ਮੋਦੀ ਵਜ਼ਾਰਤ ਵਿਚੋਂ ਗਹਿਣਿਆਂ ਦੇ ਮਾਮਲੇ ਵਿਚ ਹਰਸਿਮਰਤ ਦੀ ਝੰਡੀ

ਬਠਿੰਡਾ: ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਦੀ ਗਹਿਣਿਆਂ ਦੇ ਮਾਮਲੇ ਵਿਚ ਪੂਰੀ ਵਜ਼ਾਰਤ ਵਿਚੋਂ ਝੰਡੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 26 ਮੈਂਬਰੀ ਕੈਬਨਿਟ ਵਿਚੋਂ ਸਭ ਤੋਂ ਵੱਧ ਗਹਿਣੇ ਕੇਂਦਰੀ ਮੰਤਰੀ ਬੀਬਾ ਬਾਦਲ ਕੋਲ ਹਨ। ਜਾਇਦਾਦ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਦਾ ਕੈਬਨਿਟ ਵਿਚੋਂ ਦੂਸਰਾ ਨੰਬਰ ਹੈ।

ਪ੍ਰਧਾਨ ਮੰਤਰੀ ਦਫ਼ਤਰ ਕੋਲ ਕੇਂਦਰੀ ਵਜ਼ੀਰਾਂ ਵੱਲੋਂ ਨਸ਼ਰ ਕੀਤੇ ਸੰਪਤੀ ਦੇ ਵੇਰਵਿਆਂ ਅਨੁਸਾਰ ਕੈਬਨਿਟ ਵਿਚ ਸ਼ਾਮਲ ਪੰਜ ਮਹਿਲਾ ਵਜ਼ੀਰਾਂ ਕੋਲ ਕੁੱਲ 7æ41 ਕਰੋੜ ਦੇ ਗਹਿਣੇ ਹਨ।
ਇਕੱਲੀ ਮਹਿਲਾ ਵਜ਼ੀਰ ਬੀਬਾ ਬਾਦਲ ਕੋਲ 5æ40 ਕਰੋੜ ਦੀ ਗਹਿਣੇ ਹਨ ਜਦਕਿ ਬਾਕੀ ਚਾਰ ਮਹਿਲਾ ਵਜ਼ੀਰਾਂ ਕੋਲ ਸਿਰਫ 2æ01 ਕਰੋੜ ਰੁਪਏ ਦੇ ਗਹਿਣੇ ਹਨ। ਹਰਸਿਮਰਤ ਕੌਰ ਬਾਦਲ ਜਦੋਂ ਸਾਲ 2009 ਵਿਚ ਸੰਸਦ ਮੈਂਬਰ ਬਣੇ ਸਨ, ਤਾਂ ਉਦੋਂ ਉਨ੍ਹਾਂ ਕੋਲ 1æ94 ਕਰੋੜ ਰੁਪਏ ਦੇ ਗਹਿਣੇ ਸਨ। ਗਹਿਣਿਆਂ ਦੇ ਮਾਮਲੇ ਵਿਚ ਦੂਸਰਾ ਨੰਬਰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦਾ ਹੈ, ਜਿਨ੍ਹਾਂ ਕੋਲ 1æ47 ਕਰੋੜ ਰੁਪਏ ਦੇ ਗਹਿਣੇ ਹਨ।
ਮੇਨਕਾ ਗਾਂਧੀ ਕੋਲ ਕੁੱਲ ਜਾਇਦਾਦ 37æ66 ਕਰੋੜ ਰੁਪਏ ਦੀ ਹੈ। ਕੇਂਦਰੀ ਮਾਨਵ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਕੋਲ 19æ85 ਲੱਖ ਰੁਪਏ ਦੇ ਗਹਿਣੇ ਹਨ ਜਦਕਿ ਉਸ ਕੋਲ ਕੁੱਲ ਸੰਪਤੀ 9æ30 ਕਰੋੜ ਰੁਪਏ ਦੀ ਹੈ।
ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਕੋਲ ਸਿਰਫ਼ 8æ36 ਲੱਖ ਰੁਪਏ ਦੇ ਹੀ ਗਹਿਣੇ ਹਨ ਜਦਕਿ ਉਨ੍ਹਾਂ ਕੋਲ ਕੁੱਲ ਸੰਪਤੀ 12æ19 ਕਰੋੜ ਰੁਪਏ ਦੀ ਹੈ। ਡਾæ ਨਜਮਾ ਹੈਪਤੁੱਲਾ ਕੋਲ 21 ਲੱਖ ਰੁਪਏ ਦੇ ਗਹਿਣੇ ਹਨ ਤੇ ਕਿ ਕੁੱਲ ਸੰਪਤੀ 26æ69 ਕਰੋੜ ਰੁਪਏ ਦੀ ਹੈ। ਵਿਰੋਧੀ ਧਿਰ ਵਿਚੋਂ ਸੋਨੀਆ ਗਾਂਧੀ ਦੀ ਗਹਿਣਿਆਂ ਦੀ ਕੀਮਤ ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਕੋਲ ਇਸ ਵੇਲੇ 62æ26 ਲੱਖ ਰੁਪਏ ਦੇ ਗਹਿਣੇ ਹਨ ਤੇ ਸਾਲ 2009 ਵਿਚ ਉਨ੍ਹਾਂ ਕੋਲ 29æ37 ਲੱਖ ਰੁਪਏ ਦੇ ਗਹਿਣੇ ਸਨ। ਮਿਲੇ ਵੇਰਵਿਆਂ ਅਨੁਸਾਰ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਚੌਧਰੀ ਬਿਰੇਂਦਰ ਸਿੰਘ ਕੋਲ 24æ30 ਲੱਖ ਰੁਪਏ ਦੇ ਗਹਿਣੇ ਹਨ ਜਦਕਿ ਉਨ੍ਹਾਂ ਕੋਲ 9æ72 ਕਰੋੜ ਰੁਪਏ ਦੀ ਕੁੱਲ ਸੰਪਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਸਿਰਫ਼ 1æ20 ਲੱਖ ਰੁਪਏ ਦੀ ਗਹਿਣੇ ਹਨ ਤੇ ਉਹ ਕੁੱਲ 1æ26 ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਹਨ। ਪ੍ਰਧਾਨ ਮੰਤਰੀ ਨੇ ਆਪਣੀ ਪਤਨੀ ਵਾਲੇ ਕਾਲਮ ਵਿਚ ਸੰਪਤੀ ਦੇ ਵੇਰਵਿਆਂ ਬਾਰੇ ਕੋਈ ਜਾਣਕਾਰੀ ਨਹੀਂ ਲਿਖੀ ਹੈ। ਕੇਂਦਰੀ ਵਜ਼ਾਰਤ ਵਿਚ ਸਭ ਤੋਂ ਜ਼ਿਆਦਾ ਸੰਪਤੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਹੈ, ਜੋ 113 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਦੂਜਾ ਨੰਬਰ ਹਰਸਿਮਰਤ ਕੌਰ ਬਾਦਲ ਦਾ ਹੈ, ਜਿਨ੍ਹਾਂ ਕੋਲ ਕੁੱਲ ਸੰਪਤੀ 108 ਕਰੋੜ ਰੁਪਏ ਦੇ ਕਰੀਬ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ 1æ56 ਕਰੋੜ ਰੁਪਏ ਦੀ ਸੰਪਤੀ ਹੈ ਜਿਸ ਵਿਚੋਂ 4æ80 ਲੱਖ ਰੁਪਏ ਦੇ ਗਹਿਣੇ ਹਨ।
________________________________________________________
ਹਰਸਿਮਰਤ ਦੀ ਚੋਣ ਰੱਦ ਕਰਨ ਬਾਰੇ ਪਟੀਸ਼ਨ ਖਾਰਜ
ਚੰਡੀਗੜ੍ਹ: ਕੇਂਦਰੀ ਕੈਬਨਿਟ ਮੰਤਰੀ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਾਈਕੋਰਟ ਤੋਂ ਉਸ ਵੇਲੇ ਵੱਡੀ ਰਾਹਤ ਮਿਲ ਗਈ ਜਦੋਂ ਉਨ੍ਹਾਂ ਦੀ ਚੋਣ ਖਿਲਾਫ ਦਾਇਰ ਚੋਣ ਪਟੀਸ਼ਨ ਖ਼ਾਰਜ ਕਰ ਦਿੱਤੀ ਗਈ। ਹਾਈਕੋਰਟ ਦੇ ਬੈਂਚ ਵੱਲੋਂ ਇਸ ਬਾਬਤ ਬੀਤੀ 29 ਅਪਰੈਲ ਨੂੰ ਰਾਖਵਾਂ ਰੱਖਿਆ ਆਪਣਾ ਫ਼ੈਸਲਾ ਸੁਣਾ ਦਿੱਤਾ ਗਿਆ। ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨæਐੱਸ਼ਯੂæਆਈæ ਦੇ ਕੌਮੀ ਸਕੱਤਰ ਨਵਜੋਤ ਸਿੰਘ ਵੱਲੋਂ ਬੀਤੇ ਸਾਲ ਜੂਨ ਮਹੀਨੇ ਹੀ ਆਪਣੇ ਵਕੀਲ ਤੇ ਪੰਜਾਬ ਕਾਂਗਰਸ ਦੇ ਕਾਨੂੰਨੀ ਬੁਲਾਰੇ ਐਡਵੋਕੇਟ ਸੁਰਜੀਤ ਸਿੰਘ ਸਵੈਚ ਰਾਹੀਂ ਹਾਈਕੋਰਟ ਵਿਚ ਇਹ ਚੋਣ ਪਟੀਸ਼ਨ ਦਾਇਰ ਕਰਦਿਆਂ ਬੀਬੀ ਬਾਦਲ ਉਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਤੈਅ ਹੱਦ ਤੋਂ ਵੱਧ 1æ05 ਕਰੋੜ ਰੁਪਏ ਚੋਣ ਖ਼ਰਚ ਕਰਨ, ਪ੍ਰਚਾਰ ਵਿਚ ਕੌਮੀ ਝੰਡੇ ਤੇ ਸਿੱਖ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਜਿਹੇ ਦੋਸ਼ਾਂ ਲਾਉਂਦੇ ਹੋਏ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਸੀ।