‘ਵਾਈ-ਫਾਈ’ ਦੀ ਫਾਹੀ!

ਬੰਦਾ ਹੋਇਆ ਗੁਲਾਮ ਮਸ਼ੀਨਰੀ ਦਾ, ਤਾਂਹੀਓਂ ਬੀæਪੀæ ਤੇ ਸੂਗਰਾਂ ਗ੍ਰੱਸਿਆ ਏ।
ਦਿੱਤੇ ਸਾਇੰਸ ਨੇ ਸੁੱਖ ਅਪਾਰ ਲੇਕਿਨ, ਸਬਰ-ਸਹਿਜ ਵੀ ਘਰਾਂ ‘ਚੋਂ ਨੱਸਿਆ ਏ।
ਜਣਾ-ਖਣਾ ਹੁਣ ਆਪੇ ‘ਚ ਮਸਤ ਹੋਇਆ, ਨਿਜਵਾਦ ਦੇ ਨਾਗ ਨੇ ਡੱਸਿਆ ਏ।
ਹਰ ਕੋਈ ਤਣਿਆ ਤੇ ਖਿੱਚਿਆ ਨਜ਼ਰ ਆਵੇ, ਤਬਲਾ ਜਿਉਂ ਵਜਾਉਣ ਲਈ ਕੱਸਿਆ ਏ।
ਟੀæਵੀæ-ਨੈਟ ਨੇ ਗਲੀਆਂ ਵਿਚ ਸੁੰਨ ਪਾਈ, ਜੀਆ-ਜੰਤ ਸਭ ਅੰਦਰੀ ਵੱਸਿਆ ਏ।
ਸੁਣਦਾ ਨਹੀਂ ਹੁਣ ਵਾਈਫ ਦੀ ਗੱਲ ਮਾਹੀ, ਵਾਈ-ਫਾਈ ਦੀ ਫਾਹੀ ‘ਚ ਫੱਸਿਆ ਏ।