ਮੱਥੇ ਲੱਗਾ ਸੀ ਟਿੱਕਾ ਜੋ ‘ਅਣਖੀਆਂ’ ਦਾ, ਢਾਹ ਕੇ ਢੇਰੀਆਂ ਉਹਨੂੰ ਹੁਣ ਧੋਣ ਲੱਗੇ।
ਮੰਤਰ ਸਿਦਕ ਤੇ ਸਿਰੜ ਦਾ ਧਾਰੀਏ ਵੀ, ਨਹੀਂਓਂ ਸੋਚਦੇ ਝੂਰ ਕੇ ਰੋਣ ਲੱਗੇ।
ਲੈਂਦੇ ਸਬਕ ਨਾ ਵਿਰਸੇ ਤੋਂ ਨਾਬਰੀ ਦਾ, ਛੱਡ ਚਾਨਣਾ ‘ਹਨੇਰ’ ਨੂੰ ਢੋਣ ਲੱਗੇ।
‘ਹੋਊ ਪਰੇ’ ਦੀ ਨੀਤੀ ਦਾ ਰਾਹ ਫੜਿਆ, ਕਹਿ ਕੇ ‘ਮੈਨੂੰ ਕੀ?’ ਸੁਰਖਰੂ ਹੋਣ ਲੱਗੇ।
ਝੋਨੇ ਅਤੇ ਸਪੈਦੇ ਦੀ ‘ਮਿਹਰ’ ਹੋ ਗਈ, ‘ਹਰਾ ਦੇਸ਼’ ਹੁਣ ਬਣ ਗਿਆ ਖਿੰਗਰਾਂ ਦਾ।
ਬੇਰੁਜ਼ਗਾਰੀ ਤੇ ਰੀਸਾਂ ਦਾ ਪੱਟਿਆ ਜੀ, ਬਣਿਆ ਸਾਰਾ ਪੰਜਾਬ ਹੁਣ ਸਿੰਗਰਾਂ ਦਾ!