ਟੀæਵੀæ, ਢਾਬੇ, ਗੋਲਕਾਂ ਤੇ ਆਵਾਜਾਈ ਕਰੇ ਕਾਬੂ,
ਕੱਢਿਆ Ḕਵਪਾਰੀਆਂ’ ਨੇ ਰਸ ਵਿਚੋਂ ਕਸ ਜੀ।
ਸੁੱਝਦਾ ਨਾ ਕਿਵੇਂ ਛੁਟਕਾਰਾ ਹੋਊ ਜ਼ਾਲਮਾਂ ਤੋਂ,
ਕਿਹੜੇ Ḕਰੱਬ’ ਤਾਈਂ ਕਹੀਏ ਸਾਨੂੰ ਕੁਝ ਦੱਸ ਜੀ।
ਦੁੱਖਾਂ ਤੇ ਮੁਸੀਬਤਾਂ ਦਾ ਹੱਲ ਜੇ ਕੋਈ ਪੁੱਛਦਾ ਏ,
Ḕਮੀਸਣੇ’ ਬਿਆਨ ਦੇ ਕੇ ਅੱਗੋਂ ਪੈਂਦੇ ਹੱਸ ਜੀ।
ਲੱਕ ਤੋੜ ਦਿੱਤਾ Ḕਰੋਡਵੇਜ਼’ ਦਾ Ḕਪ੍ਰਾਈਵੇਟਾਂ’,
Ḕਸਿਆਸਤੀ ਸ਼ਿਕਾਰੀਆਂ’ ਦੇ ਲੋਕੀਂ ਪਏ ਵੱਸ ਜੀ।
ਸਾਧਨਾਂ ਤੋਂ ਹੀਣਿਆਂ ਨੂੰ ਆਣਾ-ਜਾਣਾ ਪੈਂਦਾ ਹੀ ਏ,
ਛੱਡ ਕੇ ਸੜਕ ਦੱਸੋ ਕਿੱਥੇ ਜਾਣ ਨੱਸ ਜੀ।
ਇੱਜ਼ਤਾਂ ਵੀ ਰੋਲੇ ਨਾਲੇ ਥੱਲੇ ਦੇ ਕੇ ਮਾਰ ਸੁੱਟੇ
ਰਾਖਸ਼ਾਂ ਦੇ ਵਾਂਗ ਫਿਰੇ Ḕਹਾਕਮਾਂ ਦੀ ਬੱਸ’ ਜੀ!