ਆਈਂ ਭਾਈ ਡਾਂਗ ਵਾਲਿਆ

ਗੁੱਡੀ ਚੜ੍ਹੀ ਅਸਮਾਨ ਵਿਚ ਭਾਗੋਆਂ ਦੀ, ਕਿਰਤੀ ਹਉਕੇ ਤੇ ਹਉਕਾ ਹੀ ਭਰੀ ਜਾਂਦੇ।
ਕਈ ਬੁਰਕੀਆਂ ਖਾਣ ਵਿਚ ਮਸਤ ਹੋਏ, ਤੇ ਕਈ ਘੁਰਕੀਆਂ ਦੇਖ ਕੇ ਡਰੀ ਜਾਂਦੇ।
ਰਾਹ ਨਾਬਰੀ ਵਾਲੇ ‘ਤੇ ਤੁਰਨ ਕਿੱਦਾਂ, ਮੌਤ ਆਉਣ ਤੋਂ ਪਹਿਲਾਂ ਜੋ ਮਰੀ ਜਾਂਦੇ।
ਲੋਕੀਂ ਦੇਖ ਕੇ ਬਹੁਤ ਹੈਰਾਨ ਹੁੰਦੇ, ਪੱਥਰ ਪਾਪ ਦੇ ਕਿਸ ਤਰ੍ਹਾਂ ਤਰੀ ਜਾਂਦੇ।
‘ਕੌੜਾ ਘੁੱਟ’ ਭਰ ਲਿਆ ਪੰਜਾਬੀਆਂ ਨੇ, ‘ਕਿਸਮਤ’ ਸਮਝ ਕੇ ਸਾਰਾ ਕੁਝ ਜਰੀ ਜਾਂਦੇ।
ਮੋਢੇ ਡਾਂਗ ਉਲਾਰਦਾ ਦਿਸੇ ਕੋਈ ਨਾ, ਬੋਕ ਬੱਕਰੇ ਬੋਹਲ ਨੂੰ ਚਰੀ ਜਾਂਦੇ।