‘ਆਪ’ ਦਾ ਹਸ਼ਰ ਦੇਖ ਹੋ ਕੇ ਪ੍ਰੇਸ਼ਾਨ ਬੜਾ, ਮੱਥੇ ਹੱਥ ਰੱਖ ਦੇਖੋ ਆਮ ਬੰਦਾ ਰੋ ਰਿਹਾ।
ਈਰਖਾ ਤੇ ਸ਼ੋਹਰਤਾਂ ਨੇ ਢਾਂਚਾ ਹੀ ਵਿਗਾੜ ਦਿੱਤਾ, ਬੱਝਦਾ ਨਹੀਂ ਕਿਸੇ ‘ਤੇ ਯਕੀਨ ਹੁਣ ਖੋ ਰਿਹਾ।
ਗਿਣਤੀ ਦੀ ਧੌਂਸ ਵਿਚ ‘ਬਹੁਤੇ’ ਨੇ ਹੰਕਾਰ ਜਾਂਦੇ, ਲੋਕ-ਰਾਜ ਦੇਸ਼ ਦਾ ਹਨੇਰਾ ਈ ਏ ਢੋ ਰਿਹਾ।
ਮੱਝ ਥੱਲੇ ਜਾਵੇ ਆਸ ਦੁੱਧ ਵਾਲੀ ਧਾਰ ਕੇ ਤੇ ਮਗਰੋਂ ਮਾਲੂਮ ਹੋਵੇ ਝੋਟੇ ਨੂੰ ਉਹ ਚੋ ਰਿਹਾ।
ਬੰਦਾ ਆਮ ਜਾਣਦਾ ਨ੍ਹੀਂ ‘ਖਾਸਾਂ’ ਦੀਆਂ ‘ਗੁੱਝੀਆਂ’ ਨੂੰ ਪਾਟੋ-ਧਾੜੀ ਵਾਲੇ ਬੀਜ ‘ਨਾਗਪੁਰ’ ਬੋ ਰਿਹਾ।
ਹੂੰਝ ਕੇ ਸੀ ਰੱਖ ਦਿੱਤਾ ਜਿਹਨੇ ‘ਫੁੱਲ-ਪੰਜੇ’ ਤਾਈਂ, ਉਹੋ ਝਾੜੂ ਦੇਖੋ ਹੁਣ ਤੀਲ੍ਹਾ ਤੀਲ੍ਹਾ ਹੋ ਰਿਹਾ।