ਹਾਲੇ ਤੱਕ ਆਜ਼ਾਦੀ ਨੇ ਕੱਢਿਆ ਨਾ, ਪਈਆਂ ਗੁਰਬਤਾਂ ਹੱਡਾਂ ਵਿਚ ਜੰਮੀਆਂ ਨੂੰ।
ਕਿੱਦਾਂ ਚੜ੍ਹੇਗੀ ਅਣਖ ਦੀ ਪਾਣ ਯਾਰੋ, ਹੇਠਾਂ ਢਾਰਿਆਂ ਦਿੱਤੀਆਂ ਥੰਮ੍ਹੀਆਂ ਨੂੰ।
ਮਾਰੀ ਮੱਤ ਕਿਉਂ ਜਾਂਦੀ ਐ ਕਿਰਤੀਆਂ ਦੀ, ਸੁਣ ਕੇ ਰੀਝਦੇ ਵਾਅਦਿਆਂ ਡੰਮੀਆਂ ਨੂੰ।
ਸਾਹਵੇਂ ਦੇਖ ਕੇ ਧੀਆਂ ਦੀ ਪੱਤ ਰੁਲਦੀ, ਸੀਣੇ ਬੁੱਲ੍ਹ ਪੈ ਜਾਂਦੇ ਨੇ ਅੰਮੀਆਂ ਨੂੰ।
ਹੁਣ ਤਾਂ ਵੈਣ ḔਉਦਾਸੀḔ ਦੇ ਜਾਣਿਓਂ ਜੀ, ਹੇਕਾਂ ਮਾਰੀਆਂ ਲੰਮੀਆਂ ਲੰਮੀਆਂ ਨੂੰ।
ਸ਼ੋਸ਼ਣ ਕਰੇ Ḕਪ੍ਰਕਾਸ਼Ḕ ਗਰੀਬੀਆਂ ਦਾ, Ḕਮਘਦੇ ਸੂਰਜḔ ਦਾ ਲਾਭ ਕੀ ਕੰਮੀਆਂ ਨੂੰ?