ਮਾਪੇ ਧੀਆਂ ਦੇ ਹੋਏ ਭੈਅ-ਭੀਤ ਫਿਰਦੇ ‘ਪਹੁੰਚ’ ਦੇਖ ਕੇ ਭੂਤਰੇ ਸੰਢਿਆਂ ਦੀ।
ਗੁੱਝੀ ਹੁੰਦੀ ਏ ਲੋਕ ਸਭ ਜਾਣਦੇ ਨੇ ਮਿਲੀ ਭੁਗਤ ਸਿਆਸੀ ਹਥ-ਕੰਡਿਆਂ ਦੀ।
ਆਵੇ ਰਤਾ ਵੀ ਸ਼ਰਮ ਨਾ ਫੁਕਰਿਆਂ ਨੂੰ ਲੰਡੀ ਜੀਪ ‘ਤੇ ਛਾਪੇ ਹੋਏ ‘ਖੰਡਿਆਂ’ ਦੀ।
ਗਾਂਢਾ ਸਾਂਢਾ ਜਦ ਮੰਤਰੀ ਨਾਲ ਹੋਵੇ ਕੀ ਔਕਾਤ ਫਿਰ ਪੁਲਿਸ ਦੇ ਡੰਡਿਆਂ ਦੀ।
ਹਾਕਮ ਅਤੇ ਮੁੰਡ੍ਹੀਰ ਨੇ ਢੀਠ ਹੋਏ ਹਾਨੀ ਮੰਨਦੇ ਭੋਰਾ ਨਾ ਭੰਡਿਆਂ ਦੀ।
ਮਿਰਜ਼ਾ ‘ਕੱਲਾ ਨੀ ਜਾਂਦਾ ਹੁਣ ਲੈਣ ਸਾਹਿਬਾਂ ਧਾੜ ਹੁੰਦੀ ਏ ਨਾਲ ਮੁਸ਼ਟੰਡਿਆਂ ਦੀ!
Leave a Reply