ਦੱਦ ਦੀ ਤਸ਼ਖੀਸ

ਬਾਬੂ ਰਜਬ ਅਲੀ ਫਰਮਾਉਂਦੇ ਹਨ,
ਦੁੱਖ ਦੇਣ ਨ ਚੱਲੀਏ ਪੈਰ ਨੰਗੇ,
ਕੰਡਾ, ਕੰਚ, ਅਰ ਠੀਕਰੀ, ਰੋੜ ਚਾਰੇ।
ਪਿੱਛੇ ਲੱਗੀਆਂ ਲਹਿਣ ਬੀਮਾਰੀਆਂ ਨਾ,
ਦੱਦ, ਖੰਘ, ਅਧਰੰਗ ਤੇ ਕੋਹੜ ਚਾਰੇ।
ਸੱਚਮੁੱਚ ਦੱਦ ਜਿਹੀਆਂ ਚਮੜੀ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਐਸੀਆਂ ਹਨ ਜੋ ਇਕ ਵਾਰ ਚੰਬੜ ਜਾਣ, ਖਹਿੜਾ ਨਹੀਂ ਛੱਡਦੀਆਂ। ਚਮੜੀ ਦੀਆਂ ਬਹੁਤੀਆਂ ਮਰਜ਼ਾਂ ਵਿਚ ਮਨੁਖ ਨੂੰ ਮਿੱਠੀ ਮਿੱਠੀ ਤੇ ਕਈ ਵਾਰੀ ਤੀਬਰ ਖਾਜ ਹੁੰਦੀ ਰਹਿੰਦੀ ਹੈ। ਕਿਹਾ ਜਾਂਦਾ ਹੈ, ਜੋ ਮਜ਼ਾ ਖਾਜ ਵਿਚ ਹੈ ਉਹ ਰਾਜ ਵਿਚ ਨਹੀਂ।

ਅਜਿਹਾ ਮਜ਼ਾ ਲੈਣ ਦੀ ਖਾਤਿਰ ਮਰੀਜ਼ ਨੂੰ ਖਾਜ ਕਰਨ ਦਾ ਚਸਕਾ ਪੈ ਜਾਂਦਾ ਹੈ ਤੇ ਉਹ ਅੰਦਰੋਂ ਚਾਹੁੰਦਾ ਹੈ ਕਿ ਇਹ ਮਜ਼ੇਦਾਰ ਜ਼ਹਿਮਤ ਭਾਵੇਂ ਨਾ ਹੀ ਹਟੇ। ਪਰ ਦੇਖਣ ਵਾਲੇ ਨੂੰ ਖਾਜ ਕਰਦਾ ਰੋਗੀ ਬਹੁਤ ਕਥਿੱਥਾ ਲਗਦਾ ਹੈ। ਇਹ ਵੀ ਤੱਥ ਹੈ ਕਿ ਚਮੜੀ ਦੀਆਂ ਬਹੁਤੀਆਂ ਬੀਮਾਰੀਆਂ ਕਾਰਨ ਐਮਰਜੈਂਸੀ ਦੀ ਨੌਬਤ ਘਟ ਹੀ ਕਦੇ ਆਉਂਦੀ ਹੈ।
ਬੀਮਾਰੀਆਂ ਦੇ ਨਾਵਾਂ ਬਾਰੇ ਬਹੁਤ ਘੜਮੱਸ ਹੈ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਪੁਰਾਣੇ ਜ਼ਮਾਨੇ ਵਿਚ ਬੀਮਾਰੀਆਂ ਓਪਰੇ ਜਿਹੇ ਲੱਛਣਾਂ ਨਾਲ ਹੀ ਪਛਾਣੀਆਂ ਜਾਂਦੀਆਂ ਸਨ। ਇਸ ਲਈ ਇਕ ਤੋਂ ਵਧ ਬੀਮਾਰੀਆਂ ਇਕੋ ਨਾਂ ਨਾਲ ਜਾਣੀਆਂ ਜਾਂਦੀਆਂ ਸਨ। ਆਮ ਤੌਰ ‘ਤੇ ਖਾਰਸ਼ ਦੇ ਲੱਛਣ ਵਾਲੀ ਹਰ ਬੀਮਾਰੀ ਨੂੰ ਹੀ ਖਾਜ ਕਹਿ ਦਿੱਤਾ ਜਾਦਾ ਹੈ। ਉਂਜ ਇਹ ਘੜਮੱਸ ਸਾਰੀਆਂ ਭਾਸ਼ਾਵਾਂ ਵਿਚ ਹੀ ਹੈ। ਜਿਉਂ ਜਿਉਂ ਬੀਮਾਰੀਆਂ ਦੀ ਸਮਝ ਆਉਂਦੀ ਜਾਂਦੀ ਹੈ, ਹਰ ਬੀਮਾਰੀ ਨੂੰ ਦੂਜੀ ਨਾਲੋਂ ਨਿਖੇੜਿਆ ਜਾਣ ਲੱਗਾ ਹੈ ਤੇ ਇਨ੍ਹਾਂ ਦੇ ਵਿਗਿਆਨਕ ਨਾਮਕਰਣ ਹੋਣ ਲੱਗੇ ਹਨ।
ਵੱਖ ਵੱਖ ਸ੍ਰੋਤਾਂ ਤੋਂ ਹਾਸਿਲ ਜਾਣਕਾਰੀ ਅਨੁਸਾਰ ਦੱਦ ਨਾਂ ਦਾ ਸ਼ਬਦ ਕਈ ਚਰਮ ਰੋਗਾਂ ਲਈ ਵਰਤਿਆ ਜਾਂਦਾ ਹੈ ਜਿਵੇਂ ਰਿੰਗਵਰਮ, ਹਰਪੀਜ਼, ਸ਼ਿੰਗਲਜ਼। ਆਯੁਰਵੈਦਿਕ ਅਨੁਸਾਰ ਇਹ ਕੋਹੜ ਦੀਆਂ ਸਤਾਰਾਂ ਕਿਸਮਾਂ ਵਿਚੋਂ ਇਕ ਹੈ। ਕਈ ਥਾਂਵਾਂ ‘ਤੇ ਇਸ ਨੂੰ ਛੋਟਾ ਕੋਹੜ ਹੀ ਕਿਹਾ ਗਿਆ ਹੈ। ਹਰਪੀਜ਼ ਵਾਇਰਸ (ਵਿਸ਼ਾਣੂ) ਨਾਲ ਹੋਣ ਵਾਲੀ ਬੀਮਾਰੀ ਹੈ ਜਿਸ ਕਾਰਨ ਸਰੀਰ ‘ਤੇ ਛਾਲੇ ਪੈਂਦੇ ਹਨ। ਸ਼ਿੰਗਲਜ਼ ਜਿਸ ਨੂੰ ਆਮ ਤੌਰ ‘ਤੇ ਜਨੇਊ ਕਿਹਾ ਜਾਂਦਾ ਹੈ, ਵੀ ਵਾਇਰਸ ਨਾਲ ਪੈਦਾ ਹੁੰਦਾ ਹੈ। ਜਿਸ ਬੰਦੇ ਨੂੰ ਪਹਿਲਾਂ ਕਦੇ ਚਿਕਨ ਪਾਕਸ ਨਿਕਲਿਆ ਹੋਵੇ, ਉਸ ਦੀ ਬੀਮਾਰੀ ਠੀਕ ਹੋਣ ਉਪਰੰਤ ਵੀ ਇਸ ਦੇ ਵਾਇਰਸ ਅੰਦਰ ਰਹਿੰਦੇ ਹਨ ਜੋ ਬਾਅਦ ਵਿਚ ਸਿੰਗਲਜ਼ ਨਾਂ ਦੀ ਬੀਮਾਰੀ ਦੇ ਰੂਪ ਵਿਚ ਆਪਣਾ ਜਲਵਾ ਦਿਖਾਉਂਦੇ ਹਨ। ਇਸ ਰੋਗ ਦੌਰਾਨ ਮਰੀਜ਼ ਨੂੰ ਅਸਹਿ ਦਰਦ ਹੁੰਦਾ ਹੈ। ਕਈ ਥਾਂਵਾਂ ‘ਤੇ ਇਸ ਨੂੰ ਕੱਚੀ ਧਦਰੀ ਕਿਹਾ ਗਿਆ ਹੈ।
ਮੇਰੀ ਜਾਚੇ ਸਾਡੀ ਭਾਸ਼ਾ ਵਿਚ ਰਿੰਗਵਰਮ ਨੂੰ ਦੱਦ ਕਹਿਣਾ ਵਧੇਰੇ ਉਚਿਤ ਹੈ। Ḕਮਹਾਨ ਕੋਸ਼Ḕ ਵਿਚ ਅਜਿਹਾ ਹੀ ਕਿਹਾ ਗਿਆ ਹੈ। ਇਸ ਅਨੁਸਾਰ ਦੱਦ ਰਿੰਗਵਰਮ ਹੈ ਜੋ ਮੈਲਾ ਰਹਿਣ ਅਤੇ ਮੈਲਾ ਪਾਣੀ ਲੱਗਣ ਤੇ ਗਿੱਲਾ ਵਸਤਰ ਪਹਿਨਣ ਤੋਂ ਲਹੂ ਦੀ ਖਰਾਬੀ ਤੋਂ ਪੈਦਾ ਹੁੰਦਾ ਹੈ। ਇਸ ਦੇ ਵੀ ਕੀੜੇ ਹੁੰਦੇ ਹਨ, ਜੋ ਖੁਰਕਣ ਤੋਂ ਵਧਦੇ ਰਹਿੰਦੇ ਹਨ। ਦੱਦ ਵਿਚ ਮੱਠੀ ਮੱਠੀ ਖਾਜ ਉਠਦੀ ਹੈ। ਜਿਆਦਾ ਖੁਰਕਣ ਤੋਂ ਚਮੜੀ ਉਚੜ ਜਾਂਦੀ ਹੈ, ਪਾਣੀ ਨਿਕਲਣ ਲਗਦਾ ਹੈ ਅਤੇ ਜਲਨ ਪੈਦਾ ਹੁੰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਦਾ ਉਪਾਉ ਇਹ ਹੈ ਕਿ ਗੰਧਕ ਦੇ ਸਬੂਣ ਨਾਲ ਦੱਦ ਵਾਲਾ ਥਾਂ ਧੋ ਕੇ ਹੇਠ ਲਿਖੀ ਦਵਾ ਵਰਤਣੀ ਚਾਹੀਏ: ਕੱਥ, ਮਾਜੂ, ਗੰਧਕ, ਤੇਲੀਆ ਸੁਹਾਗਾ-ਚੌਹਾਂ ਨੂੰ ਕਪੜਛਾਣ ਕਰਕੇ ਕੂੰਡੇ ਵਿਚ ਪਾਣੀ ਦੇ ਛਿੱਟੇ ਦੇ ਕੇ ਅਜਿਹਾ ਘੋਟੇ ਜੋ ਲੇਸ ਛੱਡ ਦੇਣ। ਇਸ ਦੀਆਂ ਗੋਲੀਆਂ ਵੱਟ ਕੇ ਛਾਂਵੇਂ ਸੁਕਾ ਲੈਣੀਆਂ। ਇਹ ਗੋਲੀ ਪਾਣੀ ਨਾਲ ਘਸਾ ਕੇ ਦੱਦ ਉਪਰ ਲੇਪ ਕਰਨੀ ਅਰ ਜਦ ਤੀਕ ਦਵਾ ਖੁਸ਼ਕ ਨਾ ਹੋ ਜਾਵੇ, ਵਸਤਰ ਨਾਲ ਅੰਗ ਨਹੀਂ ਢਕਣਾ ਚਾਹੀਏ। ਸੰਘਾੜੇ ਦਾ ਆਟਾ ਛੀ ਮਾਸ਼ੇ, ਅਫੀਮ ਇੱਕ ਮਾਸ਼ਾ, ਦੋਹਾਂ ਨੂੰ ਕਾਗਜੀ ਨਿੰਬੂ ਦੇ ਰਸ ਵਿਚ ਚੰਗੀ ਤਰ੍ਹਾਂ ਘੋਟ ਕੇ ਲੇਪ ਕਰਨਾ। ਚਰਾਇਤਾ ਆਦਿ ਲਹੂ ਸਾਫ ਕਰਨ ਵਾਲੀਆਂ ਔਖਧਾਂ ਵਰਤਣੀਆਂ ਗੁਣਕਾਰੀ ਹਨ। ਦੱਦ ਦੇ ਰੋਗੀ ਨੂੰ ਲਹੂ ਵਿਚ ਜੋਸ਼ ਕਰਨ ਵਾਲੇ ਤੀਖਣ ਪਦਾਰਥ ਨਹੀਂ ਵਰਤਣੇ ਚਾਹੀਦੇ।
Ḕਮਹਾਨ ਕੋਸ਼Ḕ ਦਾ ਇਹ ਇੰਦਰਾਜ ਪੂਰੀ ਤਰ੍ਹਾਂ ਪੇਸ਼ ਕਰਨ ਦਾ ਮਨੋਰਥ ਚਰਚਿਤ ਰੋਗ ਬਾਰੇ ਜਾਣਕਾਰੀ ਤੋਂ ਬਿਨਾ ਹੋਰ ਵੀ ਹੈ। ਇਹ ਕੋਸ਼ ਇਕ ਸਿੱਖ ਸੰਦਰਭ ਵਾਲਾ ਵਿਸ਼ਵਕੋਸ਼ ਹੈ ਇਸ ਲਈ ਇਸ ਵਿਚ ਉਹੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਸਿੱਖੀ ਨਾਲ ਸਬੰਧਤ ਹੋਵੇ। ਪਰ ਅਸੀਂ ਦੇਖਦੇ ਹਾਂ ਕਿ ਇਸ ਵਿਚ ਹੋਰ ਬਹੁਤ ਕੁਝ ਵੀ ਹੈ ਜਿਸ ਦੀ ਜ਼ਰੂਰਤ ਨਹੀਂ ਸੀ। ਇਸ ਵਿਚ ਬਹੁਤ ਸਾਰੇ ਰੋਗਾਂ ਬਾਰੇ ਆਯੁਰਵੈਦਿਕ ਨਜ਼ਰੀਏ ਤੋਂ ਵਿਸਥਾਰ ਸਹਿਤ ਲਿਖਿਆ ਮਿਲਦਾ ਹੈ ਤੇ ਇਨ੍ਹਾਂ ਰੋਗਾਂ ਦਾ ਇਲਾਜ ਵੀ। ਭਲਾ ਇਨ੍ਹਾਂ ਦਾ ਸਿੱਖੀ ਨਾਲ ਕੀ ਸਬੰਧ ਹੈ? ਉਂਜ ਕਈ ਪੁਰਾਣੇ ਕੋਸ਼ ਬੇਲੋੜੀ ਜਾਣਕਾਰੀ ਦਿੰਦੇ ਹਨ। ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਵਿਚ ਸੁਨਿਸਚਿਤਤਾ ਦੀ ਘਾਟ ਹੈ। ਖੈਰ, ਭਾਵੇਂ ਦੱਦ ਲਈ ਅੰਗਰੇਜ਼ੀ ਰਿੰਗਵਰਮ ਢੁਕਦਾ ਸ਼ਬਦ ਹੈ ਪਰ ਅੰਗਰੇਜ਼ੀ ਰਿੰਗਵਰਮ ਵੀ ਆਪਣੇ ਤੌਰ ‘ਤੇ ਗਲਤ ਸ਼ਬਦ ਹੈ ਕਿਉਂਕਿ ਇਹ ਰੋਗ ਕਿਸੇ ਕੀੜੇ ਜਾਂ ਕਿਰਮ ਕਾਰਨ ਨਹੀਂ ਹੁੰਦਾ ਬਲਕਿ ਕਈ ਕਿਸਮ ਦੀਆਂ ਫਫੂੰਦੀਆਂ (ਫੰਗਸ) ਨਾਲ ਲਗਦਾ ਹੈ। ਇਸ ਦਾ ਇਲਾਜ ਮੁਸ਼ਕਿਲ ਨਾਲ ਹੀ ਹੁੰਦਾ ਹੈ।
ਪੰਜਾਬੀ ਵਿਚ ਇਸ ਨਾਲ ਮਿਲਦੇ-ਜੁਲਦੇ ਹੋਰ ਸ਼ਬਦ ਵੀ ਪ੍ਰਚਲਿਤ ਹਨ ਜਿਵੇਂ ਧੱਦਰ, ਧੱਦਰੀ, ਦੱਦਰ, ਦੱਦੀ ਆਦਿ। ਡਾਕਟਰੀ ਵਿਚ ਇਸ ਲਈ ਵਿਗਿਆਨਕ ਪਦ ਹੈ ਧeਰਮਅਟੋਪਹੇਟੋਸਸਿ। ਸੰਸਕ੍ਰਿਤ ਵਿਚ ਇਸ ਲਈ ਸ਼ਬਦ ਹੈ ḔਦਦਰੂḔ। ਹੋਰ ਸ਼ਬਦ ਹਨ ਦਦਰੁ ਅਤੇ ਦ੍ਰਦ। ਪੰਜਾਬੀ ਦੱਦਰ ਤੇ ਫਿਰ ਦੱਦ ਇਨ੍ਹਾਂ ਤੋਂ ਹੀ ਨਿਕਲੇ ਹਨ। ਸੰਸਕ੍ਰਿਤ ਅਤੇ ਕੁਝ ਹੋਰ ਭਾਸ਼ਾਵਾਂ ਵਿਚ ਕਿਸੇ ਸ਼ਬਦ ਜਾਂ ਧਾਤੂ ਦੀ ਮੁਢਲੀ ਧੁਨੀ ਵਿਚ ਦੁਹਰਾਓ ਦੀ ਪ੍ਰਵਿਰਤੀ ਹੈ ਜਿਸ ਕਾਰਨ ਹੋਰ ਸ਼ਬਦ ਬਣ ਜਾਂਦੇ ਹਨ। ਸੰਸਕ੍ਰਿਤ ḔਦਦਰੂḔ ḔਦਰḔ ਤੋਂ ਵਿਕਸਿਤ ਹੋਇਆ ਹੈ, ਇਸ ਵਿਚਲੀ ḔਦḔ ਧੁਨੀ ਦਾ ਦੁਹਰਾਉ ਹੋ ਕੇ। ਦਰਅਸਲ ਦਰ (ਦeਰ) ਇਕ ਭਾਰੋਪੀ ਮੂਲ ਹੈ ਜਿਸ ਵਿਚ ਫਟਣ, ਛਿਲਣ ਦੇ ਭਾਵ ਹਨ। ਬਹੁਤ ਸਾਰੀਆਂ ਭਾਸ਼ਾਵਾਂ ਵਿਚ ਦਰ ਦੇ ਅਜਿਹੇ ਭਾਵ ਤੋਂ ਚੰਮ, ਖਲ ਦੇ ਅਰਥ ਵਿਕਸਿਤ ਹੋਏ। ਚੰਮ ਨੂੰ ਇਕ ਤਰ੍ਹਾਂ ਸਰੀਰ ਤੋਂ ਛਿਲੀ ਜਾਂ ਨਿਖੜੀ ਹੋਈ ਚੀਜ਼ ਵਜੋਂ ਦੇਖਿਆ ਗਿਆ ਹੈ। ਪਸ਼ੂਆਂ ਦੇ ਸਰੀਰ ਤੋਂ ਉਚੇੜਿਆ ਹੋਇਆ ਬਾਹਰਲਾ ਕੱਜਣ ਹੀ ਖਲ, ਚੰਮ ਜਾਂ ਚਮੜੀ ਹੈ। ਚੰਮ ਉਧੇੜਨਾ ਇਕ ਮੁਹਾਵਰਾ ਵੀ ਹੈ। ਸੰਭਵ ਹੈ ਪ੍ਰਾਚੀਨ ਸੰਸਕ੍ਰਿਤ ਵਿਚ ‘ਦਰ’ ਤੋਂ ਬਣਿਆ ਕੋਈ ਸ਼ਬਦ ਹੋਵੇ ਜਿਸ ਦਾ ਅਰਥ ਚਮੜੀ ਰਿਹਾ ਹੋਵੇਗਾ। ਕੁਝ ਵੀ ਹੋਵੇ, ਦਦਰੂ ਜਿਹੇ ਸ਼ਬਦਾਂ ਦਾ ਅਰਥ ਜਾਂ ਤਾਂ ਚਮੜੀ ਰੋਗ ਹੈ ਜਾਂ ਚਮੜੀ ਦਾ ਫਟਣਾ। ਇਸੇ ਦੇ ਸੁਜਾਤੀ ਅੰਗਰੇਜ਼ੀ ਸ਼ਬਦ ਠeਟਟeਰ ਦਾ ਅਰਥ ਦੱਦਰੀ ਜਿਹਾ ਰੋਗ ਹੀ ਹੈ। ਠeਟਟeਰ ਦੇ ਹੋਰ ਅਰਥ ਹਨ ਛਾਲਾ, ਫਿਨਸੀ। ਇਥੇ ‘ਦ’ ਧੁਨੀ ‘ਟ’ ਵਿਚ ਵਟ ਗਈ ਹੈ ਜਿਵੇਂ ਦੰਦ ਦੇ ਟਾਕਰੇ ‘ਤੇ ਅੰਗਰੇਜ਼ੀ ਸ਼ਬਦ ਹੈ- ਟੁੱਥ। ਅੰਗਰੇਜ਼ੀ ਠੁਰਦ ਸ਼ਬਦ ਦਾ ਅਰਥ ਹੁੰਦਾ ਹੈ- ਲੇਡਾ, ਲੀਂਡੀ (ਟੱਟੀ ਦੀ), ਲਿੱਦ ਜਾਂ ਗੋਹਾ। ਇਥੇ ਵੀ ਸਰੀਰ ਤੋਂ ਨਿਖੜੀ ਹੋਈ ਚੀਜ਼ ਦਾ ਭਾਵ ਹੈ । ਦੱਦ ਲਈ ਪਿਛੇ ਦੱਸਿਆ ਤਕਨੀਕੀ ਪਦ ਧeਰਮਅਟੋਪਹੇਟੋਸਸਿ, ਧeਰਮ ਸ਼ਬਦ ਦਾ ਵਿਉਤਪਤ ਰੂਪ ਹੈ। ਅੰਗਰੇਜ਼ੀ ਧeਰਮ ਵੀ ਅੰਤਮ ਰੂਪ ਵਿਚ ਗਰੀਕ ਧeਰਮਅ ਦਾ ਬਦਲਿਆ ਰੂਪ ਹੈ। ਗਰੀਕ ਡਰਮ ਦਾ ਅਰਥ ਹੁੰਦਾ ਹੈ ਚਮੜੀ, ਤਵਚਾ, ਖਲ ਤੇ ਇਹ ਵੀ ਧeਰ ਧਾਤੂ ਨਾਲ ਹੀ ਜਾ ਜੁੜਦਾ ਹੈ। ਅੰਗਰੇਜ਼ੀ ਧeਰਮਅਟੋਲੋਗੇ ਦਾ ਅਰਥ ਹੁੰਦਾ ਹੈ ਤਵਚਾ-ਵਿਗਿਆਨ। ਬਹੁਤ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਉਂਜ ਅਸੀਂ “ਦਰਦ ਕਹਾਣੀ” ਨਾਮੀਂ ਕਾਲਮ ਵਿਚ ਇਸ ਧਾਤੂ ਦੇ ਫਟਣ ਦੇ ਭਾਵ ਤੋਂ ਵਿਕਸਿਤ ਹੋਏ ਬਹੁਤ ਸਾਰੇ ਪੰਜਾਬੀ ਸ਼ਬਦਾਂ ਦਾ ਜ਼ਿਕਰ ਕਰ ਆਏ ਹਾਂ ਪਰ ਫਿਰ ਵੀ ਇਥੇ ਉਨ੍ਹਾਂ ਨੂੰ ਦੁਹਰਾਉਣਾ ਕੁਥਾਂ ਨਹੀਂ ਹੋਵੇਗਾ। ਦੁਖ ਦੇ ਅਰਥ ਵਾਲੇ ਦਰਦ ਸ਼ਬਦ ਵਿਚ ਮਾਨਸਿਕ ਤੌਰ ‘ਤੇ ਫਟਣ ਦੇ ਭਾਵ ਹੀ ਹਨ। ਦਰਦ ਸ਼ਬਦ ਦਾ ਇਕ ਮਹੱਤਵਪੂਰਨ ਅਰਥ ḔਡਰḔ ਹੈ। ਇਕ ਮਿਸਾਲ ਦੇਖੋ, “ਕਾ ਦਰ ਹੈ ਜਮ ਕੋ ਤਿਨ ਜੀਵਨ ਅੰਤ ਭਜੇ ਗੁਰੂ ਤੇਗ ਬਹਾਦਰ?” ਸੰਸਕ੍ਰਿਤ ਵਿਚ Ḕਦਰ ਤਿਮਿਰḔ ਦਾ ਅਰਥ ਡਰ ਦਾ ਹਨੇਰਾ ਹੁੰਦਾ ਹੈ। ਸੰਸਕ੍ਰਿਤ ਵਿਚ ਹੀ ਦਰਦ ਦਾ ਅਰਥ ਡਰ, ਭੈਅ ਵੀ ਹੈ। ਸੱਚਾਈ ਇਹ ਹੈ ਕਿ ਭੈਅ ਦੇ ਅਰਥਾਂ ਵਾਲਾ ਡਰ ਸ਼ਬਦ ਵੀ ਇਸੇ ਦਾ ਇਕ ਭੇਦ ਹੈ। ਦਰਅਸਲ ਦਰ ਜਾਂ ਡਰ ਵਿਚ ਵੀ ਮਨ ਦੇ ਫਟਣ ਦਾ ਭਾਵ ਹੈ। ਭਗਤ ਕਬੀਰ ਦਾ ਕਥਨ ਹੈ, “ਡਡਾ ਡਰ ਉਪਜੇ ਡਰ ਜਾਈ॥” ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, “ਭੈਅ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ॥” ਡਰ ਦਾ ਇਕ ਲੋਕ-ਪ੍ਰਚਲਿਤ ਰੂਪ ਡਰੀ ਵੀ ਹੈ, “ਮੈਨੂੰ ਤੇਰੀ ਡਰੀ ਮਾਰੀ ਹੋਈ ਹੈ?” ਡਰ ਦਾ ਇਕ ਹੋਰ ਰੂਪ ਡਰਪਣਾ ਹੈ ਜਿਸ ਤੋਂ ਅੱਗੇ ਡਰਪੋਕ ਸ਼ਬਦ ਬਣਿਆ, “ਸੁਰੂ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ॥” (ਭਗਤ ਕਬੀਰ) ਭਾਵ ਸੂਰਮਾ ਕਾਹਦਾ ਜਿਹੜਾ ਰਣਭੂਮੀ ਤੋਂ ਡਰ ਜਾਵੇ ਤੇ ਸਤੀ ਕਾਹਦੀ ਜਿਹੜੀ (ਮਰਨ ਵੇਲੇ) ਭਾਂਡੇ ਸਾਂਭਣ ਲੱਗ ਪਵੇ।
ਦਰ ਦੇ ਫਟਣ ਵਾਲੇ ਭਾਵ ਤੋਂ ਹੋਰ ਵੀ ਬਣੇ ਕਈ ਸ਼ਬਦ ਮਿਲਦੇ ਹਨ ਜਿਵੇਂ ਦਰੜ, ਦਰਦਰਾ, ਦਰਿੰਦਾ। ਇਥੇ ਇਹ ਵੀ ਦੱਸਣਯੋਗ ਹੈ ਕਿ ਦਲ ਸ਼ਬਦ ਵੀ ḔਦਰḔ ਦਾ ਹੀ ਇਕ ਰੂਪ ਹੈ ਜਿਸ ਤੋਂ ਹੋਰ ਬਹੁਤ ਸਾਰੇ ਸ਼ਬਦਾਂ ਦੀ ਲੜੀ ਤੁਰਦੀ ਹੈ ਜਿਨ੍ਹਾਂ ਵਿਚ ਫਟਣ, ਪਾਟਣ ਦੇ ਭਾਵ ਹਨ, ਜਿਵੇਂ ਦਲ (ਟਿੱਡੀ ਦਲ)। ਇਹ ਸ਼ਬਦ (ਰਾਜਸੀ) ਪਾਰਟੀ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਤੇ ਸੈਨਾ ਦੀ ਟੁਕੜੀ ਦੇ ਅਰਥਾਂ ਵਿਚ ਵੀ। ਦਲ ਤੋਂ ਅੱਗੇ ਦਲਪਤੀ ਸ਼ਬਦ ਬਣਿਆ। ḔਦਾਲḔ, ਮਤਲਬ ਦਲ ਕੇ ਖਾਧੀ ਜਾਣ ਵਾਲੀ ਜਿਣਸ (ਮੂੰਗੀ, ਮਸਰ, ਛੋਲੇ ਆਦਿ) ਵਿਚ ਵੀ ਫਟਣ ਦਾ ਭਾਵ ਹੈ। ਖੱਟਾ ਦੇ ਅਰਥਾਂ ਵਾਲਾ ਅੰਗਰੇਜ਼ੀ ਠਅਰਟ ਸ਼ਬਦ ਵੀ ਇਸੇ ਮੂਲ ਨਾਲ ਜੁੜਦਾ ਹੈ। ਇਸ ਵਿਚ ਮੂਲ ਭਾਵ ਜੀਭ ਨੂੰ ਪਾੜਨ ਦਾ ਹੈ। ਸਾਡੀਆਂ ਭਾਸ਼ਾਵਾਂ ਦੀ ਤਰ੍ਹਾਂ ਹੀ ਗਰੀਕ ਵਿਚ ਵੀ ਇਸ ਮੂਲ ਦੀ ḔਰḔ ਧੁਨੀ ḔਲḔ ਵਿਚ ਬਦਲ ਗਈ ਹੈ। ਗਰੀਕ ਵਿਚ ਧੋਲe ਸ਼ਬਦ ਮਿਲਦਾ ਹੈ ਜਿਸ ਦਾ ਅਰਥ ਗਮ, ਦੁਖ, ਦਰਦ ਹੈ। ਦੁਖ ਦਰਦ ਸਾਂਝਾ ਕਰਨ ਮਤਲਬ ਹਮਦਰਦੀ ਲਈ ਅੰਗਰੇਜ਼ੀ ਸ਼ਬਦ ਛੋਨਦੋਲe ਵੀ ਇਸੇ ਤੋਂ ਵਿਕਸਿਤ ਹੋਇਆ। ਕਰੋਸ਼ੀਅਨ ਭਾਸ਼ਾ ਵਿਚ ਦਰਦ ਦਾ ਮਤਲਬ ਫਿਕਰ, ਚਿੰਤਾ ਹੁੰਦਾ ਹੈ ਭਾਵ ਜਿਸ ਗੱਲ ਦੀ ਕਲਪਨਾ ਮਨ ਨੂੰ ਚੀਰਦੀ ਰਹਿੰਦੀ ਹੈ।