ਲੱਖ ਧਰਵਾਸਾ ਦੇਈ ਜਾਵੇ ਮੋਦੀ

ਮਾਸਟਰਾਂ ਨੂੰ ਤਨਖਾਹ ਨਹੀਂ ਮਿਲਦੀ ਰੋਗੀ ਤਾਂਈਂ ਦਵਾਈ,
ਖਾਲੀ ਪਿਆ ਖਜ਼ਾਨਾ ਸਾਰਾ ਪੈਂਦੀ ਰੋਜ਼ ਦੁਹਾਈ।
ਠੇਕੇ ਉਤੇ ਸਾਰਾ ਦਿਨ ਹੀ ਖੂਬ ਧੂਤਕੜਾ ਪੈਂਦਾ,
ਊਂ ਪੰਜਾਬ ਸਾਰੇ ਦਾ ਸਾਰਾ ਹੋਇਆ ਏ ਕਰਜਾਈ।
ਲੀਡਰ ਭਾਣੇ ਸਹੇ ਦੀਆਂ ਤਾਂ ਤਿੰਨ ਹੀ ਹੁੰਦੀਆਂ ਟੰਗਾਂ,
ਉਧਰ ਖੁਸਰਾ ਨੱਚੀ ਜਾਂਦਾ ਪਾ ਸੋਨੇ ਦੀਆਂ ਵੰਗਾਂ।
ਆ ਜਾ ਪੁੱਤਰਾ ਸੋਚੀਏ ਬਹਿ ਕੇ ਸਮਾਂ ਲੰਘਾਉਣ ਦਾ ਢੰਗ,
ਨਹੀਂ, ਗੁੱਸੇ ਦੇ ਵਿਚ ਨਾਗ ਵਾਂਗਰਾ ਲੋਕ ਮਾਰਨਗੇ ਡੰਗ।
ਮਨ ਨਹੀਂ ਖੜਦਾ ਲੱਖ ਧਰਵਾਸਾ ਦੇਈ ਜਾਵੇ ਮੋਦੀ,
ਧੋਤੀ ਬੰਨ੍ਹੇ ਬਾਹਮਣ ਤਾਂ ਕੋਈ ਖਿੱਚ ਕੇ ਭੱਜ ਜਾਏ ਬੋਧੀ।