ਬਲਜੀਤ ਬਾਸੀ
ਘਟਦੀਆਂ ਵਧਦੀਆਂ ਕਲਾਵਾਂ ਨਾਲ ਨਿਤ ਰੂਪ ਬਦਲਦਾ ਚੰਦ ਅਣਗਿਣਤ ਕਵੀਆਂ ਦੀਆਂ ਕਵਿਤਾਵਾਂ ਦਾ ਵਿਸ਼ਾ ਬਣਿਆ ਰਿਹਾ ਹੈ। ਘਟੋ ਘਟ ਦੋ ਪੰਜਾਬੀ ਕਵੀਆਂ-ਰਣਧੀਰ ਸਿੰਘ ਚੰਦ ਤੇ ਤੇਰਾ ਸਿੰਘ ਚੰਨ ਨੇ ਇਸ ਸ਼ਬਦ ਨੂੰ ਤਖੱਲਸ ਵਜੋਂ ਅਪਨਾਇਆ ਹੈ। ਭਾਵੇਂ ਮਨੁਖ ਨੇ ਚੰਦ ਤੇ ਪੈਰ ਪਾ ਕੇ ਇਸ ਦਾ ਦੇਵਤਾ ਸਰੂਪ ਮਿਥ ਤੋੜ ਦਿੱਤਾ ਹੈ ਪਰ ਅਜੇ ਵੀ ਇਸ ਦਾ ਜਲ ਜਲੌਅ ਘਟਿਆ ਨਹੀਂ। ਚੰਨ ਦੀ ਚਾਨਣੀ ਵਿਚ ਕਿੰਨੇ ਹੀ ਇਸ਼ਕ ਪਲੇ ਹਨ। ਕਿੰਨਿਆਂ ਹੀ ਆਸ਼ਕਾਂ ਨੇ ਆਪਣੀਆਂ ਮਹਿਬੂਬਾਵਾਂ ਨੂੰ ਚੰਨ ਨਾਲ ਤੁਲਨਾ ਦਿਤੀ। ਫਿਰ ਮਹਿਬੂਬਾਵਾਂ ਨੇ ਵੀ ਕਿਹੜੀ ਘਟ ਕੀਤੀ ਹੈ, ਚੰਨ ਮਾਹੀ, ਚੰਨ ਪ੍ਰਦੇਸੀ ਜਿਹੀਆਂ ਸੰਗਿਆਵਾਂ ਆਪਣੇ ਆਸ਼ਕਾਂ ਨੂੰ ਦਿੱਤੀਆਂ। ਭਰੀ ਰਾਤ ਸਮੇਂ ਦੂਰ ਅਸਮਾਨ ਵਿਚ ਡਲ੍ਹਕਦਾ ਹੁਸੀਨ ਚੰਨ ਭਾਵੇਂ ਕਿੰਨਾ ਵੀ ਅਪਹੁੰਚ ਹੈ, ਇਸ ਨੂੰ ਫੜਨ ਦੀ ਚਾਹਤ ਹਰ ਕੋਈ ਕਰਦਾ ਹੈ। ਬੱਚੇ ਲਈ ਚੰਦ ਉਸ ਦਾ ਸਭ ਤੋਂ ਪਿਆਰਾ ਰਿਸ਼ਤਾ, ਮਾਮਾ ਬਣ ਜਾਂਦਾ ਹੈ, ਜੋ ਦੂਰ ਵਸਦਾ ਉਸ ਲਈ ਚੀਜ਼ਾਂ ਲੈ ਕੇ ਆਉਂਦਾ ਹੈ। ਜਿਨ੍ਹਾਂ ਸਮਿਆਂ ਵਿਚ ਮਨੁਖ ਦਾ ਚੌਗਿਰਦਾ ਕੁਦਰਤ ਹੀ ਕੁਦਰਤ ਸੀ, ਚੰਦ ਉਸ ਦੇ ਜੀਵਨ ਦਾ ਇਕ ਅਨੂਠਾ ਅਨੁਭਵ ਸੀ। ਮਾਂ ਨੂੰ ਆਪਣਾ ਪੁਤਰ ਚੰਦ ਹੀ ਲਗਦਾ ਹੈ, ਉਹ ਭਾਵੇਂ ਕਿੰਨੇ ਹੀ ਚੰਦ ਚਾੜ੍ਹ ਦੇਵੇ। ਚੰਦ ਜਾਂ ਇਸ ਦੇ ਰੂਪ ਵਿਅਕਤੀ ਨਾਂ ਦੇ ਹਰ ਹਿੱਸੇ ਵਿਚ ਵਰਤੇ ਜਾਂਦੇ ਹਨ ਜਿਵੇਂ ਚੰਦਰ ਮੋਹਨ, ਚੰਦਾ ਸਿੰਘ, ਚੰਦ ਸਿੰਘ; ਰਾਮ ਚੰਦ, ਬਿਧੀ ਚੰਦ, ਸ੍ਰੀ ਚੰਦ; ਚੰਨਾ, ਚੰਨੀ, ਚੰਨੋ, ਚੰਦੂ, ਚੰਦੀ ਆਦਿ। ਅਸਮਾਨ ਵਿਚ ਸਿਰਫ਼ ਇਕ ਹੋਣ ਕਾਰਨ ਸੰਸਕ੍ਰਿਤ ਵਿਚ ਚੰਦ ਦਾ ਅਰਥ ਇਕ ਵੀ ਹੈ। ‘ਕੁਝ’ ਦੇ ਅਰਥਾਂ ਵਾਲਾ ਚੰਦ (ਜਿਵੇਂ ਚੰਦ ਰੋਜ਼) ਹੋਰ ਸ਼ਬਦ ਹੈ ਜੋ ਫਾਰਸੀ ਵਲੋਂ ਆਇਆ ਹੈ ਤੇ ਇਸ ਦਾ ਵਰਤਮਾਨ ਚੰਦ ਨਾਲ ਕੋਈ ਸਬੰਧ ਨਹੀਂ। ਚਿਟਿਆਈ ਅਤੇ ਸੀਤਲਤਾ ਦੇ ਗੁਣ ਕਾਰਨ ਪਾਣੀ ਅਤੇ ਮੁਸ਼ਕਕਾਫੂਰ ਨੂੰ ਚੰਦਰ ਵੀ ਕਹਿੰਦੇ ਹਨ।
ਚੰਦ ਦਾ ਹੀ ਸੀਤਲ ਪ੍ਰਕਾਸ਼ ਚਾਂਦਨੀ ਜਾਂ ਚਾਨਣੀ ਕਹਾਉਂਦਾ ਹੈ। “ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ॥” -ਗੁਰੂ ਅਰਜਨ, ਅਰਥਾਤ ਚੰਦਨ ਦਾ ਲੇਪ, ਚੰਦ ਦੀ ਚਾਨਣੀ ਜਾਂ ਠੰਡੀ ਰੁਤ ਮਨ ਦੀ ਤਪਸ਼ ਨੂੰ ਮਿਟਾ ਨਹੀਂ ਸਕਦੀ। ਚੰਨਣ, ਚਾਨਣ, ਚਾਨਣਾ, ਚੰਦਨ ਜਿਹੇ ਵਿਅਕਤੀ ਨਾਂ ਵੀ ਆਮ ਹੀ ਹਨ। ਦਿੱਲੀ ਦੇ ਚਾਂਦਨੀ ਚੌਕ ਨਾਂ ਦਾ ਅਰਥ ਚੰਦ ਦੀ ਚਾਨਣੀ ਵਾਲਾ ਚੌਕ ਹੀ ਹੈ। ਇਹ ਚੌਕ 17ਵੀਂ ਸਦੀ ਵਿਚ ਸ਼ਾਹ ਜਹਾਨ ਨੇ ਵਸਾਇਆ ਸੀ ਜਿਸ ਦੇ ਵਿਚਕਾਰ ਦੀ ਇਕ ਨਹਿਰ ਨਿਕਲਦੀ ਸੀ। ਇਸ ਨਹਿਰ ਤੇ ਤਲਾਬ ਵਿਚ ਚੰਦ ਦੀ ਚਾਨਣੀ ਖੂਬ ਲਿਸ਼ਕਾਂ ਮਾਰਦੀ ਸੀ। ਪਹਿਲਗਾਮ ਦੀ ਚੰਦਨਵਾੜੀ ਬਰਫਾਂ ਨਾਲ ਲੱਦੀ ਪਈ ਹੈ ਜਿਸ ਵਿਚ ਚੰਦ ਦੀ ਚਾਂਦਨੀ ਹੋਰ ਵੀ ਡਲਕਾਂ ਮਾਰਦੀ ਹੈ। ਮਹਾਰਾਸ਼ਟਰ ਦੀ ਚੰਦਨਵਾੜੀ ਦੀਆਂ ਝੀਲਾਂ ਵਿਚ ਚੰਦ-ਚਾਨਣੀ ਦੇ ਬਿੰਬ ਠਾਠਾਂ ਮਾਰਦੇ ਹਨ। ਰੋਸ਼ਨੀ ਦੇ ਅਰਥਾਂ ਵਾਲਾ ਚਾਨਣ ਸ਼ਬਦ ਵੀ ਇਸੇ ਤੋਂ ਬਣਿਆ, ਭਾਵੇਂ ਇਹ ਸੂਰਜ ਦਾ ਹੀ ਕਿਉਂ ਨਾ ਹੋਵੇ। ਸਦੀਆਂ ਤੋਂ ਚਾਨਣ ਗਿਆਨ ਦਾ ਪ੍ਰਤੀਕ ਹੈ, “ਮਿਟੀ ਧੁੰਦ ਜਗ ਚਾਨਣ ਹੋਆ॥” ਦੇਵ ਰਾਜ ਚਾਨਣਾ ਪੰਜਾਬੀ ਦਾ ਇਕ ਮਸ਼ਹੂਰ ਕਵੀ ਹੋਇਆ ਹੈ। ਹੀਰ ਰਾਂਝੇ ਅਤੇ ਸੋਹਣੀ ਮਹੀਂਵਾਲ ਦਾ ਇਸ਼ਕ ਚਨਾਬ ਦਰਿਆ ਦੇ ਆਸਪਾਸ ਪ੍ਰਵਾਨ ਚੜ੍ਹਿਆ। ਇਸ ਦਰਿਆ ਦੇ ਨਾਂ ਦਾ ਚੰਦ ਸ਼ਬਦ ਨਾਲ ਗੂੜ੍ਹਾ ਸਬੰਧ ਹੈ। ਪ੍ਰਾਚੀਨ ਸਰੋਤਾਂ ਵਿਚ ਇਸ ਦਾ ਨਾਂ ਚੰਦਰਭਾਗਾ ਲਿਖਿਆ ਮਿਲਦਾ ਹੈ। ਸ਼ਿਵ ਕੁਮਾਰ ਦੀ ਲੂਣਾ ਵਿਚ ਇਸ ਸ਼ਬਦ ਦੀ ਸੋਅ ਮਿਲਦੀ ਹੈ। ਕਾਵਿ ਦੇ ਅਰੰਭ ਵਿਚ ਨਟੀ ਤੇ ਸੂਤਰਧਾਰ ਰਾਵੀ ਦਰਿਆ ਦੇ ਕੰਢੇ ਵਾਰਤਾਲਾਪ ਕਰਦੇ ਹਨ। ਸੂਤਰਧਾਰ ਚਨਾਬ ਨੂੰ ਐਰਾਵਤੀ (ਰਾਵੀ) ਦਾ ਭਰਾ ਦਸਦਾ ਹੈ,
ਇਹ ਦੇਸ ਸੁ ਚੰਬਾ ਸੋਹਣੀਏ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿਚ ਦੇਵ ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ
ਇਹ ਚੰਦਰਭਾਗ ਭਰਾ।
ਅਸਲ ਵਿਚ ਚੰਦਰਭਾਗ ‘ਚੰਦਰ’ ਤੇ ‘ਭਾਗ’ ਨਾਂ ਦੇ ਦੋ ਦਰਿਆਵਾਂ ਦੇ ਸੰਗਮ ਤੋਂ ਬਣਿਆ। ਇਸ ਵਿਚ ਚੰਦਰ ਦਾ ਅਰਥ ‘ਚੰਦ’ ਹੀ ਕੀਤਾ ਜਾਂਦਾ ਹੈ। ਚਨਾਬ, ਜੋ ਘਸ ਘਸ ਕੇ ਝਨਾਂ ਬਣ ਗਿਆ, ਦੀ ਵਿਉਤਪਤੀ ਚੰਨ+ਆਬ (ਪਾਣੀ) ਵਜੋਂ ਵੀ ਕੀਤੀ ਜਾਂਦੀ ਹੈ। ਸਪਸ਼ਟ ਹੈ, ਚੰਦ ਦਾ ਭਾਵ ਦੋਨਾਂ ਵਿਚ ਸ਼ਾਮਿਲ ਹੈ। ਸੰਭਵ ਹੈ ਚੰਬਾ ਨਗਰ ਦੇ ਨਾਂ ਵਿਚ ਵੀ ਏਹੋ ਭਾਵ ਨਿਹਿਤ ਹੋਵੇ।
ਚੰਦ ਸ਼ਬਦ ਦਾ ਧਾਤੂ ‘ਚੰਦ’ ਹੀ ਹੈ ਜਿਸ ਦਾ ਮੁਖ ਅਰਥ ਚਮਕ, ਆਭਾ, ਲਿਸ਼ਕ ਆਦਿ ਹੈ। ਇਸ ਧਾਤੂ ਤੋਂ ਹੀ ਚਾਂਦੀ ਸ਼ਬਦ ਬਣਿਆ ਕਿਉਂਕਿ ਇਸ ਦਾ ਮੁਖ ਗੁਣ ਚਮਕ-ਦਮਕ ਹੈ। ਰਿਸ਼ਵਤ ਦੇਣ ਨੂੰ ਚਾਂਦੀ ਦੀ ਜੁੱਤੀ ਮਾਰਨਾ ਕਿਹਾ ਜਾਂਦਾ ਹੈ। ਇਸ ਤੋਂ ਬਣੇ ਸ਼ਬਦ ਚਾਂਦਨੀ ਦਾ ਇਕ ਅਰਥ ਫਰਸ਼ ‘ਤੇ ਵਿਛਾਈ ਗਈ ਚਾਦਰ ਜਾਂ ਸ਼ਾਮਿਆਨਾ ਵੀ ਹੈ। ਜਾਣੋ ਇਹ ਚਿੱਟੀ ਚਾਦਰ ਚੰਦ ਦੀ ਚਾਨਣੀ ਦਾ ਆਭਾਸ ਦੇ ਰਹੀ ਹੈ। ਗੁਰੂ ਗ੍ਰੰਥ ਸਾਹਿਬ ‘ਤੇ ਤਾਣੇ ਜਾਣ ਵਾਲੀ ਚਾਨਣੀ ਨੂੰ ਚੰਦੋਆ ਕਿਹਾ ਜਾਂਦਾ ਹੈ, ਮਾਨੋ ਇਹ ਚੰਦ ਦਾ ਹੀ ਸਾਇਬਾਨ ਹੈ। “ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ” -ਭਟ ਕਲ-ਸਹਾਰ। ਘੋੜਿਆਂ ਦੀ ਖਿਚ ਦੀ ਬੀਮਾਰੀ ਨੂੰ ਵੀ ਚਾਨਣੀ ਕਿਹਾ ਜਾਂਦਾ ਹੈ। ਵਿਸ਼ਵਾਸ ਸੀ ਕਿ ਇਹ ਬੀਮਾਰੀ ਚੰਦ ਦੀ ਖਿਚ ਜਾਂ ਚਾਨਣੀ ਪੈਣ ਨਾਲ ਪੈਦਾ ਹੁੰਦੀ ਹੈ। ‘ਚਾਨਣੀ ਪੈਣਾ’ ਦਾ ਅਰਥ ਬਿੱਜ ਪੈਣਾ ਜਾਂ ਅਧਰੰਗ ਹੋਣਾ ਵੀ ਹੁੰਦਾ ਹੈ। ਰਜਾਈ ਦੇ ਉਪਰਲੇ ਕਪੜੇ ਨੂੰ ਚੰਦਾ ਆਖਦੇ ਹਨ ਕਿਉਂਕਿ ਉਸ ਉਪਰ ਚੰਦ ਵਰਗੀ ਛਾਪ ਲੱਗੀ ਹੁੰਦੀ ਹੈ। ਚੰਦ ਤੋਂ ਹੀ ਚੰਦਾ ਬਣਿਆ ਕਿਉਂਕਿ ਇਸ ਦੀ ਛਪਾਈ ਚੰਦ ਜਿਹੇ ਅਕਾਰਾਂ ਦੀ ਹੁੰਦੀ ਸੀ। ਮੋਰ ਪੰਖ ਦੇ ਟਿੱਕੇ ਨੂੰ ਵੀ ਇਹ ਨਾਂ ਮਿਲਿਆ ਕਿਉਂਕਿ ਇਸ ਦੀ ਅੱਖ ਚੰਦ ਵਰਗੀ ਹੁੰਦੀ ਹੈ। ਚਾਂਦਮਾਰੀ ਵਿਚ ਅਰਧ ਚੰਦ ਦੀ ਸ਼ਕਲ ਦੇ ਨਿਸ਼ਾਨੇ ਤੇ ਗੋਲੀਆਂ ਚਲਾ ਕੇ ਅਭਿਆਸ ਕੀਤਾ ਜਾਂਦਾ ਹੈ। ਚੰਦ ਨੂੰ ਚੰਦਰਮਾ ਵੀ ਕਹਿੰਦੇ ਹਨ। ਅਸਲ ਵਿਚ ਪਿਛੇਤਰ ਵਜੋਂ ਲੱਗੇ ‘ਮਾ’ ਦਾ ਅਰਥ ਮਹੀਨਾ ਹੈ। ਇਸ ਲਈ ਇਸ ਸ਼ਬਦ ਦਾ ਮੁਢਲਾ ਅਰਥ ਚੰਦਰਮਾਸ ਜਾਂ ਚੰਦ ਮਹੀਨਾ ਹੀ ਹੈ। ‘ਮਾ’ ਧਾਤੂ ਤੋਂ ਬਹੁਤ ਸਾਰੇ ਸ਼ਬਦ ਬਣੇ ਹਨ ਜਿਨ੍ਹਾਂ ਬਾਰੇ ਵਖਰੇ ਤੌਰ ਤੇ ਲਿਖਿਆ ਜਾਵੇਗਾ।
ਦੱਖਣੀ ਭਾਰਤ ਵਿਚ ਪੈਦਾ ਹੁੰਦੇ ਇਕ ਖੁਸ਼ਬੂਦਾਰ ਦਰਖਤ ਚੰਦਨ ਦਾ ਨਾਂ ਵੀ ‘ਚੰਦ’ ਧਾਤੂ ਤੋਂ ਪਿਆ। ਮਹਾਨ ਕੋਸ਼ ਵਿਚ ਇਸ ਨੂੰ ‘ਸਭ ਦੇ ਚਿਤ ਨੂੰ ਚਦਿ (ਪ੍ਰਸੰਨ)’ ਕਰਨ ਵਾਲਾ ਬਿਰਛ ਵਜੋਂ ਅਰਥਾਪਨ ਕੀਤਾ ਹੈ। ਇਥੇ ਚਦਿ ਦੇ ਥਾਂ ਤੇ ਚੰਦ ਹੋਣਾ ਚਾਹੀਦਾ ਸੀ। ਪੰਜਾਬੀ ਵਿਚ ਚੰਦਨ ਨੂੰ ਚੰਨਣ ਵੀ ਕਿਹਾ ਜਾਂਦਾ ਹੈ, “ਕੁੰਗੂ ਚੰਨਣੁ ਫੁਲ ਚੜਾਏ” -ਗੁਰੂ ਨਾਨਕ। ਚੰਦਨ ਦੀ ਤਾਸੀਰ ਠੰਡੀ ਮੰਨੀ ਗਈ ਹੈ, ਇਸ ਲਈ ਇਹ ਚੰਦ ਦੇ ਸੀਤਲਤਾ ਵਾਲੇ ਗੁਣ ਨਾਲ ਮੇਲ ਖਾਂਦਾ ਹੈ। ਇਹ ਸ਼ਬਦ ਫਾਰਸੀ ਵਿਚ ਜਾ ਕੇ ‘ਸੰਦਲ’ ਦਾ ਰੂਪ ਧਾਰ ਗਿਆ ਤੇ ਇਸੇ ਰੂਪ ਵਿਚ ਪੰਜਾਬੀ ਵਿਚ ਮੁੜ ਆਇਆ। ਸੰਦਲ ਦੀ ਲਕੜੀ ਤੋਂ ਸ਼ਰਬਤ ਤੇ ਕਈ ਔਸ਼ਧੀਆਂ ਵੀ ਬਣਾਈਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿਚ ਚੰਦਨ ਦੀ ਲਕੜੀ ਲਈ ਚਨਣਾਠੀਆ (ਚੰਨਣ+ਕਾਠ) ਸ਼ਬਦ ਆਇਆ ਹੈ, “ਤੇਰਾ ਨਾਮੇ ਕਰੀ ਚਨਣਾਠੀਆ ਜੇ ਮਨ ਉਰਸਾ ਹੋਇ॥” -ਗੁਰੂ ਨਾਨਕ। ਸੰਦਲ ਗਰੀਕ, ਲਾਤੀਨੀ ਅਤੇ ਫਰਾਂਸੀਸੀ ਵਿਚ ਦੀ ਹੁੰਦਾ ਹੋਇਆ ਅੰਗਰੇਜ਼ੀ ਵਿਚ ਪੁੱਜਾ ਤਾਂ ਇਹ ‘ਸੈਂਡਲਵੁੱਡ’ ਬਣ ਗਿਆ। ਔਰਤਾਂ ਦੀ ਜੁੱਤੀ ਲਈ ‘ਸੈਂਡਲ’ ਸ਼ਬਦ ਵੀ ਇਸੇ ਤੋਂ ਬਣਿਆ ਕਿਉਂਕਿ ਪੁਰਾਣੇ ਜ਼ਮਾਨੇ ਵਿਚ ਭਾਰਤੀ ਚੰਦਨ ਦੀਆਂ ਜੁਤੀਆਂ ਦੀ ਯੂਰਪ ਵਿਚ ਬੜੀ ਮੰਗ ਹੁੰਦੀ ਸੀ। ਚੰਦ ਧਾਤੂ ਤੋਂ ਹੀ ਚੰਨ ਵਰਗੇ ਚਿੱਟੇ ਫੁਲਾਂ ਵਾਲੇ ਖੁਸ਼ਬੂਦਾਰ ਪੌਦੇ ਚੰਬੇਲੀ ਜਾਂ ਚਮੇਲੀ ਦਾ ਇਹ ਨਾਂ ਪਿਆ।
ਚੰਦਰਾ ਸ਼ਬਦ ਜਿਸ ਦਾ ਅਰਥ ਨਹਿਸ਼ ਹੁੰਦਾ ਹੈ, ਵੀ ਚੰਦ ਦੀ ਹੀ ਕਰਾਮਾਤ ਹੈ। ਬੋਲਚਾਲ ਵਿਚ ਕਮੀਨੇ, ਕੰਜੂਸ ਬੰਦੇ ਨੂੰ ਵੀ ਚੰਦਰਾ ਕਹਿ ਦਿੱਤਾ ਜਾਂਦਾ ਹੈ। ਅਸਲ ਵਿਚ ਚੰਦਰਾ ਇਕ ਅਸਾਧ ਫੋੜੇ ਨੂੰ ਕਿਹਾ ਜਾਂਦਾ ਹੈ ਜਿਸ ਦਾ ਕਾਰਨ ਚੰਦ ਦੀ ਚਾਨਣੀ ਮੰਨਿਆ ਜਾਂਦਾ ਹੈ। ਚੰਦ ਦੇ ਵੈਰੀ ਰਾਹੂ ਨੂੰ ਵੀ ਚੰਦਰਾ ਕਿਹਾ ਜਾਂਦਾ ਹੈ ਕਿਉਂਕਿ ਮਾਨਤਾ ਅਨੁਸਾਰ ਗ੍ਰਹਿਣ ਸਮੇਂ ਰਾਹੂ ਚੰਦ ਨੂੰ ਗ੍ਰਸ ਲੈਂਦਾ ਹੈ। ਇਸ ਤੋਂ ‘ਚੰਦਰਾ’ ਦੇ ਨਾਕਾਰਾਤਮਕ ਭਾਵ ਪੈਦਾ ਹੋਏ। ਚੰਦਰ ਦੇ ਪੁਤਰ ਤੋਂ ਪੈਦਾ ਹੋਏ ਵੰਸ਼ ਨੂੰ ਚੰਦਰਵੰਸ਼ੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸੂਰਜਵੰਸੀ ਜਾਂ ਚੰਦਰਵੰਸ਼ੀ ਹੀ ਦਸਦੇ ਹਨ। ਰਾਜਪੂਤਾਂ ਦਾ ਇਕ ਕਬੀਲਾ ‘ਚੰਦੇਲ’ ਕਹਾਉਂਦਾ ਹੈ ਜੋ ਆਪਣਾ ਵੰਸ਼ ਚੰਦ ਨਾਲ ਜੋੜਦਾ ਹੈ। ਇਤਿਹਾਸਕ ਭਾਰਤੀ ਰਾਜੇ ਚੰਦਰਗੁਪਤ ਦੇ ਨਾਂ ਦਾ ਅਰਥ ਹੈ, ਚੰਦ ਦੁਆਰਾ ਸੁਰਖਿਅਤ। ‘ਚੰਦਨਹਾਰ’ ਗਹਿਣੇ ਵਿਚ ਚੰਦ ਰੂਪ ਸੋਨੇ ਚਾਂਦੀ ਦੇ ਟੁਕੜੇ ਜੜੇ ਹੁੰਦੇ ਹਨ। ਪੰਜਾਬੀ ਵਿਚ ਚੰਦ ਨਾਲ ਸਬੰਧਤ ਬਹੁਤ ਸਾਰੇ ਮੁਹਾਵਰੇ, ਕਹਾਵਤਾਂ ਵੀ ਪ੍ਰਚਲਤ ਹਨ ਜਿਵੇਂ ਚੰਦ ‘ਤੇ ਥੁਕਿਆਂ ਆਪਣੇ ਮੂੰਹ ‘ਤੇ ਪੈਂਦਾ ਹੈ, ਚਾਰ ਚੰਦ ਲਾਉਣਾ, ਈਦ ਦਾ ਚੰਦ, ਚਾਨਣੀ ਦੀਵਾਲੀ।
ਚੰਦ ਸ਼ਬਦ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਕਅਨਦ ਹੈ ਜਿਸ ਦਾ ਅਰਥ ਚਮਕਣਾ ਹੈ। ਮੋਮਬੱਤੀ ਲਈ ਅੰਗਰੇਜ਼ੀ ਸ਼ਬਦ ਚਅਨਦਲe ਇਸੇ ਤੋਂ ਬਣਿਆ। ਲਾਤੀਨੀ ਤੋਂ ਲਏ ਇਸ ਦੇ ਲਾਤੀਨੀ ਰੂਪਾਂਤਰ ਦੇ ਅਰਥ ਮਿਸ਼ਾਲ ਅਤੇ ਮੋਮਬੱਤੀ ਸਨ। ਇਹ ਸ਼ਬਦ ਲਾਤੀਨੀ ਚਅਨਦeਰe ਤੋਂ ਬਣਿਆ ਜਿਸ ਦਾ ਅਰਥ ਜਗਣਾ, ਚਮਕਣਾ ਹੁੰਦਾ ਹੈ। ਲਾਤੀਨੀ ਦੇ ਇਸੇ ਸ਼ਬਦ ਤੋਂ ਉਮੀਦਵਾਰ ਦੇ ਅਰਥਾਂ ਵਾਲਾ ਚਅਨਦਦਿਅਟe ਸ਼ਬਦ ਬਣਿਆ, ਜਿਸ ਦਾ ਸ਼ਾਬਦਿਕ ਅਰਥ ਹੈ, ਚਿੱਟ-ਕਪੜੀਆ। ਦਰਅਸਲ ਚਾਂਦਨੀ ਦਾ ਚਿੱਟਾ ਰੰਗ ਉਜਲਤਾ, ਨਿਸ਼ਕਪਟਤਾ, ਸ਼ੁਧਤਾ ਦਾ ਪ੍ਰਤੀਕ ਹੈ। ਪ੍ਰਾਚੀਨ ਰੋਮ ਵਿਚ ਕਿਸੇ ਅਹੁਦੇ ਦੇ ਉਮੀਦਵਾਰ ਚਿੱਟੇ ਕਪੜੇ ਪਾਉਂਦੇ ਸਨ। ਦੀਵਾਲੀ ਆਦਿ ਨੂੰ ਮੋਮਬੱਤੀਆਂ ਆਦਿ ਨਾਲ ਜਗਮਗ ਛੱਤ ‘ਤੇ ਟੰਗੇ ਜਾਣ ਵਾਲੇ ਫਨੂਸ ਨੂੰ ਕੰਦੀਲ ਕਿਹਾ ਜਾਂਦਾ ਹੈ ਜੋ ਫਾਰਸੀ ਅਸਲੇ ਦਾ ਸ਼ਬਦ ਹੈ। ਗਰੀਕ, ਲਾਤੀਨੀ ਅਤੇ ਅਰਬੀ ਵਿਚ ਇਸ ਸ਼ਬਦ ਦੇ ਰੁਪਾਂਤਰ ਮਿਲਦੇ ਹਨ। ਫਨੂਸ ਜਿਹੀ ਇਕ ਹੋਰ ਜਗਮਗ ਸਜਾਵਟ ਹੈ ਸ਼ੈਂਡਲੀਅਰ (ਚਹਅਨਦeਲਇਰ)। ਇਸ ਦਾ ਵੀ ਲਾਤੀਨੀ ਕੈਡਲ ਨਾਲ ਸਬੰਧ ਹੈ। ਇਹ ‘ਚੌਦਵੀਂ ਦਾ ਚੰਦ’ ਪੁਰਾਣੀ ਫਰਾਂਸੀਸੀ ਰਾਹੀਂ ਰੂਪ ਬਦਲਦਾ ਚੌਦਵੀਂ ਸਦੀ ਵਿਚ ਅੰਗਰੇਜ਼ੀ ਵਿਚ ਦਾਖਲ ਹੋਇਆ। ਅੰਗਰੇਜ਼ੀ ਦਾ ਇਕ ਹੋਰ ਮਹੱਤਵਪੂਰਨ ਸ਼ਬਦ ਹੈ ਚਅਨਦੋਰ ਤੇ ਇਸ ਤੋਂ ਆਗੇ ਬਣਿਆ ਚਅਨਦਦਿ। ਇਨ੍ਹਾਂ ਸ਼ਬਦਾਂ ਵਿਚ ਸਾਫ਼-ਗੋਈ, ਬੇਬਾਕੀ, ਖਰਾਪਨ, ਕੋਰਾਪਣ, ਸ਼ੁਧਤਾ ਆਦਿ ਦੇ ਭਾਵ ਹਨ। ਇਹ ਸਾਰੇ ਭਾਵ ਮੂਲ ਅਰਥ ਚਮਕਣਾ ਤੋਂ ਚਿਟਿਆਈ ਵਿਚ ਪਰਿਵਰਤਿਤ ਹੁੰਦੇ ਹੋਏ ਇਹ ਅਰਥ ਗ੍ਰਹਿਣ ਕਰ ਗਏ। ਅੱਗ-ਲਾਊ ਦੇ ਅਰਥਾਂ ਵਾਲਾ ਅੰਗਰੇਜ਼ੀ ਦਾ ਸ਼ਬਦ ਨਿਚeਨਦਅਿਰੇ ਵੀ ਲਾਤੀਨੀ ਦੇ ਚਅਨਦeਰe ਤੋਂ ਹੀ ਵਿਕਸਿਤ ਹੋਇਆ ਹੈ। ਪ੍ਰਕਾਸ਼ ਤੇ ਅੱਗ ਦਾ ਰਿਸ਼ਤਾ ਅਟੁੱਟ ਬਣਿਆ ਹੋਇਆ ਹੈ।
Leave a Reply