ਹੱਥਾਂ ਦੇ ਨਾਲ ਦਿੱਤੀਆਂ ਪੁੱਤਰਾ, ਮੂੰਹ ਨਾਲ ਲੱਗਦੈ ਖੋਲ੍ਹਾਂਗੇ।
ਸੌਦਾ ਸਾਰਾ ਸਾਧ ਵੇਚ ਗਿਆ, ਕੀ ਤੱਕੜੀ ਵਿਚ ਤੋਲਾਂਗੇ।
ਸੇਵਾ ਕਹਿ ਕੇ ਰਾਜ ਕਰ ਲਿਆ, ਖੂਬ ਚਲਾਈਆਂ ਚੰਮ ਦੀਆਂ,
ਟੋਹ ਕੇ ਵੇਖਿਆ ਲੱਭਦਾ ਨੱਕ ਨਹੀਂ, ਕਿਹੜੇ ਮੂੰਹ ਨਾਲ ਬੋਲਾਂਗੇ।
ਜੋਸ਼ੀਆਂ-ਸ਼ਰਮਿਆਂ ਕੱਢੀਆਂ ਅੱਖਾਂ, ਇਹ ਕੀ ਝੁਰਲੂ ਫਿਰ ਗਿਆ ਏ,
ਮੁਸ਼ਕਿਆ ਭੌਰਾ ਆਪੇ ਹੀ ਹੁਣ, ਫੁੱਲ ਦੇ ਅੰਦਰ ਘਿਰ ਗਿਆ ਏ।