ਪੰਜਾਬ ਟਾਈਮਜ਼ ਦੇ 28 ਮਾਰਚ ਦੇ ਅੰਕ ਵਿਚ ਸਿਰਦਾਰ ਕਪੂਰ ਸਿੰਘ ਦੀ ਬੇਬਾਕ ਤੇ ਵਿਲੱਖਣ ਸ਼ਖਸੀਅਤ ਬਾਰੇ ਲੇਖ ਪੜ੍ਹ ਕੇ ਮਨ ਗਦ ਗਦ ਹੋ ਗਿਆ। ਅੱਜ-ਕੱਲ੍ਹ ਐਨੀਆਂ ਕੌੜੀਆਂ ਤੇ ਸੱਚੀਆਂ ਗੱਲਾਂ ਸੁਣ ਕੇ ਲੋਕ ਗੁੱਸਾ ਕਰ ਜਾਂਦੇ ਹਨ ਅਤੇ ਸਾਰੀ ਉਮਰ ਇਕ ਦੂਜੇ ਨਾਲ ਬੋਲਦੇ ਨਹੀਂ ਪਰ ਅਕਾਲੀਆਂ ਨੂੰ ਭਾਈ ਸਾਹਿਬ ਬਹੁਤ ਹੀ ਗੰਦੀਆਂ ਗਾਲ੍ਹਾਂ ਕੱਢ ਦਿਆ ਕਰਦੇ ਸਨ।
ਕੋਈ ਨਾ ਤਾਂ ਗੁੱਸਾ ਹੀ ਕਰਦਾ ਸੀ, ਨਾ ਹੀ ਉਨ੍ਹਾਂ ਅੱਗੇ ਚੂੰ ਹੀ ਕਰਦਾ ਸੀ, ਕਿਉਂਕਿ ਭਾਈ ਸਾਹਿਬ ਤਰਕ ਦੇ ਨਾਲ ਸੱਚੀ ਗੱਲ ਕਰਦੇ ਹੁੰਦੇ ਸਨ।
ਜਿਨ੍ਹਾਂ ਨੇ ਵੀ ਸਿਰਦਾਰ ਕਪੂਰ ਸਿੰਘ ਦੀ ਸੰਗਤ ਕੀਤੀ ਹੈ, ਊਹ ਗਿਆਨ ਨਾਲ ਮਾਲਾਮਾਲ ਹਨ। ਕਾਸ਼! ਉਹ ਗਿਆਨ ਦੀਆਂ ਗੱਲਾਂ ਜਿਵੇਂ ਡਾæ ਹਰਪਾਲ ਸਿੰਘ ਪੰਨੂ ਨੇ ਲਿਖੀਆਂ ਹਨ, ਉਸੇ ਤਰ੍ਹਾਂ ਉਹ ਸਾਰੇ ਵਿਦਵਾਨ ਵੀ ਲਿਖਣ ਜਿਨ੍ਹਾਂ ਨੇ ਭਾਈ ਸਾਹਿਬ ਦੀ ਸੰਗਤ ਕੀਤੀ ਹੈ।
-ਗੁਰਬਿੰਦਰ ਸਿੰਘ ਤੁੰਗ
ਫੋਨ: 209-221-2137