ਹੋਣੀ ਕਦਰ ਕੀ ਲਾਲ ਤੇ ਹੀਰਿਆਂ ਦੀ, ਭਾਅ ਸੋਨੇ ਦੇ ਵਿਕ ਰਿਹਾ ਕੱਚ ਹੋਵੇ।
ਉਥੇ ਫ਼ਲਸਫ਼ਾ ਕਾਟ ਨਾ ਕਰੇ ਕੋਈ, ਕੁਫ਼ਰ ਟਹਿਕਦਾ, ਸਹਿਕਦਾ ਸੱਚ ਹੋਵੇ।
ਭੇਡਾਂ ਵਾਂਗ ਜੋ ਤੁਰਨ, ਕੀ ਜਾਣ ਸਕਦੇ, ਕਿੱਦਾਂ ਖੰਡੇ ਦੀ ਧਾਰ ‘ਤੇ ਨੱਚ ਹੋਵੇ।
ਆਟੇ ਦਾਲ ਤੇ ਮੁਫਤ ਦੇ ਸਾਈਕਲਾਂ ਦਾ, ਗੌਰਮਿੰਟ ਨੇ ਪਾਇਆ ਜੇ ਲੱਚ ਹੋਵੇ।
ਮੂੰਹ ਬੰਦ ਹੀ ਰੱਖਦੇ ਅਕਲ ਵਾਲੇ, ਪੈਂਦੀ ਢੋਲ-ਢਮੱਕੇ ਦੀ ਖੱਚ ਹੋਵੇ।
ਉਥੇ ਕਰੇ ਕੀ ਕਲਮ ਲਿਖਾਰੀਆਂ ਦੀ, ਜਿਥੇ ਲੋਕਾਂ ਦਾ ਮਰ ਗਿਆ ਮੱਚ ਹੋਵੇ।