ਟੀ ਐਨ ਰਾਜ਼ ਦਾ ਮਿਰਜ਼ਾ ਗ਼ਾਲਿਬ

ਗੁਲਜ਼ਾਰ ਸਿੰਘ ਸੰਧੂ
ਮਿਰਜ਼ਾ ਗ਼ਾਲਿਬ ਉਰਦੂ ਦਾ ਸਭ ਤੋਂ ਵਧੀਆ ਤੇ ਅਮਰ ਸ਼ਾਇਰ ਹੈ। ਇਹ ਗੱਲ ਵੱਖਰੀ ਹੈ ਕਿ ਉਹ ਮੀਰ ਤਕੀ ਮੀਰ ਨੂੰ ਆਪਣੇ ਨਾਲੋਂ ਵੱਡਾ ਸ਼ਾਇਰ ਮੰਨਦਾ ਸੀ ਤੇ ਬੇਦਲ ਨੂੰ ਆਪਣੇ ਨਾਲੋਂ ਵੱਡਾ ਉਰਦੂ (ਰੇਖਤਾ) ਜ਼ਬਾਨ ਦਾ ਮਾਹਿਰ।

ਉਸ ਦੇ ਆਪਣੇ ਸ਼ਬਦ ਹਨ,
ਰੇਖਤਾ ਕੇ ਤੁਮ ਹੀ ਉਸਤਾਦ ਨਹੀਂ ਹੋ ਗ਼ਾਲਿਬ
ਕਹਿਤੇ ਹੈ ਅਗਲੇ ਜ਼ਮਾਨੇ ਮੇਂ ਕੋਈ ਮੀਰ ਭੀ ਥਾ।
ਤਰਜ਼-ਏ-ਬੇਦਲ ਮੇਂ ਰੇਖਤਾ ਲਿਖਨਾ
ਅਸਦ ਉਲਾ ਖਾਂ ਕਿਆਮਤ ਹੈ।
ਮੈਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਇਕ ਅਜਿਹਾ ਸ਼ਾਇਰ ਪੇਸ਼ ਕਰ ਰਿਹਾ ਹਾਂ ਜਿਹੜਾ ਗਾਲਿਬ ਦੇ ਤੋਲ ਤੁਕਾਂਤ (ਜ਼ਮੀਨ) ਵਿਚ ਉਸ ਦੀਆਂ ਗ਼ਜ਼ਲਾਂ ਦੀ ਪੈਰੋਡੀ ਲਿਖਣ ਕਾਰਨ ਜਾਣਿਆ ਜਾਂਦਾ ਹੈ। ਵਧੀਆ ਪੈਰੋਡੀ ਲਿਖਣ ਵਾਲਾ ਉਹੀਓ ਹੁੰਦਾ ਹੈ ਜਿਸ ਵਿਚ ਮੂਲ ਲੇਖਕ ਵਾਲਾ ਕਣ ਹੋਵੇ। ਗ਼ਾਲਿਬ ਦੀ ਸ਼ਾਇਰੀ ਨਾਲ ਪੈਰੋਡੀ ਰਾਹੀਂ ਪੰਗਾ ਲੈਣ ਵਾਲਾ ਪਟਿਆਲਾ ਦਾ ਜੰਮਪਲ ਤੇ ਮੇਰਾ ਹਾਣੀ ਟੀæ ਐਨæ ਰਾਜ਼ ਹੈ। ਪੇਸ਼ ਹਨ ਉਸ ਦੇ ਲਿਖੇ ਓਹੀ ਸ਼ਿਅਰ ਜਿਹੜੇ ਗਾਲਿਬ ਦੀਆਂ ਅਤਿਅੰਤ ਮਕਬੂਲ ਗ਼ਜ਼ਲਾਂ ‘ਤੇ ਅਧਾਰਤ ਹਨ। ਇਹ ਸ਼ਿਅਰ ਉਸ ਦੀ ਪੁਸਤਕ ‘ਗਾਲਿਬ ਔਰ ਦੁਰਗਤ’ ਵਿਚੋਂ ਹਨ। ਇਹ ਉਹ ਰਚਨਾ ਹੈ ਜਿਸ ਦੀ ਤਾਰੀਫ ਕਰਨ ਵਾਲਿਆਂ ਵਿਚ ਖੁਸ਼ਵੰਤ ਸਿੰਘ, ਗੋਪੀ ਚੰਦ ਨਾਰੰਗ, ਕਾਲੀਦਾਸ ਗੁਪਤਾ ਰਿਜ਼ਾ, ਜਗਨ ਨਾਥ ਆਜ਼ਾਦ, ਨਿਦਾ ਫਾਜ਼ਲੀ, ਬਸ਼ੀਰ ਬਦਰ, ਸ਼ਮਸ਼ ਬਦਾਯੂੰਨੀ ਤੇ ਹੱਕਾਨੀ-ਅਲ-ਕਾਸਮੀ ਹੀ ਨਹੀਂ, ਦਾਸ ਵੀ ਹੈ। ਰਾਜ਼ ਬਾਰੇ ਕੀ ਕੁਝ ਲਿਖਿਆ ਗਿਆ ਹੈ, ਇਸ ਵਿਚ ਪਏ ਬਿਨਾ ਮੈਂ ਗਾਲਿਬ ਦੀਆਂ ਬੇਹੱਦ ਪ੍ਰਵਾਨਤ ਗਜ਼ਲਾਂ ਦੀਆਂ ਰਾਜ਼ ਵਲੋਂ ਲਿਖੀਆਂ ਪੈਰੋਡੀਆਂ ਦੇ ਪ੍ਰਵਾਨਤ ਟੁਕੜੇ ਪੇਸ਼ ਕਰ ਰਿਹਾ ਹਾਂ,
ਹਮ ਸੇ ਖੁਲ੍ਹ ਜਾਓ ਬਵਕਤ-ਏ-ਮੈ ਪ੍ਰਸਤੀ ਏਕ ਦਿਨ
ਮਹਿੰਗੀ ਵਿਸਕੀ ਭੀ ਚਲੇਗੀ ਛੋੜ ਸਸਤੀ ਏਕ ਦਿਨ

ਤੁਮ ਸ਼ਰਾਬ ਆਕਰ ਹਮਾਰੇ ਸਾਥ ਪੀਨਾ ਐ ਨਦੀਮ
ਮਾਰਚ ਮੇਂ ਹਰ ਸਾਲ ਹੋ ਜਾਤੀ ਹੈ ਸਸਤੀ ਏਕ ਦਿਨ

ਪਾਰਟੀ ਕੋ ਤੋੜੀਏ, ਫਿਰ ਜੋੜੀਏ, ਫਿਰ ਤੋੜੀਏ
ਰੰਗ ਲੇ ਹੀ ਆਏਗੀ ਮੌਕਾਪ੍ਰਸਤੀ ਏਕ ਦਿਨ

ਸਰ-ਏ ਮਹਿਫਿਲ ਜੋ ਉਨ ਕੀ ਯਾਦ ਮੇਂ ਹਮ ਚੀਖ ਕਰ ਰੋਏ
ਬਹੁਤ ਸੇ ਦੋਸਤੋਂ ਕੀ ਜੇਬ ਸੇ ਰੂਮਾਲ ਨਮ ਨਿਕਲੇ।

ਡਿਨਰ ਢਾਬੇ ਪੈ ਜਿਨ ਸਾਹਬ ਕੋ ਕਲ ਮੈਂ ਨੇ ਖਿਲਾਇਆ ਥਾ
ਵੁਹੀ ਹਜ਼ਰਤ ਮੇਰੀ ਮਹਿਬੂਬ ਕੇ ਚੌਥੇ ਖਸਮ ਨਿਕਲੇ।

ਬੁਢਾਪੇ ਮੇਂ ਬਿਆਹੀ ਜਾ ਕੇ ਥੀ ਇੱਕ ਸ਼ੇਖ ਕੀ ਬੇਟੀ
ਹਮਾਰੇ ਪਾਸ ਸੇ ਠੱਰਾ ਨਾ ਵਿਸਕੀ, ਨਾ ਹੀ ਰਮ ਨਿਕਲੇ।

ਪੁਲਿਸ ਨੇ ਰਾਤ ਭਰ ਪੀਛਾ ਕੀਆ ਥਾ ਚੋਰ ਕਾ ਲੇਕਿਨ
ਨਿਸ਼ਾਂ ਜਬ ਸੁਬ੍ਹਾ ਕੋ ਦੇਖੇ ਤੋ ਭੈਂਸੋਂ ਕੇ ਕਦਮ ਨਿਕਲੇ।

ਬੇਟਾ ਬਨੀਏ ਕਾ ਇਸ ਖਿਆਲ ਮੇਂ ਹੈ
ਦੇਖੋ ਮਿਲਤਾ ਹੈ ਹਮ ਕੋ ਮਾਲ ਕਹਾਂ।

ਪੈਦਾ ਹੋਤੇ ਹੀ ਬੱਚਾ ਬਾਲਗ ਹੈ
ਉਮਰ ਮੇਂ ਅਬ ਉਹ ਮਾਹ-ਓ-ਸਾਲ ਕਹਾਂ।

ਰੂਬਰੂ ਬੀਵੀਓਂ ਕੇ ਬੋਲੇਂ ਮੀਆਂ
ਰਾਜ਼ ਇਸ ਦੌਰ ਮੇ ਮਜਾਲ ਕਹਾਂ।

ਝਾੜ ਔਰ ਫੂੰਕ ਸੇ ਤਕਦੀਰੇਂ ਬਦਲ ਜਾਤੀ ਹੈਂ
ਜਿਸ ਨੇ ਲੜਕੀ ਨਾ ਫੰਸਾਈ ਵੁਹ ਕੋਈ ਪੀਰ ਨਹੀਂ।

ਜੋ ਭੀ ਭਗਤਨ ਯਹਾਂ ਆਤੀ ਹੈ ਜਵਾਂ ਆਤੀ ਹੈ
ਇਸ ਮੇਂ ਮੰਦਿਰ ਕੇ ਪੁਜਾਰੀ ਕੀ ਤੋ ਤਕਸੀਰ ਨਹੀਂ।

ਪੇਟ ਮੇਂ ਦੇਗਾ ਅਜ਼ਾਂ ਸੁਬ੍ਹਾ ਕੋ ਜਬ ਉਠੋਗੇ
ਕਹਿ ਦੋ ਪੰਡਤ ਸੇ ਯੇਹ ਮੁਰਗਾ ਹੈ ਕੋਈ ਖੀਰ ਨਹੀਂ।

ਕਿਸ ਨੇ ਕਹਾ ਹੈ ਯੇਹ ਕਿ ਖੁਦਾ ਸੇ ਦੁਆ ਨਾ ਮਾਂਗ
ਲੇਕਿਨ ਭਲਾਈ ਯਾਰ ਕੀ, ਅਪਨਾ ਬੁਰਾ ਨਾ ਮਾਂਗ।

ਜੋ ਜੇਬ ਕਾਟਨੀ ਹੈ ਤੋ ਅਪਨਾ ਬਲੇਡ ਰਖ
ਨਾਈ ਸੇ ਉਸ ਕੇ ਕਾਮ ਕਾ ਤੂ ਉਸਤਰਾ ਨਾ ਮਾਂਗ।

ਦਿਲ ਮੇਂ ਖ਼ਿਆਲ-ਏ-ਸ਼ਾਦੀ ਨਾ ਆਏ ਧਿਆਨ ਰਖ
ਐ ਰਾਜ਼ ਜਾਨ ਬੂਝ ਕਰ ਘਰ ਕੀ ਬਲਾ ਨਾ ਮਾਂਗ।

ਪਿਟ ਗਏ ਥੇ ਬੀਵੀ ਸੇ ਕਲ ਯੂੰ ਹੀ ਗੁਸਤਾਖਾ ਨਾ ਹਮ
ਕਿਸ ਕੋ ਦਿਖਲਾਤੇ ਭਲਾ ਯੇਹ ਹਿਮਤ-ਏ-ਮਰਦਾਨਾ ਹਮ।

ਰਾਤ ਅਪਨੇ ਘਰ ਸੇ ਬਾਹਰ ਦੇ ਰਹੇ ਥੇ ਗਾਲੀਆਂ
ਸ਼ਾਨ ਸੇ ਦਿਖਲਾ ਰਹੇ ਥੇ ਜੁਰੱਤ-ਏ-ਰਿੰਦਾਨਾ ਹਮ।

ਰਾਜ਼ ਸੰਜੀਦਾ ਜ਼ਮੀਨੋਂ ਮੇਂ ਉਗੇ ਹੈ ਕਹਿਕਹੇ
ਹਜ਼ਰਤ-ਏ-ਗ਼ਾਲਿਬ ਕੋ ਜਾ ਕੇ ਦੇਂਗੇ ਯੇਹ ਨਜ਼ਰਾਨਾ ਹਮ।

ਜਬ ਹੂਈ ਇਕ ਲੜਕੀ ਅਗਵਾ, ਸ਼ੇਖ ਨੇ ਦੀ ਬਦਦੁਆ
ਸ਼ਹਿਰ ਮੇਂ ਅਬ ਐ ਖੁਦਾ ਲੌਂਡਾ ਜਵਾਂ ਕੋਈ ਨਾ ਹੋ।

ਕੁਛ ਖਬਰ ਭੀ ਹੈ ਤੁਝੇ ਓ ਬੇਖਬਰ ਪੈਦਾ ਨਾ ਹੋ
ਮੁਬਤਲਾ-ਏ-ਰੰਜ਼-ਓ-ਗ਼ਮ ਹੈ ਘਰ ਕਾ ਘਰ ਪੈਦਾ ਨਾ ਹੋ।

ਬਤਨ-ਏ-ਮਾਦਰ ਮੇਂ ਤੂੰ ਆਇਆ ਹੈ ਅਗਰ ਪੈਦਾ ਨਾ ਹੋ
ਆਫਤੋਂ ਸੇ ਤੁਮ ਕੋ ਬਚਨਾ ਹੈ ਅਗਰ ਪੈਦਾ ਨਾ ਹੋ।

ਨੌ ਮਹੀਨੇ ਬਾਅਦ ਕਿਆ ਤੂ ਉਮਰ ਭਰ ਪੈਦਾ ਨਾ ਹੋ
ਇਸ ਜ਼ਮਾਨੇ ਮੇਂ ਮੇਰੇ ਨੂਰ-ਏ-ਨਜ਼ਰ ਪੈਦਾ ਨਾ ਹੋ।

ਜੋ ਨਾ ਸ਼ਾਇਰੀ ਮੇਂ ਗ਼ਾਲਿਬ ਤੇਰਾ ਭੂਤ ਹੋਤਾ ਸਰ ਪਰ
ਨਾ ਕਲਾਮ ਲੋਗ ਸੁਨਤੇ ਨਾ ਦਿਲੋਂ ਪੇ ਬਾਰ ਹੋਤਾ।

ਜੋ ਕਿਸੀ ਬਹਾਨੇ ਘਰ ਮੇ ਕਭੀ ਸਾਲੀਆਂ ਭੀ ਆਤੀਂ
ਭਲਾ ਫਿਰ ਯੇਹ ਕਿਓਂ ਝਮੇਲਾ ਮੁਝੇ ਨਾਗ਼ਵਾਰ ਹੋਤਾ।

ਟੀ ਐਨ ਰਾਜ਼ ਨੇ ਉਪ੍ਰੋਕਤ ਗਜ਼ਲਾਂ ਵਿਚ ਮਿਰਜ਼ਾ ਗ਼ਾਲਿਬ ਦੀ ਕਿਹੜੀ ਗ਼ਜ਼ਲ ਦੀ ਜ਼ਮੀਨ ਅਪਣਾਈ ਹੈ ਇਹਦੇ ਲਈ ਤੁਹਾਨੂੰ ਗਾਲਿਬ ਦਾ ਦੀਵਾਨ ਪੜ੍ਹਨਾ ਪਏਗਾ। ਹੁਣ ਅੰਤ ਵਿਚ ਮੈਂ ਗ਼ਾਲਿਬ ਦੀ ਜ਼ਮੀਨ ਵਾਲੀ ਗਜ਼ਲ ਤੇ ਉਸ ਜ਼ਮੀਨ ਉਤੇ ਉਸਾਰੀ ਰਾਜ਼ ਦੀ ਗਜ਼ਲ ਦਾ ਨਮੂਨਾ ਦੇ ਕੇ ਅੰਤ ਕਰਦਾ ਹਾਂ।
ਪਹਿਲਾਂ ਗ਼ਾਲਿਬ ਫੇਰ ਰਾਜ਼
ਰਹੀਏ ਅਬ ਐਸੀ ਜਗ੍ਹਾ ਚਲ ਕਰ ਜਹਾਂ ਕੋਈ ਨਾ ਹੋ।
ਹਮ ਸੁਖਨ ਕੋਈ ਨਾ ਹੋ ਔਰ ਹਮ ਜ਼ੁਬਾਂ ਕੋਈ ਨਾ ਹੋ।

ਪੜੀਏ ਗਰ ਬੀਮਾਰ ਤੋ ਕੋਈ ਨਾ ਹੋ ਬੀਮਾਰਦਾਰ
ਔਰ ਅਗਰ ਮਰ ਜਾਈਏ ਤੋ ਨੌਹਾ-ਖ੍ਵਾਂ ਕੋਈ ਨਾ ਹੋ।

ਬੇ ਦਰ-ਓ-ਦੀਵਾਰ ਕਾ ਇਕ ਘਰ ਬਨਾਇਆ ਚਾਹੀਏ
ਕੋਈ ਹਮਸਾਇਆ ਨਾ ਹੋ ਔਰ ਪਾਸਬਾਂ ਕੋਈ ਨਾ ਹੋ।

ਰਾਤ ਕਾ ਸੱਨਾਟਾ ਹੋ ਔਰ ਰਾਜ਼ਦਾਂ ਕੋਈ ਨਾ ਹੋ
ਬੀਵੀਆਂ ਤਨਹਾ ਹੀ ਘੂੰਮੇਂ ਔਰ ਮੀਆਂ ਕੋਈ ਨਾ ਹੋ।

ਆਂਖ ਸੇ ਦੇਖਾ ਨਾ ਜਾਏ ਅਕਲ ਪਰ ਪਰਦਾ ਪੜੇ
ਵੁਹ ਕਿਸੀ ਸੇ ਭੀ ਮਿਲੇਂ ਮੁਝ ਕੋ ਗੁਮਾਂ ਕੋਈ ਨਾ ਹੋ।

ਬੇਘਰੋਂ ਕੋ ਫਿਕਰ-ਏ-ਤਾਮੀਰ-ਏ-ਮਕਾਂ ਕੋਈ ਨਾ ਹੋ
ਹੋਂ ਪੜੇ ਫੁਟ ਪਾਥ ਪੇ ਸਬ, ਔਰ ਪਾਸਬਾਂ ਕੋਈ ਨਾ ਹੋ।
ਮੇਰੇ ਮੇਲ-ਜੋਲ ਵਿਚ ਆਉਣ ਵਾਲੇ ਹਾਸ-ਵਿਅੰਗ ਲਿਖਣ ਵਾਲੇ ਕਵੀ ਅਧੀ ਦਰਜਨ ਹੋਣਗੇ ਤੇ ਉਨ੍ਹਾਂ ਤੋਂ ਬਿਨਾਂ ਦਰਜਣਾਂ ਦਾ ਕਲਾਮ ਮੈਂ ਪੜ੍ਹਿਆ ਹੋਵੇਗਾ, ਸਾਰੇ ਠੱਠੇ ਮਖੌਲ ਦੇ ਮਾਹਰ ਹਨ ਪਰ ਸ਼ਬਦਾਂ ਤੇ ਸਤਰਾਂ ਵਿਚ ਸਮਾਜ ਤੇ ਧਰਮ ਦੀਆਂ ਬੁਰਾਈਆਂ ਪਰੋਣ ਵਾਲਾ ਟੀ ਐਨ ਰਾਜ਼ ਹੀ ਹੈ।
ਤੁਸੀਂ ਕਹੋਗੇ ਕਿ ਰਾਜ਼ ਦੇ ਸ਼ਿਅਰ ਵੀ ਕੋਈ ਸੌਖੇ ਨਹੀਂ। ਮੈਂ ਕਹਿੰਦਾ ਹਾਂ ਅਖਬਾਰ ਦਾ ਅੱਜ ਵਾਲਾ ਪੰਨਾ ਸਾਂਭ ਕੇ ਰੱਖ ਲਓ ਤੇ ਉਦੋਂ ਤੱਕ ਬਾਰ ਬਾਰ ਪੜ੍ਹੋ ਜਦੋਂ ਤੱਕ ਇਨ੍ਹਾਂ ਦੇ ਅਰਥ ਅਪਣੇ ਆਪ ਹੀ ਨਹੀਂ ਖੁਲ੍ਹ ਜਾਂਦੇ। ਇਹ ਉਹ ਗ਼ਾਲਿਬ ਨਹੀਂ ਜੋ ਹਰ ਕਿਸੇ ਦਾ ਹੈ। ਇਹ ਟੀ ਐਨ ਰਾਜ਼ ਦਾ ਗਾਲਿਬ ਹੈ। ਉਸ ਰਾਜ਼ ਦਾ, ਜਿਸ ਨੇ ਉਸ ਦੀ ਦੁਰਗਤ ਨੂੰ ਅਪਣੇ ਧੁਰ ਅੰਦਰ ਤੱਕ ਪਿਆਰ ਤੇ ਸਤਿਕਾਰ ਨਾਲ ਵਸਾ ਰੱਖਿਆ ਹੈ।