ਭੱਤੇ, ਤਨਖਾਹਾਂ ਨਾਲੇ ‘ਉਪਰੋਂ ਕਮਾਉਣ’ ਵਾਲੇ ਜਾਣਦੇ, ਕਾਨੂੰਨ ਕਾਇਦੇ ਆਪਣੇ ਹੀ ਘਰ ਦੇ।
ਸੱਤਾ ਧਿਰ ਵਾਲੇ ‘ਦੁੱਧ ਧੋਤੇ’ ਬਣੇ ਬੈਠੇ ਹੁੰਦੇ, ਦੇਖ ਕੇ ‘ਵਿਰੋਧੀਆਂ’ ਨੂੰ ਭੋਰਾ ਨਹੀਂਓਂ ਜਰਦੇ।
ਅਹੁਦਿਆਂ ‘ਤੇ ਬਹਿਣ ਮੌਕੇ ਚੁਕਦੇ ਸੁਗੰਧਾਂ, ਝੂਠੇ ਗੱਪ-ਗੋਲੇ ਮਾਰਦੇ ਜ਼ਰਾ ਵੀ ਨਹੀਂਓਂ ਡਰਦੇ।
ਵੱਟਦੇ ਘਸੁੰਨ ਇਕ-ਦੂਜੇ ਵਲ ਘੂਰ ਘੂਰ, ਕੱਢਦੇ ਨਿਸੰਗ ਗਾਲਾਂ ਰੱਖਦੇ ਨਹੀਂਓਂ ਪਰਦੇ।
‘ਸੈਸ਼ਨ’ ਬਣਾਉਂਦੇ ਮੱਛੀ-ਮੰਡੀ ਦਾ ਹੀ ਰੂਪ ਜਾਣੋ, ਪੱਗੋ-ਲੱਥੀ ਹੁੰਦੇ ਆਪੋ ਵਿਚੀਂ ਜਦੋਂ ਲੜਦੇ।
ਵਿਗੜੇ ‘ਵਿਧਾਨਕਾਰ’ ਪਹੁੰਚ ਕੇ ‘ਵਿਧਾਨ ਸਭਾ’, ਕਿਵੇਂ ਨੇ ‘ਵਿਧਾਨ’ ਤਾਂਈਂ ਲੀਰੋ ਲੀਰ ਕਰਦੇ!
Leave a Reply