ਜਿੰਦਾਂ ਦੀ ਨਿਰਾਸ਼ਾ!

ਇੱਜ਼ਤਦਾਰ ਖਾਮੋਸ਼ੀਆਂ ਧਾਰ ਬੈਠੇ, ਤੂਤੀ ਬੋਲਦੀ ਬੰਦਿਆਂ ਚਾਲੂਆਂ ਦੀ।
ਹੁਕਮ ਮਿਲਣ ਸਰਕਾਰ ਦੇ ‘ਖਾਕੀਆਂ’ ਨੂੰ, ਸ਼ਾਨ ਰੋਲਦੇ ਚੀਰੇ ਤੇ ਸਾਲੂਆਂ ਦੀ।
ਰੇਤਾ ਵਿਕੇ ਬਾਰੂਦ ਦੇ ਭਾਅ ਯਾਰੋ, ਸਾਂਠ-ਗਾਂਠ ਹੈ ‘ਤੇਜਿਆਂ-ਲਾਲੂਆਂ’ ਦੀ।
ਟੱਕਰ ਚਲਦੀ ਆਈ ਐ ਨਾਬਰਾਂ ਦੀ, ਹੁਕਮਰਾਨ ਦੇ ਪਿੱਠੂ ਸ਼ਰਧਾਲੂਆਂ ਦੀ।
ਅੱਖਾਂ ਨੀਵੀਆਂ ਗਰਜਾਂ ਨੇ ਕੀਤੀਆਂ ਜੀ, ਹੁੰਦਾ ਜ਼ੁਲਮ ਫਿਰ ਦਿਖੇ ਤਾਂ ਦਿਖੇ ਕਿਹਨੂੰ।
ਚੀਨੀ ਘੋੜੀ ‘ਤੇ ‘ਸ਼ਾਮ ਸਿੰਘ’ ਦਿਸੇ ਕੋਈ ਨਾ, ‘ਜਿੰਦਾਂ’ ਚਿੱਠੀਆਂ ਲਿਖੇ ਤਾਂ ਲਿਖੇ ਕਿਹਨੂੰ?