ਸੰਸਥਾ ਦਾ ਆਗੂ ਕਿ ਸਤਿਗੁਰੂ?

‘ਪੰਜਾਬ ਟਾਈਮਜ਼’ ਦੇ ਅਰੰਭਿਕ ਸਮਿਆਂ ਤੋਂ ਹੀ ਮੈਂ ਇਸ ਨਾਲ ਜੁੜਿਆ ਹੋਇਆ ਹਾਂ। ਇਥੇ ਬੇਸ਼ੱਕ ਅਖ਼ਬਾਰਾਂ ਹੋਰ ਵੀ ਆ ਰਹੀਆਂ ਹਨ ਅਤੇ ਜਾ ਰਹੀਆਂ ਨੇ, ਪਰ ‘ਪੰਜਾਬ ਟਾਈਮਜ਼’ ਦੀ ਆਪਣੀ, ਅਲਹਿਦਾ ਤੋਰ ਹੈ ਜੋ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ।

ਇਸ ਅਲਹਿਦਾ ਤੋਰ ਵਿਚ ਅਖ਼ਬਾਰ ਦੀਆਂ ਨੀਤੀਗਤ ਪਾਲਿਸੀਆਂ ਦਾ ਵੱਡਾ ਯੋਗਦਾਨ ਹੈ, ਪਰ ਐਤਕੀਂ 11 ਅਪਰੈਲ 2015 ਵਾਲੇ ਅੰਕ ਨੰਬਰ 15 ਵਿਚ ਸਫ਼ਾ ਛੇ ਦੇ ਹੇਠਲੇ ਪਾਸੇ ਸਾਢੇ ਕੁ ਅੱਠ ਸਤਰਾਂ ਦੀ ਛੋਟੀ ਜਿਹੀ ਖ਼ਬਰ ਵਿਚ ਇਕ ਧਾਰਮਿਕ ਆਗੂ ਨੂੰ ‘ਸਤਿਗੁਰੂ’ ਲਿਖਿਆ ਹੋਇਆ ਸੀ! ਖਬਰ ਦੇ ਸਿਰਲੇਖ ਵਿਚ ਜਿਸ ਬੰਦੇ ਨੂੰ ‘ਨਾਮਧਾਰੀ ਆਗੂ’ ਲਿਖਿਆ ਹੋਇਆ ਸੀ, ਖਬਰ ਦੀ ਇਬਾਰਤ ਵਿਚ ਉਸੇ ਨੂੰ ‘ਸਤਿਗੁਰੂ’ ਲਿਖਿਆ ਹੋਇਆ ਸੀ। ਹੋ ਸਕਦਾ ਹੈ, ਅਜਿਹਾ ਸਹਿਵਨ ਹੀ ਹੋਇਆ ਹੋਵੇ, ਪਰ ਉਮੀਦ ਹੈ ਕਿ ਭਵਿੱਖ ਵਿਚ ਇਸ ਪੱਖੋਂ ਸੁਚੇਤ ਰਹੋਗੇ।
-ਫਕੀਰ ਚੰਦ ਸੈਂਪਲਾ, ਐਲ਼ਏæ