ਧਰਤੀ ਪੇ ਭੀ ਉਤਰੋ ਕਭੀ ਮਗ਼ਰੂਰ ਖੁਦਾਓ

ਜੋਗਿੰਦਰ ਸਿੰਘ ਪਿੰ੍ਰਸੀਪਲ
ਸਾਧਾਰਨ ਜੀਵਨ Ḕਚ ਜੇ ਕਿਸੇ ਮਨੁੱਖ ਨੂੰ ਗਿਆਨ-ਵਿਗਿਆਨ, ਧਨ-ਦੌਲਤ, ਭਗਤੀ-ਸ਼ਕਤੀ, ਵਿਦਵਤਾ-ਵਿਵੇਕ, ਹੁਸਨ-ਜੋਬਨ, ਕਲਾ-ਹੁਨਰ Ḕਚ ਜਾਂ ਫਿਰ ਕਿਸੇ ਵਿਹਾਰਕ, ਸਮਾਜਕ, ਧਾਰਮਕ, ਆਰਥਕ ਜਾਂ ਸਿਆਸੀ ਖੇਤਰ Ḕਚ ਚੜ੍ਹ ਮਚ ਜਾਣ ਦਾ ਜਾਂ ਗੁੱਡੀ ਚੜ੍ਹ ਜਾਣ ਦਾ ਗੁਮਾਨ ਹੋ ਜਾਏ ਅਤੇ ਜਾਂ ਉਹ ਆਪਣੀ ਯੋਗਤਾ, ਗੁਣਵਤਾ, ਵਿਸ਼ੇਸ਼ਤਾ, ਸ੍ਰੇਸ਼ਠਤਾ ਜਾਂ ਸੰਪੂਰਨਤਾ ਕਾਰਨ ਫੁੱਲ ਜਾਏ, ਭੁਕਾਨੇ ਦੀ ਤਰ੍ਹਾਂ, ਆਫਰ ਜਾਏ ਮਾਸ਼ਕੀ ਦੀ ਮਸ਼ਕ ਦੀ ਤਰ੍ਹਾਂ, ਆਕੜ ਜਾਏ ਗੱਡੇ ਹੋਏ ਮੀਲ-ਪੱਥਰ ਦੀ ਤਰ੍ਹਾਂ, ਨਸ਼ਿਆ ਜਾਏ ਰਿੰਦ ਦੀ ਤਰ੍ਹਾਂ ਜਾਂ ਫਿਰ ਭੂਤ ਪਏ ਮਸਤ ਹਾਥੀ ਦੀ ਤਰ੍ਹਾਂ, ਤਾਂ ਅਜਿਹੀ ਅਵਸਥਾ ਦਾ ਨਸ਼ਾ ਹੀ ਕਹਾਉਂਦਾ ਏ ਅਹੰਕਾਰ।

ਆਮ ਕਰਕੇ ਦੂਜੇ ਨਸ਼ੇ ਅਸਥਾਈ।
ਮਸਤੀ ਅਤੇ ਸਰੂਰ ਥੋੜ੍ਹੇ ਸਮੇਂ ਲਈ ਪਰ ਅਹੰਕਾਰ ਦਾ ਨਸ਼ਾ ਬਹੁਤੀ ਵਾਰੀ ਸਥਾਈ। ਨਾਂ ਨਹੀਂ ਲੈਂਦਾ ਉਤਰਨ ਦਾ। ਇਸੇ ਦੀ ਖੁਮਾਰੀ Ḕਚ ਮਨੁੱਖ ਦੀਵਾਨਾ ਅਤੇ ਮਸਤਾਨਾ। ਅਹੰਕਾਰ ਦੀ ਘੋੜੀ ਨਾ ਦਬਕਦੀ, ਨਾ ਤ੍ਰਹਿੰਦੀ। ਸਗੋਂ ਖੌਰੂ ਪਾਉਂਦੀ ਅਤੇ ਧੂੜ ਮਚਾਉਂਦੀ। ਕਈ ਵਾਰੀ ਅਹੰਕਾਰ ਆਪਣਾ ਮੱਚ ਮਰ ਜਾਣ Ḕਤੇ ਵੀ, ਆਕੜ ਭੱਜ ਜਾਣ Ḕਤੇ ਵੀ, ਅਪਮਾਨਤ ਹੋ ਜਾਣ Ḕਤੇ ਵੀ, ਲੂਲ੍ਹਾ-ਲੰਗੜਾ ਹੋ ਜਾਣ Ḕਤੇ ਵੀ ਅਤੇ ਅਲਫ ਨੰਗਾ ਹੋ ਜਾਣ Ḕਤੇ ਵੀ, ਘੋਲਦਾ ਰਹਿੰਦਾ ਏ ਵਿਹੁ ਅਧਮੋਏ ਹੋਏ ਸੱਪ ਦੀ ਤਰ੍ਹਾਂ। ਬੱਸ Ḕਰੱਸੀ ਸੜ ਗਈ, ਵੱਟ ਨਹੀਂ ਗਿਆḔ ਵਾਲੀ ਗੱਲ। ਅਹੰਕਾਰ ਘੱਟ ਹੀ ਮਰਦਾ ਏ। ਇਹ ਆਖਰੀ ਦਮਾਂ Ḕਤੇ ਵੀ ਹੋਵੇ, ਫਿਰ ਵੀ ਆਫਤ ਚੁੱਕੀ ਰੱਖਦਾ ਏ। ਫਤੂਰ ਪਾਈ ਰੱਖਦਾ ਏ ਜਾਂ ਫਿਰ ਊਧਮ ਮਚਾਈ ਰੱਖਦਾ ਏ।
ਅਹੰਕਾਰ Ḕਚ ਮਨੁੱਖ ਅੰਨਾ। ਬੱਸ ḔਮੈਂḔ ਜਾਂ ḔਆਪੇḔ ਦੇ ਨਸ਼ੇ Ḕਚ ਚੂਰ। ਇਕ ਅਦਭੁੱਤ ਦੀਵਾਨਗੀ ਦਾ ਦੌਰ। ਮਨੁੱਖ ਥੁੱਕਣ ਲੱਗ ਪੈਂਦਾ ਏ ਮੋਢਿਆਂ ਉਤੋਂ ਦੀ। ਚੌੜਾ ਹੋ ਹੋ ਆਕੜਿਆ ਫਿਰਦਾ ਹੈ। ਉਸ ਦੀ ਪਾਈ ਨਹੀਂ ਜਾਂਦੀ ਟੈਂ। ਆ ਜਾਂਦਾ ਏ ਉਸ Ḕਚ ਮਰੋੜ। ਬਦਲ ਜਾਂਦੀ ਏ ਚਾਲ-ਢਾਲ, ਬੋਲ-ਚਾਲ ਅਤੇ ਰਹਿਣੀ-ਬਹਿਣੀ। ਅਹੰਕਾਰੀ ਮਨੁੱਖ ਨਾ ਕਿਸੇ ਨੂੰ ਮਿੱਥਦਾ ਏ ਅਤੇ ਨਾ ਹੀ ਕਿਸੇ ਨੂੰ ਲਿਆਉਂਦਾ ਏ ਨੱਕ ਥੱਲੇ। ਬੱਸ ਉਹ ਆਪਣੀ ਚੜ੍ਹਤ ਅਤੇ ਆਪਣੀ ਫੱਬਤ Ḕਤੇ ਲੱਟੂ। ਭੁੱਲ ਜਾਂਦਾ ਏ ਆਪਣੀ ਤੌਫੀਕ। ਰਹਿੰਦਾ ਨਹੀਂ ਆਪਣੀ ਪਾਇਆਂ ਅੰਦਰ। ਔਕਾਤ ਦੀ ਚਾਦਰ ਕਰੀ ਜਾਂਦਾ ਏ ਲੰਮੀ ਤੋਂ ਲੰਮੀ। ਇਹ ਵੀ ਭੁੱਲ ਜਾਂਦਾ ਏ, Ḕਹਮ ਆਦਮੀ ਹੈਂ ਇਕ ਦਮੀਂ।Ḕ ਚੇਤਾ ਨਹੀਂ ਰਹਿੰਦਾ ਉਸ ਨੂੰ ਆਪਣੇ ਸਰੀਰ ਦੀ ਨਾਸ਼ਮਾਨਤਾ ਦਾ। ਇਸ ਵਾਸਤਵਿਕਤਾ ਤੋਂ ਵੀ ਹੁੰਦਾ ਏ ਬੇਖਬਰ।
ਸਦਾ ਨਾ ਬੁਲਬੁਲ ਬਾਗੀਂ ਬੋਲੇ, ਸਦਾ ਨਾ ਮੌਜ ਬਹਾਰਾਂ ਨੇ। ਇਸ ਲਈ ਦੂਜਿਆਂ ਨੂੰ ਸਮਝਦਾ ਏ ਹੀਣ ਅਤੇ ਤੁੱਛ। ਦੂਜਿਆਂ ਪ੍ਰਤੀ ਵਤੀਰਾ ਰੁੱਖਾ, ਹਾਸੋਹੀਣ ਅਤੇ ਕਈ ਵਾਰੀ ਅਪਮਾਨਜਨਕ। ਅਹੰਕਾਰ ਦੀ ਮਸਤੀ Ḕਚ ਭੌਂ ਜਾਂਦੇ ਨੇ ਉਸ ਦੇ ਡੌਰ-ਭੌਰ। ਅਹੰਕਾਰ ਦਾ ਮਾਲੀ ਖੋਲੀਆ ਮਨੁੱਖ ਦੇ ਪੈਰ ਨਹੀਂ ਲੱਗਣ ਦਿੰਦਾ ਧਰਤੀ Ḕਤੇ। ਬੱਸ ਉਡਾਰੀਆਂ ਉਚੀਆਂ ਅਤੇ ਵਸੇਬਾ ਆਕਾਸ਼ Ḕਚ। ਇਸ ਵਾਸਤਵਿਕਤਾ ਵੱਲ ਵੀ ਕਰ ਛੱਡਦਾ ਏ ਕੰਡ ਕਿ ਪੰਛੀ ਭਾਵੇਂ ਆਕਾਸ਼ Ḕਚ ਜਿੰਨੀ ਮਰਜ਼ੀ ਲਾ ਲਏ ਉਚੀ ਉਡਾਰੀ ਪਰ ਦਾਣਾ ਧਰਤੀ Ḕਤੇ ਰਹਿ ਕੇ ਹੀ ਚੁੱਗਦਾ ਏ। ਅਜਿਹੇ ਮਨੁੱਖ ਨੂੰ ਭੁੱਲਿਆ ਹੁੰਦਾ ਏ ਦਾਤਾਰ ਵੀ।
ਸ਼ੇਖੀ ਅਤੇ ਅਹੰਕਾਰ Ḕਚ ਹੈ ਕੁਝ ਅੰਤਰ। ਸ਼ੇਖੀ ਦੀ ਤਾਂ ਉਹ ਗੱਲ ਹੁੰਦੀ ਏ, Ḕਥੋਥਾ ਚਨਾ ਬਾਜੇ ਘਨਾḔ ਜਾਂ Ḕਖਾਲੀ ਸੰਖ ਵਜਾਵੇ ਦੀਪਾḔ ਜਾਂ ਫਿਰ ਨਿਰੋਲ ਅੰਦਰੋਂ ਸੱਖਣਾ ਭਾਂਡਾ। ਸ਼ੇਖੀ ਖੋਰਾ ਖੱਟਿਆ ਖਾਂਦਾ ਏ ਨਿਰੀਆਂ ਤਿੜਾਂ ਅਤੇ ਫੂਕਾਂ ਦਾ। ਬਿਨਾਂ ਧਰਤ ਦੇ ਉਸਾਰਦਾ ਏ ਮਹਿਲ। ਸ਼ੇਖ ਚਿੱਲੀ ਦਾ ਪੱਗ ਵੱਟ ਭਰਾ ਪਰ ਅਹੰਕਾਰ ਦਾ ਢਾਂਚਾ ਕੁਝ ਕੁ ਤਾਂ ਜ਼ਰੂਰ ਹੁੰਦਾ ਏ ਆਧਾਰ Ḕਤੇ। ਮਨੁੱਖ ਸਾਂਭ ਨਹੀਂ ਸਕਦਾ ਆਪਣੀ ਯੋਗਤਾ, ਗੁਣਵਤਾ ਜਾਂ ਕਿਸੇ ਸਮਰੱਥਾ ਦੀ ਸਮੱਗਰੀ ਸਗੋਂ ਆਪਣੀ ਅਜਿਹੀ ਯੋਗਤਾ ਦੀ ਕਿਸੇ ਵੱਡੀ ਦੂਰਬੀਨ ਦੁਆਰਾ, ਕਈ ਗੁਣਾ ਕਰਨਾ ਚਾਹੁੰਦਾ ਏ ਪ੍ਰਦਰਸ਼ਨੀ। ਚਾਹੁੰਦਾ ਏ ਲੋਕ ਉਸ ਦੇ ਵਡੱਪਣ ਦੀ ਧਾਕ ਨੂੰ ਮੰਨਣ। ਉਸ ਪ੍ਰਤੀ ਉਚੇਰੀ ਭਾਵਨਾ ਰੱਖਣ। ਉਸ ਦੀ ਚੌਧਰ ਕਬੂਲਣ, ਉਸ ਦੀ ਸਰਦਾਰੀ ਮੰਨਣ ਅਤੇ ਉਸ ਦੀ ਪ੍ਰਸੰਸਾ ਦੀ ਰਾਗਣੀ ਗਾਉਣ। ਧੰਨਵਾਦੀ ਹੋ ਕੇ ਉਸ ਦੀ ਕ੍ਰਿਪਾ-ਦ੍ਰਿਸ਼ਟੀ ਦੇ ਪਾਤਰ ਬਣੇ ਰਹਿਣ।
ਇਹ ਵੀ ਅੰਤਰ ਦੀ ਪਰਿਭਾਸ਼ਾ ਪੂਰੇ ਤੌਰ Ḕਤੇ ਸਾਰਥਿਕ ਨਹੀਂ। ਕਈ ਮਨੁੱਖ Ḕਪਿਦਰਮ ਸੁਲਤਾਨ ਬੂਦḔ ਦੇ ਅਖਾਣ ਦੇ ਆਸ਼ਕ ਅਤੇ ਕਈ Ḕਬਿਗਾਨੀ ਦੱਮੀਂ ਸ਼ਾਹੂਕਾਰḔ ਕਹਾਵਤ ਦੇ ਉਪਾਸ਼ਕ। ਸੰਪਨ ਹੁੰਦੇ ਨੇ ਮਾਤਾ-ਪਿਤਾ ਪਰ ਨਸ਼ਾ ਚੜ੍ਹਿਆ ਹੁੰਦਾ ਏ ਸੰਤਾਨ ਨੂੰ। ਅਜਿਹਾ ਵੀ ਵੇਖਣ Ḕਚ ਆਉਂਦਾ ਏ ਕਿ ਮਾਪੇ ਕਿਸੇ ਪੱਖੋਂ ਸਮਰੱਥ ਹੁੰਦੇ ਹੋਏ ਵੀ ਨਿਮਾਣੇ ਅਤੇ ਨਿਮਰ, ਪਰ ਉਨ੍ਹਾਂ ਦੀ ਸੰਤਾਨ ਮਛੰਦਰ, ਚੌੜ-ਚਾਨਣ ਅਤੇ ਤੇੜੂ ਅਹੰਕਾਰ ਦੇ ਨਸ਼ੇ Ḕਚ ਇਸ ਤਰ੍ਹਾਂ ਹੋ ਜਾਂਦੇ ਹਨ ਚੂਰ ਜਿਵੇਂ ਉਨ੍ਹਾਂ ਨੂੰ ਲੱਗੇ ਹੋਣ ਸੁਰਖਾਬ ਦੇ ਪਰ। ਸੋਚਣ ਵਾਲੀ ਤਾਂ ਇਹ ਗੱਲ ਹੈ ਕਿ ਮਨੁੱਖ Ḕਚ ਅਹੰਕਾਰ ਕਿਵੇਂ ਅਤੇ ਕਿਉਂ ਪੈਦਾ ਹੁੰਦਾ ਏ?
ਮਨੁੱਖ Ḕਚ ਕੁਝ ਪ੍ਰਵਿਰਤੀਆਂ ਜਨਮਜਾਤ। ਇਨ੍ਹਾਂ Ḕਚੋਂ ਕੁਝ ਪ੍ਰਵਿਰਤੀਆਂ ਬੜੀਆਂ ਨਿਤਾਣੀਆਂ, ਨਿਮਾਣੀਆਂ, ਨਿਰਬਲ, ਕਮਜ਼ੋਰ ਅਤੇ ਸਾਊ। ਜੜ੍ਹ ਪੱਖੋਂ ਇਹ ਕਮਜ਼ੋਰ ਵਿਚਾਰੀਆਂ ਪਈਆਂ ਰਹਿੰਦੀਆਂ ਨੇ ਸਿਰ ਸੁੱਟ ਕੇ। ਮਨੁੱਖ ਨੂੰ ਨਾ ਤਾਉਂਦੀਆਂ ਅਤੇ ਨਾ ਹੀ ਸਤਾਉਂਦੀਆਂ। ਸੁਭਾਅ ਪੱਖੋਂ ਵੀ ਇਨ੍ਹਾਂ ਦੀ ਬਿਰਤੀ ਆਗਿਆਕਾਰੀ। ਸੁਖਾਵੇਂ ਵਾਤਾਵਰਣ Ḕਚ ਵੀ ਨਾ ਬਹੁਤੀਆਂ ਨਿਸਰਦੀਆਂ ਅਤੇ ਨਾ ਬਹੁਤਾ ਪਲਰਦੀਆਂ। ਮਨੁੱਖ ਪੁਚਕਾਰ ਕੇ ਕੱਸੀ ਰੱਖਦਾ ਏ ਇਨ੍ਹਾਂ ਦੀਆਂ ਤਣਾਵਾਂ ਅਤੇ ਇਨ੍ਹਾਂ ਨੂੰ ਹੋਣ ਨਹੀਂ ਦਿੰਦਾ ਬੇਕਾਬੂ। ਇਹ ਆਪ ਵੀ ਸਹਿਜ ਅਵਸਥਾ Ḕਚ ਰਹਿ ਕੇ ਰਾਜੀ।
ਪਰ ਕੁਝ ਪ੍ਰਵਿਰਤੀਆਂ ਸੁਭਾਅ ਪੱਖੋਂ ਵਧੇਰੇ ਹੀ ਤੇਜ-ਤਰਾਰ, ਭਾਵੁਕ, ਅੱਥਰੀਆਂ ਅਤੇ ਸਾਹਸੀ। ਇਨ੍ਹਾਂ Ḕਚ ਅਗਨੀ ਪਰਚੰਡ ਵਧੇਰੇ। ਇਨ੍ਹਾਂ ਦੀ ਤਾਸੀਰ ਕ੍ਰਾਂਤੀਕਾਰੀ ਅਤੇ ਰੁੱਖ ਬਾਗਿਆਨਾ। ਜੜ੍ਹ ਪੱਖੋਂ ਦ੍ਰਿੜ੍ਹ। ਡੋਲਦੀਆਂ ਨਹੀਂ ਅਸੁਖਾਵੇਂ ਝੋਲਿਆਂ Ḕਚ ਵੀ। ਜਾਂ ਤਾਂ ਇਨ੍ਹਾਂ ਨੂੰ ਕੋਈ ਸਿਆਣਾ ਮਾਂਦਰੀ ਕੀਲ ਸਕਦਾ ਏ ਜਾਂ ਫਿਰ ਕੋਈ ਸੁਚੱਜਾ ਸ਼ਾਹਸਵਾਰ ਇਨ੍ਹਾਂ ਨੂੰ ਪਾ ਸਕਦਾ ਏ ਜ਼ਬਤ ਦੀ ਲਗਾਮ। ਅਜਿਹੀਆਂ ਪ੍ਰਵਿਰਤੀਆਂ ਕੁਝ ਸਮੇਂ ਲਈ ਝੁਕ ਜ਼ਰੂਰ ਜਾਂਦੀਆਂ ਹਨ ਪਰ ਇਹ ਹਿੱਲਦੀਆਂ ਨਹੀਂ ਜੜ੍ਹੋਂ। ਮਨ ਭਾਉਂਦੇ ਵਾਤਾਵਰਣ Ḕਚ ਇਹ ਉਛਲਦੀਆਂ, ਟੱਪਦੀਆਂ, ਕੁਦਾੜੇ ਮਾਰਦੀਆਂ ਅਤੇ ਭੜਥੂ ਪਾਉਂਦੀਆਂ। ਜ਼ਬਤ ਦੀਆਂ ਲਗਾਮਾਂ ਤੋੜ ਕੇ ਬਣ ਜਾਂਦੀਆਂ ਨੇ ਆਪ-ਹੁਦਰੀਆਂ ਅਤੇ ਬੇਮੁਹਾਰੀਆਂ। ਫਿਰ ਸਾਧਾਰਨ ਮਨੁੱਖ ਦੀ ਨਹੀਂ ਚਲਦੀ ਇਨ੍ਹਾਂ ਅੱਗੇ ਪੇਸ਼। ਫਿਰ ਇਨ੍ਹਾਂ ਦਾ ਵਹਾਓ ਤੀਬਰ ਅਤੇ ਇਨ੍ਹਾਂ ਦਾ ਰੂਪ ਨਿਰੋਲ ਤੂਫਾਨੀ ਵਲਵਲਾ। ਬੱਸ ਮਨੁੱਖ ਨਿਵਾ ਦਿੰਦਾ ਏ ਗੋਡੇ ਅਤੇ ਸੁੱਟ ਦਿੰਦਾ ਏ ਹਥਿਆਰ। ਪਿਆਰ, ਕਰੁਣਾ, ਘ੍ਰਿਣਾ, ਕਰੋਧ, ਈਰਖਾ-ਦਵੇਸ਼, ਹਮਦਰਦੀ ਜਿਹੀਆਂ ਪ੍ਰਵਿਰਤੀਆਂ, ਮਨ ਭਾਉਂਦੇ ਵਾਤਾਵਰਣ Ḕਚ ਵਿਖਾਉਂਦੀਆਂ ਹੀ ਰਹਿੰਦੀਆਂ ਨੇ ਆਪਣੇ ਚਮਤਕਾਰ। ਸੁਭਾਅ ਪੱਖੋਂ ਮੇਲ ਖਾਂਦੀਆਂ ਪ੍ਰਵਿਰਤੀਆਂ ਦੀ ਗੁੱਟ ਬੰਦੀ ਸ਼ਕਤੀਸ਼ਾਲੀ।
ਜੇ ਈਰਖਾ-ਦਵੇਸ਼, ਘ੍ਰਿਣਾ ਅਤੇ ਕਰੋਧ ਜਿਹੀਆਂ ਪ੍ਰਵਿਰਤੀਆਂ ਆਪਣਾ ਤਾਲ-ਮੇਲ ਬਣਾ ਕੇ ਹੋ ਜਾਣ ਇਕਮੁੱਠ, ਫਿਰ ਸਮਝੋ ਮਨੁੱਖੀ ਵਿਚਾਰਾਂ ਨੂੰ ਲੱਗ ਗਏ ਲਾਂਬੂ ਅਤੇ ਸਾੜ-ਫੂਕ ਦੀ ਕਿਰਿਆ ਸ਼ੁਰੂ। ਫਿਰ ਸਿੱਟੇ ਭਿਆਨਕ। ਕਰੋਧ ਆਪਣੇ Ḕਚ ਅਗਨੀ ਤੱਤ ਵਧੇਰੇ ਹੋਣ ਕਾਰਨ ਅਜਿਹੀਆਂ ਪ੍ਰਵਿਰਤੀਆਂ ਨੂੰ ਉਤੇਜਿਤ ਕਰਦਾ ਏ, ਉਕਸਾਉਂਦਾ ਏ, ਭੜਕਾਉਂਦਾ ਏ ਅਤੇ ਭੂਤਾਉਂਦਾ ਏ। ਇਸੇ ਤਰ੍ਹਾਂ ਜੇ ਪਿਆਰ ਜਿਹੀ ਪ੍ਰਵਿਰਤੀ ਨੂੰ, ਹੱਲਾਸ਼ੇਰੀ ਮਿਲ ਜਾਏ ਹਮਦਰਦੀ, ਦਇਆ ਅਤੇ ਸਾਹਸ ਜਿਹੀਆਂ ਪ੍ਰਵਿਰਤੀਆਂ ਵਲੋਂ, ਫਿਰ ਪਿਆਰ ਦੀ ਤੀਬਰਤਾ ਰੂਪ ਧਾਰਨ ਕਰ ਲੈਂਦੀ ਏ ਇਕ ਅਰੁੱਕ ਵੇਗ ਦਾ, ਜਿਸ ਦਾ ਠੱਲ੍ਹਣਾ ਅਸੰਭਵ।
ਪੈਸੇ ਦਾ ਲੈਣ-ਦੇਣ ਕਰਨ ਵਾਲੇ ਦਾ ਪੈਸੇ ਲਈ, ਪੂਜਾ-ਪਾਠ ਕਰਨ ਵਾਲੇ ਦਾ ਭਗਤੀ ਲਈ, ਵਿਦਿਆ ਦੇ ਖੇਤਰ Ḕਚ ਰਹਿਣ ਵਾਲੇ ਦਾ ਵਿਦਿਆ ਲਈ ਅਤੇ ਸਰੀਰਕ ਬਲ ਦਾ ਕੰਮ ਕਰਨ ਵਾਲੇ ਦਾ ਸਰੀਰਕ ਬਲ ਲਈ ਸਾਂਝ, ਲਗਾਉ ਅਤੇ ਪਿਆਰ ਹੋ ਜਾਣਾ ਸੁਭਾਵਿਕ ਏ। ਜਿਸ ਕੰਮ Ḕਚ ਕੋਈ ਮਨੁੱਖ ਰੁੱਝਿਆ ਰਹਿੰਦਾ ਏ, ਉਹ ਕੰਮ ਮਨੁੱਖ Ḕਚ, ਉਸ ਕੰਮ ਲਈ ਆਕਰਸ਼ਨ, ਖਿੱਚ ਅਤੇ ਰੁਚੀ ਪੈਦਾ ਕਰਦਾ ਹੈ, ਦ੍ਰਿਸ਼ਟੀ ਵਿਸ਼ਾਲ ਕਰਕੇ ਉਸ ਕੰਮ ਲਈ ਗਿਆਨ ਅਤੇ ਤਜਰਬਾ ਵਧਾਉਂਦਾ ਏ, ਤੜਪ ਪੈਦਾ ਕਰਦਾ ਏ ਅਤੇ ਪਰਪੱਕਤਾ ਬਖਸ਼ਦਾ ਏ। ਗੋਦੀ Ḕਚ ਬਾਲ ਹੁੰਦੇ ਹੋਏ ਵੀ ਜੇ ਮਾਂ ਉਸ ਨਾਲ ਸਨੇਹ ਨਹੀਂ ਕਰੇਗੀ ਤਾਂ ਕਦੋਂ ਕਰੇਗੀ? ਨਿਸਚੇ ਹੀ ਗੋਦੀ ਦੇ ਬਾਲ ਨਾਲ ਸਨੇਹ ਵੱਡੇ ਪੁੱਤਰਾਂ ਨਾਲੋਂ ਵਧੇਰੇ।
ਭਲਾ ਚੋਰ ਨੇ ਚਾਨਣੀ ਰਾਤ ਤੋਂ ਕੀ ਲੈਣਾ? ਉਸ ਨੂੰ ਤਾਂ ਰਾਸ ਹੈ ਕਾਲੀ ਬੋਲੀ ਰਾਤ। ਕਿਸੇ ਵੀ ਕੰਮ ਦੀ ਉਪਯੋਗਤਾ ਮਨੁੱਖੀ ਦ੍ਰਿਸ਼ਟੀ ਅਤੇ ਰੁਚੀ Ḕਤੇ ਆਧਾਰਤ। ਇਸ ਲਈ ਪੈਸੇ ਦਾ ਲੈਣ-ਦੇਣ ਕਰਨ ਵਾਲੇ ਦਾ, ਪੈਸੇ ਦੀ ਦੇਖ-ਭਾਲ ਕਰਨ ਵਾਲੇ ਦਾ, ਪੈਸੇ Ḕਚ ਹਰ ਵੇਲੇ ਖੇਡਣ ਵਾਲੇ ਦਾ, ਧਨ-ਦੌਲਤ ਲਈ ਮੋਹ ਅਤੇ ਮਹੱਤਵ ਵਧ ਜਾਣਾ ਸੁਭਾਵਿਕ ਏ। ਇਸ ਤਰ੍ਹਾਂ ਭਗਤ ਦਾ ਭਗਤੀ ਲਈ, ਸ਼ਕਤੀ ਵਾਲੇ ਦਾ ਸ਼ਕਤੀ ਲਈ, ਗਿਆਨੀ ਦਾ ਗਿਆਨ ਲਈ, ਕਾਮੀ ਦਾ ਕਾਮ ਲਈ, ਲੋਭੀ ਦਾ ਲੋਭ ਲਈ ਅਤੇ ਸਵਾਰਥੀ ਦਾ ਸਵਾਰਥ ਲਈ ਮੋਹ ਵਧ ਜਾਣਾ ਕੋਈ ਅਨਹੋਣੀ ਗੱਲ ਨਹੀਂ।
ਪ੍ਰਵਿਰਤੀ ਆਪਣੀ ਇੱਛਾ ਦੀ ਪੂਰਤੀ ਲਈ ਮਨੁੱਖ ਨੂੰ ਲਿਆਉਂਦੀ ਏ ਹਰਕਤ Ḕਚ। ਧਨ-ਸੰਪੱਤੀ, ਮਨੁੱਖੀ ਜੀਵਨ Ḕਚ Ḕਹਰ ਮਿਸਾਲੇ ਪਿਪਲਾ ਮੂਲḔ ਦੀ ਤਰ੍ਹਾਂ। ਮਨੁੱਖ ਆਪਣੇ ਚੁਫੇਰੇ ਵੇਖਦਾ ਏ ਇਸ ਦੇ ਮਹੱਤਵ ਦਾ ਕਮਾਲ। ਹਰ ਖੇਤਰ Ḕਚ ਇਸ ਦੀਆਂ ਮੱਲਾਂ ਬੇਜੋੜ। ਇਹ ਹਰ ਮਰਜ਼ ਦੀ ਦਵਾ ਅਤੇ ਹਰ ਸਮੱਸਿਆ ਦਾ ਸਮਾਧਾਨ ਇਸ ਦੇ ਪਾਸ। ਇਹ ਹਰ ਤਾਲੇ ਦੀ ਚਾਬੀ ਅਤੇ ਹਰ ਗੁੱਥੀ ਸੁਲਝਾਉਂਦੀ। ਹਰ ਦਰ, ਹਰ ਘਰ, ਹਰ ਵਰਗ ਅਤੇ ਹਰ ਸਮਾਜ ਇਸ ਦੇ ਉਪਕਾਰਾਂ ਦਾ ਰਿਣੀ। ਇਹ ਹਰ ਕੁਕਰਮ, ਕੱਜਦੀ, ਪਾਪ ਢੱਕਦੀ, ਵਿਗੜੀ ਬਣਾਉਂਦੀ, ਹਰ ਤਰ੍ਹਾਂ ਦੀ ਰਣਨੀਤੀ ਚਲਾਉਂਦੀ, ਭਾਈਚਾਰੇ Ḕਚ ਚੌਧਰ ਬਣਾਉਂਦੀ ਅਤੇ ਵਜਾਉਂਦੀ ਏ, ਆਪਣੀ ਫਤਹਿ ਦੇ ਡੰਕੇ। ਇਹ ਅੱਜ ਪੀਰਾਂ ਦੀ ਪੀਰ, ਇਸ ਲਈ ਹਰ ਕੋਈ ਇਸ ਦਾ ਮੁਰੀਦ। ਇਸ ਦੀ ਚਮਕ-ਦਮਕ ਵੇਖ ਕੇ ਹਰ ਇਕ ਦੀਆਂ ਅੱਖੀਆਂ ਜਾਂਦੀਆਂ ਨੇ ਚੁੰਧਿਆ ਅਤੇ ਉਹ ਇਸ ਦੇ ਕਰਿਸ਼ਮੇ ਤੋਂ ਇੰਨਾ ਹੁੰਦਾ ਏ ਪ੍ਰਭਾਵਿਤ ਕਿ ਇਸ ਨੂੰ ਤੋਲਣ ਲੱਗ ਪੈਂਦਾ ਏ ਫੁੱਲਾਂ ਦੇ ਨਾਲ।
ਹੁਸਨ ਦਾ ਵੀ ਏ ਆਪਣਾ ਜਲਵਾ ਅਤੇ ਜਲਾਲ। ਕੌਣ ਝੱਲੇ ਇਸ ਦੀ ਤਾਬ? ਕਾਤਿਲ ਅਦਾ ਨਿਰੀ ਮਿੱਠੀ ਛੁਰੀ। ਨਾਜ਼ਕ ਕਲਾਈ ਦੀ ਪਕੜ ਇਕ ਮਜ਼ਬੂਤ ਜ਼ੰਜੀਰ ਦੀ ਜਕੜ। ਪੇਚਦਾਰ ਜ਼ੁਲਫ ਵਲ ਖਾਂਦੀ ਨਾਗਿਨ ਸਮਝੋ। ਮ੍ਰਿਗ ਨੈਣੀ ਦਾ ਬਾਣ ਲਜਿਆ ਦਿੰਦਾ ਏ ਵੱਡੇ ਤੋਂ ਵੱਡੇ ਧਨੁਸ਼ਧਾਰੀ ਨੂੰ। ਮੋਰਨੀ ਜਿਹੀ ਤੋਰ ਵੇਖ ਕੇ ਹਰ ਇਕ ਦੀ ਹਿੱਕ Ḕਤੇ ਸੱਪ ਲੇਟਦਾ। ਲੋਹੜੇ ਦਾ ਹੁਸਨ ਅੱਗ ਲਾਉਂਦਾ ਪੱਤਣਾਂ ਨੂੰ। ਲਾਂਬੂ ਲਾਉਂਦਾ ਇਸ਼ਕੀ ਪ੍ਰਵਾਨਿਆਂ ਦੇ ਦਿਲਾਂ ਨੂੰ। ਸਮਝੋ ਜਗਾਉਂਦਾ ਸੁੱਤੀ ਹੋਈ ਕਲਾ। ਹੁਸਨ ਦੀ ਮਲਕਾ ਵਿਚਾਰੀ ਆਪ ਇਸ ਦੀ ਉਤੇਜਨਾ ਤੋਂ ਬੇਜ਼ਾਰ। ਇਹ ਆਪਣੀ ਝਲਕ ਦੇਣ ਲਈ ਬੇਤਾਬ ਅਤੇ ਬੇਜ਼ਾਬਤਾ। ਇਹ ਅਨੂਠਾ ਅਤੇ ਮਨਮੋਹਕ ਤੋਹਫਾ ਬਸ ਕੁਦਰਤ ਦੀ ਦੇਣ। ਜੇ ਕੁਦਰਤ ਪੱਖ ਪੂਰੇ ਫਿਰ ਬੰਦਾ ਕਿਉਂ ਝੂਰੇ। ਵੇਖਣ ਵਾਲਿਆਂ ਦੀ ਨਜ਼ਰ ਅਜਿਹੇ ਹੁਸਨ ਦੀ ਦਾਦ ਲਈ ਉਤਾਵਲੀ। ਮਰਮਰੀ ਜਿਸਮ ਵੀ ਅਜੂਬਾ ਹੀ ਸਮਝੋ। ਬੱਸ ਹੁਸਨ ਦਾ ਸਰੂਰ ਹੀ ਪੈਦਾ ਕਰਦਾ ਏ ਅਹੰਕਾਰ ਦਾ ਫਤੂਰ। ਹੁਸਨ ਕੀ ਕਰੇ?
ਜਵਾਨੀ ਮਸਤਾਨੀ ਅਤੇ ਅਲਬੇਲੀ। ਇਹ ਚੰਚਲ, ਬੇਲਗਾਮ ਅਤੇ ਅੱਥਰੀ। ਇਸ Ḕਚ ਉਮੰਗਾਂ ਦਾ ਉਛਾਲ ਏ ਅਤੇ ਵਲਵਲਿਆਂ ਦਾ ਉਬਾਲ ਏ। ਇਸ Ḕਚ ਸੱਧਰਾਂ ਦਾ ਮਚਲਣ ਏ ਅਤੇ ਕਾਮਨਾਵਾਂ ਦੀ ਹੱਲਚਲ ਏ। ਗਿੱਧੇ ਅਤੇ ਭੰਗੜੇ ਹਨ ਇਸ ਦਾ ਸ਼ਿੰਗਾਰ। ਇਹ ਵਾਸ਼ਨਾਈ ਲਾਂਬੂ ਦੇ ਸੇਕ ਨਾਲ ਤੱਪਦੀ। ਇਸ ਦਾ ਹਰ ਅੰਗ ਥਰਕਦਾ ਅਤੇ ਫਰਕਦਾ। ਇਸ ਨੂੰ ਜੱਫੀ Ḕਚ ਲੈਣ ਲਈ ਹਰ ਇਕ ਦਾ ਕਲਾਵਾ ਮੋਕਲਾ। ਇਸ ਦੇ ਨੈਣ ਨਿਰੇ ਮਸਤੀ ਭਰੇ ਪਿਆਲੇ। ਸ਼ੀਂਹ ਦੀ ਤਰ੍ਹਾਂ ਗੱਜਦੀ ਅਤੇ ਬੁੱਕਦੀ। ਸੁਭਾਅ ਪੱਖੋਂ, ਬਲ ਹੁੰਦਾ ਏ ਅੰਨਾ। ਇਸ ਨਾਲ ਇਸ ਦੀ ਸੁਰ ਰਲਦੀ ਅਤੇ ਆੜੀ ਪੱਕੀ। ਜੇ ਕਦੇ ਹੁਸਨ ਵੀ ਲਾ ਦੇ ਇਸ ਨੂੰ ਚੁਆਤੀ, ਫਿਰ ਸ਼ਾਂਤ ਸਾਗਰਾਂ Ḕਚੋਂ ਵੀ ਫੁੱਟਣ ਲੱਗ ਪੈਂਦੇ ਨੇ ਜਵਾਲਾਮੁਖੀ। ਬਲ ਅਤੇ ਹੁਸਨ ਆਪੋ-ਆਪਣੇ ਨਸ਼ੇ ਦੀ ਪੁੱਠ ਚਾੜ੍ਹ ਕੇ, ਪਹਿਲਾਂ ਹੀ ਨਸ਼ੇ Ḕਚ ਚੂਰ ਜਵਾਨੀ ਨੂੰ, ਲੈ ਆਉਂਦੇ ਹਨ ਇਕ ਅਦਭੁੱਤ ਪ੍ਰਕਾਰ ਦੀ ਘੂਕੀ Ḕਚ। ਇਹ ਘੂਕੀ ਜੇ ਅਹੰਕਾਰ ਦੀ। ਅਜਿਹਾ ਨਸ਼ਾ ਉਤਾਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ।
ਚੋਰ ਲਈ ਚੋਰੀ ਇਕ ਸੁਭਾਵਿਕ ਕਿਰਿਆ ਏ। ਉਸ ਨੇ ਤਾਂ ਘਰ ਅੰਦਰ ਘੁਸ ਕੇ ਮਾਲ-ਮੱਤਾ ਸਾਂਭਣਾ ਹੋਇਆ। ਬੂਹੇ-ਬਾਰੀਆਂ ਰਾਹੀਂ ਆਵੇ ਜਾਂ ਬੰਨੇ-ਬਨੇਰੇ ਟੱਪ ਕੇ ਆਵੇ। ਚੌਕਸ ਤਾਂ ਘਰ ਦੇ ਮਾਲਕ ਨੂੰ ਰਹਿਣਾ ਪੈਂਦਾ ਏ। ਜੇ ਚੋਰ ਆਉਣ Ḕਤੇ ਘਰ ਦਾ ਮਾਲਕ ਜਾਗ ਪਵੇ, ਚੋਰ ਬਾਰੇ ਸੁਚੇਤ ਹੋ ਜਾਵੇ, ਕੀ ਫਿਰ ਵੀ ਉਹ ਘੇਸ ਵੱਟੀ ਰੱਖੇਗਾ, ਤਮਾਸ਼ਬੀਨ ਬਣਿਆ ਰਹੇਗਾ, ਅੱਖਾਂ ਮੀਟੀ ਰੱਖੇਗਾ ਅਤੇ ਰੌਲਾ ਨਹੀਂ ਪਾਏਗਾ? ਜੇ ਚੋਰ ਉਸ ਦੇ ਸਾਹਮਣੇ ਉਸ ਦੀ ਧਨ-ਸੰਪੱਤੀ ਲੁੱਟੀ ਜਾਵੇ, ਇਕੱਠੀ ਕਰੀ ਜਾਵੇ, ਪੰਡ ਬੰਨ੍ਹ ਕੇ ਸਿਰ Ḕਤੇ ਧਰ ਲਵੇ ਅਤੇ ਰਫੂ-ਚੱਕਰ ਹੋਣ ਲੱਗੇ, ਕੀ ਫਿਰ ਵੀ ਉਹ ਮਿੱਟੀ ਦਾ ਬਾਵਾ ਬਣ ਕੇ, ਹੱਥਾਂ Ḕਤੇ ਹੱਥ ਧਰ ਕੇ, ਆਪਣਾ ਝੁੱਗਾ ਚੌੜ ਹੁੰਦਾ ਵੇਖੀ ਜਾਏਗਾ? ਫਿੱਟਕਾਰ ਏ ਅਜਿਹੇ ਮਾਲਕ Ḕਤੇ, ਜੋ ਆਪਣੀ ਧਨ-ਸੰਪੱਤੀ ਬਚਾਉਣ ਲਈ ਕੋਈ ਉਪਰਾਲਾ ਨਹੀਂ ਕਰਦਾ। ਇਹ ਤਾਂ ਕਾਇਰਤਾ ਦੀ ਮੌਤ ਮਰਨ ਦੇ ਸਮਾਨ ਏ।
ਚੋਰ ਦੀ ਤਰ੍ਹਾਂ ਅਹੰਕਾਰ ਦੀ ਫੇਰੀ ਵੀ ਸੁਭਾਵਿਕ। ਮਨੁੱਖ ਦੇ ਆਦਰਸ਼ਕ ਗੁਣਾਂ ਦੀ ਲੁੱਟਮਾਰ ਕਰਕੇ, ਨੈਤਿਕ ਪੱਖੋਂ ਹੂੰਝਾ ਫੇਰ ਜਾਣਾ ਉਸ ਦਾ ਸਭ ਤੋਂ ਵੱਡਾ ਫਰਜ਼। ਅਹੰਕਾਰ ਹਰ ਪਲ ਮਨੁੱਖ ਦੇ ਮਨ Ḕਚ ਘੁਸਣ ਦੇ ਮੌਕੇ ਦੀ ਤਲਾਸ਼ Ḕਚ। ਇਹ ਜਾਨ ਦੀ ਬਾਜ਼ੀ ਲਾ ਕੇ ਵੀ, ਮਨੁੱਖ ਦੇ ਮਨ ਰੂਪੀ ਬੰਨੇ-ਬਨੇਰੇ ਭੰਨ ਤੋੜ ਕੇ ਵੀ, ਘੁਸ ਆਉਂਦਾ ਏ ਮਨੁੱਖੀ ਮਨ-ਮੰਦਰ Ḕਚ। ਇਹ ਚੋਰ ਏ ਬੜਾ ਨਿਧੜਕ ਅਤੇ ਨਿਡਰ। ਇਸ ਨੂੰ ਡਾਕੂ ਹੀ ਸਮਝੋ। ਇਹ ਤਾਂ ਸਗੋਂ ਪੈਰ ਪਸਾਰ ਕੇ ਲਾਉਣਾ ਚਾਹੁੰਦਾ ਏ ਪੱਕੇ ਡੇਰੇ। ਪਾਉਣਾ ਚਾਹੁੰਦਾ ਏ ਪੱਕੀ ਛਾਉਣੀ। ਇਹ ਤਾਂ ਸਗੋਂ ਲੁੱਟਣਾ ਚਾਹੁੰਦਾ ਏ ਮਨੁੱਖ ਦੀ ਨਿੱਤ ਨਵੀਂ ਪੂੰਜੀ। ਮਨੁੱਖ ਦੇ ਦਿਲ ਅਤੇ ਦਿਮਾਗ Ḕਤੇ ਜਾਦੂ ਜਿਹਾ ਪ੍ਰਭਾਵ ਪਾ ਕੇ, ਪਾਉਣਾ ਚਾਹੁੰਦਾ ਏ ਉਸ Ḕਤੇ ਡੋਰੇ।
ਪਰ ਮਨੁੱਖ ਏ ਸਰਬ-ਸ੍ਰੇਸ਼ਠ ਪ੍ਰਾਣੀ। ਇਸ ਪਾਸ ਦਿਮਾਗ ਜਿਹਾ ਏ ਵਧੀਆ ਉਪਕਰਨ। ਜੋ ਸੰਸਾਰ ਦਾ ਸਭ ਤੋਂ ਵੱਡਾ ਜੱਜ। ਭਲਾ-ਬੁਰਾ ਜਾਣਨ Ḕਚ ਨਿਪੁੰਨ ਵੀ ਅਤੇ ਸਮਰੱਥ ਵੀ। ਇਸ ਨੂੰ ਪਤਾ ਲੱਗ ਜਾਂਦਾ ਏ ਲੁਟੇਰੇ ਦੇ ਘੁਸਣ ਦਾ। ਗਿਆਨ ਹੋ ਜਾਂਦਾ ਏ ਉਸ ਦੇ ਉਦੇਸ਼ ਦਾ ਵੀ। ਭਲੀ-ਭਾਂਤੀ ਜਾਣ ਜਾਂਦਾ ਏ ਕਿ ਇਹ ਮੇਰੀ ਦੀਨ, ਧਰਮ, ਈਮਾਨ ਅਤੇ ਨਿਮਰਤਾ ਜਿਹੀ ਅਨਮੋਲ ਪੂੰਜੀ ਨੂੰ ਲੈ ਜਾਏਗਾ। ਲੁੱਟ ਕੇ ਅਤੇ ਨੈਤਿਕਤਾ ਪੱਖੋਂ ਮੈਨੂੰ ਕਰ ਦਏਗਾ ਕੰਗਾਲ। ਜੇ ਫਿਰ ਵੀ ਮਨੁੱਖ ਉਸ ਨੂੰ ਕੱਢਣ ਦਾ ਨਾ ਕਰੇ ਯਤਨ ਅਤੇ ਅੱਖੀਂ ਵੇਖ ਕੇ ਮਹੁਰਾ ਖਾਂਦਾ ਜਾਏ ਤਾਂ ਅਜਿਹੇ ਮਨੁੱਖ ਨਾਲੋਂ ਨਾ ਕੋਈ ਹੋਰ ਵੱਡਾ ਕਾਇਰ ਅਤੇ ਨਾ ਹੀ ਕੋਈ ਹੋਰ ਵੱਡਾ ਬਦਬਖਤ। ਘਰ ਦੇ ਮਾਲਕ ਨੂੰ ਚਾਹੀਦਾ ਏ ਕਿ ਉਹ ਬਣੇ ਸਿਆਣਾ, ਸਾਹਸ ਤੋਂ ਲਵੇ ਕੰਮ ਅਤੇ ਵਿਖਾਏ ਦਲੇਰੀ ਅਤੇ ਨਿਡਰਤਾ। ਇਸ ਤੋਂ ਪਹਿਲਾਂ ਕਿ ਅਹੰਕਾਰ ਜਿਹਾ ਲੁਟੇਰਾ, ਕਰੇ ਕੋਈ ਫਤੂਰ ਪੈਦਾ, ਉਸ ਨੂੰ ਚਾਹੀਦਾ ਏ ਕਿ ਉਹ ਉਸ ਨੂੰ ਚੰਗੇ ਹੱਥ ਵਿਖਾਏ।
ਅਜਿਹਾ ਸਾਹਸੀ ਕਦਮ ਚੁੱਕਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸਗੋਂ ਭੂਏ ਹੋਏ ਸ਼ੇਰ ਦੀ ਮੁੱਛ ਨੂੰ ਹੱਥ ਪਾਉਣ ਜਿਹਾ। ਕਿਉਂਕਿ ਅਹੰਕਾਰ ਨਿਰਾ ਅਫਲਾਤੂਨ। ਨਿਰੋਲ ਸ਼ੈਤਾਨੀ ਫਿਤਰਤ। ਮੱਕਾਰ ਅਤੇ ਅੱਯਾਰ ਪੁੱਜ ਕੇ। ਪੱਤੇਬਾਜ਼ ਅਤੇ ਫਿਤਨਾਗਰੀ Ḕਚ ਬੇਜੋੜ। ਮਨੁੱਖ ਦੀ ਬੁੱਧੀ ਭ੍ਰਿਸ਼ਟ ਕਰਨੀ ਇਸ ਦਾ ਸਭ ਤੋਂ ਵੱਡਾ ਸੰਕਲਪ। ਅਹੰਕਾਰ ਦਾ ਦੂਜਾ ਨਾਂ, ਮਨੁੱਖ ਦੀ ਕਮਅਕਲੀ ਜਾਂ ਮੂਰਖਤਾ ਦਾ ਭੂਤ ਕੇ ਪਵਾੜਾ ਪਾਉਣਾ ਏ। ਅਹੰਕਾਰ ਆਪਣੇ ਅਸਤਰ ਸ਼ਸਤਰ ਵਰਤ ਕੇ, ਮਨੁੱਖ ਨੂੰ ਵਿਖਾਉਂਦਾ ਏ ਉਚੀਆਂ ਪ੍ਰਾਪਤੀਆਂ ਦੇ ਆਦਰਸ਼।
ਬਾਣੀ ਦਾ ਫਰਮਾਨ ਏ, Ḕਹਉਮੈ ਦੀਰਘ ਰੋਗ ਹੈḔ। ਸੱਚਮੁੱਚ ਇਹ ਰੋਗ ਖਤਰਨਾਕ, ਅਵੱਲਾ ਅਤੇ ਲਾਇਲਾਜ। ਇਸ ਤੋਂ ਪੀੜਤ ਰੋਗੀ ਅਨੁਭਵ ਤਾਂ ਕਰਦਾ ਏ ਸੁਖਾਵਾਂ ਨਸ਼ਾ ਪਰ ਉਹ ਇਸ ਦੇ ਅੰਜਾਮ ਤੋਂ ਬੇਖਬਰ। ਇਸ ਤੋਂ ਪਿੱਛਾ ਛੁਡਾਉਣਾ ਅਲੂਣੀ ਸਿੱਲ ਚੱਟਣ ਦੇ ਸਮਾਨ। ਚੰਗੀ ਗੱਲ ਏ ਜੇ ਮਨੁੱਖ ਇਸ ਤੋਂ ਬਚਣ ਲਈ, ਇਸ ਦੇ ਲੱਛਣ ਵੇਖ ਕੇ ਹੀ ਰਹਿਣੀ-ਬਹਿਣੀ Ḕਚ ਹੋ ਜਾਏ ਸੁਚੇਤ।
ਵੇਖੋ ਬਾਣੀ Ḕਚ ਕਿਵੇਂ ਕੀਤੀ ਗਈ ਏ ਅਹੰਕਾਰ ਦੀ ਨਿਖੇਧੀ।
ਜੋ ਜਾਨੇ ਮੈਂ ਜੋਬਨ ਵੰਤ॥
ਸੋ ਹੋਵਤ ਬਿਸ਼ਟਾ ਕਾ ਜੰਤ॥
ਧਨ ਭੂਮਿ ਕਾ ਜੋ ਕਰੇ ਗੁਮਾਨੁ॥
ਸੋ ਮੂਰਖ ਅੰਧਾ ਅਗਿਆਨ॥
(ਸੁਖਮਨੀ ਸਾਹਿਬ)