ਨੀਂਹਾਂ ਵਿਚ ਚਿਣੀ ਚੰਗਿਆੜੀ

ਗੋਲਡਾ ਮਾਇਰ ਅਤੇ ਇਕ ਦੇਸ਼ ਦਾ ਜਨਮ-2
ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਵਲੋਂ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਗੋਲਡਾ ਮਾਇਰ (3 ਮਈ 1898-8 ਦਸੰਬਰ 1978) ਦੇ ਬਹਾਨੇ ਇਜ਼ਰਾਈਲ ਬਾਰੇ ਲੰਮਾ ਲੇਖ ‘ਪੰਜਾਬ ਟਾਈਮਜ਼’ ਲਈ ਭੇਜਿਆ ਗਿਆ ਹੈ। ਇਸ ਲੇਖ ਵਿਚ ਯਹੂਦੀਆਂ ਦੇ ਧਰਮ, ਇਤਿਹਾਸ, ਕਲਚਰ ਅਤੇ ਸਿਆਸੀ ਸਮੱਸਿਆਵਾਂ ਬਾਰੇ ਖੁਲਾਸਾ ਤਾਂ ਕੀਤਾ ਹੀ ਗਿਆ ਹੈ; ਅੰਧਕਾਰ ਵਿਚੋਂ ਕਿਵੇਂ ਬਚ-ਬਚ ਨਿਕਲਣਾ ਹੈ ਤੇ ਧੀਰਜ ਨਾਲ ਕਸ਼ਟ ਝੱਲਦਿਆਂ ਲੰਮਾ ਸਮਾਂ ਸੰਘਰਸ਼ ਕਿਵੇਂ ਕਰਨਾ ਹੈ, ਇਸ ਬਾਬਤ ਵੀ ਪੂਰਾ ਕਿੱਸਾ ਛੋਹਿਆ ਗਿਆ ਹੈ।

ਗੋਲਡਾ ਦਾ ਜਨਮ ਯੂਕਰੇਨ ਦੇ ਸ਼ਹਿਰ ਕੀਵ ਵਿਚ ਹੋਇਆ ਸੀ ਜਿੱਥੋਂ ਦੇ ਅੱਜ ਕੱਲ੍ਹ ਦੇ ਹਾਲਾਤ ਫਲਸਤੀਨ ਅਤੇ ਇਜ਼ਰਾਈਲ ਨਾਲੋਂ ਕੋਈ ਬਹੁਤੇ ਵੱਖਰੇ ਨਹੀਂ। ਪਿਛਲੇ ਅੰਕ ਵਿਚ ਪਾਠਕਾਂ ਨੇ 20ਵੀਂ ਸਦੀ ਦੇ ਅਰੰਭ ਵਿਚ ਯਹੂਦੀਆਂ ਦੇ ਹਾਲ ਦਾ ਖੁਲਾਸਾ ਪੜ੍ਹਿਆ, ਐਤਕੀਂ ਇਜ਼ਰਾਈਲ ਦੀ ਕਾਇਮੀ ਲਈ ਜੂਝਦੇ ਜਿਊੜਿਆਂ ਦਾ ਜ਼ਿਕਰ ਕੀਤਾ ਗਿਆ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਯੋਰੋਸ਼ਲਮ ਵਿਚਲਾ ਸੁਲੇਮਾਨ ਦਾ ਮੰਦਰ ਮੁਸਲਮਾਨਾਂ ਨੇ ਢਾਹ ਦਿੱਤਾ ਸੀ, ਕੇਵਲ ਇਕ ਕੰਧ ਬਚੀ। ਵੱਡੇ ਛੋਟੇ ਯਹੂਦੀ ਮਰਦ, ਔਰਤਾਂ, ਬੱਚੇ ਆਪੋ-ਆਪਣੇ ਦੁਖਾਂ ਤੋਂ ਛੁਟਕਾਰੇ ਦੀਆਂ ਅਰਜ਼ੀਆਂ ਕੰਧ ਦੀਆਂ ਤਰੇੜਾਂ ਵਿਚ ਰੱਖ ਕੇ ਪ੍ਰਾਰਥਨਾ ਕਰਦੇ- ਕਿਸੇ ਦਿਨ ਪੂਰਾ ਮੰਦਰ ਬਣਾ ਦਿਆਂਗੇ। ਕਦੀ-ਕਦਾਈਂ ਇਸ ਕੰਧ ਉਤੇ ਵੀ ਮੁਸਲਮਾਨਾਂ ਦਾ ਕਬਜ਼ਾ ਹੋ ਜਾਂਦਾ, ਤਦ ਯਹੂਦੀਆਂ ਨੂੰ ਉਧਰ ਜਾਣ ਦੀ ਮਨਾਹੀ ਹੁੰਦੀ। 1948 ਤੋਂ 1967 ਤੱਕ ਮੁਸਲਮਾਨਾਂ ਦਾ ਕਬਜ਼ਾ ਰਿਹਾ। ਪਹਿਲੀ ਤੋਂ ਛੇ ਜੂਨ 1967 ਤੱਕ ਯਹੂਦੀਆਂ ਨੇ ਲਹੂ ਵੀਟਵੀਂ ਜੰਗ ਲੜ ਕੇ ਕੰਧ ਆਜ਼ਾਦ ਕਰਾ ਲਈ। ਸੱਤ ਜੂਨ ਨੂੰ ਖਬਰ ਫੈਲੀ ਕਿ ਦੀਵਾਰ ਆਜ਼ਾਦ ਹੈ, ਆਓ ਦੇਖੋ। ਗੋਲਡਾ ਮਾਇਰ ਗਈ, ਲਿਖਦੀ ਹੈ, “ਅਰਦਾਸ ਵਾਲੀ ਚਾਦਰ ਮੋਢਿਆਂ ਉਪਰ ਲਪੇਟੀ ਉਹ ਯਹੂਦੀ ਕਮਾਂਡੋ ਜਿਨ੍ਹਾਂ ਨੇ ਜੰਗ ਜਿੱਤੀ, ਕੰਧ ਨੂੰ ਜੱਫੀ ਪਾਈ ਚਿਪਕੇ, ਖਲੋਤੇ ਸਨ; ਜਿਵੇਂ ਕੰਧ ਵਿਚ ਜੜੇ ਪੱਥਰ ਹੋਣ। ਕੰਧ ਅਤੇ ਸਿਪਾਹੀ ਇਕ ਹੋ ਗਏ। ਅਜੇ ਕੱਲ੍ਹ ਤਕ ਇਨ੍ਹਾਂ ਦੇ ਸਾਥੀ ਇਕ ਇਕ ਕਰ ਕੇ ਗੋਲੀਆਂ ਸਦਕਾ ਡਿਗਦੇ ਰਹੇ ਸਨ, ਹੁਣ ਬਚੇ ਹੋਇਆਂ ਨੂੰ ਅਰਦਾਸ ਕਰਨ ਦਾ ਇਨਾਮ ਮਿਲਿਆ। ਮੈਂ ਵੀ ਕਾਗਜ਼ ਦੇ ਇਕ ਟੁਕੜੇ ਉਤੇ ḔਸਲਾਮḔ ਲਿਖਿਆ, ਤੇ ਕੰਧ ਦੀ ਤਰੇੜ ਵਿਚ ਰੱਖ ਦਿੱਤਾ। ਇਕ ਸਿਪਾਹੀ ਮੇਰੇ ਮੋਢੇ Ḕਤੇ ਸਿਰ ਰੱਖ ਕੇ ਰੋ ਪਿਆ। ਮੈਂ ਵੀ ਰੋਈ। ਮੈਂ ਉਹਨੂੰ, ਉਹ ਮੈਨੂੰ ਜਾਣਦਾ ਨਹੀਂ ਸੀ।”
ਸਖਤੀਆਂ ਤੋਂ ਤੰਗ ਆ ਕੇ ਲੈਫਟਿਸਟ ਯਹੂਦੀ, ਵਿਚਾਰਧਾਰਾ ਕਾਰਨ ਰੂਸ ਵੱਲ ਰੁਖ ਕਰਦੇ। ਉਧਰ ਵਿਚਾਰਧਾਰਕ ਕਾਰਨਾਂ ਕਰ ਕੇ ਸਟਾਲਿਨ ਉਨ੍ਹਾਂ ਨੂੰ ਕਤਲ ਕਰਦਾ, ਤਸੀਹਾਂ ਕੈਪਾਂ ਵਿਚ ਸਾਇਬੇਰੀਆ ਭੇਜਦਾ। ਦੰਗੇ ਵਧਦੇ ਗਏ, ਬਰਤਾਨੀਆ ਫਲਸਤੀਨ ਪੁੱਜਣ ਵਾਲੇ ਸ਼ਰਨਾਰਥੀਆਂ ਦਾ ਕੋਟਾ ਨਿਰੰਤਰ ਘਟਾ ਰਿਹਾ ਸੀ। 1930 ਵਿਚ ਤਾਂ ਪੂਰੀ ਪਾਬੰਦੀ ਲਾ ਦਿੱਤੀ। ਅਜਿਹਾ ਅਰਬਾਂ ਦੇ ਦਬਾਅ ਕਾਰਨ ਹੋ ਰਿਹਾ ਸੀ।
ਗੋਲਡਾ ਅਖੌਤੀ ਫੈਮਿਨਿਜ਼ਮ ਦੇ ਖਿਲਾਫ ਰਹੀ ਜੋ ਪੱਛਮ ਵਿਚ ਫੈਸ਼ਨ ਵਾਂਗ ਜਪਿਆ ਜਾ ਰਿਹਾ ਸੀ। ਉਹ ਔਰਤਾਂ ਦੇ ਹੱਕਾਂ ਲਈ ਲੜਦੀ ਸੀ ਪਰ ਫੈਮਿਨਿਜ਼ਮ ਦਾ ਢੌਂਗ ਨਹੀਂ ਰਚਿਆ। ਇਕ ਵਾਰ ਪ੍ਰਧਾਨ ਮੰਤਰੀ ਬਿਨ ਗੁਰੀਓਂ ਨੇ ਪ੍ਰਸ਼ੰਸਾ ਕਰਦਿਆਂ ਆਖ ਦਿੱਤਾ ਸੀ ਕਿ ਉਹਦੀ ਕੈਬਨਿਟ ਵਿਚ ਸਿਰਫ ਗੋਲਡਾ ਮਰਦ ਹੈ। ਉਹਨੇ ਹੱਸਦਿਆਂ ਕਿਹਾ, “ਜੇ ਮੈਂ ਕਦੀ ਤੁਹਾਨੂੰ ਸ਼ਾਬਾਸ਼ ਦਿੰਦਿਆਂ ਕਹਿ ਦਿਆਂ ਕਿ ਸਾਰੇ ਮਰਦਾਂ ਵਿਚ ਕੇਵਲ ਬਿਨ ਗੁਰੀਓਂ ਔਰਤ ਹੈ, ਤਾਂ ਤੁਸੀਂ ਖੁਸ਼ ਹੋਵੋਗੇ?” ਗੋਲਡਾ ਨੂੰ ਇਹ ਅਫਸੋਸ ਰਿਹਾ ਕਿ ਉਹ ਆਪਣੇ ਨਿੱਕੇ ਪੁੱਤ ਤੇ ਧੀ ਨੂੰ ਉਤਨਾ ਸਮਾਂ ਨਹੀਂ ਦੇ ਸਕੀ ਜਿੰਨੇ Ḕਤੇ ਉਨ੍ਹਾਂ ਦਾ ਹੱਕ ਸੀ। ਪੜ੍ਹਨ ਵਿਚ, ਸੰਗੀਤ ਵਿਚ ਉਹ ਨਿਪੁੰਨ ਹੋਏ, ਸ਼ਾਨਦਾਰ ਇਨਸਾਨ ਤੇ ਪਿਆਰੇ ਮਾਪੇ ਬਣੇ; ਤਾਂ ਵੀ ਜਦੋਂ ਬੱਚੇ ਸਕੂਲੋਂ ਪੜ੍ਹ ਕੇ ਘਰ ਆਉਣ, ਉਨ੍ਹਾਂ ਨੂੰ ਘਰ ਵਿਚ ਮਾਂ ਮਿਲਣੀ ਚਾਹੀਦੀ ਹੈ।
ਬਹੁਤ ਤਿਖੇ ਦਿਮਾਗ ਦਾ ਨੇਤਾ ਸ਼ਜ਼ਰ ਹਰ ਇਕ ਦੀ ਲਿਖਤ ਵਿਚ ਗਲਤੀਆਂ ਕੱਢਦਾ ਰਹਿੰਦਾ। ਕਿਸੇ ਨੇ ਟਿੱਪਣੀ ਕੀਤੀ, “ਇਹ ਆਪ ਕੁਝ ਨਹੀਂ ਲਿਖਦਾ। ਅਧਿਆਪਕ ਹੋਣੈ।” ਉਹ ਕਦੀ ਅਧਿਆਪਕ ਨਹੀਂ ਰਿਹਾ। ਜਦੋਂ ਇਜ਼ਰਾਈਲ ਦੀ ਪਹਿਲੀ ਸਰਕਾਰ ਬਣੀ, ਉਹਨੂੰ ਸਿਖਿਆ ਮੰਤਰੀ ਲਿਆ ਗਿਆ। ਦਫਤਰ ਦਾ ਇਕ ਕਮਰਾ, ਇਕ ਸੈਕਟਰੀ, ਇਕ ਮੇਜ਼, ਚਾਰ ਕੁਰਸੀਆਂ। ਪਹਿਲੇ ਦਿਨ ਸਕੱਤਰ ਨੂੰ ਜਿਹੜੀ ਡਿਕਟੇਸ਼ਨ ਦਿੱਤੀ, ਉਹ ਸੀ, “ਚਾਰ ਸਾਲ ਤੋਂ ਲੈ ਕੇ ਅਠਾਰਾਂ ਸਾਲ ਤੱਕ ਦੇ ਬੱਚੇ ਆਲੀਸ਼ਾਨ ਸਕੂਲਾਂ ਵਿਚ ਮੁਫਤ ਪੜ੍ਹਨਗੇ।” ਟਾਈਪ ਰਾਈਟਰ ਨਹੀਂ ਸੀ, ਸਕੱਤਰ ਨੇ ਹੱਥ ਨਾਲ ਆਰਡਰ ਲਿਖਿਆ ਤੇ ਕਿਹਾ, “ਸਰ ਇਕ ਦਿਨ ਹੋਇਐ ਸਰਕਾਰ ਬਣਿਆਂ, ਪੈਸੇ ਤਾਂ ਹਨ ਨਹੀਂ, ਇਸ ਬਾਰੇ ਹੋਰ ਸੋਚਣਾ ਚਾਹੀਦੈ।” ਮੰਤਰੀ ਨੇ ਕਿਹਾ, “ਇਹ ਵਾਕ ਸ਼ਜ਼ਰ ਦਾ ਹੈ, ਕਿਵੇਂ ਪੂਰ ਚੜ੍ਹੇਗਾ, ਸ਼ਜ਼ਰ ਜ਼ਿੰਮੇਵਾਰ ਹੈ।” ਵਾਅਦਾ ਵਫਾ ਹੋਇਆ, ਨਵਾਂ ਐਜੂਕੇਸ਼ਨ ਐਕਟ ਬਣਿਆ। ਬਾਅਦ ਵਿਚ ਜਦੋਂ ਗੋਲਡਾ ਵਜ਼ੀਰ ਬਣੀ, ਉਦੋਂ ਉਹ ਰਾਸ਼ਟਰਪਤੀ ਲੱਗਾ। ਉਹਨੂੰ ਰਾਸ਼ਟਰਪਤੀ ਉਪਰ ਲੱਗੀਆਂ ਪਾਬੰਦੀਆਂ ਪਸੰਦ ਨਹੀਂ ਸਨ, ਅਕਸਰ ਕਿਹਾ ਕਰਦਾ, “ਇਸ ਨਾਲੋਂ ਤਾਂ ਮੈਂ ਆਪਣੇ ਘਰ ਠੀਕ ਸਾਂ।” ਗੋਲਡਾ ਨਾਲ ਉਹਦੀ ਡੂੰਘੀ ਦੋਸਤੀ ਸਾਰੀ ਉਮਰ ਨਿਭੀ।
ਦੂਜਾ ਬੰਦਾ ਸੀ ਸਾਦਾ, ਸਿੱਧੇ ਫੈਸਲੇ ਕਰਨ ਵਾਲਾ, ਅਕਾਊ ਸਿਧਾਂਤਾਂ ਤੋਂ ਪਰੇæææਇਸਕੋਲ। ਬਿਨਾਂ ਵਿਚਾਰ-ਵਟਾਂਦਰੇ ਦੇ ਉਹਨੂੰ ਪਤਾ ਹੁੰਦਾ, ਕਿਥੇ ਕੀ ਕਰਨੈ। ਬਿਨ ਗੁਰੀਓਂ ਨੇ ਵਿਤ ਮੰਤਰੀ ਲਿਆ। ਗੋਲਡਾ ਮੁੜ ਵਸਾਊ ਤੇ ਲੇਬਰ ਮਹਿਕਮੇ ਦੀ ਵਜ਼ੀਰ ਸੀ। ਇਕ ਦਿਨ ਇਸਕੋਲ ਬਿਨਾਂ ਦੱਸੇ-ਪੁੱਛੇ ਗੋਲਡਾ ਦੇ ਦਫਤਰ ਆ ਧਮਕਿਆ, ਤੇ ਕਿਹਾ, “ਤੁਹਾਨੂੰ ਪਤੈ, ਸੱਤ ਲੱਖ ਰਫਿਊਜੀ ਤੰਬੂਆਂ ਵਿਚ ਇਕੋ ਥਾਂ ਬੈਠੇ ਨੇ? ਉਨ੍ਹਾਂ ਨੂੰ ਹੁਣੇ ਕੱਢ ਤੇ ਇਜ਼ਰਾਈਲ ਵਿਚ ਵੱਖ-ਵੱਖ ਥਾਂਵਾਂ Ḕਤੇ ਵਸਾ।” ਉਹ ਬੋਲੀ, “ਕੋਈ ਕਰਾਮਾਤ ਐ ਮੇਰੇ ਕੋਲ?” ਇਸਕੋਲ ਨੇ ਕਿਹਾ, “ਆਹ ਨਕਸ਼ੇ ‘ਤੇ ਚਾਰ ਸੌ ਨਿਸ਼ਾਨ ਨੇ, ਇਨ੍ਹਾਂ ਦੇ ਚਾਰ ਸੌ ਪਿੰਡ ਵਸਾ। ਪਿੰਡ ਤੰਬੂਆਂ ਦੇ ਹੋਣਗੇ, ਜਦੋਂ ਪੈਸੇ ਹੋਏ, ਘਰ ਉਸਾਰਲਾਂਗੇ।” ਗੋਲਡਾ ਚੀਕੀ, “ਬਿਨਾਂ ਘਰਾਂ ਦੇ ਉਜਾੜ ਦਿਆਂ?” ਇਸਕੋਲ ਨੇ ਕਿਹਾ, “ਘਰ ਦੁੱਧ ਦਿੰਦੈ? ਗਾਂ ਦੁੱਧ ਦਿੰਦੀ ਐ। ਮੈਂ ਸੱਤ ਲੱਖ ਗਾਂਵਾਂ ਦਾ ਬੰਦੋਬਸਤ ਕਰਾਂਗਾ। ਹੁਣ ਵੀ ਤਾਂ ਤੰਬੂਆਂ ਵਿਚ ਬੈਠੇ ਨੇ, ਹੁਣ ਇਹ ਵਿਹਲੇ ਖਾਂਦੇ ਨੇ। ਪਿੰਡਾਂ ਵਿਚ ਕੰਮ ਕਰ ਕੇ ਖਾਣਗੇ। ਜਿਹੜਾ ਖਾਣ-ਪੀਣ ਦਾ ਖਰਚਾ ਹੁਣ ਵਿਹਲੜਾਂ Ḕਤੇ ਹੋ ਰਿਹੈ, ਇਸ ਨਾਲ ਘਰ ਬਣ ਜਾਣਗੇ।” æææਤੇ ਕਰਾਮਾਤ ਹੋ ਗਈ।
ਜਿਸ ਨੇ ਗੋਲਡਾ ਉਪਰ ਅਸਰ ਪਾਇਆ, ਦੂਜਾ ਬੰਦਾ ਸੀ ਬਰਲ। ਛੋਟਾ ਕੱਦ, ਵੱਟੋ ਵੱਟ ਪੈਂਟ ਕਮੀਜ਼, ਉਲਝੇ ਵਾਲ, ਸਿੱਧਾ ਸਾਦਾ। ਦੋ ਕਮਰਿਆਂ ਦਾ ਤਲ-ਅਵੀਵ ਵਿਚ ਘਰ, ਮਾਣ-ਸਨਮਾਨ, ਪ੍ਰਸਿਧੀ, ਤਾਕਤ ਦੀ ਇੱਛਾ ਤੋਂ ਮੁਕਤ। ਉਹਨੇ ਕੋਈ ਰੁਤਬਾ ਨਹੀਂ ਲਿਆ। ਦੇਸ਼ ਦਾ ਕੋਈ ਵੱਡਾ ਫੈਸਲਾ ਉਹਨੂੰ ਪੁੱਛਣ ਤੋਂ ਬਗੈਰ ਸਿਰੇ ਨਹੀਂ ਲੱਗਿਆ। ਜਦੋਂ ਉਸ ਕੋਲੋਂ ਉਠ ਕੇ ਕੋਈ ਜਾਣ ਲਗਦਾ ਤਾਂ ਆਖ ਦਿੰਦਾ, Ḕਹਾਲੇ ਬੈਠ।Ḕ ਹਿੰਮਤ ਨਹੀਂ ਸੀ ਕਿ ਹੁਕਮ ਨਾ ਮੰਨੋ। ਜਦੋਂ ਵਿਚਾਰ-ਵਟਾਂਦਰੇ ਪਿਛੋਂ ਸਭ ਕੁਝ ਤੈਅ ਹੋ ਜਾਂਦਾ, ਮੰਤਰੀ ਤੇ ਪ੍ਰਧਾਨ ਮੰਤਰੀ ਆਖਦੇ, Ḕਭਾਈ ਬਰਲ ਨੂੰ ਤਾਂ ਪੁੱਛ ਲਉ।Ḕ ਉਹਦੇ ਹੋਠਾਂ ਦੀ ਮੁਸਕਾਨ ਅੱਖਾਂ ਵਿਚਲੀ ਉਦਾਸੀ ਦਿਸਣ ਨਾ ਦਿੰਦੀ। ਚੁਟਕੀ ਵਿਚ ਠੋਡੀ ਫੜੀ ਫੈਸਲਾ ਸੁਣਾ ਦਿੰਦਾ। 1944 ਵਿਚ ਮੌਤ ਹੋ ਗਈ, ਆਜ਼ਾਦ ਇਜ਼ਰਾਈਲ ਨਾ ਦੇਖ ਸਕਿਆ। ਆਜ਼ਾਦੀ ਤੱਕ ਜਿਉਂਦਾ ਰਹਿੰਦਾ, ਤਾਂ ਉਹਨੇ ਮੰਤਰੀ ਦਾ ਹਲਫ ਨਹੀਂ ਲੈਣਾ ਸੀ। ਦਿਖਾਵੇ ਦੀ ਸਾਦਗੀ ਨਹੀਂ, ਸਵਾਲ ਸੁਣ ਕੇ ਨੀਵੀਂ ਪਾ ਲੈਂਦਾ, ਜਿਵੇਂ ਧਰਤੀ ਖੋਦ ਕੇ ਸੱਚ ਲੱਭਣ ਲੱਗਾ ਹੋਵੇ। ਜਦੋਂ ਪਾਰਟੀ ਕਾਨਫਰੰਸ ਵਿਚ ਵੱਡੇ ਬੰਦੇ ਅਹਿਮ ਤਕਰੀਰਾਂ ਕਰਦੇ, ਉਹ ਵਰਾਂਡੇ ਵਿਚ ਮਾਮੂਲੀ ਬੰਦਿਆਂ ਨਾਲ ਖਾਸ ਗੱਲਾਂ ਕਰਦਾ ਹੁੰਦਾ। ਜਦੋਂ ਉਸ ਦਾ ਨਾਮ ਲਿਆ ਜਾਂਦਾ, ਸਟੇਜ ‘ਤੇ ਆਉਂਦਾ। ਵਿਧੀਵਤ ਭਾਸ਼ਣ ਨਾ ਕਰਦਾ, ਕੁਝ ਗੱਲਾਂ ਕਰਦਾ, ਜਿਵੇਂ ਪਿਤਾ ਆਪਣੇ ਘਰ ਬੱਚਿਆਂ ਨਾਲ ਗੱਲਾਂ ਕਰੇ। ਲੋਕ ਇਕ ਦੂਜੇ ਦੇ ਕੰਨਾਂ ਵਿਚ ਆਖਦੇ, Ḕਉਏæææਬਰਲ ਦੀ ਵਾਰੀ ਆ ਗਈ।Ḕ ਵਾਹੋ ਦਾਹੀ ਭੀੜ ਬਾਹਰੋਂ ਅੰਦਰ ਵੱਲ ਸਰਕਦੀ। ਪੂਰੀ ਖਾਮੋਸ਼ੀ ਛਾ ਜਾਂਦੀ। ਪਿਆਸੇ ਲੋਕ ਇਕ ਇਕ ਲਫਜ਼ ਪੀਣ ਲਗਦੇ। ਕਦੀ ਕਦੀ ਤਾਂ ਦੋ ਤਿੰਨ ਘੰਟਿਆਂ ਤਕ ਗੱਲਾਂ ਕਰਦਾ। ਵਿਚ ਵਿਚ ਪਾਣੀ ਦੀ ਘੁੱਟ ਪੀਂਦਾ। ਉਲਝਣਾਂ ਨੂੰ ਆਰਾਮ ਨਾਲ ਇਉਂ ਕੱਟੀ ਜਾਂਦਾ ਜਿਵੇਂ ਆਰੀ ਹੀਰਾ ਕੱਟਦੀ ਹੋਵੇ। ਵਰਕਾ ਪਲਟਣ ਵੇਲੇ ਖੜਾਕ ਨਾ ਹੋਵੇ। ਕਿਹਾ ਕਰਦਾ, “ਕਲਾਸ ਸਟਰੱਗਲ ਉਥੇ ਹੁੰਦੀ ਹੈ ਜਿਥੇ ਕਲਾਸਾਂ ਹੋਣ। ਅਸੀਂ ਤਾਂ ਉਜੜੇ ਪੁਜੜੇ ਖਾਕਸਾਰ ਯਹੂਦੀ ਹਾਂ। ਰਫਿਊਜੀਆਂ ਦਾ ਕਿਹੜਾ ਵਰਗ, ਕਿਹੜਾ ਵਰਗ ਸੰਘਰਸ਼? ਸਾਨੂੰ ਤਾਰ ਉਪਰ ਲਟਕਦਾ ਧਰਤੀ ਦਾ ਨਕਸ਼ਾ ਮਿਲਿਐ, ਦੇਖਾਂਗੇ ਕਿਥੇ ਕਿਥੇ ਲਾਲੀ, ਕਿਥੇ ਕਿਥੇ ਹਰਿਆਲੀ ਹੋਏਗੀ। ਅਸੀਂ ਪੁਰਾਣੇ ਰਫਿਊਜੀ ਹਾਂ। ਨਵੇਂ ਰਫਿਊਜੀ ਸਾਡੀ ਅਗਵਾਈ ਕਰਨ।Ḕ ਇਹ ਉਹ ਬੰਦਾ ਸੀ ਜਿਸ ਨੇ ਫਲਸਤੀਨ ਦੇ ਬਾਸ਼ਿੰਦੇ ਯਹੂਦੀਆਂ ਨੂੰ ਕਿਹਾ ਸੀ, Ḕਉਡੀਕ ਕਿਸ ਗੱਲ ਦੀ? ਅੰਗਰੇਜ਼ਾਂ ਨਾਲ ਰਲ ਕੇ ਨਾਜ਼ੀਆਂ ਨੂੰ ਮਾਰੋ, ਨਹੀਂ ਤਾਂ ਬੀਜ ਨਾਸ ਹੋਵੇਗਾ।”
ਉਹ ਕਦੀ ਸਕੂਲ ਨਹੀਂ ਗਿਆ ਪਰ ਇੰਜੀਲ ਹਿਬਰੂ ਵਿਚ ਪੜ੍ਹਦਾ, ਪੁਸ਼ਕਿਨ ਤੇ ਗੋਰਕੀ ਰਸ਼ੀਅਨ ਵਿਚ, ਮੰਡੀਲ ਮੋਸ਼ਰ ਯਿਦਿਸ਼ ਵਿਚ, ਗੇਟੇ ਤੇ ਹੀਨ ਜਰਮਨ ਜ਼ਬਾਨ ਵਿਚ ਪੜ੍ਹਦਾ। ਤੇਰਾਂ ਸਾਲ ਦੀ ਉਮਰ ਸੀ ਜਦੋਂ ਪਿਤਾ ਦੀ ਮੌਤ ਹੋਈ। ਇਸ ਉਮਰੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਪਰਿਵਾਰ ਨੂੰ ਰੋਟੀ ਖੁਆਉਂਦਾ। ਜਮਾਂਦਰੂ ਅਧਿਆਪਕ ਕਿਹਾ ਕਰਦਾ, “ਗੁਰੀਓਂ ਮੈਥੋਂ ਸਿਆਣੈ। ਫਟਾਫਟ ਫੈਸਲਾ ਸੁਣਾ ਦਿੰਦੈ। ਮੈਂ ਬੜੀ ਦੇਰ ਕਰ ਦਿੰਨਾ।” ਜਦੋਂ ਦੇਸ਼ ਆਜ਼ਾਦ ਹੋਇਆ, ਗੁਰੀਓਂ ਨੇ ਸਟੇਟ ਦੀ ਰੂਪ ਰੇਖਾ ਪੜ੍ਹ ਕੇ ਸੁਣਾਈ ਜਿਹੜੀ ਬਰਲ ਲਿਖ ਗਿਆ ਸੀ। ਉਹੋ ਲਾਗੂ ਹੋਈ। ਪਹਿਲੇ ਪ੍ਰਧਾਨ ਮੰਤਰੀ ਬਿਨ ਗੁਰੀਓਂ ਦੀ ਮੇਜ਼ ਉਪਰ ਬਰਲ ਦੀ ਫੋਟੋ ਹੁੰਦੀ। ਇਹੀ ਫੋਟੋ ਗੋਲਡਾ ਦੇ ਲਿਵਿੰਗ ਰੂਮ ਵਿਚ ਟੰਗੀ ਰਹੀ।
ਗੋਲਡਾ ਦੱਸਦੀ ਹੈ, “ਉਹਦਾ ਕੋਈ ਟਾਈਮ ਟੇਬਲ ਨਹੀਂ ਸੀ। ਅੱਧੀ ਅੱਧੀ ਰਾਤ ਤਕ ਗੱਲਾਂ ਕਰਦੇ, ਘੜੀ ਨਾ ਦੇਖਦਾ। ਪੰਦਰਾਂ ਵੀਹ ਜੁਆਨ ਮਿਲਣ ਆ ਜਾਂਦੇ, ਗੋਲਡਾ ਦੀ ਧੀ ਸਾਰਾ ਵੀ ਹੁੰਦੀ। ਮੱਥੇ ਤੋਂ ਹੇਠਾਂ ਵਲ ਝੁਕੀ ਪੁਰਾਣੀ ਟੋਪੀ ਨੂੰ ਕਦੀ ਕਦਾਈਂ ਠੀਕ ਕਰ ਲੈਂਦਾ, ਸਭ ਦੀਆਂ ਗੱਲਾਂ ਸੁਣਦਾ। ਕਮਿਊਨਿਜ਼ਮ ਬਾਰੇ ਗੱਲਾਂ ਕਰਦਿਆਂ ਆਖਦਾ, Ḕਆਪਾਂ ਸਾਰੇ ਕਮਿਊਨਿਸਟ ਹਾਂ, ਰੂਸੀ ਬੋਲਸ਼ਵਿਕ ਚੰਗੇ ਨਹੀਂ। ਵਧੀਆ ਯਹੂਦੀ ਕਮਿਊਨ ਬਣਾਉ, ਆਪਣਾ ਨਿਤਨੇਮ ਅਤੇ ਖਾਣਾ ਵਡੇਰਿਆਂ ਦੇ ਦੱਸੇ ਵਿਧਾਨ ਅਨੁਸਾਰ ਨਿਸ਼ਚਿਤ ਕਰੋ।”
ਕਿਸੇ ਮਸਲੇ Ḕਤੇ ਉਹਨੇ ਕਿਹਾ, “ਬਿਨ ਗੁਰੀਓਂ ਸਹੀ ਨਹੀਂ। ਪਾਰਟੀ ਦੀ ਬਹੁ-ਗਿਣਤੀ ਨੇ ਗੁਰੀਓਂ ਖਿਲਾਫ ਵੋਟ ਪਾ ਦਿੱਤੀ। ਕਿਸੇ ਨੂੰ ਪਤਾ ਨਹੀਂ ਸੀ ਗੁਰੀਓਂ ਨੇ ਕੀ ਕਿਹਾ, ਬਰਲ ਦੀ ਕੀ ਦਲੀਲ ਹੈ। ਬਸ, ਬਰਲ ਨੇ ਕਹਿ ਦਿੱਤਾ, ਗੁਰੀਓਂ ਗਲਤ ਹੈ ਤਾਂ ਗੁਰੀਓਂ ਗਲਤ ਹੈ। ਗੁਰੀਓਂ ਨੇ ਜਦੋਂ ਖਬਰ ਸੁਣੀ ਕਿ ਬਰਲ ਨਹੀਂ ਰਿਹਾ, ਉਹ ਸਾਰੀ ਰਾਤ ਰੋਂਦਾ ਰਿਹਾ। ਕਿਸੇ ਦੀ ਹਿੰਮਤ ਨਹੀਂ ਸੀ ਗੁਰੀਓਂ ਨਾਲ ਗੱਲ ਕਰੇ। ਗੁਰੀਓਂ ਨੇ ਆਖਰ ਖੁਦ ਇਹ ਵਾਕ ਬੋਲਿਆ, ਮੇਰਾ ਭਲਾ ਲੋਚਣ ਵਾਲਾ ਇਹੋ ਇਕ ਸੀ ਜਹਾਨ ਵਿਚ।”
ਜਿਨ ਕੇ ਹੋਠੋਂ ਪੇ ਹੰਸੀ, ਪਾਓਂ ਮੇਂ ਛਾਲੇ ਹੋਂਗੇ।
ਵਹੀ ਲੋਗ ਤੁਝੇ ਢੂੰਡਨੇ ਵਾਲੇ ਹੋਂਗੇ। -ਮੋਮਿਨ

ਗੋਲਡਾ ਮਹੀਨਿਆਂ ਬੱਧੀ ਵਿਦੇਸ਼ੀ ਦੌਰਿਆਂ Ḕਤੇ ਰਹਿੰਦੀ। ਪੁੱਤ-ਧੀ ਉਦਾਸ ਰਹਿੰਦੇ, ਵਿਛੋੜਾ ਦੁਖਦਾਈ ਹੁੰਦਾ। ਇਕ ਵਾਰ ਬਿਮਾਰ ਹੋ ਗਈ ਤੇ ਕਿਹਾ, Ḕਬੱਚਿਓ ਹੁਣ ਕਈ ਦਿਨ ਘਰ ਰਹਿਣਾ ਪਵੇਗਾ।Ḕ ਬੱਚੇ ਨੱਚਣ ਲੱਗੇ, ਗਾਉਣ ਲੱਗੇ, Ḕਸ਼ੁਕਰ ਰੱਬ ਸੱਚੇ ਦਾ, ਮੰਮੀ ਬਿਮਾਰ ਹੈ। ਸ਼ੁਕਰ ਪੈਗੰਬਰਾਂ ਦਾ ਮੰਮੀ ਬਿਮਾਰ ਹੈ।Ḕ ਗੋਲਡਾ ਦੀਆਂ ਅੱਖਾਂ ਭਰ ਆਈਆਂ। ਸਿਰ ਦਰਦ ਤਾਂ ਕੀ ਘਟਣਾ ਸੀ, ਦਿਲ ਦਾ ਦਰਦ ਡੂੰਘਾ ਹੋ ਗਿਆ।
ਯੂਰਪੀ ਲੋਕ ਉਹਨੂੰ ਆਖਦੇ, “ਦੇਖੋ ਇਨਕਲਾਬ ਤੋਂ ਬਾਅਦ ਰੂਸ ਨੇ ਕਿੰਨੀ ਤਰੱਕੀ ਕੀਤੀ ਹੈ। ਕੀ ਯਹੂਦੀ ਵੀ ਫਲਸਤੀਨ ਵਿਚ ਇਉਂ ਖੁਸ਼ਹਾਲ ਹੋ ਜਾਣਗੇ?” ਗੋਲਡਾ ਆਖਦੀ, “ਰੂਸ ਉਪਰ ਰੂਸੀਆਂ ਦਾ ਰਾਜ ਹੈ, ਪਹਿਲਾਂ ਸਾਡੇ ਉਪਰ ਤੁਰਕ ਰਾਜ ਕਰਦੇ ਸਨ, ਹੁਣ ਅੰਗਰੇਜ਼। ਗੁਲਾਮ ਯਹੂਦੀਆਂ ਨੇ ਮਾਰੂਥਲਾਂ ਵਿਚ ਬਹਾਰਾਂ ਲੈ ਆਂਦੀਆਂ ਹਨ। ਇਕ ਵਾਰ ਉਥੇ ਜਾ ਕੇ ਦੇਖੋ ਤਾਂ ਸਹੀ। ਤਕਰੀਰਾਂ ਨਾਲ ਤੁਹਾਨੂੰ ਪਤਾ ਨਹੀਂ ਲੱਗਣਾ, ਅਸੀਂ ਕੀ ਕੀ ਕਰ ਦਿੱਤਾ ਹੈ।”
ਚੰਦਾ ਇੱਕਠਾ ਕਰਨ ਵਿਨੀਪੈਗ ਗਈ। ਰੇਲ ਸਵਖਤੇ ਟਿਕਾਣੇ ਜਾ ਪੁੱਜੀ। ਅਜੇ ਹਨੇਰਾ ਸੀ, ਸੋਚਿਆ ਇੰਨੀ ਜਲਦੀ ਆਪਣੀ ਮੇਜ਼ਬਾਨ ਦੀ ਨੀਂਦ ਵਿਚ ਵਿਘਨ ਕਾਹਨੂੰ ਪਾਉਣਾ, ਤਿੰਨ ਚਾਰ ਘੰਟੇ ਨੇੜੇ ਹੋਟਲ ਵਿਚ ਆਰਾਮ ਕਰ ਲੈਂਦੀ ਹਾਂ। ਹੋਟਲ ਪੁੱਜ ਕੇ ਕਮਰੇ ਦਾ ਦਰਵਾਜ਼ਾ ਅਜੇ ਖੋਲ੍ਹਿਆ ਹੀ ਸੀ ਕਿ ਟੈਲੀਫੋਨ ਵੱਜਣ ਲੱਗਾ। Ḕਕਿਥੇ ਹੋ ਗੋਲਡੀ, ਅਸੀਂ ਪੱਚੀ ਔਰਤਾਂ ਤੁਹਾਨੂੰ ਲੈਣ ਸਟੇਸ਼ਨ Ḕਤੇ ਖੜ੍ਹੀਆਂ ਹਾਂ, ਹਰ ਇਕ ਸਭ ਤੋਂ ਪਹਿਲਾਂ ਹੱਥ ਮਿਲਾਉਣ ਲਈ ਉਤਸੁਕ ਹੈ।Ḕ ਪੰਦਰਾਂ ਮਿੰਟਾਂ ਵਿਚ ਸਾਰੀਆਂ ਇਕੱਠੀਆਂ ਹੋ ਗਈਆਂ।
ਇਕ ਥਾਂ ਕਾਫੀ ਚੰਦਾ ਮਿਲਿਆ, ਗੋਲਡਾ ਨੇ ਪੁੱਛਿਆ, “ਕਿਸ ਢੰਗ ਨਾਲ ਇਕੱਠੇ ਕੀਤੇ ਇੰਨੇ ਪੈਸੇ?” ਇਕ ਜਣੀ ਬੋਲੀ, “ਅਸੀਂ ਸ਼ਰਤਾਂ ਲਾ ਲਾ ਤਾਸ਼ ਖੇਡਿਆ, ਬੱਸ ਪੈਸੇ ਬਣ ਗਏ।” ਗੋਲਡਾ ਨੇ ਕਿਹਾ, “ਇਜ਼ਰਾਈਲ ਦੇ ਨਾਂ Ḕਤੇ ਤਾਸ਼ ਦੀਆਂ ਸ਼ਰਤਾਂ? ਤੁਹਾਨੂੰ ਸ਼ਰਮ ਨਹੀਂ ਆਉਂਦੀ?” ਇਕ ਔਰਤ ਨੇ ਪੁੱਛਿਆ, “ਭੇਣ, ਤੁਸੀਂ ਉਥੇ ਬਿਲਕੁਲ ਤਾਸ਼ ਨਹੀਂ ਖੇਡਦੇ?” ਗੋਲਡਾ ਬੋਲੀ, “ਬਿਲਕੁਲ ਨਹੀਂ।” ਵਾਪਸ ਫਲਸਤੀਨ ਆਈ ਤਾਂ ਦੇਖਿਆ ਕੁਝ ਮੁੰਡੇ ਤਾਸ਼ ਖੇਡਣ ਵਿਚ ਮਗਨ! ਰੁਕ ਗਈ, ਪੁੱਛਿਆ, “ਸ਼ਰਤ ਲਾ ਕੇ ਖੇਡਦੇ ਹੋ?” ਸਾਰਿਆਂ ਨੇ ਕਿਹਾ, “ਨਾ।” “ਚਲੋ ਫਿਰ ਠੀਕ ਐ।” ਗੋਲਡਾ ਨੇ ਲਿਖਿਆ, ਮੈਂ ਉਸ ਔਰਤ ਤੋਂ ਖਿਮਾ ਮੰਗਣੀ ਚਾਹੀ ਪਰ ਉਹਦਾ ਟੈਲੀਫੋਨ ਨਹੀਂ ਸੀ, ਨਾਮ ਪਤਾ ਨਹੀਂ ਸੀ।
ਜ਼ੀਓਨਿਜ਼ਮ ਯਹੂਦੀਆਂ ਦੀ ਪੁਨਰ-ਜਾਗਰਨ ਖੱਬੇ ਪੱਖੀ ਲਹਿਰ ਸੀ। ਗੋਲਡਾ ਨੂੰ ਪੁੱਛਿਆ ਜਾਂਦਾ, “ਤੁਸੀਂ ਪ੍ਰਾਈਵੇਟ ਪੂੰਜੀ ਦਾ ਖਾਤਮਾ ਕਰ ਦਿਉਗੇ? ਪ੍ਰਾਈਵੇਟ ਕਾਰਖਾਨੇ ਨਹੀਂ ਹੋਣਗੇ?” ਗੋਲਡਾ ਦਾ ਉਤਰ ਹੁੰਦਾ, “ਜੇ ਪ੍ਰਾਈਵੇਟ ਫੈਕਟਰੀਆਂ ਰਫਿਊਜੀ ਯਹੂਦੀ ਕਾਮਿਆਂ ਨੂੰ ਨੌਕਰੀਆਂ ਦੇਣਗੀਆਂ, ਤਾਂ ਅਸੀਂ ਉਨ੍ਹਾਂ ਨੂੰ ਉਤਸ਼ਾਹਤ ਕਰਾਂਗੇ ਕਿਉਂਕਿ ਰੁਜ਼ਗਾਰ ਮਿਲੇਗਾ ਤਾਂ ਹੋਰ ਯਹੂਦੀ ਪਰਦੇਸਾਂ ਤੋਂ ਆਉਣਗੇ। ਜੇ ਪ੍ਰਾਈਵੇਟ ਕੰਪਨੀਆਂ ਮੁਸਲਮਾਨਾਂ ਨੂੰ ਨੌਕਰੀਆਂ ਦੇਣਗੀਆਂ, ਕਿਉਂਕਿ ਉਹ ਯਹੂਦੀਆਂ ਨਾਲੋਂ ਸਸਤੇ ਮਿਲ ਜਾਂਦੇ ਹਨ, ਫਿਰ ਅਸੀਂ ਇਨ੍ਹਾਂ ਦਾ ਕੀ ਕਰਨੈ?”
1933 ਵਿਚ ਹਿਟਲਰ ਦੀ ਪਾਰਟੀ ਤਾਕਤ ਫੜਨ ਲੱਗੀ। ਉਹਦੇ ਐਲਾਨ ਖਤਰਨਾਕ ਸਨ। ਆਰੀਆ ਨਸਲ ਬਚੇਗੀ, ਗੈਰ-ਆਰੀਆ ਖਤਮ। ਸਭ ਸਮਝਦੇ ਸਨ ਕਿ ਇਹ ਸਿਆਸੀ ਸਟੰਟ ਹਨ, ਹੋਰ ਕੁਝ ਨਹੀਂ। ਜਲਦੀ ਪਤਾ ਲੱਗ ਗਿਆ ਕਿ ਯਹੂਦੀਆਂ ਦੀ ਨਸਲਕੁਸ਼ੀ ਹੋਣ ਲੱਗੀ ਹੈ। ਜਰਮਨੀ ਅਤੇ ਆਸਟਰੀਆ ਵਿਚੋਂ ਜਾਨਾਂ ਬਚਾ ਕੇ ਸੱਠ ਹਜ਼ਾਰ ਯਹੂਦੀ ਫਲਸਤੀਨ ਪੁੱਜ ਗਏ। ਹਿਸਾਬ ਲਾਉ, ਚਾਰ ਲੱਖ ਦੀ ਆਬਾਦੀ ਸੱਠ ਹਜ਼ਾਰ ਦੇ ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਕਰੇ। ਬੈਠਿਆ ਨੂੰ ਰੋਟੀ ਨਹੀਂ, ਕੰਮ ਦੇਵੇ। ਪ੍ਰੋਫੈਸਰ, ਇੰਜੀਨੀਅਰ, ਸੰਗੀਤਕਾਰ, ਇਤਿਹਾਸਕਾਰ, ਰਿਸਰਚ ਸਕਾਲਰ, ਕੈਮਿਸਟæææਕੰਮ ਮੰਗਣ ਲੱਗੇ। ਇਨ੍ਹਾਂ ਨੂੰ ਰਾਤੋ ਰਾਤ ਮੁਰਗੀਖਾਨੇ, ਖੇਤੀ, ਰਾਜ ਮਿਸਤਰੀ, ਚੌਕੀਦਾਰੀ ਦਾ ਕੰਮ ਸਿਖਾਉਣਾ ਅਤੇ ਕੰਮ Ḕਤੇ ਲਾਉਣਾ ਹੁੰਦਾ। ਇਸ ਸੰਕਟ ਵਿਚ ਦੋ ਰਸਤੇ ਸਨ, ਜਾਂ ਤਾਂ ਹੱਥ ਖੜ੍ਹੇ ਕਰੋ, ਤੇ ਕਹੋ- ਬਸ! ਸਾਥੋਂ ਨਹੀਂ ਕਰ ਹੁੰਦਾ ਇਹ ਕੰਮ; ਜਾਂ ਫਿਰ ਲੱਗੇ ਰਹੋ, ਹੌਸਲਾ ਨਾ ਹਾਰੋ। ਗੋਲਡਾ ਦੀ ਟੀਮ ਨੇ ਦੂਜਾ ਰਾਹ ਚੁਣਿਆ।
ਮੁਸਲਮਾਨ ਅਮੀਰ ਸਨ, ਹਥਿਆਰਬੰਦ ਸਨ, ਹਿੰਸਕ ਸਨ, ਯਹੂਦੀਆਂ ਦੇ ਦੁਸ਼ਮਣ ਸਨ। ਬਰਤਾਨੀਆ ਸਰਕਾਰ ਤਮਾਸ਼ਬੀਨ ਸੀ, ਹਿਟਲਰ ਤਬਾਹੀ ਮਚਾ ਰਿਹਾ ਸੀ। ਗੋਲਡਾ ਕਿਹਾ ਕਰਦੀ, ਇਕ ਦੇਸ਼ ਦਾ ਜਨਮ ਹੋਏਗਾ, ਜੰਮਣ ਪੀੜਾਂ ਹੌਲਨਾਕ ਤਾਂ ਹੋਣਗੀਆਂ ਪਰ ਬਰਦਾਸ਼ਤ ਕਰਨੀਆਂ ਪੈਣਗੀਆਂ। ਦੋਹਾਂ ਬੱਚਿਆਂ ਦੀ ਪੜ੍ਹਾਈ ਦੀ ਨਿਗਰਾਨੀ ਕਰਨੀ ਵੀ ਜ਼ਰੂਰੀ। ਲਹੂ-ਪਸੀਨੇ ਦੀ ਮਿਹਨਤ ਨਾਲ ਲਾਏ ਫਲਦਾਰ ਲੱਖਾਂ ਬੂਟੇ ਅਰਬਾਂ ਨੇ ਪੁੱਟ ਦਿੱਤੇ, ਰੇਲ ਪਟੜੀਆਂ ਉਖਾੜ ਦਿੱਤੀਆਂ, ਬੰਬਾਂ ਨਾਲ ਸੜਕਾਂ ਵਿਚ ਖੂਹ ਪੁੱਟ ਦਿੱਤੇ। 1939 ਤੱਕ ਅਰਬਾਂ ਨੇ ਪੰਜ ਸੌ ਯਹੂਦੀ ਕਤਲ ਕਰ ਦਿੱਤੇ, ਪੱਕੀਆਂ ਫਸਲਾਂ ਸਾੜ ਦਿੱਤੀਆਂ। ਸਫਰ ਖਤਰਨਾਕ ਸੀ, ਪਰ ਗੋਲਡਾ ਨੂੰ ਸਫਰ ਕਰਨਾ ਪੈਂਦਾ। ਸਵੇਰ ਸਾਰ ਬੱਚਿਆਂ ਨੂੰ ਚੁੰਮ ਕੇ ਘਰੋਂ ਇਹ ਸੋਚ ਕੇ ਨਿਕਲਦੀ, ਕੀ ਪਤਾ ਵਾਪਸ ਆਵਾਂਗੀ ਕਿ ਨਾ, ਘਾਤ ਲਾ ਕੇ ਹਮਲਾ ਹੋ ਸਕਦਾ, ਬਸ ਵਿਚ ਬੰਬ ਫਟ ਸਕਦਾ, ਭੀੜ ਪਥਰਾਉ ਕਰ ਕੇ ਮਾਰ ਸਕਦੀ ਹੈ। ਯਹੂਦੀ ਹਿੰਸਾ ਦਾ ਜਵਾਬ ਹਿੰਸਾ ਨਾਲ ਦੇ ਸਕਦੇ ਸਨ ਪਰ ਫਿਰ ਬਰਤਾਨੀਆ ਸਰਕਾਰ ਨੇ ਹੋਰ ਪਾਬੰਦੀਆਂ ਲਾ ਦੇਣੀਆਂ ਸਨ। ਸਬਰ ਸ਼ੁਕਰ ਕਰ ਕੇ ਦਿਨ ਕਟੀ ਹੋ ਰਹੀ ਸੀ। ਇੱਟ ਦਾ ਜਵਾਬ ਪੱਥਰ ਨਾਲ ਦਿਓ, ਨਾਅਰੇ ਲਗਦੇ ਪਰ ਗੋਲਡਾ ਜਾਣਦੀ ਸੀ, ਇਹ ਰਸਤਾ ਖੁਦਕਸ਼ੀ ਦਾ ਹੈ। ਉਸ ਨੂੰ ਬੁਜ਼ਦਿਲ ਕਿਹਾ ਗਿਆ, ਪਰਵਾਹ ਨਹੀਂ! ਹਾਂ, ਹਥਿਆਰਬੰਦ ਅਰਬਾਂ ਦੀ ਟੋਲੀ ਸਾਹਮਣਿਓਂ ਹਮਲਾ ਕਰਨ ਆ ਰਹੀ ਹੈ, ਡਟ ਕੇ ਮੁਕਾਬਲਾ ਕਰੋ। ਬੰਬ ਰੱਖਦਾ ਕੋਈ ਅਰਬ ਫੜਿਆ ਗਿਆ, ਗੋਲੀ ਨਾਲ ਫੁੰਡ ਦਿਉ ਪਰ ਇਸ ਕਸੂਰ ਕਰ ਕੇ ਕੋਈ ਅਰਬ ਨਹੀਂ ਮਾਰਨਾ ਕਿ ਇਹ ਮੁਸਲਮਾਨ ਹੈ।
ਮੁਫਤੀ ਨੇ ਫਤਵਾ ਸੁਣਾਇਆ- ਫਲਸਤੀਨ ਵਿਚ ਮੁਸਲਮਾਨ ਮੁਕੰਮਲ ਹੜਤਾਲ ਕਰਨ, ਯਹੂਦੀ ਡਗਮਗਾ ਜਾਣਗੇ। ਬੰਦਰਗਾਹ, ਟਰੱਕ, ਬੱਸਾਂ, ਖੇਤੀ ਸਭ ਬੰਦ। ਗੋਲਡਾ ਨੇ ਐਲਾਨ ਕੀਤਾ, “ਜੱਦਾਹ ਦੀ ਬੰਦਰਗਾਹ ਬੰਦ ਹੋ ਗਈ ਹੈ, ਅਸੀਂ ਤਲ-ਅਵੀਵ ਨਵੀਂ ਬੰਦਰਗਾਹ ਬਣਾਵਾਂਗੇ। ਹਥਿਆਰਬੰਦ ਯਹੂਦੀ ਰੇਲਾਂ ਅਤੇ ਟਰੱਕ ਚਲਾਉਣਗੇ, ਅਸੀਂ ਖੇਤਾਂ ਵਿਚ ਦੁੱਗਣਾ ਸਮਾਂ ਲਾਵਾਂਗੇ, ਕੋਈ ਰੋਕ ਕੇ ਦਿਖਾਏ। ਅਰਬਾਂ ਦੇ ਸਾਰੇ ਕੰਮ ਅਸੀਂ ਸੰਭਾਲਾਂਗੇ।”
ਗੁਰੀਓਂ ਨੇ 1937 ਵਿਚ ਗੋਲਡਾ ਨੂੰ ਅਮਰੀਕਾ ਫੰਡ ਇੱਕਠੇ ਕਰਨ ਲਈ ਭੇਜਿਆ ਤਾਂ ਕਿ ਤਲ-ਅਵੀਵ ਬੰਦਰਗਾਹ ਕਾਇਮ ਕਰ ਕੇ ਯਹੂਦੀ ਆਪਣਾ ਵਪਾਰ ਸ਼ੁਰੂ ਕਰ ਸਕਣ। ਦੋ ਹਜ਼ਾਰ ਸਾਲ ਪਹਿਲਾਂ ਯਹੂਦੀ ਸ਼ਿਪਿੰਗ ਜਾਣਦੇ ਸਨ ਪਰ ਲੰਮਾ ਸਮਾਂ, ਉਜੜ ਕੇ ਮੈਦਾਨਾਂ ਵਿਚ ਵੱਸਣ ਕਾਰਨ ਭੁੱਲ ਗਏ ਸਨ। ਪਹਿਲਾ ਜਹਾਜ਼ ਖਰੀਦਣ ਲਈ ਪੈਸੇ ਚਾਹੀਦੇ ਸਨ। ਫੈਸਲਾ ਹੋਇਆ, ਇਸ ਦਾ ਨਾਮ ਨਕਸ਼ੋਂ ਰੱਖਾਂਗੇ। ਜਦੋਂ ਮਿਸਰ ਵਿਚੋਂ ਉਜੜਨ ਵੇਲੇ ਪੈਗੰਬਰ ਮੂਸਾ ਨੇ ਕਿਹਾ, ਲਾਲ ਸਾਗਰ ਵਿਚ ਕੁੱਦ ਪਵੋ, ਹੁਕਮ ਮੰਨਦਿਆਂ ਜਿਸ ਬੱਚੇ ਨੇ ਸਭ ਤੋਂ ਪਹਿਲਾਂ ਛਾਲ ਮਾਰੀ, ਉਸ ਦਾ ਨਾਮ ਨਕਸ਼ੋਂ ਸੀ। ਲੱਕੜ ਦੇ ਫੱਟਿਆਂ ਨਾਲ ਬੰਦਰਗਾਹ ਤਿਆਰ ਕੀਤੀ। ਜਦੋਂ ਪਹਿਲਾ ਜਹਾਜ਼ ਤਲ-ਅਵੀਵ ਪੁੱਜਾ, ਹਜ਼ਾਰਾਂ ਯਹੂਦੀ ਦੇਖਣ ਆਏ। ਉਨ੍ਹਾਂ ਦਾ ਸੁਫਨਾ ਸਾਕਾਰ ਹੋ ਗਿਆ। ਗੀਤ ਗਾਏ, ਨੱਚੇ, ਪੂਰਾ ਤਿਉਹਾਰ। ਇਕ ਦਿਨ ਉਨ੍ਹਾਂ ਦੀ ਨੇਵੀ ਫਲੀਟ ਵੀ ਬਣ ਜਾਏਗੀ। ਉਦੋਂ ਕਿਸੇ ਨੂੰ ਇਹ ਖਿਆਲ ਨਹੀਂ ਸੀ ਕਿ ਨਾਜ਼ੀ ਕੈਂਪਾਂ ਵਿਚ ਬੰਦੀ ਯੂਰਪੀ ਯਹੂਦੀ ਇਸੇ ਬੰਦਰਗਾਹ ਉਤੇ ਆ ਕੇ ਉਤਰਨਗੇ।
1936 ਵਿਚ ਬਰਤਾਨੀਆਂ ਦੇ ਪੀਲ ਕਮਿਸ਼ਨ ਨੇ ਫਲਸਤੀਨ ਦਾ ਦੌਰਾ ਕੀਤਾ ਤੇ ਲਿਖਿਆ ਕਿ ਫਲਸਤੀਨ ਦੇ ਦੋ ਟੁਕੜੇ ਕਰ ਦਿੱਤੇ ਜਾਣ। ਦੋ ਹਜ਼ਾਰ ਵਰਗ ਮੀਲ ਰਕਬਾ ਯਹੂਦੀਆਂ ਨੂੰ ਮਿਲੇ, ਬਾਕੀ ਦਾ ਅਰਬਾਂ ਨੂੰ। ਯੋਰੋਸ਼ਲਮ ਨੂੰ ਜਾਣ ਵਾਸਤੇ ਕੌਮਾਂਤਰੀ ਲਾਂਘਾ ਦਿੱਤਾ ਜਾਵੇ। ਗੋਲਡਾ ਨੇ ਇਸ ਪੇਸ਼ਕਸ਼ Ḕਤੇ ਇਤਰਾਜ਼ ਉਠਾਉਂਦਿਆਂ ਕਿਹਾ, “ਇੰਨਾ ਘੱਟ ਰਕਬਾ? ਬਾਕੀ ਸਾਰਾ ਫਲਸਤੀਨੀ ਅਰਬਾਂ ਨੂੰ? ਵੱਡੇ ਹੋ ਕੇ ਮੇਰੇ ਬੱਚੇ ਮੈਨੂੰ ਪੁੱਛਣਗੇ- ਮਾਂ ਤੂੰ ਇੰਨਾ ਵੱਡਾ ਦੇਸ਼ ਛੱਡਣ ਦੇ ਫੈਸਲੇ Ḕਤੇ ਦਸਤਖਤ ਕੀਤੇ?” ਬਹੁਤ ਸਾਰੇ ਹੋਰ ਨੇਤਾ ਵੀ ਇਹੀ ਕਹਿ ਰਹੇ ਸਨ ਪਰ ਬਿਨ ਗੁਰਿਓਂ ਨੇ ਸਹਿਮਤੀ ਦਿੰਦਿਆ ਕਿਹਾ- ਕੁਝ ਤਾਂ ਮਿਲੇਗਾ, ਹੁਣ ਤਾਂ ਕੁਝ ਵੀ ਨਹੀਂ। ਸਾਨੂੰ ਜ਼ੀਰੋ ਤੋਂ ਅੱਗੇ ਨਹੀਂ ਵਧਣਾ ਚਾਹੀਦਾ? ਉਸ ਦੀ ਗੱਲ ਵਿਚ ਦਮ ਸੀ। ਮੰਨ ਗਏ ਪਰ ਅਰਬ ਨਹੀਂ ਮੰਨੇ। ਅਰਬਾਂ ਨੇ ਕਦੀ ਆਪਣਾ ਫਾਇਦਾ ਨਹੀਂ ਸੋਚਿਆ। ਉਹ ਸੋਚਦੇ ਸਨ, ਯਹੂਦੀਆਂ ਦਾ ਨੁਕਸਾਨ ਕਿਵੇਂ ਹੋਵੇ। ਜੇ ਪੀਲ ਪਲੈਨ ਮੰਨੀ ਜਾਂਦੀ, ਲੱਖਾਂ ਯਹੂਦੀ ਦੂਜੀ ਜੰਗ ਵਿਚ ਮਰਨੋਂ ਬਚ ਕੇ ਇਥੇ ਆ ਪੁਜਦੇ। ਅੰਗਰੇਜ਼ਾਂ ਨੇ ਕੋਟਾ ਮਿਥਿਆ ਹੋਇਆ ਸੀ ਜਿਸ ਤੋਂ ਵਧੀਕ ਗਿਣਤੀ ਦੇ ਸ਼ਰਨਾਰਥੀ ਯਹੂਦੀਆਂ ਨੂੰ ਬੰਦਰਗਾਹ ਤੋਂ ਵਾਪਸ ਭੇਜ ਦਿੰਦੇ ਸਨ; ਯਾਨਿ ਜੇ ਯਹੂਦੀਆਂ ਦਾ ਜਿਉਣ ਨੂੰ ਜੀ ਕਰੇ, ਉਨ੍ਹਾਂ ਨੂੰ ਇਹ ਹੱਕ ਨਾ ਦਿੱਤਾ ਜਾਏ।
1938 ਵਿਚ ਅਮਰੀਕਾ ਵਿਚ 32 ਦੇਸ਼ਾਂ ਦੇ ਨੁਮਾਇੰਦੇ ਆਏ ਜਿਨ੍ਹਾਂ ਨੇ ਯਹੂਦੀਆਂ ਦੇ ਫਲਸਤੀਨ ਵਿਚ ਦਾਖਲੇ ਦਾ ਕੋਟਾ ਨਿਸ਼ਚਿਤ ਕਰਨਾ ਸੀ। ਗੋਲਡਾ ਗਈ, ਸੁਣਦੀ ਰਹੀ। ਸਭ ਫਲਸਫਾ ਝਾੜਦੇ ਰਹੇ। ਕੋਈ ਲਾਭਦਾਇਕ ਫੈਸਲਾ ਨਾ ਹੋਇਆ। ਪ੍ਰੈਸ ਨੇ ਪੁੱਛਿਆ, “ਮੈਡਮ ਤੁਸੀਂ ਕੀ ਕਹਿਣਾ ਚਾਹੋਗੇ?” ਗੋਲਡਾ ਬੋਲੀ, “ਮੇਰੀ ਯਹੂਦੀਆਂ ਅੱਗੇ ਅਪੀਲ ਹੈ, ਦੁਨੀਆਂ ਦੇ ਕਿਸੇ ਦੇਸ਼ ਤੋਂ ਹਮਦਰਦੀ ਦੀ ਆਸ ਨਾ ਰੱਖਣ, ਰੱਬ ਤੋਂ ਇਲਾਵਾ ਸਾਡਾ ਹਮਦਰਦ ਕੋਈ ਨਹੀਂ ਹੈ।”
ਬਰਤਾਨੀਆ ਨੇ ਕੋਟੇ ਬਾਰੇ ਜਿਹੜਾ ਵ੍ਹਾਈਟ ਪੇਪਰ ਜਾਰੀ ਕੀਤਾ, ਗੁਰਿਓਂ ਨੇ ਰੱਦ ਕਰ ਦਿੱਤਾ। ਸਤੰਬਰ 1939 ਨੂੰ ਦੂਜਾ ਵਿਸ਼ਵ ਯੁੱਧ ਛਿੜ ਗਿਆ। ਗੁਰਿਓਂ ਦਾ ਐਲਾਨ ਆਇਆ, “ਅਸੀਂ ਹਿਟਲਰ ਵਿਰੁਧ ਇਉਂ ਲੜਾਂਗੇ, ਜਿਵੇਂ ਵਾਈਟ ਪੇਪਰ ਹੈ ਈ ਨਹੀਂ; ਅਸੀਂ ਵ੍ਹਾਈਟ ਪੇਪਰ ਵਿਰੁਧ ਇਉਂ ਲੜਾਂਗੇ, ਜਿਵੇਂ ਹਿਟਲਰ ਹੈ ਹੀ ਨਹੀਂ।”
ਨਾਜ਼ੀਆਂ ਵਿਰੁਧ ਖੂਨੀ ਜੰਗ ਲੜਦੇ ਬਰਤਾਨੀਆ ਨੂੰ ਯਹੂਦੀਆਂ ਦੀ ਨਸਲਕੁਸ਼ੀ ਦਾ ਫਿਕਰ ਨਹੀਂ ਸੀ, ਹਾਲਾਂਕਿ ਬਰਤਾਨੀਆ ਵਲੋਂ ਲੜ ਰਹੇ ਸਨ। ਜਾਨ ਬਚਾ ਕੇ ਫਲਸਤੀਨ ਆਉਂਦੇ ਯਹੂਦੀਆਂ ਦੇ ਰਸਤੇ ਵਿਚ ਬਰਤਾਨੀਆ ਦੀਵਾਰ ਬਣ ਰਿਹਾ ਸੀ। 1935 ਦਾ ਵ੍ਹਾਈਟ ਪੇਪਰ ਮੌਤ ਦਾ ਵਾਰੰਟ ਸੀ ਜਿਹੜਾ ਅਜਨਬੀਆਂ ਨੇ ਤਿਆਰ ਕੀਤਾ। ਅਰਬ ਨਹੀਂ ਸਨ ਚਾਹੁੰਦੇ ਕਿ ਫਲਸਤੀਨ ਵਿਚ ਯਹੂਦੀਆਂ ਦੀ ਗਿਣਤੀ ਵਧੇ। ਅਰਬ, ਨਾਜ਼ੀਆਂ ਦੇ ਹਮਾਇਤੀ ਸਨ, ਤਾਂ ਵੀ ਬਰਤਾਨੀਆ ਅਰਬਾਂ ਦੀ ਗੱਲ ਮੰਨ ਰਿਹਾ ਸੀ। ਉਦੋਂ ਯਹੂਦੀ ਨਾ ਵੱਖਰਾ ਦੇਸ਼ ਮੰਗ ਰਹੇ ਸਨ, ਨਾ ਆਜ਼ਾਦੀ ਦਾ ਭਰੋਸਾ; ਨਾ ਅੰਨ, ਨਾ ਧਨ, ਨਾ ਹਥਿਆਰ। ਉਨ੍ਹਾਂ ਦੀ ਕੇਵਲ ਇਹੀ ਫਰਿਆਦ ਸੀ ਕਿ ਯਹੂਦੀਆਂ ਨੂੰ ਫਲਸਤੀਨ ਆਉਣ ਦਿਉ। ਫਲਸਤੀਨ ਦੇ ਗਰੀਬ ਯਹੂਦੀ, ਰਫਿਊਜੀਆਂ ਨਾਲ ਵੰਡ ਕੇ ਰੁੱਖੀ-ਮਿੱਸੀ ਖਾ ਲੈਣਗੇ। ਯਹੂਦੀਆਂ ਦੇ ਕਤਲੇਆਮ ਵਿਰੁਧ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ।
ਫਲਸਤੀਨ ਵਿਚੋਂ ਇਕ ਲੱਖ ਤੀਹ ਹਜ਼ਾਰ ਜੁਆਨ ਯਹੂਦੀ ਭਰਤੀ ਹੋ ਗਏ। ਬਰਤਾਨੀਆ ਚਾਹੁੰਦਾ ਨਹੀਂ ਸੀ, ਪਰ ਉਹਨੂੰ ਰਕਰੂਟਾਂ ਦੀ ਲੋੜ ਪੈ ਗਈ, ਤੇ ਯਹੂਦੀਆਂ ਵਰਗੇ ਭਰੋਸੇਯੋਗ ਸਿਪਾਹੀ ਹੋਰ ਮਿਲ ਨਹੀਂ ਸਕਦੇ ਸਨ। ਇਸ ਖਤਰਨਾਕ ਸਮੇਂ ਵਿਚ ਵੀ ਯਹੂਦੀਆਂ ਨੂੰ ਵਧੇਰੇ ਕਰ ਕੇ ਡਰਾਈਵਰ, ਕੁੱਕ, ਸਫਾਈ ਸੇਵਕ ਵਜੋਂ ਕੰਮ ਦਿੱਤੇ ਜਾਂਦੇ ਤਾਂ ਕਿ ਉਨ੍ਹਾਂ ਹੱਥ ਵਧੀਕ ਹਥਿਆਰ ਨਾ ਆ ਸਕਣ। ਉਨ੍ਹਾਂ ਨੂੰ ḔਦੇਸੀḔ ਕਿਹਾ ਜਾਂਦਾ ਜਿਸ ਦਾ ਮਤਲਬ ਹੁੰਦਾ ਮਾਮੂਲੀ ਤਨਖਾਹ, ਘਟੀਆ ਖਾਣਾ।
ਇਜ਼ਰਾਈਲ ਆਜ਼ਾਦ ਹੋਇਆ ਤਾਂ ਜਰਮਨੀ ਨੇ ਰਾਲਫ ਪਾਲ ਨੂੰ ਰਾਜਦੂਤ ਨਿਯੁਕਤ ਕੀਤਾ। ਗੋਲਡਾ ਨਹੀਂ ਚਾਹੁੰਦੀ ਸੀ, ਅਜਿਹਾ ਬੰਦਾ ਰਾਜਦੂਤ ਵਜੋਂ ਆਏ ਜਿਸ ਨੇ ਯੁੱਧ ਵਿਚ ਹਿੱਸਾ ਲਿਆ ਹੋਵੇ। ਪਾਲ ਨਾ ਸਿਰਫ ਸੈਨਾ ਵਿਚ ਲੜਿਆ ਸੀ ਸਗੋਂ ਯੁੱਧ ਵਿਚ ਉਸ ਦੀ ਇਕ ਬਾਂਹ ਕੱਟੀ ਗਈ ਸੀ; ਪਰ ਜਰਮਨੀ ਬਜ਼ਿਦ ਸੀ ਕਿ ਉਹੀ ਰਾਜਦੂਤ ਹੋਵੇਗਾ। ਜਦੋਂ ਇਜ਼ਰਾਈਲ ਵਿਚ ਆ ਕੇ ਉਸ ਨੇ ਦਫਤਰ ਹਾਜ਼ਰੀ ਲਾਈ, ਯਹੂਦੀਆਂ ਨੇ ਉਸ ਵਿਰੁਧ ਭਾਰੀ ਦਿਖਾਵੇ ਕੀਤੇ, ਜਲੂਸ ਕੱਢੇ। ਰਾਜਦੂਤ ਗੋਲਡਾ ਨੂੰ ਮਿਲਣ ਵਾਸਤੇ ਆਇਆ, ਤਾਂ ਗੋਲਡਾ ਨੇ ਕਿਹਾ, “ਇਥੇ ਇਕ ਵੀ ਪਰਿਵਾਰ ਅਜਿਹਾ ਨਹੀਂ ਜਿਹੜਾ ਨਾਜ਼ੀਆਂ ਦੇ ਕਹਿਰ ਤੋਂ ਬਚਿਆ ਹੋਵੇ। ਬੱਚਿਆਂ ਨੂੰ ਕਿਵੇਂ ਕੋਹ-ਕੋਹ ਕੇ ਮਾਰਿਆ ਗਿਆ, ਕਿਵਂੇ ਥੋਕ ਵਿਚ ਮਨੁੱਖੀ ਜਿਸਮ ਸਾੜੇ ਗਏ, ਕਿਵੇਂ ਮਨੁੱਖਾਂ ਉਪਰ ਵਿਗਿਆਨਕ ਤਜਰਬੇ ਕੀਤੇ ਗਏ, ਇਹ ਲੋਕ ਸੁਫਨੇ ਵਿਚ ਚੀਕਾਂ ਮਾਰਦੇ ਹਨ। ਡਾਇਨਿੰਗ ਟੇਬਲ ਉਪਰ ਖਾਣਾ ਪਰੋਸਦੀ ਕਿਸੇ ਵੇਟਰ ਔਰਤ ਦੇ ਬਾਜੂ ਉਪਰ ਸੱਠ ਲੱਖ ਦੀ ਗਿਣਤੀ ਖੁਣੀ ਦੇਖ ਕੇ ਤੂੰ ਕੀ ਸੋਚੇਂਗਾ?”
ਪਾਲ ਨੇ ਕਿਹਾ, “ਇਥੇ ਜਿਹੜੀ ਸੱਠ ਲੱਖ ਸ਼ਹੀਦਾਂ ਦੀ ਯਾਦਗਾਰ ਦਾ ਸਮਾਰਕ ਹੈ, ਪਹਿਲਾਂ ਮੈਂ ਉਥੇ ਜ਼ਿਆਰਤ ਕਰ ਕੇ ਫਿਰ ਤੁਹਾਡੇ ਕੋਲ ਆਇਆਂ। ਜਿਹੜਾ ਜਰਮਨ ਇਜ਼ਰਾਈਲ ਆਇਆ ਕਰੇਗਾ, ਮੈਂ ਉਸ ਨੂੰ ਕਿਹਾ ਕਰਾਂਗਾ- ਪਹਿਲਾਂ ਸ਼ਹੀਦਾਂ ਦੀ ਯਾਦਗਾਰ ਦੇਖ ਕੇ ਆ।”
ਪਾਲ ਜਿੰਨਾ ਚਿਰ ਇਜ਼ਰਾਈਲ ਵਿਚ ਰਿਹਾ, ਵਾਅਦਾ ਨਿਭਾਇਆ। ਜਦੋਂ ਇਜ਼ਰਾਈਲ ਨੇ ਅਰਬਾਂ ਖਿਲਾਫ ਛੇ ਦਿਨਾਂ ਦੀ ਜੰਗ ਜਿੱਤ ਲਈ ਤਾਂ ਰੂਸ ਨੇ ਯੂਗੋਸਲਾਵੀਆ ਰਾਹੀਂ ਯੂæਐਨæਓæ ਵਿਚ ਮਤਾ ਪੇਸ਼ ਕੀਤਾ ਕਿ ਇਜ਼ਰਾਈਲ ਜਿੱਤੇ ਹੋਏ ਇਲਾਕੇ ਅਰਬਾਂ ਨੂੰ ਵਾਪਸ ਕਰੇ। ਫਰਾਂਸ ਇਸ ਮਤੇ ਦੇ ਹੱਕ ਵਿਚ ਸੀ ਅਤੇ ਫਰੈਂਚ ਬੋਲਦੇ ਅਫਰੀਕੀ ਦੇਸ਼ਾਂ ਉਪਰ ਦਬਾਅ ਪਾ ਰਿਹਾ ਸੀ ਕਿ ਮਤੇ ਦੀ ਹਮਾਇਤ ਕਰਨ।
ਇਜ਼ਰਾਈਲੀ ਖੁਫੀਆ ਗਾਰਦ ਨੇ 1960 ਵਿਚ ਅਰਜਨਟਾਈਨਾ ਵਿਚ ਛੁਪੇ ਆਇਖਮਾਨ ਨੂੰ ਫੜ੍ਹ ਕੇ ਇਜ਼ਰਾਈਲ ਪੁਚਾ ਦਿੱਤਾ। ਇਹ ਉਹੀ ਬੰਦਾ ਹੈ ਜਿਸ ਨੇ ਗੈਸ ਚੈਂਬਰਾਂ ਅਤੇ ਅਗਨ ਕੁੰਡਾਂ ਵਿਚ ਸੱਠ ਲੱਖ ਯਹੂਦੀ ਮਾਰੇ। ਅਰਜਨਟਾਈਨਾ ਨੇ ਇਜ਼ਰਾਈਲ ਸਟੇਟ ਦੀ ਇਸ ਗੁੰਡਾਗਰਦੀ ਖਿਲਾਫ ਯੂæਐਨæਓæ ਵਿਚ ਸ਼ਿਕਾਇਤ ਦਰਜ ਕਰਵਾਈ। ਗੋਲਡਾ ਇਸ ਕੇਸ ਦੀ ਪੈਰਵਾਈ ਕਰਨ ਗਈ। ਇਸ ਨਿਊਰਮਬਰਗ ਮੁਕੱਦਮੇ ਦੀ ਕਾਰਵਾਈ ਦੌਰਾਨ ਆਇਖਮਾਨ ਦੇ ਵਕੀਲ ਵਿਸਲਿਸਨੀ ਨੇ ਇਹ ਬਿਆਨ ਦਰਜ ਕਰਾਇਆ: 1940 ਵਿਚ ਜਰਮਨ ਸਰਕਾਰ ਨੇ ਫੈਸਲਾ ਕੀਤਾ ਕਿ ਕਬਜ਼ੇ ਵਿਚ ਆਏ ਯੂਰਪ ਦੇ ਸਾਰੇ ਦੇਸ਼ਾਂ ਦੇ ਯਹੂਦੀ ਇਕ ਥਾਂ ਇਕੱਠੇ ਕੀਤੇ ਜਾਣ। ਪੋਲੈਂਡ ਤਸੀਹਾ ਕੈਂਪਾਂ ਦਾ ਕੇਂਦਰ ਬਣਿਆ, ਜਿਥੇ 1942 ਤੱਕ ਬੇਸ਼ੁਮਾਰ ਯਹੂਦੀ ਕੰਡਿਆਲੀ ਤਾਰ ਦੀ ਵਲਗਣ ਵਿਚ ਘਿਰ ਗਏ। ਫਿਰ ਯਹੂਦੀ ਮਸਲੇ ਦਾ ਅੰਤਿਮ ਹੱਲ ਸ਼ੁਰੂ ਹੋਇਆ ਜਿਸ ਤਹਿਤ ਯਹੂਦੀਆਂ ਦਾ ਬੀਜਨਾਸ ਕਰਨਾ ਸੀ। ਅੰਤਮ ਹੱਲ ਦਾ ਦੌਰ 1944 ਤੱਕ ਚੱਲਿਆ ਤੇ ਅਕਤੂਬਰ ਵਿਚ ਖਤਮ ਹੋਇਆ। ਹਿਮਲਰ ਨੂੰ ਪੁੱਛਿਆ ਗਿਆ, “ਸੈਕਸ਼ਨ ਚਾਰ ਏ ਚਾਰ ਤਹਿਤ ਕੀ ਹੁਕਮ ਸੀ?” ਉਸ ਨੇ ਦੱਸਿਆ, “ਹਾਂ, ਅੰਤਿਮ ਹੱਲ ਦਾ ਮਤਲਬ ਯਹੂਦੀਆਂ ਦਾ ਮੁਕੰਮਲ ਸਫਾਇਆ ਸੀ।”
ਇਸ ਅੰਤਮ ਹੱਲ ਦੌਰਾਨ ਜਰਮਨੀ, ਫਰਾਂਸ, ਬੈਲਜੀਅਮ, ਹਾਲੈਂਡ, ਪੋਲੈਂਡ, ਲਕਸਮਬਰਗ, ਸੋਵੀਅਤ ਦੇਸ਼, ਹੰਗਰੀ, ਯੂਗੋਸਲਾਵੀਆ, ਯੂਨਾਨ, ਇਟਲੀ, ਚੈਕੋਸਲੋਵਾਕੀਆ, ਆਸਟਰੀਆ, ਰੁਮਾਨੀਆ ਅਤੇ ਬਲਗਾਰੀਆ ਦੇਸ਼ਾਂ ਦੇ ਸੱਠ ਲੱਖ ਯਹੂਦੀ ਕਤਲ ਕੀਤੇ। ਇਨ੍ਹਾਂ ਵਿਚ ਵੱਖ-ਵੱਖ ਰੰਗਾਂ ਸੁਗੰਧੀਆਂ ਦੀਆਂ ਤੀਹ ਹਜ਼ਾਰ ਕੌਮੀਅਤਾਂ ਖਤਮ ਹੋਈਆਂ ਜਿਨ੍ਹਾਂ ਨੇ ਆਰਟ, ਸਾਹਿਤ ਅਤੇ ਵਿਗਿਆਨ ਦੇ ਖੇਤਰ ਵਿਚ ਦੁਨੀਆਂ ਨੂੰ ਦੇਵ-ਕੱਦ ਸ਼ਖਸ ਦਿੱਤੇ ਸਨ। ਇਨ੍ਹਾਂ ਵਿਚ ਦਸ ਲੱਖ ਬੱਚੇ ਸਨ- ਦੁਨੀਆਂ ਦਾ ਭਵਿੱਖ, ਇਹ ਭਵਿੱਖ ਖਤਮ ਹੋਇਆ। ਪੰਦਰਾਂ ਸਾਲ ਜਾਅਲੀ ਪਾਸਪੋਰਟ Ḕਤੇ ਆਇਖਮਾਨ ਗ਼ੈਰ-ਕਾਨੂੰਨੀ ਢੰਗ ਨਾਲ ਵੱਖ-ਵੱਖ ਦੇਸ਼ਾਂ ਵਿਚ ਰਹਿੰਦਾ ਰਿਹਾ, ਇਸ ਵਿਰੁਧ ਕੋਈ ਤੂਫਾਨ ਨਹੀਂ ਉਠਿਆ। ਅਰਜਨਟਾਈਨਾ ਨੂੰ ਇਤਰਾਜ਼ ਸੀ ਕਿ ਲੱਭ ਕੇ ਯਹੂਦੀਆਂ ਨੇ ਉਸ ਨੂੰ ਫੜਿਆ ਕਿਉਂ! ਉਹ ਉਸ ਦੇਸ਼ ਵਿਚ ਪੁੱਜ ਗਿਆ ਜਿਥੇ ਸੱਠ ਲੱਖ ਯਹੂਦੀ ਪੁੱਜਣਾ ਚਾਹੁੰਦੇ ਸਨ ਪਰ ਕਬਰਸਿਤਾਨ ਵਿਚ ਇਹ ਗੀਤ ਗਾਉਂਦੇ-ਗਾਉਂਦੇ ਪੁੱਜੇ- ਸਾਡਾ ਵਿਸ਼ਵਾਸ ਹੈ, ਮਸੀਹਾ ਆਏਗਾ। ਦੁਨੀਆਂ ਨੂੰ ਖਤਰਾ ਆਜ਼ਾਦ ਘੁੰਮਦੇ ਆਇਖਮਾਨ ਤੋਂ ਸੀ ਕਿ ਗ੍ਰਿਫਤਾਰ ਕੀਤੇ ਗਏ ਖੂੰਖਾਰ ਕਾਤਲ ਤੋਂ?
ਇਕ ਲੱਖ ਬਚ ਗਏ ਯਹੂਦੀ ਇਕ ਦਮ ਯੂਰਪ ਵਿਚੋਂ ਫਲਸਤੀਨ ਵਿਚ ਆਉਣਾ ਚਾਹੁੰਦੇ ਸਨ। ਜੰਗ ਖਤਮ ਹੋਣ ਪਿਛੋਂ ਬਰਤਾਨੀਆ ਵਿਚ ਐਟਲੀ ਦੀ ਲੇਬਰ ਸਰਕਾਰ ਤਾਕਤ ਵਿਚ ਆ ਗਈ। ਲਗਦਾ ਸੀ, ਇਹ ਦੁਖੀਆਂ ਦੀ ਬਾਂਹ ਫੜੇਗੀ ਪਰ ਵਿਅਰਥ। ਜਦੋਂ ਯਹੂਦੀਆਂ ਦਾ ਦਬਾਅ ਬਹੁਤ ਵਧ ਗਿਆ, ਐਟਲੀ ਨੇ ਅਮਰੀਕਾ ਦੀ ਸਲਾਹ ਮੰਗੀ। ਫਿਰ ਐਂਗਲੋ-ਅਮਰੀਕਨ ਕਮੇਟੀ ਬਣੀ। ਇਸ ਕਮੇਟੀ ਨੇ ਕੰਮ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਇਟਲੀ ਨੇ 1014 ਯਹੂਦੀਆਂ ਨੂੰ ਫਲਸਤੀਨ ਲਿਆਉਂਦਾ ਸਮੁੰਦਰੀ ਜਹਾਜ਼ ਘੇਰ ਲਿਆ ਕਿ ਇਹ ਨਾਜਾਇਜ਼ ਘੁਸਪੈਠ ਕਰ ਰਿਹਾ ਹੈ। ਯਾਤਰੀਆਂ ਨੇ ਭੁੱਖ ਹੜਤਾਲ ਕਰ ਦਿੱਤੀ। ਇੱਧਰ ਇਟਲੀ ਦੀ ਗੁੰਡਾਗਰਦੀ ਵਿਰੁਧ ਫਲਸਤੀਨੀ ਯਹੂਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ। ਗੋਲਡਾ ਬਰਤਾਨੀਆ ਦੇ ਫਲਸਤੀਨ ਵਿਚ ਤਾਇਨਾਤ ਚੀਫ ਸਕੱਤਰ ਨੂੰ ਮਿਲੀ ਤੇ ਕਿਹਾ, “ਸ੍ਰੀਮਾਨ, ਬਰਤਾਨੀਆ ਸਰਕਾਰ ਨੂੰ ਦੱਸੋ ਕਿ ਅਸੀਂ ਉਦੋਂ ਤੱਕ ਖਾਣਾ ਨਹੀਂ ਖਾਵਾਂਗੇ ਜਦੋਂ ਤੱਕ ਗ੍ਰਿਫਤਾਰ ਜਹਾਜ ਫਲਸਤੀਨ ਨਹੀਂ ਪੁੱਜਦਾ।” ਸਕੱਤਰ ਨੇ ਕਿਹਾ, “ਗੋਲਡਾ, ਤੁਹਾਨੂੰ ਲਗਦੈ ਕਿ ਤੁਹਾਡੇ ਵਰਤ ਸਦਕਾ ਹਿਜ਼ ਮੈਜੇਸਟੀ ਦੀ ਸਰਕਾਰ ਆਪਣੀ ਨੀਤੀ ਬਦਲ ਲਏਗੀ?” ਗੋਲਡਾ ਨੇ ਕਿਹਾ, “ਨਹੀਂ, ਮੈਨੂੰ ਕੋਈ ਗਲਤਫਹਿਮੀ ਨਹੀਂ, ਸੱਠ ਲੱਖ ਕਤਲਾਂ ਤੋਂ ਬਾਅਦ ਨੀਤੀ ਨਹੀਂ ਬਦਲੀ ਤਾਂ ਮੇਰੇ ਵਰਤ ਨਾਲ ਕਿਵੇਂ ਬਦਲ ਜਾਏਗੀ ਪਰ ਮੈਂ ਸਾਬਤ ਕਰਨਾ ਹੈ ਕਿ ਮੈਂ ਯਹੂਦੀਆਂ ਦੇ ਹੱਕ ਵਿਚ ਹਾਂ। ਸਾਨੂੰ ਮਾਰਨ ਲਈ ਫੌਜ ਭੇਜੋ।”
ਉਹੀ ਹੋਇਆ। ਇਕ ਲੱਖ ਅੰਗਰੇਜ਼ ਫੌਜੀ ਅਤੇ ਦੋ ਹਜ਼ਾਰ ਪੁਲਸੀਏ ਯਹੂਦੀਆਂ ਦੀ ਬਗਾਵਤ ਦਬਾਉਣ ਲਈ ਫਲਸਤੀਨ ਪੁੱਜ ਗਏ। ਤੰਬੂਆਂ ਵਿਚ ਦਿਨ ਕਟੀ ਕਰਦੇ ਰਫਿਊਜੀ ਘੇਰ ਲਏ। ਤਿੰਨ ਹਜ਼ਾਰ ਲੀਡਰ ਗ੍ਰਿਫਤਾਰ ਕਰ ਲਏ। ਇਸ ਸਖਤੀ ਦਾ ਮਤਲਬ ਸਦਾ ਲਈ ਯਹੂਦੀਆਂ ਨੂੰ ਫਲਸਤੀਨ ਆਉਣ ਤੋਂ ਰੋਕਣਾ ਸੀ। ਜਿਸ ਦਿਨ ਇਹ ਫੈਸਲਾ ਐਲਾਨਿਆ ਗਿਆ, ਉਸ ਨੂੰ ਕਾਲਾ ਸਨਿਚਰਵਾਰ ਕਿਹਾ ਜਾਂਦਾ ਹੈ। ਵਿਦੇਸ਼ ਵਿਚ ਹੋਣ ਕਰ ਕੇ ਕੇਵਲ ਗੁਰੀਓਂ ਬਚਿਆ, ਬਾਕੀ ਸਾਰੀ ਲੀਡਰਸ਼ਿਪ ਗ੍ਰਿਫਤਾਰ ਹੋ ਗਈ।
(ਚਲਦਾ)