ਝੋਲੀ ਉਨ੍ਹਾਂ ਦੀ ਵੋਟਾਂ ਦੇ ਨਾਲ ਭਰਦੇ, ਲੈਂਦੇ ਛਕਣ ਨੂੰ ਜਿਨ੍ਹਾਂ ਤੋਂ ਚੂਰੀਆਂ ਜੀ।
ਕੋਲ ਜਿਨ੍ਹਾਂ ਦੇ ਗੱਫੇ ਨਾ ਹੋਣ ਯਾਰੋ, ਲੋਕੀਂ ਰੱਖਦੇ ਉਨ੍ਹਾਂ ਤੋਂ ਦੂਰੀਆਂ ਜੀ।
ਪੈਸਾ-ਨਸ਼ਾ ਬਿਨ ਵੰਡਿਆਂ ਹਾਰ ਜਾਂਦੇ, ਜਿੱਤਣ ਵਾਸਤੇ ਲੈਂਦੇ ਜੋ ਲੂਰ੍ਹੀਆਂ ਜੀ।
ਪਾਣੀ ਭਰਦੀਆਂ ਠੋਕ ਕੇ ਹਾਕਮਾਂ ਦਾ, ਅਫਸਰਸ਼ਾਹੀ ਨੂੰ ਦਿੱਤੀਆਂ ਘੂਰੀਆਂ ਜੀ।
ਰੱਖੀ ਜਿਨ੍ਹਾਂ ਸੀ ਆਸ ਤਬਦੀਲੀਆਂ ਦੀ, ਸਿੱਟਾ ਦੇਖ ਕੇ ਸੰਗਤਾਂ ਝੂਰੀਆਂ ਜੀ।
ਹੋਇਆ ਓਹੀ ਜੋ ਪਾਰਖੂ ਸੋਚਦੇ ਸੀ, ਨਹੀਂਓ ਧੂਰੀ ਨੇ ਪਾਉਣੀਆਂ ਪੂਰੀਆਂ ਜੀ।