ਸਰਕਾਰੀ ਪ੍ਰਾਹੁਣਿਆਂ ਨੇ ਉਜਾੜ ਸੁੱਟਿਆ ਖਜ਼ਾਨਾ

ਬਠਿੰਡਾ: ਪੰਜਾਬ ਸਰਕਾਰ ਨੇ ਭਾਵੇਂ ਖਰਚੇ ਘਟਾਉਣ ਲਈ ਸਰਫਾ ਮੁਹਿੰਮ ਵਿੱਢੀ ਹੋਈ ਹੈ ਪਰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਮਹਿਮਾਨ ਹੀ ਖਜ਼ਾਨੇ ਨੂੰ ਸਾਹ ਨਹੀਂ ਆਉਣ ਦੇ ਰਹੇ। ਪੰਜਾਬ ਦੇ ਪ੍ਰਾਹੁਣਚਾਰੀ ਮਹਿਕਮੇ ਵੱਲੋਂ ਇਨ੍ਹਾਂ ਮਹਿਮਾਨਾਂ ਦੀ ਟਹਿਲ ਸੇਵਾ ਖਾਤਰ ਚਾਹ-ਪਾਣੀ ਤੇ ਸਨੈਕਸ ਵਰਤਾਉਣ ‘ਤੇ 64 ਲੱਖ ਰੁਪਏ ਖਰਚ ਦਿੱਤੇ।

ਵੱਡਾ ਖਰਚਾ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਆਏ ਮਹਿਮਾਨਾਂ ਦਾ ਹੈ। ਛੇ ਵਰ੍ਹਿਆਂ ਵਿਚ ਖਜ਼ਾਨੇ ਵਿਚੋਂ ਮੁੱਖ ਮੰਤਰੀ ਦੇ ਮਹਿਮਾਨਾਂ ਦੀ ਖਾਤਰਦਾਰੀ ਉਤੇ 63æ64 ਲੱਖ ਰੁਪਏ ਦਾ ਖਰਚ ਆਇਆ ਹੈ। ਪੰਜਾਬ ਭਵਨ ਯੂਨਿਟ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੇ ਦਫਤਰ ਵਿਚ ਆਉਣ ਵਾਲੇ ਮਹਿਮਾਨਾਂ ਦੀ ਟਹਿਲ ਸੇਵਾ ਕੀਤੀ ਜਾਂਦੀ ਹੈ। ਹਾਲਾਂਕਿ ਪ੍ਰਾਹੁਣਚਾਰੀ ਮਹਿਕਮੇ ਵੱਲੋਂ ਪ੍ਰਾਈਵੇਟ ਤੇ ਸਰਕਾਰੀ ਫਰਮਾਂ ਦੇ ਬਕਾਏ ਤਾਰਨੇ ਮੁਸ਼ਕਲ ਹੋਏ ਪਏ ਹਨ।
ਪ੍ਰਾਹੁਣਚਾਰੀ ਵਿਭਾਗ ਪੰਜਾਬ ਵੱਲੋਂ ਜੋ ਆਰæਟੀæਆਈ ਤਹਿਤ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਸਾਲ 2009 ਤੋਂ ਦਸੰਬਰ 2014 ਤੱਕ ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਵਿਜੀਟਰਜ਼, ਡੈਲੀਗੇਟਸ ਤੇ ਅਫਸਰਾਂ ਦੀਆਂ ਮੀਟਿੰਗਾਂ ਵਿਚ ਵਰਤਾਏ ਚਾਹ-ਪਾਣੀ ਉਤੇ 44æ90 ਲੱਖ ਰੁਪਏ ਖਰਚ ਆਏ ਹਨ ਜਦੋਂ ਕਿ ਮੁੱਖ ਮੰਤਰੀ ਦੇ ਦਫਤਰ ਵਿਚ ਵਰਤਾਏ ਸਨੈਕਸ ਤੇ ਚਾਹ- ਪਾਣੀ ਉਤੇ 18æ73 ਲੱਖ ਰੁਪਏ ਖਰਚ ਆਏ ਹਨ। ਸਭ ਤੋਂ ਵੱਡਾ ਖਰਚ ਸਾਲ 2012 ਦੌਰਾਨ ਰਿਹਾ ਹੈ ਕਿਉਂਕਿ ਇਸ ਸਾਲ ਮਹਿਮਾਨਾਂ ਦੀ ਖਾਤਰਦਾਰੀ ਉਤੇ 14æ76 ਲੱਖ ਰੁਪਏ ਖਰਚ ਆਏ ਸਨ। ਇਵੇਂ ਹੀ ਸਾਲ 2011 ਵਿਚ ਇਹੋ ਖਰਚਾ 14æ71 ਲੱਖ ਰੁਪਏ ਰਿਹਾ। ਸਾਲ 2009 ਤੋਂ ਮਗਰੋਂ ਪ੍ਰਾਹੁਣਚਾਰੀ ਦਾ ਖਰਚਾ ਲਗਾਤਾਰ ਵੱਧ ਹੀ ਰਿਹਾ ਹੈ। ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਉਤੇ ਆਉਣ ਵਾਲੇ ਖਾਸ ਮਹਿਮਾਨਾਂ ਨੂੰ ਤਾਂ ਕਈ ਵਾਰੀ ਤੋਹਫੇ ਵੀ ਭੇਟ ਕੀਤੇ ਜਾਂਦੇ ਹਨ ਜਿਨ੍ਹਾਂ ਉਤੇ ਖਰਚਾ ਪ੍ਰਾਹੁਣਚਾਰੀ ਮਹਿਕਮਾ ਕਰਦਾ ਹੈ।
ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਉਤੇ ਸਾਲ 2014 ਵਿਚ ਚਾਹ ਪਾਣੀ ਉਤੇ ਖਰਚਾ 3æ43 ਲੱਖ ਰੁਪਏ ਸੀ ਜੋ ਸਾਲ 2011 ਵਿਚ 12æ45 ਲੱਖ ਰੁਪਏ ਸੀ। ਛੇ ਸਾਲ ਪਹਿਲਾਂ ਇਹ ਖਰਚੇ ਸੀਮਿਤ ਹੁੰਦੇ ਸਨ। ਪ੍ਰਾਹੁਣਚਾਰੀ ਮਹਿਕਮੇ ਤਰਫੋਂ ਇਹ ਖਰਚਾ ਇਕੱਲੇ ਚਾਹ-ਪਾਣੀ ਦਾ ਦਿੱਤਾ ਗਿਆ ਹੈ ਜਦੋਂ ਕਿ ਖਾਣਿਆਂ ਦੇ ਖਰਚੇ ਬਾਰੇ ਕੁਝ ਸਪਸ਼ਟ ਨਹੀਂ ਕੀਤਾ ਹੈ। ਇਵੇਂ ਹੀ ਜੋ ਪੰਜਾਬ ਕੈਬਨਿਟ ਦੀਆਂ ਮੀਟਿੰਗਾਂ ਹੁੰਦੀਆਂ ਹਨ, ਉਨ੍ਹਾਂ ਦੇ ਚਾਹ-ਪਾਣੀ ‘ਤੇ 5æ39 ਲੱਖ ਰੁਪਏ ਦਾ ਵੱਖਰਾ ਖਰਚਾ ਆਇਆ ਹੈ।
ਪੰਜਾਬ ਭਵਨ ਵਿਚ ਹੋਈਆਂ ਕੈਬਨਿਟ ਮੀਟਿੰਗਾਂ ਦਾ ਖਰਚ ਚਾਰ ਲੱਖ ਰੁਪਏ ਰਿਹਾ ਜਦੋਂ ਕਿ ਸਿਵਲ ਸਕੱਤਰੇਤ ਵਿਚ ਹੋਈਆਂ ਕੈਬਨਿਟ ਮੀਟਿੰਗਾਂ ਦੇ ਚਾਹ-ਪਾਣੀ ਦਾ ਖਰਚਾ 1æ38 ਲੱਖ ਰੁਪਏ ਰਿਹਾ ਹੈ। ਜ਼ਿਆਦਾ ਮੀਟਿੰਗਾਂ ਵਿਚ ਹਾਈ ਟੀ ਤੇ ਮਿਨਰਲ ਵਾਟਰ ਹੀ ਵਰਤਾਇਆ ਗਿਆ ਹੈ ਜਦੋਂ ਕਿ ਕਈ ਮੀਟਿੰਗਾਂ ਵਿਚ ਪਨੀਰ ਪਕੌੜੇ, ਗੁਲਾਬ ਜਾਮਨਾਂ ਤੇ ਲੱਸੀ ਆਦਿ ਵੀ ਵਰਤਾਈ ਗਈ ਹੈ। ਹਰ ਮੀਟਿੰਗ ਵਿਚ 60 ਤੋਂ 100 ਵਿਅਕਤੀਆਂ ਤੱਕ ਦੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਤਾਂ ਪੰਜਾਬ ਭਵਨ ਵਿਚ ਕੈਚ ਕੰਪਨੀ ਦਾ 40 ਰੁਪਏ ਪ੍ਰਤੀ ਲੀਟਰ ਵਾਲਾ ਪਾਣੀ ਵਰਤਿਆ ਜਾਂਦਾ ਰਿਹਾ ਹੈ। ਨਾਗਰਿਕ ਚੇਤਨਾ ਮੰਚ ਦੇ ਸੀਨੀਅਰ ਆਗੂ ਜਗਮੋਹਨ ਕੌਸ਼ਲ ਦਾ ਪ੍ਰਤੀਕਰਮ ਸੀ ਕਿ ਜਦੋਂ ਕਿ ਇਸ ਵੇਲੇ ਸੂਬਾ ਮਾਲੀ ਸੰਕਟ ਵਿਚੋਂ ਲੰਘ ਰਿਹਾ ਹੈ ਤੇ ਮੁਲਾਜ਼ਮਾਂ ਉਤੇ ਵਿੱਤੀ ਕੱਟ ਲਗਾਏ ਜਾ ਰਹੇ ਹਨ ਤਾਂ ਇਸ ਮੌਕੇ ਮੁੱਖ ਮੰਤਰੀ ਤੇ ਕੈਬਨਿਟ ਨੂੰ ਸੰਜਮ ਤੇ ਸਾਦਗੀ ਦੇ ਰਾਹ ਪੈਣਾ ਚਾਹੀਦਾ ਹੈ।
___________________________________________________
ਪ੍ਰਾਹੁਣਚਾਰੀ ਮਹਿਕਮੇ ਵੱਲੋਂ ਉਧਾਰ ਚੁਕਾਉਣ ਤੋਂ ਟਾਲਾ
ਸਰਕਾਰੀ ਵੇਰਵਿਆਂ ਅਨੁਸਾਰ ਪ੍ਰਾਹੁਣਚਾਰੀ ਮਹਿਕਮਾ ਕਈ ਅਦਾਰਿਆਂ ਦੇ ਬਿੱਲਾਂ ਦੀ ਅਦਾਇਗੀ ਨਹੀਂ ਕਰ ਸਕਿਆ ਹੈ। ਪ੍ਰਾਹੁਣਚਾਰੀ ਮਹਿਕਮੇ ਨੇ ਦਸੰਬਰ 2014 ਤੱਕ 68æ89 ਲੱਖ ਦੇ ਬਕਾਏ ਤਾਰਨੇ ਹਨ। ਵੇਰਵਿਆਂ ਅਨੁਸਾਰ ਪੰਜਾਬ ਭਵਨ ਨੇ ਕਈ ਫਰਮਾਂ ਦੇ 22æ25 ਲੱਖ ਦੇ ਬਕਾਏ ਦੇਣੇ ਹਨ ਜਦੋਂ ਕਿ ਸਿਵਲ ਸਕੱਤਰੇਤ ਤੇ ਵਿਧਾਨ ਸਭਾ ਕੰਟੀਨ ਨੇ 46æ64 ਲੱਖ ਦੇ ਬਕਾਏ ਤਾਰਨੇ ਹਨ। ਅਹੁਲ ਫਿਸ ਐਂਡ ਚਿਕਨ ਸ਼ਾਪ ਦੇ 1æ10 ਲੱਖ ਰੁਪਏ ਤੇ ਗੁਰੂ ਨਾਨਕ ਡੇਅਰੀ ਦੇ 2æ43 ਲੱਖ ਰੁਪਏ ਦੇ ਬਕਾਏ ਸਰਕਾਰ ਸਿਰ ਖੜ੍ਹੇ ਹਨ। ਇਵੇਂ ਸਰਕਾਰ ਨੇ ਪਨਸਪ ਦੇ 12æ82 ਲੱਖ, ਮਿਲਕ ਪਲਾਂਟ ਮੁਹਾਲੀ ਦੇ 3æ79 ਲੱਖ ਤੇ ਐਸ਼ਐਂਡæਐਮ ਕੰਪਨੀ ਦੇ 64,799 ਰੁਪਏ ਦੇ ਬਕਾਏ ਤਾਰਨੇ ਹਨ। ਸਿਵਲ ਸਕੱਤਰੇਤ ਤੇ ਵਿਧਾਨ ਸਭਾ ਕੰਟੀਨ ਨੇ ਮਿਲਕ ਪਲਾਂਟ ਮੁਹਾਲੀ ਦੇ 15æ40 ਲੱਖ ਰੁਪਏ, ਪਨਸਪ ਦੇ 23æ46 ਲੱਖ ਰੁਪਏ ਤੇ ਗੁਰੂ ਨਾਨਕ ਡੇਅਰੀ ਦੇ 5æ35 ਲੱਖ ਰੁਪਏ ਦੇ ਬਕਾਏ ਤਾਰਨੇ ਹਨ। ਪ੍ਰਾਹੁਣਚਾਰੀ ਵਿਭਾਗ ਇਸ ਦੇ ਬਾਵਜੂਦ ਪ੍ਰਾਹੁਣਚਾਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦਾ ਹੈ। ਪ੍ਰਾਹੁਣਚਾਰੀ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਨਿਰਮਲ ਸਿੰਘ ਸੰਧੂ ਦਾ ਕਹਿਣਾ ਸੀ ਕਿ ਵੀæਆਈæਪੀਜ਼ ਦੇ ਚਾਹ ਪਾਣੀ ਦਾ ਖਰਚ ਬਜਟ ਮੁਤਾਬਕ ਹੀ ਕੀਤਾ ਜਾਂਦਾ ਹੈ ਤੇ ਨਿਯਮਾਂ ਤੋਂ ਬਾਹਰ ਜਾ ਕੇ ਕੋਈ ਖਰਚ ਨਹੀਂ ਕੀਤਾ ਜਾਂਦਾ ਹੈ। ਵਿਭਾਗ ਦੀ ਕੋਈ ਦੇਣਦਾਰੀ ਫੰਡਾਂ ਦੀ ਕਮੀ ਕਰਕੇ ਨਹੀਂ ਰੁਕੀ।