰਿਸ਼ਟਾਚਾਰ, ਲੁਟਾਂ-ਖੋਹਾਂ, ਮਾਰ-ਮਰੱਈਆਂ ਦੇਖ ਕੇ ਪੰਜਾਬ ਜਾਣ ਨੂੰ ਦਿਲ ਨਹੀਂ ਕਰਦਾ।
ਯੂਬਾ ਸਿਟੀ (ਕੈਲੀਫੋਰਨੀਆ) ਰਹਿੰਦੇ ਭਲਵਾਨ ਸੋਹਣ ਸਿੰਘ ਬੀæਏæ ਦੇ ਬੇਟਿਆਂ ਅਮਰਜੀਤ ਸਿੰਘ ਰਾਏ, ਗੁਰਮੀਤ ਸਿੰਘ ਰਾਏ, ਜਸਵੀਰ ਸਿੰਘ ਰਾਏ ਅਤੇ ਨਰਿੰਦਰ ਸਿੰਘ ਰਾਏ ਨੇ ਉਚੇਚੇ ਤੌਰ Ḕਤੇ ਸੱਦ ਕੇ ਬੜਾ ਮਾਣ ਬਖਸ਼ਿਆ। ਸ਼ ਦੀਦਾਰ ਸਿੰਘ ਬੈਂਸ, ਸ਼ ਗੁਰਜੀਤ ਸਿੰਘ ਗਿੱਲ ਢੁੱਡੀਕੇ, ਬੜੇ ਪਿੰਡ ਵਾਲੇ ਮਾਸਟਰ ਜਸਮੇਰ ਸਿੰਘ ਸਹੋਤਾ ਵਰਗੇ ਵੱਡੇ ਫਾਰਮਾਂ ਵਾਲਿਆਂ ਤੋਂ ਇਲਾਵਾ ਸਮੂਹ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਪ੍ਰਸ਼ੰਸਕਾਂ ਨੇ ਰੱਜ ਕੇ ਮਾਣ ਦਿਤਾ।
ਪਤਨੀ ਸੁਰਿੰਦਰ ਨਾਲ ਉਹ ਬਹੁਤ ਖ਼ੁਸ਼ ਹੈ। ਉਹਦਾ ਕਹਿਣਾ ਹੈ ਕਿ ਗੁਰਜ਼ਾਂ ਤਾਂ ਬਹੁਤ ਪ੍ਰਾਪਤ ਕੀਤੀਆਂ ਪਰ ਜਿੰæਦਗੀ ਦੀ ਵਡਮੁੱਲੀ ਗੁਰਜ਼ ਸੁਰਿੰਦਰਜੀਤ ਹੈ। ਪਿਆਰ, ਵਿਸ਼ਵਾਸ਼ ਤੇ ਯਕੀਨ ਨਾਲ ਉਨ੍ਹਾਂ ਦਾ ਗ੍ਰਹਿਸਥੀ-ਜੀਵਨ ਖੁਸ਼ੀਆਂ ਭਰਿਆ ਹੈ। ਜ਼ਿੰਦਗੀ ਦੀ ਹਰ ਕਾਮਯਾਬੀ ਦਾ ਸਿਹਰਾ ਉਹ ਪਤਨੀ ਸਿਰ ਬੰਨ੍ਹਦਾ ਹੈ। ਜੇ ਸੁਖਵੰਤ ਨੂੰ ਕਵਿਤਾ ਲਿਖਣ ਦਾ ਸ਼ੌਕ ਹੈ ਤਾਂ ਪਤਨੀ ਵੀ ਲਿਖਦੀ ਹੈ ਜਿਸ ਨੇ ਭਲਵਾਨ-ਪਤੀ ਦੀ ਜ਼ਿੰਦਗੀ ਬਾਰੇ “ਭਾਰਤ ਦਾ ਪਹਿਲਾ ਸਰਦਾਰ ਹਿੰਦ ਕੇਸਰੀ ਭਲਵਾਨ ਸੁਖਵੰਤ ਸਿੰਘ ਸਿੱਧੂ” ਕਿਤਾਬ ਲਿਖੀ ਹੈ। ਸੁਖਵੰਤ ਨੇ ਸ਼ਰਾਬ ਜ਼ਿੰਦਗੀ Ḕਚ ਕਦੇ ਪੀਤੀ ਨਹੀਂ। ਡਾਕਟਰਾਂ ਦੇ ਕਹਿਣ Ḕਤੇ ਮੱਛੀ ਜਰੂਰ ਖਾਂਦਾ ਹੈ।
ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੀ ਭਲਵਾਨੀ ਨੂੰ ਗ੍ਰਹਿਣ ਲੱਗ ਗਿਆ ਹੈ। ਭਲਵਾਨੀ ਨੂੰ ਜੱਫ਼ਾ ਮਾਰੀ ਬੈਠੇ ਭਾਈ-ਭਤੀਜਾਵਾਦ ਨੇ ਨਵੇਂ ਭਲਵਾਨਾਂ ਦੇ ਮੌਕੇ ਖੋਹ ਲਏ ਹਨ। ਵੱਡੇ ਮੱਲ ਪੈਦਾ ਨਾ ਹੋਣੇ, ਪੰਜਾਬ ਦੀ ਬਦਕਿਸਮਤੀ ਹੈ।
“ਸੀਨ ਸਿਫ਼ਤ ਕਰਾਂ ਕੀ ਭਾਰਤੀ ਸ਼ੇਰਾਂ ਦੀ,
Ḕਖਾੜਿਆਂ ਵਿਚ ਦਹਾੜਦੇ ਰਹੇ।
ਗੁੰਗਾ, ਕਿੱਕਰ, ਗਾਮਾ ਸਾਂਝੇ ਪੰਜਾਬ ਦੀ,
ਧਰਤੀ ਨੂੰ ਸਤਿਕਾਰਦੇ ਰਹੇ।
ਮੇਹਰਦੀਨ, ਸੁਖਵੰਤ, ਬੁੱਧੂ,
ਦੂਜੇ ਦੇਸ਼ਾਂ ਦੇ ਭਲਵਾਨਾਂ ਨੂੰ ਲਲਕਾਰਦੇ ਰਹੇ।
ਨਿੱਡਰ, ਨਿਧੱੜਕ, ਬੇਖੌਫ਼, ḔਜੱਬੋਵਾਲੀਏḔ ਇਕਬਾਲ ਜਹੇ,
ਧੱਕੜ ਭਲਵਾਨਾਂ ਨੂੰ ਕਲਮਾਂ ਨਾਲ ਸ਼ੰਗਾਰਦੇ ਰਹੇ।”