ਜੋੜੀਆਂ ਜੱਗ ਥੋੜ੍ਹੀਆਂ

ਹਰ ਕੋਈ ਪੱਟਿਆ ਫਿਰੇ ‘ਮਨਮਰਜ਼ੀਆਂ’ ਦਾ, ਤਿੜਕ ਗਈ ਵਿਸ਼ਵਾਸ ਦੀ ਡੋਰ ਇਥੇ।
ਕਲਾਕਾਰ ਹੀ ਬਣੇ ਨੇ ‘ਰੋਲ ਮਾਡਲ’ ਲੋਕੀਂ ਭੁੱਲ ਗਏ ਸਾਊਆਂ ਦੀ ਤੋਰ ਇਥੇ।
ਤੀਵੀਂ ਮਰਦ ਵਿਚ ਕਲ਼ਹ-ਕਲੇਸ਼ ਰਹਿੰਦਾ, ਉਹਦੀ ਚੌਧਰ ਜੋ ਹੋਵੇ ‘ਮੂੰਹ ਜ਼ੋਰ’ ਇਥੇ।
ਚੋਰੀ-ਯਾਰੀ ਦੀ ਸ਼ਰਮ ਅਲੋਪ ਹੋ ਗਈ ‘ਰਿਸ਼ਤੇ’ ਬਣੇ ਨੇ ਹੋਰ ਦੇ ਹੋਰ ਇਥੇ।
ਖਾਣ-ਪੀਣ ਤੇ ਫੈਸ਼ਨ ਦੇ ਸ਼ੌਂਕ ਪਾਲੇ, ਮਾਂਵਾਂ ‘ਲਾਲ’ ਵੀ ਉਹੋ ਜਿਹੇ ਜਣਦੀਆਂ ਨੇ।
ਜਿੱਧਰ ਦੇਖੀਏ ਨਰੜ ਹੀ ਨਰੜ ਫਿਰਦੇ, ਜੱਗ ਜੋੜੀਆਂ ਥੋੜ੍ਹੀਆਂ ਬਣਦੀਆਂ ਨੇ!