ਹਾਕਮ ਦੇਣ ਆਊ ਘਰੇ ਬੈਠਿਆਂ ਨੂੰ, ਬਣੋ ਨੌਕਰੀ ਲੈਣ ਦੇ ḔਯੋਗḔ ਪਹਿਲਾਂ।
ਹੱਥ ਜੋੜ ਪ੍ਰਸਾਸ਼ਨ ਵੀ ਆਣ ਪਹੁੰਚੂ, ਪਾਓ ਟੱਬਰ ਦੇ ਜੀਅ ਦਾ ḔਭੋਗḔ ਪਹਿਲਾਂ।
ਜਾਲਮ ਜੱਫੀਆਂ ḔਪਿਆਰḔ ਦੇ ਨਾਲ ਪਾਵੇ, ਢਾਅ ਕੇ ਸਿਤਮ ਵਰਤਾਉਂਦਾ ਏ ਸੋਗ ਪਹਿਲਾਂ।
ਚੰਗਾ ਲੱਗਦਾ ਜਾਲ ਸ਼ਿਕਾਰੀਆਂ ਦਾ, ਆਉਣੀ ਚੁਗਣੀ ਚਾਹੀਦੀ ਚੋਗ ਪਹਿਲਾਂ।
ਗੱਪਾਂ ਸੁਣਨ ਦੇ ਆਦੀ ਹੋ ਲੋਕ ਜਾਂਦੇ, ḔਰਾਜਾḔ ਜਿੱਥੇ ḔਅਫੀਮੀḔ ਜਾਂ ਪੋਸਤੀ ਐ।
ਹੁੰਦਾ ਅੱਤ ਤੇ ਖੁਦਾ ਦਾ ਵੈਰ ਕਹਿੰਦੇ, ਸਾਡੇ ਦੇਸ਼ ਵਿਚ ਦੋਹਾਂ ਦੀ ਦੋਸਤੀ ਐ।