ਨੇਪਾਲ ਵਿਚ ਕੁਦਰਤ ਦਾ ਕਹਿਰ

ਮੌਤਾਂ ਦੀ ਗਿਣਤੀ ਦਸ ਹਜ਼ਾਰ ਤੋਂ ਪਾਰ ਜਾਣ ਦਾ ਖਦਸ਼ਾ
ਕਠਮੰਡੂ: ਨੇਪਾਲ ਵਿਚ 81 ਸਾਲਾਂ ਬਾਅਦ ਆਏ ਇੰਨੀ ਵੱਡੀ ਪੱਧਰ ਦੀ ਤੀਬਰਤਾ ਵਾਲੇ ਭੂਚਾਲ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਦਿੱਤਾ ਹੈ। ਰਿਕਟਰ ਪੈਮਾਨੇ 7æ9 ਦੀ ਤੀਬਰਤਾ ਨਾਲ ਆਏ ਭੂਚਾਲ ਕਾਰਨ ਭਾਰੀ ਮਾਲੀ ਨੁਕਸਾਨ ਤੋਂ ਇਲਾਵਾ ਤਕਰੀਬਨ 10,000 ਤੋਂ ਵੱਧ ਵਿਅਕਤੀਆਂ ਦੀ ਮੌਤ ਦਾ ਖਦਸ਼ਾ ਹੈ ਜਦੋਂਕਿ ਭਾਰਤ ਦੇ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਤੇ ਅਸਾਮ ਸੂਬਿਆਂ ਵਿਚ ਵੀ ਕਾਫ਼ੀ ਮਾਲੀ ਨੁਕਸਾਨ ਤੋਂ ਇਲਾਵਾ ਸੱਤ ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਗਏ।

ਜਿੰਨੀ ਤਬਾਹੀ ਨੇਪਾਲ ਵਿਚ ਹੋਈ ਹੈ, ਓਨੀ ਇਸ ਦੇਸ਼ ਨੇ ਪਹਿਲਾਂ ਕਿਸੇ ਵੀ ਕੁਦਰਤੀ ਆਫ਼ਤ ਸਮੇਂ ਨਹੀਂ ਦੇਖੀ।
ਨੇਪਾਲੀ ਰਾਜਧਾਨੀ ਕਾਠਮੰਡੂ, ਪੋਖਰਾ ਤੇ ਹੋਰ ਕਈ ਸ਼ਹਿਰੀ ਜਾਂ ਦਿਹਾਤੀ ਇਲਾਕਿਆਂ ਵਿਚ ਇਮਾਰਤਾਂ ਜਾਂ ਤਾਂ ਧਰਤੀ ‘ਤੇ ਵਿੱਛ ਗਈਆਂ ਹਨ ਤੇ ਜਾਂ ਫਿਰ ਤਰੇੜਾਂ ਤੇ ਦਰਾੜਾਂ ਕਾਰਨ ਰਹਿਣਯੋਗ ਨਹੀਂ ਰਹੀਆਂ। ਕੌਮੀ ਵਿਰਾਸਤ ਵਜੋਂ ਜਾਣਿਆ ਜਾਂਦਾ ਧਾਰਹਾਰਾ ਮੀਨਾਰ ਬਿਲਕੁਲ ਢਹਿ-ਢੇਰੀ ਹੋ ਗਿਆ। ਸ਼ਾਹੀ ਮਹਿਲ ਦੀਆਂ ਦੀਵਾਰਾਂ ਵਿਚ ਦਰਾੜਾਂ ਦੂਰੋਂ ਨਜ਼ਰ ਆਉਂਦੀਆਂ ਹਨ। ਸੜਕਾਂ ਜਾਂ ਤਾਂ ਧਰਤੀ ਵਿਚ ਧਸ ਗਈਆਂ ਹਨ ਤੇ ਜਾਂ ਫਿਰ ਟੁੱਟ ਗਈਆਂ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਤੇ ਜ਼ਖ਼ਮੀਆਂ ਦੀ ਸੰਭਾਲ ਵਰਗੇ ਕਾਰਜ ਅਸੰਭਵ ਹੋਏ ਜਾਪ ਰਹੇ ਹਨ। ਸਰਕਾਰੀ ਤੰਤਰ ਅਜਿਹੇ ਕਹਿਰ ਨਾਲ ਸਿੱਝਣ ਦੀ ਸਥਿਤੀ ਵਿਚ ਨਹੀਂ। ਇਹ ਸਹੀ ਹੈ ਕਿ ਭਾਰਤ ਤੇ ਹੋਰ ਦੇਸ਼ਾਂ ਨੇ ਰਾਹਤ ਸਮੱਗਰੀ ਭਰਵੀਂ ਮਿਕਦਾਰ ਵਿਚ ਭੇਜਣੀ ਸ਼ੁਰੂ ਕਰ ਦਿੱਤੀ ਹੈ, ਪਰ ਭੂਚਾਲ ਤੋਂ ਬਾਅਦ ਦੇ ਝਟਕਿਆਂ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਹਰ ਪਾਸੇ ਭੈਅ ਭਾਰੂ ਹੈ। ਭੂਚਾਲ ਦਾ ਕੇਂਦਰ ਕਾਠਮੰਡੂ ਦੇ ਉਤਰ ਪੱਛਮ ਵਿਚ 80 ਕਿਲੋਮੀਟਰ ਦੂਰ ਲਾਮਜੰਗ ਵਿਚ ਸੀ ਤੇ ਇਸ ਦੇ ਝਟਕੇ ਭਾਰਤ, ਚੀਨ, ਭੁਟਾਨ ਤੇ ਪਾਕਿਸਤਾਨ ਵਿਚ ਵੀ ਮਹਿਸੂਸ ਕੀਤੇ ਗਏ। ਅਮਰੀਕਾ ਦੇ ਜੀਓਲੌਜੀਕਲ ਸਰਵੇ ਅਨੁਸਾਰ ਇਸ ਦੀ ਤੀਬਰਤਾ 7æ9 ਮਾਪੀ ਗਈ। ਫੌਜ, ਪੁਲਿਸ ਤੇ ਹੰਗਾਮੀ ਸੇਵਾਵਾਂ ਵਾਲੇ ਕਾਮਿਆਂ ਨੂੰ ਰਾਹਤ ਕਾਰਜਾਂ ਵਿਚ ਲਾਇਆ ਗਿਆ ਹੈ ਤੇ ਜ਼ਖ਼ਮੀਆਂ ਨੂੰ ਹਸਪਤਾਲਾਂ ਪਹੁੰਚਾਇਆ ਜਾ ਰਿਹਾ ਹੈ। ਨੇਪਾਲ ਵਿਚ ਬਚਾਅ ਕਾਰਜਾਂ ਵਿਚ ਲੱਗੇ ਲੋਕ ਜਿਊਂਦੇ ਬਚੇ ਲੋਕਾਂ ਨੂੰ ਬਾਹਰ ਕੱਢਣ ਲਈ ਹੱਥਾਂ ਤੇ ਭਾਰੀ ਮਸ਼ੀਨਰੀ ਨਾਲ ਇਮਾਰਤਾਂ ਦਾ ਮਲਬਾ ਹਟਾ ਰਹੇ। ਇਸ ਤੋਂ ਇਲਾਵਾ ਮਾਉਂਟ ਐਵਰੈਸਟ ਉਤੇ 22 ਵਿਅਕਤੀ ਬਰਫ ਦਾ ਤੋਦਾ ਡਿਗਣ ਨਾਲ ਮਾਰੇ ਗਏ। ਨੇਪਾਲ ਦੇ ਸ਼ਹਿਰੀ ਵਿਕਾਸ ਮੰਤਰੀ ਨਰਾਇਣ ਖਟਕਰ ਨੇ ਦੱਸਿਆ ਕਿ ਤਾਜ਼ਾ ਅੰਕੜੇ ਦੱਸਦੇ ਹਨ ਕਿ 10000 ਤੋਂ ਵੀ ਵੱਧ ਲੋਕ ਮਾਰੇ ਗਏ ਤੇ 6000 ਜ਼ਖ਼ਮੀ ਹੋਏ ਹਨ। ਭਾਰਤ ਸਮੇਤ ਅੰਤਰਰਾਸ਼ਟਰੀ ਟੀਮਾਂ ਨੇਪਾਲ ਵਿਚ ਪਹੁੰਚ ਗਈਆਂ ਹਨ ਜਿਸ ਨੇ ਵਿਨਾਸ਼ ਨੂੰ ਦੇਖਦੇ ਹੋਏ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਕਠਮੰਡੂ ਵਾਦੀ ਇਕੱਲੀ ਵਿਚ ਹੀ 1053 ਵਿਅਕਤੀ ਮਾਰੇ ਗਏ ਹਨ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਅਜੇ ਵੀ ਕਾਫੀ ਲੋਕ ਮਲਬੇ ਹੇਠ ਦੱਬੇ ਹੋਏ ਹਨ ਜਿਨ੍ਹਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ। ਭੁਚਾਲ ਨਾਲ ਬਰਫ ਦੇ ਤੋਦੇ ਡਿਗਣ ਕਾਰਨ ਵਿਦੇਸ਼ੀਆਂ ਸਮੇਤ 22 ਮਾਉਂਟ ਐਵਰੈਸਟ ਪ੍ਰਬਤਾਰੋਹੀ ਮਾਰੇ ਗਏ ਹਨ। ਨੇਪਾਲ ਦੇ ਹਸਪਤਾਲਾਂ ਤੋਂ ਮਰੀਜ਼ ਸੰਭਾਲੇ ਨਹੀਂ ਜਾ ਰਹੇ। ਵਿਸ਼ਵ ਭਰ ਤੋਂ ਸਹਾਇਤਾ ਟੀਮਾਂ ਨੇਪਾਲ ਪਹੁੰਚ ਗਈਆਂ ਹਨ।
___________________________________________

ਪਹਿਲਾਂ ਪਈ ਭੂਚਾਲ ਦੀ ਮਾਰ
ਝ ਸੁਮਾਟਰਾ, 2004, ਸ਼ਿੱਦਤ 9æ1, ਮੌਤਾਂ 2,27,898
ਝ ਜਪਾਨ, 2011, ਸ਼ਿੱਦਤ 9æ0, ਮੌਤਾਂ 20,896
ਝ ਬਿਹਾਰ, 1934, ਸ਼ਿੱਦਤ 8æ1, ਮੌਤਾਂ 10,700
ਝ ਤਾਜਿਕਸਤਾਨ, 1907, ਸ਼ਿੱਦਤ 8æ0, ਮੌਤਾਂ 12,000
ਝ ਚੀਨ, 1931, ਸ਼ਿੱਦਤ 8æ0, ਮੌਤਾਂ 10,000
ਝ ਮੈਕਸੀਕੋ, 1985, ਸ਼ਿੱਦਤ 8æ0, ਮੌਤਾਂ 9,500
ਝ ਜਪਾਨ, 1923, ਸ਼ਿੱਦਤ 7æ9, ਮੌਤਾਂ 1,42,800
ਝ ਚੀਨ, 2008, ਸ਼ਿੱਦਤ 7æ9, ਮੌਤਾਂ 87,587
ਪੇਰੂ, 1970, ਸ਼ਿੱਦਤ 7æ9, ਮੌਤਾਂ 70,000
ਫਿਲਪੀਨਜ਼, 1976, ਸ਼ਿੱਦਤ 7æ9, ਮੌਤਾਂ 8,000
ਚੀਨ, 1920, ਸ਼ਿੱਦਤ 7æ8, ਮੌਤਾਂ 2,00,000
ਤੁਰਕੀ, 1939, ਸ਼ਿੱਦਤ 7æ8, ਮੌਤਾਂ 32,700
ਚਿੱਲੀ, 1939, ਸ਼ਿੱਦਤ 7æ8, ਮੌਤਾਂ 28,000
ਇਰਾਨ, 1978, ਸ਼ਿੱਦਤ 7æ8, ਮੌਤਾਂ 15,000
ਅਲਜੀਰੀਆ, 1980, ਸ਼ਿੱਦਤ 7æ7, ਮੌਤਾਂ 5,000
ਮਕਬੂਜ਼ਾ ਕਸ਼ਮੀਰ, 2005, ਸ਼ਿੱਦਤ 7æ6, ਮੌਤਾਂ 86,000
ਚੀਨ, 1927, ਸ਼ਿੱਦਤ 7æ6, ਮੌਤਾਂ 40,900
ਪਾਕਿਸਤਾਨ, 1935, ਸ਼ਿੱਦਤ 7æ6, ਮੌਤਾਂ 30,000
ਗੁਜਰਾਤ, 2001, ਸ਼ਿੱਦਤ 7æ6, ਮੌਤਾਂ 20,085
ਤੁਰਕੀ, 1999, ਸ਼ਿੱਦਤ 7æ6, ਮੌਤਾਂ 17,118
ਚੀਨ, 1976, ਸ਼ਿੱਦਤ 7æ5, ਮੌਤਾਂ 2,42,769
ਗੁਆਟੇਮਾਲਾ, 1976, ਸ਼ਿੱਦਤ 7æ5, ਮੌਤਾਂ 23,000
ਕਾਂਗੜਾ, 1905, ਸ਼ਿੱਦਤ 7æ5, ਮੌਤਾਂ 19,000
ਤਾਜਿਕਸਤਾਨ, 1949, ਸ਼ਿੱਦਤ 7æ5, ਮੌਤਾਂ 12,000
ਚੀਨ, 1970, ਸ਼ਿੱਦਤ 7æ5, ਮੌਤਾਂ 10,000
ਚੀਨ, 1933, ਸ਼ਿੱਦਤ 7æ5, ਮੌਤਾਂ 9,300
ਇਰਾਨ, 1990, ਸ਼ਿੱਦਤ 7æ4, ਮੌਤਾਂ 50,000
ਅਰਜਨਟੀਨਾ, 1944, ਸ਼ਿੱਦਤ 7æ4, ਮੌਤਾਂ 8,000