ਝੂਠੇ ਮੁਕਾਬਲੇ ਕੇਸ ਵਿਚ ਐਸ਼ਪੀæ ਸਮੇਤ ਅੱਠ ਨੂੰ ਉਮਰ ਕੈਦ

ਪਟਿਆਲਾ: ਦੋ ਝੂਠੇ ਪੁਲਿਸ ਮੁਕਾਬਲਿਆਂ ਵਿਚ ਪੰਜ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਦੇ 24 ਸਾਲ ਪੁਰਾਣੇ ਕੇਸ ਵਿਚ ਸੀæਬੀæਆਈæ ਕੋਰਟ ਨੇ ਇਕ ਐਸ਼ਪੀ ਅਤੇ ਦੋ ਇੰਸਪੈਕਟਰਾਂ ਸਮੇਤ ਅੱਠ ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 16 ਨੂੰ ਬਰੀ ਕਰ ਦਿੱਤਾ ਹੈ। ਇਹ ਫੈਸਲਾ ਇਥੇ ਸੀæਬੀæਆਈæ ਦੇ ਵਿਸ਼ੇਸ਼ ਜੱਜ ਕੁਲਦੀਪ ਸਿੰਘ ਦੀ ਅਦਾਲਤ ਵਿਚ ਸੁਣਾਇਆ ਗਿਆ।

ਮ੍ਰਿਤਕਾਂ ਵਿਚ ਦਿੱੱਲੀ ਵਾਸੀ ਵਿਜੈਪਾਲ ਸਿੰਘ ਨਾਂ ਦੇ ਖਾੜਕੂ ਤੇ ਇਕ ਹੋਰ ਅਣਪਛਾਤੇ ਨੌਜਵਾਨ ਸਮੇਤ ਪੰਜਾਬ ਪੁਲਿਸ ਵਿਚ ਨਵੇਂ ਭਰਤੀ ਹੋਏ ਤਿੰਨ ਸਿਪਾਹੀ ਵੀ ਸ਼ਾਮਲ ਸਨ।
ਕੇਸ ਫਾਈਲ ਅਨੁਸਾਰ ਇਹ ਮਾਮਲਾ 1992 ਦਾ ਹੈ। ਜਲੰਧਰ ਟਰੇਨਿੰਗ ਸੈਂਟਰ ਵਿਚ ਹੋਏ ਬੰਬ ਧਮਾਕੇ ਬਾਰੇ ਸੀæਆਈæਏæ ਸਟਾਫ ਜਲੰਧਰ ਦੀ ਪੁਲਿਸ ਤਿਲਕ ਨਗਰ ਦਿੱਲੀ ਦੇ ਵਸਨੀਕ ਵਿਜੈਪਾਲ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਪੁੱਛ ਪੜਤਾਲ ਲਈ ਲੈ ਕੇ ਆਈ ਸੀ ਅਤੇ 4 ਸਤੰਬਰ, 1992 ਨੂੰ ਉਸ ਨਾਲ ਸਬੰਧਾਂ ਕਾਰਨ ਪੰਜਾਬ ਪੁਲਿਸ ਵਿਚ ਨਵੇਂ ਭਰਤੀ ਦੋ ਸਿਪਾਹੀਆਂ ਰਾਜਵਿੰਦਰ ਸਿੰਘ (ਵਾਸੀ ਸੰਗੇ ਜੰਗੀਰ) ਅਤੇ ਮੁਖਤਿਆਰ ਸਿੰਘ (ਪਿੰਡ ਕਾਲਾਂਵਾਲਾ, ਗੁਰਦਾਸਪੁਰ) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦੀ ਕਹਾਣੀ ਅਨੁਸਾਰ ਜਦੋਂ ਇਨ੍ਹਾਂ ਨੂੰ ਬਾਰੂਦ ਬਰਾਮਦ ਕਰਵਾਉਣ ਲਈ 5/6 ਸਤੰਬਰ, 1992 ਦੀ ਦਰਮਿਆਨੀ ਰਾਤ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਵਿਜੈਪਾਲ ਸਿੰਘ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਅਤੇ ਇਹ ਦੋਵੇਂ ਸਿਪਾਹੀ ਹੱਥਕੜੀਆਂ ਸਮੇਤ ਫਰਾਰ ਹੋ ਗਏ ਸਨ (ਜਿਨ੍ਹਾਂ ਦਾ ਹੁਣ ਤਕ ਕੋਈ ਪਤਾ ਨਹੀਂ ਲੱਗਾ)। ਉਨ੍ਹਾਂ ਦਿਨਾਂ ਵਿਚ ਹੀ ਪੰਜਾਬ ਪੁਲਿਸ ਦਾ ਹੀ ਇੱਕ ਹੋਰ ਸਿਪਾਹੀ ਬਲਜੀਤ ਸਿੰਘ (ਪਿੰਡ ਧਰਾ, ਜ਼ਿਲ੍ਹਾ ਗੁਰਦਾਸਪੁਰ) ਵੀ ਜਲੰਧਰ ਪੁਲਿਸ ਨੇ ਮੁਕਾਬਲੇ ਵਿਚ ਮਾਰ ਦਿੱਤਾ ਸੀ। ਇਸ ਬਾਰੇ ਕਿਹਾ ਗਿਆ ਸੀ ਕਿ ਨਾਕੇ ‘ਤੇ ਜਦੋਂ ਪੁਲਿਸ ਨੇ ਅੱਗਿਉਂ ਆ ਰਹੇ ਇਸ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਦੀ ਜਵਾਬੀ ਫਾਈਰਿੰਗ ਦੌਰਾਨ ਉਸ ਦੀ ਮੌਤ ਹੋ ਗਈ। ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਵਾਰਸਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਹੈ। ਉਨ੍ਹਾਂ ਦੀ ਅਪੀਲ ‘ਤੇ 19 ਦਸੰਬਰ, 1996 ਨੂੰ ਹਾਈ ਕੋਰਟ ਨੇ ਇਹ ਮਾਮਲਾ ਸੀæਬੀæਆਈæ ਹਵਾਲੇ ਕਰ ਦਿੱਤਾ ਅਤੇ ਜਾਂਚ ਮੁਕੰਮਲ ਕਰਨ ਬਾਅਦ ਸੀæਬੀæਆਈæ ਨੇ 4 ਫਰਵਰੀ, 1997 ਨੂੰ ਐਸ਼ਪੀæ ਸਮੇਤ 24 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਧਾਰਾ 302, 218, 364, 120 ਬੀ ਤਹਿਤ ਕੇਸ ਦਰਜ ਕੀਤਾ ਸੀ।
ਜਾਂਚ ਏਜੰਸੀ ਦਾ ਕਹਿਣਾ ਸੀ ਕਿ ਇਹ ਪੁਲਿਸ ਮੁਕਾਬਲੇ ਝੂਠੇ ਸਨ ਕਿਉਂਕਿ ਵਿਜੈਪਾਲ ਸਿੰਘ ਅਤੇ ਅਣਛਾਤੇ ਵਿਅਕਤੀ ਦੀਆਂ ਪੋਸਟ-ਮਾਰਟਮ ਦੀਆਂ ਰਿਪੋਰਟਾਂ ਅਨੁਸਾਰ ਦੋਵਾਂ ਦੀਆਂ ਖੋਪੜੀਆਂ ਤੋੜੀਆਂ ਹੋਈਆਂ ਸਨ ਤੇ ਦੋਵਾਂ ਦਾ ਦਿਮਾਗ ਵਾਲਾ ਹਿੱਸਾ ਬਾਹਰ ਲਟਕ ਰਿਹਾ ਸੀ। ਬਲਜੀਤ ਸਿੰਘ ਦੀ ਪੋਸਟ-ਮਾਰਟਮ ਰਿਪੋਰਟ ਅਨੁਸਾਰ ਉਸ ਦੀ ਚਮੜੀ ਖਿੱੱਚੀ ਗਈ ਅਤੇ ਸੱਟਾਂ ਮਾਰ ਕੇ ਖੋਪੜੀ ਤੋੜੀ ਗਈ ਸੀ। ਉਸ ਦੀ ਛਾਤੀ ਵਿਚੋਂ ਥਰੀ-ਨਟ-ਥਰੀ ਦੀ ਇੱਕ ਗੋਲੀ ਮਿਲੀ ਸੀ ਜਦੋਂ ਕਿ ਪੁਲਿਸ ਵੱਲੋਂ ਅਜਿਹਾ ਕੋਈ ਹਥਿਆਰ ਹੀ ਨਹੀਂ ਸੀ ਵਰਤਿਆ ਗਿਆ। ਸੀæਬੀæਆਈæ ਦੇ ਸਪੈਸ਼ਲ ਐਡਵੋਕੇਟ ਹਰਿੰਦਰਪਾਲ ਸਿੰਘ ਵਰਮਾ ਨੇ ਅਦਾਲਤ ਸਾਹਮਣੇ ਇਹ ਤੱਥ ਪੇਸ਼ ਕਰਦਿਆਂ ਭਗੌੜੇ ਵਿਖਾਏ ਗਏ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਵੀ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਕੇ ਖਪਾ ਦੇਣ ਦੀ ਗੱੱਲ ਆਖੀ। ਜ਼ਿਕਰਯੋਗ ਹੈ ਕਿ ਦੋਵਾਂ ਘਟਨਾਵਾਂ ਦਾ ਕੇਸ ਭਾਵੇਂ ਇੱੱਕ ਹੀ ਹੈ, ਪਰ ਚਾਰਜਸ਼ੀਟ ਵੱਖਰੀ ਪੇਸ਼ ਕੀਤੀ ਗਈ ਸੀ। ਇਸ ਤਹਿਤ ਵਿਜੈਪਾਲ ਸਿੰਘ ਤੇ ਇਕ ਹੋਰ ਦੀ ਮੌਤ ਦੂਜੇ ਦੋਵਾਂ ਦੇ ਫਰਾਰ ਹੋਣ ਦੀ ਕਹਾਣੀ ਦੇ ਕੇਸ ਵਿਚ ਐਸ਼ਪੀ ਰਾਮ ਸਿੰਘ (ਬੱਦਲ ਡੋਨਾ ਕਪੂਰਥਲਾ) ਇੰਸਪੈਕਟਰ ਅਮਰੀਕ ਸਿੰਘ (ਤਲਵੰਡੀ ਗੁਰਾਇਆਂ ਹਾਲ ਵਾਸੀ ਕ੍ਰਿਸ਼ਨਾ ਬਸਤੀ ਜਲੰਧਰ) ਤੇ ਹਰਭਜਨ ਸਿੰਘ (ਵਾਸੀ ਪੂਰਨ ਰੋਡ ਜਲੰਧਰ) ਸਮੇਤ ਐਸ਼ਆਈæ ਅਜੀਤ ਸਿੰਘ (ਭਲੱਥ ਕਪੂਰਥਲਾ) ਸਮੇਤ ਐਸ਼ਆਈæ ਅਜੈਬ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ 15 ਹੋਰਨਾਂ ਪੁਲਿਸ ਮੁਲਾਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਬਰੀ ਹੋਏ ਏæਐਸ਼ਆਈæ ਗੁਰਨਾਮ ਸਿੰਘ ਦੀ ਮੌਤ ਹੋ ਚੁੱੱਕੀ ਹੈ। ਇਸੇ ਤਰ੍ਹਾਂ ਸਿਪਾਹੀ ਬਲਜੀਤ ਸਿੰਘ ਦੇ ਕਤਲ ਸਬੰਧੀ ਐਸ਼ਆਈæ ਸੁਖਵੰਤ ਸਿੰਘ (ਮਛਰਾਨਾ ਗੁਰਦਾਸਪੁਰ) ਏæਐਸ਼ਆਈæ ਰਾਜਿੰਦਰ ਸਿੰਘ (ਬੰਗਾ) ਅਤੇ ਸਿਪਾਹੀ ਨੰਦ ਸਿੰਘ (ਗੁਰਦਾਸਪੁਰ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਐਸ਼ਆਈæ ਫੁੰਮਣ ਲਾਲ ਨੂੰ ਬਰੀ ਕਰ ਦਿੱਤਾ ਗਿਆ ਹੈ।