ਕੌਰਵ-ਸੈਨਾ ਨੇ ਪੱਬਾਂ ਦੇ ਭਾਰ ਹੋ ਕੇ, ਹੀਲੇ ਵਰਤ ਕੇ ਦੇਖ ਲਏ ਜੰਗ ਵਾਲੇ।
ਕੁਫਰ ਤੋਲਿਆ ਚੋਣ-ਪ੍ਰਚਾਰ ਕਹਿ ਕੇ, ਮਾਰੇ ਬੋਲ ਸੀ ਨਜ਼ਰੀਏ ਤੰਗ ਵਾਲੇ।
ਕਰੀਆਂ Ḕਸ਼ਾਹਾਂḔ ਨੇ ਖੂਬ ਮਨਮਰਜੀਆਂ ਜੀ, ਰਹਿ ਗਏ ਦੇਖਦੇ ਦੰਗ ਹੋ ḔਸੰਘḔ ਵਾਲੇ।
ਆਮ ਆਦਮੀ ਛਾਤੀਆਂ ਤਾਣ ਖੜ੍ਹ ਗਏ, ਬਣ ਗਏ ਜੋਸ਼ ਵਿਚ ਤਿੱਖੇ ਜਿਹੇ ਡੰਗ ਵਾਲੇ।
ਫਿਰਕੇਦਾਰੀ ਦਾ ਹਨੇਰ ਸੀ ਪੈਣ ਲੱਗਾ, ਦਿੱਲੀ ਵਾਲਿਆਂ ਵੋਟਾਂ ਪਾ ḔਲੈਟḔ ਕਰ’ਤੀ।
ਨਾਹਰੇ ਜਿੱਤ ਦੇ ਮਾਰਦਾ ਆ ਰਿਹਾ ਸੀ, Ḕਵਿਜੈ-ਰੱਥḔ ਦੀ Ḕਢਿੰਬਰੀ ਟੈਟḔ ਕਰ’ਤੀ!