ਮੂੰਗਫਲੀ ‘ਤੇ ਚਰਚਾ

ਬਲਜੀਤ ਬਾਸੀ
ਮੂੰਗਫਲੀ-ਸ਼ੂੰਗਫਲੀ ਹੋ ਜਾਏ ਫੇਰ? ਚਲੋ, ਮੂੰਗਫਲੀ ਚਰਦੇ-ਚਰਦੇ ਮੈਂ ਇਸ ਬਾਰੇ ਲਿਖਦਾ ਹਾਂ ਤੇ ਤੁਸੀਂ ਪੜ੍ਹਦੇ ਜਾਓ। ਵਿਚ ਵਿਚ ਆਪਣੇ ਵਿਚਾਰ ਦੇਣਾ ਨਾ ਭੁੱਲਣਾ। ਮੂੰਗਫਲੀ ਨੂੰ ਗਰੀਬ ਦਾ ਮੇਵਾ ਕਿਹਾ ਜਾਂਦਾ ਹੈ, ਪਰ ਘੱਟੋ ਘੱਟ ਇਸ ਨੂੰ ਖਾਣ ਦੇ ਪੱਖ ਤੋਂ ਧਨੀ ਦੇਸ਼ਾਂ ਵਿਚ ਵੀ ਅਮੀਰ-ਗਰੀਬ ਦਾ ਪਾੜਾ ਕਾਫੀ ਹੱਦ ਤੀਕ ਮਿਟ ਚੁੱਕਾ ਹੈ।

ਅਮਰੀਕਾ ਵਿਚ ਮੂੰਗਫਲੀ ਤੋਂ ਬਣੇ ਪੀਨਟ ਬਟਰ ਦਾ ਸਭ ਲੋਕੀਂ ਸੇਵਨ ਕਰਦੇ ਹਨ। ਇਸ ਦੇ ਦੋ ਨਾਂਵਾਂ ਪੀਨਟ, ਅਤੇ ਗਰਾਊਂਡ ਨਟ ਤੋਂ ਪਤਾ ਲਗਦਾ ਹੈ ਕਿ ਅੰਗਰੇਜ਼ ਇਸ ਨੂੰ ਪਿਸਤਾ, ਬਦਾਮਾਂ ਅਖਰੋਟਾਂ ਵਾਂਗ ਨਟ (ਗਿਰੀ) ਹੀ ਸਮਝਦੇ ਹਨ ਜਦਕਿ ਅਸੀਂ ਇਸ ਦੇ ਨਾਂ ਪਿਛੇ ਫਲੀ ਲਟਕਾਈ ਹੋਈ ਹੈ। ਸਰਦੀਆਂ ਵਿਚ ਸੜਕਾਂ ‘ਤੇ ਘੁੰਮਦਿਆਂ ਗਰਮ-ਗਰਮ ਮੂੰਗਫਲੀਆਂ ਦੀਆਂ ਲਿਫਾਫੀਆਂ ਦਾ ਲੁਤਫ ਲੇਣ ਨੂੰ ਕਿਸ ਦਾ ਦਿਲ ਨਹੀਂ ਕਰਦਾ? ਉਂਜ ਵੀ ਮੂੰਗਫਲੀ ਸਫਰ ਅਤੇ ਵਿਹਲਾ ਵੇਲਾ ਕੱਟਣ ਲਈ ਇਕ ਵਧੀਆ ਸ਼ੁਗਲ ਹੈ। ਸਵਾਦ ਸਵਾਦ ਵਿਚ ਬਹੁਤੀ ਮੂੰਗਫਲੀ ਖਾਣ ਨਾਲ ਜੀਅ ਕੱਚਾ ਕੱਚਾ ਹੋਣ ਲਗਦਾ ਹੈ। ਕਈਆਂ ਨੂੰ ਇਸ ਤੋਂ ਅਲਰਜੀ ਵੀ ਹੁੰਦੀ ਹੈ। ਇਸ ਅਲਰਜੀ ਦੇ ਜ਼ਬਰਦਸਤ ਅਸਰ ਕਾਰਨ ਮੌਤ ਵੀ ਹੋ ਸਕਦੀ ਹੈ। ਮੂੰਗਫਲੀ ਤੋਂ ਅਸਲ ਵਿਚ ਬੇਸ਼ੁਮਾਰ ਵਿਅੰਜਨ ਅਤੇ ਉਤਪਾਦ ਬਣਾਏ ਜਾਂਦੇ ਹਨ ਜਿਵੇਂ ਮੂੰਗਫਲੀ ਦਾ ਤੇਲ, ਘਿਉ, ਕਈ ਤਰ੍ਹਾਂ ਦੀਆਂ ਮਿਠਾਈਆਂ, ਬਟਰ, ਦੁਧ, ਸਾਬਣ, ਕਰੀਮ, ਲੋਸ਼ਨ, ਮਰਹਮ, ਪਾਊਡਰ, ਸ਼ੈਂਪੂ, ਗਰੀਸ, ਰਬੜ, ਸਿਆਹੀ ਆਦਿ। ਮੂੰਗਫਲੀ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ਇਸ ਲਈ ਇਹ ਸਿਹਤ ਲਈ ਬਹੁਤ ਮੁਫੀਦ ਹੈ।
ਮੱਕਈ, ਟਮਾਟਰ ਤੇ ਆਲੂ ਦੀ ਤਰ੍ਹਾਂ ਮੂੰਗਫਲੀ ਵੀ ਭਾਰਤ ਦੀ ਜੱਦੀ ਜਿਣਸ ਨਾ ਹੋ ਕੇ ਦੱਖਣੀ ਅਮਰੀਕਾ ਤੋਂ ਆਈ ਹੈ। ਇਸ ਖਿੱਤੇ ਵਿਚ ਮੂੰਗਫਲੀ ਪਸ਼ੂਆਂ ਅਤੇ ਮਨੁਖਾਂ ਦਾ ਖਾਜਾ ਰਿਹਾ ਹੈ। ਸੋਲਵ੍ਹੀਂ ਸਦੀ ਵਿਚ ਯੂਰਪੀ ਨਾਵਿਕ ਇਸ ਨੂੰ ਦੱਖਣੀ ਅਮਰੀਕਾ ਤੋਂ ਯੂਰਪ ਲੈ ਆਏ। ਮੰਨਿਆ ਜਾਂਦਾ ਹੈ ਕਿ ਸੋਲਵ੍ਹੀਂ ਸਦੀ ਵਿਚ ਜੈਸੂਟ ਪਾਦਰੀ ਇਸ ਨੂੰ ਭਾਰਤ ਵਿਚ ਲੈ ਕੇ ਆਏ। ਪੰਜਾਬ ਵਿਚ ਇਹ ਥੋੜ੍ਹੀ ਦੇਰ ਨਾਲ ਪਹੁੰਚੀ।
ਮੂੰਗਫਲੀ ਸ਼ਬਦ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਸ ਦੇ ਫਲਣ ਬਾਰੇ ਕੁਝ ਜਾਣਕਾਰੀ ਲੈਣੀ ਜ਼ਰੂਰੀ ਹੈ। ਮੂੰਗਫਲੀ ਫਲੀ ਇਸ ਅਰਥ ਵਿਚ ਹੀ ਹੈ ਕਿ ਇਸ ਵਿਚ ਇਸ ਪੌਦੇ ਦੇ ਬੀਜ ਸੁਰੱਖਿਅਤ ਹੁੰਦੇ ਹਨ। ਜਦੋਂ ਪੌਦੇ ਵਧਦੇ ਹਨ ਤਾਂ ਇਸ ਨੂੰ ਪੀਲੇ ਫੁੱਲ ਲੱਗਦੇ ਹਨ ਜੋ ਆਪਣੇ ਆਪ ਪਰਾਗਿਤ ਹੋ ਜਾਂਦੇ ਹਨ। ਪਰਾਗਿਤ ਹੋਣ ਤੋਂ ਬਾਅਦ ਫੁੱਲ ਦੇ ਹੇਠੋਂ ਇਕ ਟਾਹਣੀ ਨਿਕਲ ਕੇ ਥੱਲੇ ਵੱਲ ਵਧਦੀ ਹੋਈ ਜ਼ਮੀਨ ਦੇ ਅੰਦਰ ਚਲੀ ਜਾਂਦੀ ਹੈ। ਲਾਖਣਿਕ ਤੌਰ ‘ਤੇ ਅਸੀਂ ਆਖ ਸਕਦੇ ਹਾਂ ਕਿ ਇਸ ਦੇ ਪੈਰ ਭਾਰੀ ਹੋ ਜਾਂਦੇ ਹਨ। ਇਸ ਦੇ ਸਿਰੇ ‘ਤੇ ਇਕ ਡੋਡੀ ਹੁੰਦੀ ਹੈ ਜੋ ਜ਼ਮੀਨ ਦੀ ਸਤਹ ਦੇ ਨਾਲ-ਨਾਲ ਵਧਦੀ ਹੋਈ ਮੂੰਗਫਲੀ ਬਣ ਜਾਂਦੀ ਹੈ। ਫਿਰ ਇਸ ਨੂੰ ਪੁੱਟ ਕੇ ਸੁੱਕਣਾ ਪਾਇਆ ਜਾਂਦਾ ਹੈ। ਮੈਕਸੀਕੋ ਦੀ ਨਹੁਆਤੀ ਭਾਸ਼ਾ ਵਿਚ ਇਸ ਦਾ ਨਾਂ (ਟਲਅਲਚਅਚਅਹੁਅਟ)ਿ ਤਲਲਕਕਹੁਅਤੀ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਭੂਮੀ-ਗਿਰੀ (ਗਰੁਨਦ ਨੁਟ)। ਅੰਗਰੇਜ਼ੀ ਅਤੇ ਪੁਰਤਗਾਲੀ ਭਾਸ਼ਾ ਵਿਚ ਇਸ ਨੂੰ ਗਰਾਊਂਡ ਨਟ ਦੇ ਨਾਲ ਨਾਲ ਮੌਂਕੀ ਨਟ ਵੀ ਕਹਿੰਦੇ ਹਨ। ਫਰਾਂਸੀਸੀ ਵਿਚ ਅਜੇ ਵੀ ਦੱਖਣੀ ਅਮਰੀਕੀ ਨਾਂ ਚਅਚਅਹੁeਟe ਹੀ ਚਲਦਾ ਹੈ। ਯੂਰਪੀਅਨਾਂ ਨੇ ਭਾਰਤ ਵਿਚ ਮੂੰਗਫਲੀ ਦਾ ਪਰਿਚੈ ਗਰਾਊਂਡ ਨਟ ਜਾਂ ਮੰਕੀਨਟ ਨਾਂ ਨਾਲ ਹੀ ਕਰਾਇਆ। ਇਸ ਦੇ ਅੰਗਰੇਜ਼ੀ ਨਾਂਵਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਇਸ ਦੇ ਪਿਛੇ ਲੱਗੇ ‘ਨਟ’ ਦਾ ਜ਼ਿਕਰ ਕਰ ਲਈਏ। ਸਹੀ ਮਾਅਨਿਆਂ ਵਿਚ ਮੂੰਗਫਲੀ ਨਟ ਨਹੀਂ ਹੈ। ਪਰਿਭਾਸ਼ਾ ਅਨੁਸਾਰ ਨਟ ਅਜਿਹਾ ਸੁੱਕਾ ਫਲ ਹੈ ਜਿਸ ਦੇ ਇਕੋ ਜਾਂ ਵਧ ਤੋਂ ਵਧ ਦੋ ਬੀਜ ਹੁੰਦੇ ਹਨ। ਪੱਕਣ ‘ਤੇ ਇਸ ਦੀ ਬਾਹਰਲੀ ਛਿੱਲ ਸਖਤ ਹੋ ਜਾਂਦੀ ਹੈ। ਅਸਲ ਵਿਚ ਤਾਂ ਪਿਸਤਾ, ਬਦਾਮ ਅਤੇ ਕਾਜੂ ਵੀ ਨਟ ਨਹੀਂ ਹਨ ਪਰ ਬੋਲਚਾਲ ਦੀ ਭਾਸ਼ਾ ਦੇ ਸ਼ਬਦ ਵਿਗਿਆਨ ਅਨੁਸਾਰੀ ਨਹੀਂ ਹੁੰਦੇ। ਬਨਸਪਤੀ-ਵਿਗਿਆਨੀ ਬਨਸਪਤੀ ਵਿਸ਼ੇਸ਼ ਦੇ ਨਾਂ ਕਿਸੇ ਤਰਕ ਦੇ ਆਧਾਰ ‘ਤੇ ਕਰਦੇ ਹਨ ਜਿਨ੍ਹਾਂ ਵਿਚ ਇਕਸਾਰਤਾ ਹੁੰਦੀ ਹੈ। ਅਜਿਹੇ ਸ਼ਬਦਾਂ ਨੂੰ ਟਰਮ ਕਿਹਾ ਜਾਂਦਾ ਹੈ। ਮੂੰਗਫਲੀ ਲਈ ਅੰਗਰੇਜ਼ੀ ਵਿਚ ਇਕ ਸ਼ਬਦ ਹੈ ਪੀਨਟ ਜੋ ਪeਅ+ਨੁਟ ਤੋਂ ਬਣਿਆ ਹੈ। ਭਾਵੇਂ ਅੰਗਰੇਜ਼ੀ ਵਿਚ ḔਪੀਅḔ ਆਮ ਤੌਰ ‘ਤੇ ਮਟਰ ਨੂੰ ਹੀ ਆਖਿਆ ਜਾਂਦਾ ਹੈ ਪਰ ਕੁਝ ਹੋਰ ਖਾਣਯੋਗ ਬੀਜਾਂ ਨੂੰ ਵੀ ਪੀਅ ਦੀ ਕਿਸਮ ਹੀ ਦੱਸਿਆ ਜਾਂਦਾ ਹੈ ਜਿਵੇਂ ਅਰਹਰ ਅਤੇ ਲੋਬੀਆ। ਪੀਨਟ ਵਿਚ ਪੀਅ ਸ਼ਬਦ ਦੀ ਵਰਤੋਂ ਇਸੇ ਲਿਹਾਜ ਨਾਲ ਕੀਤੀ ਗਈ ਹੈ। ਦੂਜਾ ਸ਼ਬਦ ਹੈ ਗਰਾਊਂਡਨਟ (ਗਰੁਨਦਨੁਟ)। ਇਹ ਨਾਂ ਇਸ ਦਾ ਇਸ ਲਈ ਪਿਆ ਕਿਉਂਕਿ ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਮੂੰਗਫਲੀ ਧਰਤੀ ਵਿਚ ਹੀ ਪੱਕਦੀ ਹੈ ਭਾਵੇਂ ਕਿ ਸ਼ੁਰੂ ਵਿਚ ਇਸ ਦੀਆਂ ਫਲੀਆਂ ਧਰਤੀ ਤੋਂ ਬਾਹਰ ਹੀ ਲਗਦੀਆਂ ਹਨ। ਅੰਗਰੇਜ਼ੀ ਵਿਚ ਇਸੇ ਨਾਲ ਮਿਲਦਾ-ਜੁਲਦਾ ਇਕ ਹੋਰ ਸ਼ਬਦ ਹੈ- ਅਰਥ ਨਟ। ਇਹ ਵੀ ਮੰਨਿਆ ਜਾਂਦਾ ਹੈ ਕਿ ਮੈਗੇਲਨ ਨੇ ਜਦ ਧਰਤੀ ਦਾ ਚੱਕਰ ਲਾਇਆ ਸੀ ਤਾਂ ਉਸ ਸਮੇਂ ਉਸ ਨੇ ਫਿਲਪਾਈਨ ਤੋਂ ਮੂੰਗਫਲੀ ਦੇ ਬੀਜ ਲਿਆਂਦੇ ਸਨ। ਇਸ ਲਈ ਮੂੰਗਫਲੀ ਵਾਸਤੇ ਮਨੀਲਾ ਨਟ ਸ਼ਬਦ ਵੀ ਚਲਣ ਲੱਗ ਪਿਆ। ਇਹ ਦੇਖਣ ਵਿਚ ਆਇਆ ਹੈ ਕਿ ਬਹੁਤੀਆਂ ਭਾਸ਼ਾਵਾਂ ਵਿਚ ਇਸ ਲਈ ਘੜੇ ਸ਼ਬਦ ਦਾ ਅਰਥ ਭੂਮੀ ਗਿਰੀ ਜਿਹਾ ਹੀ ਹੈ। ਇਹ ਸਾਰੇ ਸ਼ਬਦ ਇਕ ਤਰ੍ਹਾਂ ਮੁਢਲੇ ਭਾਵ ਦਾ ਸਿਧਾ ਅਨੁਵਾਦ ਹੀ ਹਨ। ਫਾਰਸੀ ਵਿਚ Ḕਬਦਾਮ ਜ਼ਮੀਨੀḔ ਹੈ, ਬੰਗਾਲੀ ਵਿਚ ਚਿਨਾਬਾਦਾਮ ਅਤੇ ਨੈਪਾਲੀ ਵਿਚ ਬਦਾਮ ਕਿਹਾ ਜਾਂਦਾ ਹੈ। ਇਸ ਤਰ੍ਹਾਂ ਨੈਪਾਲੀਆਂ ਵਾਸਤੇ ਤਾਂ ਮੂੰਗਫਲੀ ਸੱਚਮੁਚ ਹੀ ਬਦਾਮ ਹੈ।
ਹੁਣ ਆਈਏ ਪੰਜਾਬੀ ਸ਼ਬਦ ਮੂੰਗਫਲੀ ‘ਤੇ। ਇਸ ਸ਼ਬਦ ਵਿਚਲੇ ḔਮੂੰਗḔ ਅਗੇਤਰ ਤੋਂ ਹੈਰਾਨੀ ਹੁੰਦੀ ਹੈ ਕਿ ਇਹ ਮੂੰਗ ਯਾਨਿ ਮੂੰਗੀ ਦੀ ਫਲੀ ਤਾਂ ਹੈ ਨਹੀਂ ਫਿਰ ਇਸ ਨੂੰ ਅਜਿਹਾ ਕਿਉਂ ਕਿਹਾ ਗਿਆ ਹੈ? ਪੀਨਟ ਦਾ ਜ਼ਿਕਰ ਕਰਦਿਆਂ ਅਸੀਂ ਪਹਿਲਾਂ ਦੱਸ ਆਏ ਹਾਂ ਕਿ ਇਸ ਨੂੰ ਪੀਅ ਦੀ ਕਿਸਮ ਦੇ ਬੂਟਿਆਂ ਵਜੋਂ ਸਮਝਿਆ ਗਿਆ ਸੀ ਇਸ ਲਈ ਇਸ ਦਾ ਅਜਿਹਾ ਨਾਂ ਪਿਆ। ਦਰਅਸਲ ਮੂੰਗੀ ਦੇ ਫੁੱਲ ਅਤੇ ਫਲੀਆਂ ਦੀ ਵੀ ਮੂੰਗਫਲੀ ਨਾਲ ਇਸ ਗੱਲੋਂ ਸਾਂਝ ਹੈ। ਸੰਭਵ ਹੈ ਮੂੰਗ ਅਜਿਹੀ ਕਿਸਮ ਦੇ ਬੀਜਾਂ ਲਈ ਇਕ ਆਮ ਸ਼ਬਦ ਵਜੋਂ ਲਿਆ ਜਾਂਦਾ ਰਿਹਾ ਹੋਵੇਗਾ ਪਰ ਇਸ ਦੀ ਵਿਆਖਿਆ ਇਕ ਹੋਰ ਤਰ੍ਹਾਂ ਵੀ ਕੀਤੀ ਜਾਂਦੀ ਹੈ। ਅਸੀਂ ਆਮ ਤੌਰ ‘ਤੇ ਮੂੰਗਫਲੀ ਨੂੰ ਮੂੰਫਲੀ ਹੀ ਬੋਲਦੇ ਹਾਂ। ਬਹੁਤ ਸਾਰੇ ਵਿਦਵਾਨਾਂ ਦੀ ਮਾਨਤਾ ਹੈ ਕਿ ਦਰਅਸਲ ਮੂੰਗਫਲੀ ਸ਼ਬਦ ਦਾ ਮੁਢਲਾ ਰੂਪ Ḕਭੂਮੀਫਲੀ/ਭੂਮਫਲੀḔ ਹੈ। ਇਸ ਤਰ੍ਹਾਂ ਇਹ ਹੋਰ ਭਾਸ਼ਾਵਾਂ ਦੀ ਤਰ੍ਹਾਂ ਭੂਮੀ ਵਿਚ ਫਲਣ ਦੇ ਭਾਵ ਤੋਂ ਪੈਦਾ ਹੋਇਆ ਜਾਂ ਕਹਿ ਲਵੋ ਕਿ ਗਰੁਨਦਨੁਟ ਦਾ ਹੀ ਇਕ ਤਰ੍ਹਾਂ ਸ਼ਾਬਦਿਕ ਅਨੁਵਾਦ ਹੈ। ਅਜਿਤ ਵਡਨੇਰਕਰ ਨੇ ਵੀ ਅਜਿਹਾ ਹੀ ਵਿਚਾਰ ਪੇਸ਼ ਕੀਤਾ ਹੈ। ਪਹਿਲਾਂ ਪਹਿਲ ਇਹ ਸ਼ਬਦ ਗੁਜਰਾਤ-ਮਹਾਰਸ਼ਟਰੀਆਂ ਵਿਚ ਪ੍ਰਚਲਿਤ ਹੋਇਆ ਪਰ ਇਸ ਦੇ ਉਚਾਰਣ ਵਿਚ ਫਰਕ ਆ ਗਿਆ। ਸਮਾਂ ਪਾ ਕੇ ਭੂਮੀਫਲੀ ਅਰਥਾਤ ਭੂਮੀ ਵਿਚ ਉਗਣ ਵਾਲੀ ਫਲੀ ਦੇ ਤੌਰ ਤੋਂ ਇਹ ਨਾਂ ਬਦਲ ਕੇ ਉਚਾਰਣ ਦੇ ਅਧਾਰ ‘ਤੇ ਭੂਮਿਫਲੀ, ਮੂਮਫਲੀ, ਮੂੰਫਲੀ ਹੋ ਗਿਆ। ਫਿਰ ਇਹ ਸਮਝਿਆ ਗਿਆ ਕਿ ਇਸ ਵਿਚਲੇ ḔਮੂੰḔ ਅਗੇਤਰ ਨੂੰ ਅਰਥਵਾਨ ਬਣਾਉਣ ਲਈ ਇਸ ਦੀ ਜਗਹ ḔਮੂੰਗḔ ਲਾ ਦਿੱਤਾ ਗਿਆ। ਇਸ ਤਰਕ ਵਿਚ ਕਾਫੀ ਵਜ਼ਨ ਹੈ।