ਵਡਾਲੀ ਬੰਧੂ-ਪੁੰਨਿਆਂ ਦੇ ਦੋ Ḕਕੱਠੇ ਚੜ੍ਹੇ ਚੰਦਾਂ ਨਾਲ ਸਾਂਝ

ਐਸ਼ ਅਸ਼ੋਕ ਭੌਰਾ
ਨਾ ਪੈਸੇ ਦਾ ਤੇ ਨਾ ਕਲਾ ਦਾ, ਕਿਸੇ ਯੁੱਗ ਵਿਚ ਵੀ ਮਹੱਤਵ ਨਹੀਂ ਘਟਿਆ। ਇਸੇ ਲਈ ਮੈਂ ਇਹ ਗੱਲ ਮਾਣ ਨਾਲ ਕਹਿੰਦਾ ਰਿਹਾ ਹਾਂ ਕਿ ਨਾ ਪੈਸਾ ਮੇਰੇ ਕੋਲ ਦੀ ਲੰਘਿਆ ਹੈ ਨਾ ਮੈਂ ਪੈਸੇ ਕੋਲ ਦੀ, ਪਰ ਜਦੋਂ ਦੀ ਸੁਰਤ ਸੰਭਾਲੀ ਹੈ ਕਲਾ ਨਾਲ ਦਿਨ ਰਾਤ ਕਿੱਕਲੀ ਪਾਈ ਰੱਖੀ ਹੈ।

ਜਿਸ ਯੁੱਗ ਅੰਦਰ ਮੈਂ ਸੰਗੀਤ ਕਲਾ ਦੀ ਗੱਲ ਕਰਦਾ ਰਿਹਾ ਹਾਂ, ਉਹ ਯੁੱਗ ਸੁਰਿੰਦਰ ਕੌਰ, ਨਰਿੰਦਰ ਬੀਬਾ ਦਾ ਸੀ, ਯਮਲੇ ਜੱਟ ਤੇ ਕੁਲਦੀਪ ਮਾਣਕ ਦਾ, ਜਗਜੀਤ ਚਿਤਰਾ, ਬਰਕਤ ਸਿੱਧੂ ਤੇ ਪੂਰਨ ਸ਼ਾਹਕੋਟੀ ਦਾ, ਹੰਸ, ਸਰਦੂਲ, ਹਰਭਜਨ ਤੇ ਸਦੀਕ, ਚਮਕੀਲੇ ਦਾ। ਵੱਖਰੀ ਗੱਲ ਹੈ ਕਿ ਪੈਸੇ ਕਰਕੇ ਸੁੰਦਰਤਾ ਭਾਵੇਂ ਰੁਲਦੀ ਰਹੀ ਹੋਵੇ ਪਰ ਕਲਾ ਕਰਕੇ ਪੈਸਾ ਭੱਜਾ ਆਉਂਦਾ ਰਿਹਾ ਹੈ। ਮੰਨੋਗੇ ਕਿ ਕਦੇ ਛੋਟੇ ਛੋਟੇ ਮੇਲਿਆਂ Ḕਤੇ ਨਚਾਰ ਬਣ ਕੇ Ḕਵੇਲ ਰੁਪਈਏ ਦੀ ਵੇਲḔ ਕਹਿ ਪੈਸਾ ਕਮਾਉਣ ਵਾਲੇ, ਕਲਾ ਦੀ ਯੋਗਤ ਨਾਲ Ḕਪਦਮ ਸ੍ਰੀḔ ਪ੍ਰਾਪਤ ਕਰਨ ਵਾਲੇ, ਹਿੰਦੀ ਦੇ ਵੱਡੇ ਸ਼ੋਆਂ ‘ਤੇ ਰੱਜ ਕੇ ਤਾਲੀਆਂ ਖੱਟਣ ਵਾਲੇ ਤੇ ਕਲਾ ਨੂੰ ਜੁਗਾੜ ਤੋਂ ਕੋਹਾਂ ਦੂਰ ਰੱਖਣ ਵਾਲੇ ਦੋ ਭਰਾ, ਦੋ ਗਵੱਈਏ, ਵਿਰਾਸਤੀ ਸੰਗੀਤ ਦੇ ਦੋ ਚੰਦ- ਪੂਰਨ ਚੰਦ ਤੇ ਪਿਆਰੇ ਲਾਲ ਜਿਨ੍ਹਾਂ ਨੂੰ ਵਡਾਲੀ ਬੰਧੂ ਕਰਕੇ ਜਾਣਿਆ ਜਾਂਦਾ ਹੈ, ਮੇਰੇ ਤੇ ਸਾਡੇ ਸਮਿਆਂ Ḕਚ ਹੋਏ ਨੇ ਤੇ ਇਹ ਫਖਰ ਵੀ ਇਸ ਕਰਕੇ ਬਣਿਆ ਰਹੇਗਾ ਕਿ ਇਨ੍ਹਾਂ ਨੂੰ ਰੱਜ ਕੇ ਵੇਖਿਆ, ਜੀਅ ਭਰਕੇ ਸੁਣਿਆ ਤੇ ਢਿੱਡ ਭਰਕੇ ਇਨ੍ਹਾਂ ਬਾਰੇ ਲਿਖਿਆ ਵੀ ਹੈ। ਬਹੁਤ ਘੱਟ ਅਰਸੇ ਵਿਚ ਗਾਇਨ ਕਲਾ ਦਾ ਮੁੱਲ ਪਵਾਉਂਦਿਆਂ ਸਾਈਕਲ ਤੋਂ ਜਹਾਜ ਤੱਕ ਤੇ ਮੇਲਿਆਂ ਤੋਂ ਰਾਸ਼ਟਰਪਤੀ ਭਵਨ ਤੱਕ ਸਫਰ ਤੈਅ ਕੀਤਾ ਹੈ। ਪੰਜਾਬ ਦੇ ਸੰਗੀਤ ਇਤਿਹਾਸ ਵਿਚ ਪੂਰਨ ਤੇ ਪਿਆਰੇ ਨੂੰ ਕਦੇ ਵੀ ਟਿਚ-ਬਟਨਾਂ ਵਰਗੇ ਵਾਂਗ ਤੋੜ ਕੇ ਨਹੀਂ ਵੇਖਿਆ ਜਾਵੇਗਾ। ਇਨ੍ਹਾਂ ਦੋਹਾਂ ਭਰਾਵਾਂ ਨੇ ਇਹ ਸਿੱਧ ਕੀਤਾ ਹੈ ਕਿ ਸੰਗੀਤ ਮੁਸ਼ਟੰਡਪੁਣਾ ਨਹੀਂ ਹੁੰਦਾ, ਇਹ ਇਬਾਦਤ ਤੇ ਫਕੀਰੀ ਵੀ ਹੈ।
ਇਨ੍ਹਾਂ ਦੋਹਾਂ ਭਰਾਵਾਂ ਨਾਲ ਮੇਰੀ ਸਾਂਝ ਦਾ ਸਫਰ ਮੇਰੀ ਸੁਰਤ ਤੋਂ ਪਹਿਲਾਂ ਸ਼ੂਰੂ ਹੋ ਗਿਆ ਸੀ। ਇਹ ਹਵਾਲਾ ਮੈਂ ਇਸ ਕਰਕੇ ਦਿੱਤਾ ਹੈ ਕਿ ਉਦੋਂ ਸ਼ਾਇਦ ਮੈਨੂੰ ਪਜਾਮੇ ਦਾ ਨਾਲ਼ਾ ਵੀ ਨਹੀਂ ਸੀ ਬੰਨ੍ਹਣਾ ਆਇਆ ਜਦੋਂ ਇਨ੍ਹਾਂ ਨੂੰ ਲੋਕ ਬੰਨ੍ਹ ਕੇ ਬਿਠਾਉਂਦਿਆਂ ਨੂੰ ਵੇਖ ਤੇ ਸੁਣ ਲਿਆ ਸੀ। ਫਰਕ ਸਿਰਫ ਏਨਾ ਸੀ ਕਿ ਇਹ ਉਦੋਂ ਹੁਣ ਵਾਲੇ ਪੂਰਨ ਤੇ ਪਿਆਰੇ ਲਾਲ ਨਹੀਂ ਸਨ ਹੁੰਦੇ। ਮੇਰੇ ਵਾਂਗ ਜਿਹੜੇ ਇਨ੍ਹਾਂ ਨੂੰ ਚਾਰ ਦਹਾਕੇ ਤੋਂ ਪਹਿਲਾਂ ਦੇ ਜਾਣਦੇ ਹਨ, ਉਹ ਵੀ ਸ਼ਾਇਦ ਇਨ੍ਹਾਂ ਦੋਹਾਂ ਭਰਾਵਾਂ ਵਾਂਗ ਇਹ ਸੋਚਦੇ ਜ਼ਰੂਰ ਹਨ ਕਿ ਏਡਾ ਵੱਡਾ ਰੁਤਬਾ ਮਿਲਣ ਦੀ ਉਕਾ ਹੀ ਕੋਈ ਉਮੀਦ ਨਹੀਂ ਸੀ।
ਅਨੰਦਪੁਰ ਸਾਹਿਬ-ਜਲੰਧਰ ਮਾਰਗ ਤੇ ਗੜ੍ਹਸ਼ੰਕਰ ਤੇ ਬੰਗੇ ਦਰਮਿਆਨ ਇਕ ਪਿੰਡ ਆਉਂਦਾ ਹੈ Ḕਪੱਲੀ ਝਿੱਕੀḔ ਤੇ ਇਸ ਪਿੰਡ Ḕਚ ਜੇਠ ਮਹੀਨੇ ਲੱਗਣ ਵਾਲਾ ਬਾਬਾ ਸ਼ਾਹ ਕਮਾਲ ਦਾ ਮੇਲਾ ਹੁਣ ਤਾਂ ਭਾਵੇਂ ਛੋਟਾ ਹੋ ਗਿਆ ਹੋਵੇ ਪਰ ਕਿਸੇ ਵਕਤ ਇਹ ਪੂਰੇ ਪੰਜਾਬ Ḕਚ ਮਸ਼ਹੂਰ ਸੀ ਤੇ ਇਸੇ ਕਰਕੇ ਨਕਲੀਏ, ਕੱਵਾਲ ਤੇ ਨੱਚਾਰ ਇਥੇ ਅਖਾੜੇ ਤੇ ਮਹਿਫਿਲਾਂ ਦਾ ਰੰਗ ਦਿਨ-ਰਾਤ ਬੰਨ੍ਹੀਂ ਰੱਖਦੇ ਸਨ। ਮੈਨੂੰ ਯਾਦ ਹੈ ਕਿ ਇਸ ਮੇਲੇ ‘ਤੇ ਇਕ ਮਰਦ ਨੂੰ ਔਰਤ ਬਣ ਕੇ ਨੱਚਦਿਆਂ ਤੇ ਸੁਰੀਲਾ ਗਾਉਣ ਕਰਕੇ ਕਈ ਵਾਰ ਲੋਕ ਇਕ ਦੀ ਥਾਂ ਦੋ ਰੁਪਏ ਦਾ ਨੋਟ ਵਾਰ ਕੇ ਸੁੱਟਦੇ ਸਨ ਤੇ ਇਕ ਹੋਰ ਮਰਦ ਨੂੰ ਚੌਪਾਟੇ ਕੱਛਾਂ Ḕਚ ਮਾਰ ਕੇ ਹਸਾਉਂਦਿਆਂ ਵੇਖ ਲੋਕ ਸਾਰੀ ਰਾਤ ਨਾ ਹਿੱਲਦੇ ਤੇ ਇਹ ਦੋਵੇਂ ਕੰਮ ਪੂਰਨ ਤੇ ਪਿਆਰੇ ਲਾਲ ਹੀ ਕਰਦੇ ਸਨ। ਪੂਰਨ ਦੀਆਂ ਮੁੱਛਾਂ ਉਦੋਂ ਵੀ ਇਸੇ ਅੰਦਾਜ਼ ਵਿਚ ਹੁੰਦੀਆਂ ਸਨ। ਜਦੋਂ ਇਨ੍ਹਾਂ ਦੀ ਗੱਲ ਇਥੋਂ ਸ਼ੁਰੂ ਕਰਦੇ ਹਾਂ ਕਿ ਪਿਆਰੇ ਲਾਲ ਕਦੇ ਔਰਤਾਂ ਵਾਲੇ ਕੱਪੜੇ ਪਾ ਕੇ ਨੱਚਦਾ ਵੀ ਹੁੰਦਾ ਸੀ ਤਾਂ ਸ਼ਾਇਦ ਨਵੀਂ ਪੀੜ੍ਹੀ ਨੂੰ ਕੁਝ ਅਜੀਬ ਜਿਹਾ ਲੱਗੇ ਪਰ ਇਨ੍ਹਾਂ ਨੇ ਇਸ Ḕਕਥਨ ਨੂੰ ਸੱਚ ਕਰਕੇ ਵਿਖਾਇਆ ਹੈ ਕਿ ਬੱਤਖ ਪਾਣੀ ਵਿਚ ਡੁੱਬਦੀ ਵੀ ਨਹੀਂ ਹੁੰਦੀ ਤੇ ਸੋਨਾ ਕਦੇ ਜੰਗਾਲ ਦੀ ਭੇਂਟ ਨਹੀਂ ਚੜ੍ਹਦਾ। ਜਿਹੜੇ ਕਈ ਵਾਰ ਐਵੇਂ ਲੋਹੇ ਲਾਖੇ ਹੋ ਕੇ ਕਹਿ ਦਿੰਦੇ ਨੇ ਕਿ ਦੁਨੀਆਂ ਨੇ ਮੇਰੀ ਕਦਰ ਨਹੀਂ ਪਾਈ, ਮੁੱਲ ਨਹੀਂ ਪਾਇਆ, ਉਹ ਪੂਰਨ ਤੇ ਪਿਆਰੇ ਨੂੰ ਪੁੱਛ ਕੇ ਵੇਖਣ, ਫੇਰ ਲੱਗੇਗਾ ਕਿ ਦੁਨੀਆਂ ਕਦੇ ਘੱਟ ਤੋਲਦੀ ਹੀ ਨਹੀਂ।
ਕਰੀਬ 1975-76 ਤੱਕ ਇਹ ਦੋਵੇਂ ਭਰਾਵਾਂ ਦਾ ਇਹ ਰੂਪ ਵੇਖਦਿਆਂ ਵੇਖਦਿਆਂ ਮੈਂ ਕਾਲਜ Ḕਚ ਚਲੇ ਗਿਆ। ਸਾਲ 1980 ਵਿਚ ਫਗਵਾੜੇ ਦਾ ਹੀ ਇਕ ਮੁੰਡਾ ਮੇਰੇ ਤੋਂ ਇਕ ਸਾਲ ਪਿੱਛੇ ਮਕੈਨੀਕਲ ਇੰਜੀਨੀਅਰਿੰਗ ਕਰਨ ਲੱਗ ਪਿਆ। ਫੈਸ਼ਨੇਬਲ ਪੂਰਾ, ਪੜ੍ਹਾਈ Ḕਚ ਹੱਥੋਂ ਪੂਰਾ ਤੰਗ, ਪਰ ਜਦੋਂ ਵੀ ਰਾਮਗੜ੍ਹੀਆ ਸੰਸਥਾਵਾਂ Ḕਚ ਕੋਈ ਸਮਾਗਮ ਹੋਣਾ ਉਹਨੇ ਆਖਣਾ- ਬਈ ਸਾਡੇ ਕਬੀਲੇ ‘ਚੋਂ ਦੋ ਭਰਾ ਗਾਉਂਦੇ ਨੇ। ਕਿਸੇ ਨੇ ਬਹੁਤਾ ਧਿਆਨ ਨਾ ਦੇਣਾ ਪਰ ਇਸ ਮੁੰਡੇ ਬਾਰੇ ਕਹਿਣਾ ਪਵੇਗਾ ਕਿ ਇਸ ਨੇ ਨਾ ਸਿਰਫ ਆਪਣੇ ਵਣਜਾਰੇ ਜਾਂ ਬਾਜੀਗਰ ਕਬੀਲੇ ਨੂੰ ਮਾਣ ਦੁਆਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਈ ਰੱਖਿਆ ਸਗੋਂ Ḕਸੰਗੀਤ ਦਰਪਣḔ ਵਾਲੇ ਐਚæਐਸ਼ ਪ੍ਰੀਤ ਤੇ ਜਗਤਾਰ ਹੋਰਾਂ ਜਦੋਂ Ḕਸੁਰ ਪੰਜਾਬ ਦੇḔ ਮੇਲਾ ਅਰੰਭ ਕੀਤਾ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਦਾ ਸਨਮਾਨ ਹੀ ਕਰਵਾਇਆ। ਇਹ ਗੱਭਰੂ ਓਮ ਪ੍ਰਕਾਸ਼ ਕਮਲ ਰਹਿੰਦਾ ਤਾਂ ਅੱਜ-ਕੱਲ੍ਹ ਕੈਲੀਫੋਰਨੀਆ ਹੀ ਹੈ ਤੇ ਇਹ ਆਪ ਭਾਵੇਂ ਇੰਜੀਨੀਅਰਿੰਗ ਨਹੀਂ ਕਰ ਸਕਿਆ ਪਰ ਇਹਨੂੰ ਸਜਦਾ ਕਰਨਾ ਪਵੇਗਾ ਕਿ ਵਡਾਲੀ ਭਰਾਵਾਂ ਨੂੰ ਕਈ ਇਮਤਿਹਾਨਾਂ ‘ਚੋਂ ਇਹਨੇ ਹੀ ਲੰਘਾਇਆ।
ਵਡਾਲੀ ਭਰਾਵਾਂ ਦੇ ਸੰਗੀਤਕ ਕੈਰੀਅਰ ਵਿਚ ਇਸ ਗੱਲ ਨੂੰ ਸਵੀਕਾਰ ਕਰਨਾ ਪਵੇਗਾ ਕਿ ਜਿਵੇਂ ਗੁਰਦਾਸ ਨੂੰ ਦੂਰਦਰਸ਼ਨ ਨੇ ਸਟਾਰ ਬਣਾਇਆ ਇਵੇਂ ਇਨ੍ਹਾਂ ਨੂੰ ਵੀ ਬਹੁਤ ਵੱਡੀ ਬ੍ਰੇਕ ਲੈ ਕੇ ਦਿੱਤੀ ਹੈ। ਚੱਜ ਦੇ ਅਤੇ ਮਿਆਰੀ ਪ੍ਰੋਗਰਾਮਾਂ ਵਿਚ ਤੇ ਐਨ ਪ੍ਰਾਈਮ ਟਾਈਮ ‘ਤੇ ਇਨ੍ਹਾਂ ਨੂੰ ਪੇਸ਼ ਕੀਤਾ ਹੈ। ਕੋਈ ਸ਼ੱਕ ਨਹੀਂ ਕਿ ਸੁਆਣੀਆਂ ਪੇਂਡੂ ਖੇਤਰਾਂ Ḕਚ ਰੋਟੀ ਤਵੇ Ḕਤੇ ਛੱਡ ਕੇ ਟੈਲੀਵੀਜ਼ਨ ਮੂਹਰੇ ਬੈਠ ਜਾਂਦੀਆਂ ਸਨ। ਬਜ਼ੁਰਗ ਉਨ੍ਹਾਂ ਤੋਂ ਵੀ ਮੂਹਰੇ। ਬਜ਼ੁਰਗ ਮਾਂਵਾਂ ਜਿਨ੍ਹਾਂ ਨੂੰ ਨਾਂ ਨਹੀਂ ਚੇਤੇ ਰਹਿੰਦਾ ਸੀ ਉਹ Ḕਪਹਿਲਵਾਨ ਗਵੱਈਆ ਆ ਗਿਆḔ ਕਹਿ ਕੇ ‘ਵਾਜਾਂ ਮਾਰਦੀਆਂ ਸਨ ਗਾਉਣ ਸੁਣਨ ਲਈ। ਜਿਹੜੇ ਕਿਸਮਤ ਤੇ ਕਲਾ Ḕਚ ਵਿਸ਼ਵਾਸ ਰੱਖਦੇ ਹਨ ਉਹ ਝੱਟ ਕਹਿਣਗੇ ਇਹ ਵਡਾਲੀ ਭਰਾਵਾਂ ਕੋਲ ਹੈ, ਮੈਂ ਵੀ ਤਸਦੀਕ ਇਸ ਕਰਕੇ ਕਰ ਦਿਆਂਗਾ ਕਿ ਇਹ ਪੜ੍ਹੇ ਲਿਖੇ ਹੀ ਘੱਟ ਨਹੀਂ ਸਨ ਸਗੋਂ ਜੁਗਾੜੀ ਵੀ ਨਹੀਂ ਰਹੇ। ਪੂਰਨ ਚੰਦ Ḕਗੂਠਾ ਟੇਕ ਹੈḔ ਅੱਖਰ ਨਹੀਂ ਪੜ੍ਹਨਾ ਆਉਂਦਾ ਪਰ ਬੁੱਲ੍ਹੇ ਸ਼ਾਹ ਤੋਂ ਸ਼ਾਹ ਹੁਸੈਨ ਤੱਕ ਸਭ ਕੁਝ ਜ਼ੁਬਾਨੀ ਯਾਦ ਹੈ ਇਸੇ ਕਰਕੇ ਅਨਪੜ੍ਹ ਹੁੰਦਿਆਂ ਵੀ Ḕਪਦਮ ਸ੍ਰੀḔ ਲੈ ਗਏ ਹਨ।
ਇਤਿਹਾਸਕ ਨਗਰੀ ਗੁਰੂ ਕੀ ਵਡਾਲੀ ਅੱਗੇ ਹਰ ਇਕ ਦਾ ਸਿਰ ਆਪ ਮੁਹਾਰੇ ਝੁਕਦਾ ਹੈ, ਪਰ ਅੰਮ੍ਰਿਤਸਰ ‘ਚ ਛੇਹਰਟੇ ਤੋਂ ਅੱਗੇ ਘੁੱਗ ਵਸਦੀ ਇਸ ਧਰਤੀ ‘ਤੇ ਇਹ ਦੋਵੇਂ ਭਰਾ ਵੀ ਰਹਿੰਦੇ ਹਨ। Ḕਸੁਰ ਸੱਜਣਾਂḔ ਦੀ ਵੇਲੇ ਸ਼ਮਸ਼ੇਰ ਸੰਧੂ ਮੈਨੂੰ ਕਹਿਣ ਲੱਗਾ, Ḕਯਾਰ ਪੂਰਨ ਦੀ ਘਰ ਆਲੀ ਨਾਲ ਕਰ ਗੱਲਾਂ, ਅਜੀਤ ਦੇ ਪਾਠਕ ਲੁਤਫ ਬੜਾ ਲੈਣਗੇ।Ḕ ਗੱਲ ਮੇਰੇ ਵੀ ਮਨ ਨੂੰ ਲੱਗ ਗਈ। ਉਦੋਂ ਖੈਰ! ਮੈਨੂੰ ਇਹ ਜ਼ਰੂਰ ਪਤਾ ਲੱਗ ਗਿਆ ਸੀ ਕਿ ਇਹ ਓਮ ਪ੍ਰਕਾਸ਼ ਕਮਲ ਦੇ ਵੀ ਰਿਸ਼ਤੇਦਾਰ ਹਨ ਤੇ ਗਾਇਕ ਸੁਖਵਿੰਦਰ ਪੰਛੀ ਦੇ ਵੀ। ਮੈਂ ਵਡਾਲੀ ਗਿਆ, ਸੰਨ ਅਠਾਸੀ ਦੀ ਗੱਲ ਐ, ਘਰ ਉਦੋਂ ਦਰਮਿਆਨਾ ਹੀ ਸੀ, ਦੋਹਾਂ ਭਰਾਵਾਂ ਦੀ ਇਕੋ ਬੈਠਕ ਸੀ। ਚਲੋ! ਮੰਜਿਆਂ Ḕਤੇ ਚਾਦਰਾਂ ਵਿਛੀਆਂ ਤਾਂ ਪੂਰਨ ਨੇ ਆਪਣੀ ਪਤਨੀ ਨੂੰ ‘ਵਾਜ ਮਾਰੀ, Ḕਏ ਧੰਤੀਏ ਉਰਾਂ ਆ ਜ਼ਰਾ।Ḕ ਉਹ ਵਿਚਾਰੀ ਪੇਂਡੂ ਸੁਭਾਅ ਵਾਂਗ ਚੁੰਨੀ ਸੁਆਰਦੀ ਆਈ ਤਾਂ ਪੂਰਨ ਨੇ ਮੁੱਛਾਂ Ḕਚ ਹੱਸ ਕੇ ਮਸ਼ਕਰੀ ਕਰ ਦਿੱਤੀ, “ਧੰਨ ਭਾਗ ਸਮਝ ਧੰਤੀਏ, ਪੱਤਰਕਾਰ ਆਇਆ ਤੇਰੇ ਨਾਲ ਮੁਲਾਕਾਤ ਕਰਨ ਉਹ ਵੀ ḔਅਜੀਤḔ ਤੋਂ, ਇਹ ਸਭ ਕੁਝ ਮੇਰੇ ਕਰਕੇ ਐ ਨਹੀਂ ਤੇ ਕਿਤੇ ਸੂਈਆਂ ਵੇਚਦੀ ਫਿਰਨਾ ਸੀ ਤੂੰ।” ਤੇ ਉਹ ਵੀ ਹੱਸ ਕੇ ਸ਼ਰਮ ਜਿਹੀ ਨਾਲ ਬਹਿ ਗਈ। ਮੇਰੇ ਲਈ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਦੋਹਾਂ ਪਰਿਵਾਰਾਂ ਨਾਲ ਸਮੇਤ ਉਨ੍ਹਾਂ ਦੇ ਜੀਆ ਜੰਤ ਨਾਲ ਮਿਲ ਰਿਹਾ ਸਾਂ। ਖੈਰ! ਗੱਲਾਂਬਾਤਾਂ ਹੋਈਆਂ। ਦੋ ਬੇਟਿਆਂ ਤੇ ਦੋ ਬੇਟੀਆਂ ਦਾ ਸੁੱਖ ਨਾਲ ਪਰਿਵਾਰ ਹੈ ਪੂਰਨ ਦਾ ਅਤੇ ਲਖਵਿੰਦਰ ਵਡਾਲੀ ਉਦੋਂ ਮੈਂ ਨਿੱਕਾ ਜਿਹਾ ਤਾਂ ਵੇਖਿਆ ਸੀ ਪਰ ਸਿਰੇ ਦਾ ਗਵੱਈਆ ਬਣੇਗਾ ਇਹਦੀ ਆਸ ਨਾ ਪੂਰਨ ਨੂੰ ਸੀ ਤੇ ਨਾ ਧੰਤੀ ਨੂੰ। ਮੈਨੂੰ ਯਾਦ ਹੈ ਕਿ ਇਸ ਮੁਲਾਕਾਤ ਦੀ ਪ੍ਰਸ਼ੰਸਾ ਵਿਚ ਸਭ ਤੋਂ ਵੱਧ ਚਿੱਠੀਆਂ ਅਜੀਤ Ḕਚ ਛਪੀਆਂ।
ਜਿੰਨੇ ਕੁ ਵਸੀਲੇ ਮੇਰੇ ਕੋਲ ਸਨ ਉਨ੍ਹਾਂ ਦੇ ਮੈਂ ਹੀਲੇ ਬਣਾ ਕੇ ਇਨ੍ਹਾਂ ਦੋਵਾਂ ਭਰਵਾਂ ਲਈ ਮੈਂ ਯਤਨ ਕਰਦਾ ਰਿਹਾ। ਸ਼ੌਕੀ ਮੇਲੇ ਦੀ ਚੜ੍ਹਾਈ ਵੇਲੇ ਮੈਂ ਸਾਲ 1993 ਵਿਚ ਇਨ੍ਹਾਂ ਦਾ ਸਨਮਾਨ ਰੱਖਿਆ। ਉਦੋਂ ਗੋਲਡਨ ਮੈਲੋਡੀਜ਼ ਕੰਪਨੀ ਗੁੜਗਾਓਂ ਦਾ ਮਾਲਕ ਭਾਪਾ ਪਰਮਜੀਤ ਸਿੰਘ ਦਲੇਰ ਮਹਿੰਦੀ ਦੀ Ḕਪੈਸਾ ਡੈਡੀ ਦਾḔ ਰਿਲੀਜ਼ ਕਰਵਾਉਣ ਲਈ ਦਲੇਰ ਨੂੰ ਨਾਲ ਲੈ ਕੇ ਆਇਆ। ਕੈਸਿਟ ਤਾਂ ਅਸੀਂ ਰਿਲੀਜ਼ ਕਰ’ਤੀ ਪਰ ਦਲੇਰ ਨੂੰ ਗਾਉਣ ਦਾ ਸਮਾਂ ਇਸ ਕਰਕੇ ਨਾ ਦਿੱਤਾ ਕਿ ਕਿਤੇ ਨਵੇਂ ਮੁੰਡੇ ਕਰਕੇ ਮੇਲਾ ਖਿੰਡ ਨਾ ਜਾਵੇ ਪਰ ਯਕੀਨ ਮੰਨੋ ਕਿ ਸਰਦੂਲ ਤੋਂ ਬਾਅਦ ਜਦੋਂ ਵਡਾਲੀ ਭਰਾਵਾਂ ਨੂੰ ਪੇਸ਼ ਕੀਤਾ ਤਾਂ ਹਜ਼ਾਰਾਂ ਲੋਕਾਂ ਨੇ ਖੜੇ ਹੋ ਕੇ ਤਾਲੀਆਂ ਵਜਾਈਆਂ ਤੇ ਕਰੀਬ ਚਾਲੀ ਮਿੰਟ ਤੱਕ ਦੋਹਾਂ ਨੂੰ ਇਕ ਚਿਤ ਹੋ ਕੇ ਸੁਣਿਆ। ਮੰਨੋਗੇ ਕਿ ਪੈਸੇ ਤਾਂ ਅਸੀਂ ਇਕੱਤੀ ਸੌ ਹੀ ਦੇਣਾ ਸੀ ਸਨਮਾਨ ਦੇ ਨਾਲ ਪਰ ਪੂਰਨ ਦੀ ਮੰਗ ਦੇਖੋ- Ḕਅਸ਼ੋਕ ਰੋਟੀ ਦਾ ਪ੍ਰਬੰਧ ਤਾਂ ਚਲੋ ਹੈਗਾ ਪਰ ਘੁੱਟ ਦਾ ਵੀ ਕੁਝ ਕਰ।Ḕ ਇਹ ਜੋੜੀ ਮੇਰੇ ਚਾਵਾਂ ਵਿਚ ਏਨੀ ਵਸੀ ਰਹੀ ਹੈ ਕਿ ਸੱਚ ਮੰਨੋ ਮੈਂ ਮੇਲਾ ਛੱਡ ਕੇ ਮਾਹਿਲਪੁਰ ਤੋਂ ਚਾਰ ਮੀਲ ਦੂਰ ਇਨ੍ਹਾਂ ਨੂੰ ਇਕ ਢਾਬੇ ਤੇ ਲਿਜਾ ਕੇ ਰੋਟੀ ਵੀ ਖੁਆਈ ਤੇ ਘੁੱਟ ਤਾਂ ਕੀ ਫੇਰ ਕਈ ਘੁੱਟ ਅੰਦਰ ਲੰਘਾ ਦਿੱਤੇ। ਖੁਸ਼ੀ ਇਹ ਸੀ ਕਿ ਚਲੋ ਮੇਲੇ ਦੀ ਵੀ ਚੜ੍ਹਾਈ ਹੋ ਗਈ ਸੀ ਤੇ ਮੇਰਾ ਚਾਅ ਵੀ ਪੂਰਾ ਹੋ ਗਿਆ ਸੀ।
ਅਗਲੀ ਘਟਨਾ ਇਹ ਸੀ ਕਿ ਨਵਾਂਸ਼ਹਿਰ ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਬਣਾ ਦਿੱਤਾ। ਪਹਿਲਾ ਡਿਪਟੀ ਕਮਿਸ਼ਨਰ ਲੇਖਕ ਜੰਗ ਬਹਾਦਰ ਗੋਇਲ ਨੂੰ ਲਗਾ ਦਿੱਤਾ ਗਿਆ। ਮੈਂ ਚਾਹੁੰਦਾ ਸੀ ਕਿ ਇਸ ਜਸ਼ਨ ਵਿਚ ਮੈਂ ਵੀ ਹਿੱਸਾ ਪਾਵਾਂ ਤੇ ਮੈਂ ਵਡਾਲੀ ਭਰਾਵਾਂ ਦੀ ਮਹਿਫਿਲ ਚੰਡੀਗੜ੍ਹ ਰੋਡ ‘ਤੇ ਸਤਲੁਜ ਸਿਨਮੇ ਦੇ ਅੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ਨਾਲ ਬਣੇ Ḕਮਾਤਾ ਵਿਦਿਆਵਤੀḔ ਭਵਨ ਵਿਚ ਰੱਖ ਲਈ। ਪੈਸਾ ਸਿਰਫ ਇਕਵੰਜਾ ਸੌ ਰੁਪਿਆ ਦੇਣਾ ਸੀ। ਖੈਰ! ਉਦੋਂ ਉਨ੍ਹਾਂ ਨੇ ਫੀਅਟ ਚਿੱਟੇ ਰੰਗ ਦੀ ਲੈ ਲਈ ਸੀ। ਉਹ ਉਸੇ ਕਾਰ ਵਿਚ ਛੇ ਜਣੇ ਸ਼ਾਮੀ ਪੰਜ ਕੁ ਵਜੇ ਆ ਗਏ। ḔਅਜੀਤḔ ਦੇ ਅੱਜ-ਕੱਲ੍ਹ ਨਵੇਂ ਸ਼ਹਿਰੋਂ ਰਿਪੋਰਟ ਦੀਦਾਰ ਸ਼ੇਤਰਾ ਦੇ ਘਰ ਲੈ ਕੇ ਹਾਲੇ ਮੈਂ ਵੜਨ ਹੀ ਲੱਗਾ ਸੀ ਕਿ ਖਬਰ ਆ ਗਈ ਕਿ ਗਿਆਨੀ ਜ਼ੈਲ ਸਿੰਘ ਦੀ ਮੌਤ ਹੋ ਗਈ। ਮਹਿਫਿਲ ਤਾਂ ਚਾਰ ਦਿਨ ਸਰਕਾਰੀ ਸੋਗ ਵਿਚ ਕੀ ਹੋਣੀ ਸੀ, ਮੇਰੇ ਲਈ ਇਕ ਹੋਰ ਮੁਸੀਬਤ ਖੜੀ ਹੋ ਗਈ।
ਪੰਗਾ ਇਹ ਪਿਆ ਕਿ ਠੇਕੇ ਵੀ ਸਾਰੇ ਬੰਦ ਹੋ ਗਏ। ਦਾਰੂ ਦਾ ਪਹਿਲਾਂ ਮੈਂ ਪ੍ਰਬੰਧ ਨਾ ਕਰ ਸਕਿਆ। ਪਿਆਰੇ ਲਾਲ ਕਹਿਣ ਲੱਗਾ, “ਯਾਰ ਗਿਆਨੀ ਜ਼ੈਲ ਸਿੰਘ ਐਕਸੀਡੈਂਟ ਹੋ ਕੇ ਏਨਾ ਤੰਗ ਹੋ ਕੇ ਮਰਿਆ ਅੱਜ ਤਾਂ ਊਂਈਂ ਦੋ ਪੈਗ ਵੱਧ ਪੀਣੇ ਚਾਹੀਦੇ ਨੇ।”
ਸ਼ੇਤਰਾ ਦੇ ਘਰ ਢਾਡੀ ਦਇਆ ਸਿੰਘ ਦਿਲਬਰ ਤੇ ਉਨ੍ਹਾਂ ਦਾ ਬੇਟਾ ਕੁਲਜੀਤ ਸਿੰਘ ਦਿਲਬਰ ਵੀ ਮੇਰੇ ਨਾਲ ਹੀ ਬੈਠੇ ਸਨ। ਜਦੋਂ ਪੂਰਨ ਨੇ ਆਖਿਆ, “ਭਾਈ ਅਸੀਂ ਤਾਂ ਘੁੱਟ ਲਾਏ ਬਿਨਾਂ ਨ੍ਹੀਂ ਰਹਿ ਸਕਦੇ, ਕਰੋ ਕੋਈ ਹੀਲਾ।” ਮੈਨੂੰ ਏਨਾ ਤਾਂ ਪਤਾ ਸੀ ਕਿ ਦੀਦਾਰ ਸ਼ੇਤਰੇ ਕੋਲ ḔਕੋਟਾḔ ਹੈ ਪਰ ਸ਼ਾਇਦ ਉਹ ਮੇਰਾ ਜਲੂਸ ਕੱਢਣ ਲਈ ਮੁੱਕਰ ਗਿਆ ਲਗਦਾ ਸੀ। Ḕਮਰਦਾ ਕੀ ਨਾ ਕਰਦਾḔ ਵਾਲੀ ਗੱਲ ਮੁਤਾਬਿਕ ਮੈਂ ਇਕ ਰੈਸਟੋਰੈਂਟ ਤੋਂ ਦੁੱਗਣੇ ਭਾਅ ਵਿਚ ਛੇ ਬੋਤਲਾਂ ਥੰਡਰ ਬੀਅਰ ਦੀਆਂ ਲੈ ਆਇਆ ਕਿ ਚਲੋ ਡੰਗ ਟਪਾਉਂਨੇ ਆਂ। ਬੀਅਰਾਂ ਵੇਖ ਕੇ ਪੂਰਨ ਦਾ ਗੁੱਸਾ ਉਤਾਹਾਂ ਚੜ੍ਹ ਗਿਆ, “ਅਸੀਂ ਇਹ ਮੂਤ-ਪਲਾਨ ਜਿਹਾ ਨਹੀਂ ਪੀਂਦੇ ਜੇ, ਭੌਰੇ ਤੈਥੋਂ ਯਾਰ ਇਕ ਬੋਤਲ ਦਾ ਪ੍ਰਬੰਧ ਨਹੀਂ ਜੇ ਹੁੰਦਾ? ਆਈਂ ਸਾਡੇ ਕੋਲ ਕਿਤੇ ਅੰਬਰਸਰ ਗਾਂਧੀ ਦੇ ਜਨਮ ਦਿਨ ਵਾਲੇ ਵੀ ਟਰੱਕ ਨਾ ਲਦਾ ਦਈਏ।” ਤੇ ਉਨ੍ਹਾਂ ਬੀਅਰ ਪੀਣ ਤੋਂ ਤਾਂ ਜਮਾ ਈ ਸਿਰ ਫੇਰ’ਤਾ ਅਤੇ ਮੰਨੋ ਕੇ ਰਾਤ ਗਿਆਰਾਂ ਵਜੇ ਚਾਰ ਮੀਲ ਦੂਰ ਜੇਠੂ ਮਜਾਰੇ ਪਿੰਡ ਤੋਂ ਇਕ ਫੌਜੀ ਦਾ ਤਰਲਾ ਕਰਕੇ ਢਾਈ ਸੌ ਦੀ Ḕਓਲਡ ਮੌਕḔ ਰੰਮ ਲਿਆ ਕੇ ਪਲਾਈ ਤਾਂ ਸੌਣ ਲੱਗਿਆਂ ਪੂਰਨ ਨੇ ਮੁੱਛਾਂ Ḕਚ ਹਾਸਾ ਹੱਸ ਕੇ ਆਪਣੇ ਸੁਭਾਅ ਮੁਤਾਬਿਕ ਆਖਿਆ, “ਹੁਣ ਹੋਈ ਨਾ ਗੱਲ ਅਸ਼ੋਕ, ਗਿਆਨੀ ਜ਼ੈਲ ਸਿਹੁੰ ਮਰ ਗਿਐ ਤੇ ਅਸੀਂ ਤਾਂ ਸੋਫੀ ਨ੍ਹੀਂ ਸੌਂ ਸਕਦੇ।” ਉਸ ਦਿਨ ਤਾਂ ਮੈਂ ਦੁਖੀ ਹੋਇਆ ਪਰ ਫਿਰ ਰਾਤ ਸਾਡੀ ਦੋਸਤੀ ਹੋਰ ਗੂੜ੍ਹੀ ਹੋ ਗਈ।
ਸਾਲ ਦੋ ਹਜ਼ਾਰ ਵਿਚ ਮੈਂ ਆਪਣੀ ਜ਼ਿੰਦਗੀ ਦੀ ਵਡਾਲੀ ਬੰਧੂਆਂ ਦੀ ਆਖਰੀ ਮਹਿਫਿਲ ਬੰਗਾ ਅਨਮੋਲ ਪੈਲੇਸ ਵਿਚ ਕਰਵਾਈ। ਪੂਰਨ ਕਹਿਣ ਲੱਗਾ, ਅਸ਼ੋਕ ਹੁਣ ਦਿਨ ਬਦਲ ਗਏ ਹਨ, Ḕਕੱਤੀ Ḕਕਵੰਜਾ ਨਾਲ ਗੱਲ ਨਹੀਂ ਬਣੇਗੀ, ਅਸੀਂ ਹੁਣ ਰਾਸ਼ਟਰਪਤੀ ਭਵਨ ਤੱਕ ਜਾਣ ਵਾਲੇ ਆਂ ਪੈਸੇ ਦਾ ਖਿਆਲ ਰੱਖੀਂ।
ਬਦਕਿਸਮਤੀ ਇਸ ਆਖਰੀ ਪ੍ਰੋਗਰਾਮ ਵਿਚ ਇਹ ਹੋਈ ਕਿ ਮਹਿਫਿਲ ਤਾਂ ਅੱਧੀ ਰਾਤ ਤੱਕ ਜੰਮ ਕੇ ਚੱਲੀ ਪਰ ਮੇਰਾ ਮੁਖ ਮਹਿਮਾਨ ਨਾ ਆਇਆ। ਇਕੱਤਰ ਸੌ ਦੀ ਉਨ੍ਹਾਂ ਨੂੰ ਪੇਮੈਂਟ ਉਹਨੇ ਭਰਨੀ ਸੀ।
ਤੁਰਨ ਲੱਗਿਆਂ ਨੂੰ ਜਦੋਂ ਮੈਂ ਆਪਣੇ ਅਕਾਊਂਟ ‘ਚੋਂ ਸਹਿਕਾਰੀ ਸਭਾ ਦੇ ਬੈਂਕ ਦਾ ਚੈਕ ਦੇ ਦਿੱਤਾ ਤਾਂ ਪੂਰਨ ਕਹਿਣ ਲੱਗਾ, “ਕਿਉਂ ਪਾਉਨੈਂ ਚੱਕਰਾਂ ਵਿਚ, ਅਸੀਂ ਤਾਂ ਟੈਲੀਵੀਜ਼ਨ ਦਾ ਚੈਕ ਬੜੇ ਔਖੇ ਕੈਸ਼ ਕਰਾਉਂਨੇ ਜੇ। ਸਾਨੂੰ ਨਕਦ ਦੇਹ।”
ਖੈਰ! ਉਹ ਚੈਕ ਤਾਂ ਲੈ ਗਏ। ਮੈਂ ਨਾਲ ਹੀ ਇਹ ਕਹਿ’ਤਾ, “ਦਸ ਕੁ ਦਿਨ ਠਹਿਰ ਕੇ ਜਮ੍ਹਾ ਕਰਵਾਇਓ।” ਕਿਹਾ ਤਾਂ ਮੈਂ ਇਸ ਕਰਕੇ ਸੀ ਕਿ ਜਦ ਤੱਕ ਤਨਖਾਹ ਆ ਜਾਵੇਗੀ ਪਰ ਉਨ੍ਹਾਂ ਅਗਲੇ ਦਿਨ ਹੀ ਜਮ੍ਹਾਂ ਕਰਵਾḔਤਾ। ਚੈਕ ਬਾਊਂਸ ਹੋ ਗਿਆ। ਗੁੱਸੇ Ḕਚ ਆਪਣਾ ਤਬਲੇ ਵਾਲਾ ਭੇਜਿਆ। ਖੈਰ! ਇਕੱਤਰ ਸੌ ਤਾਂ ਮੈਂ ਦੇ ਦਿੱਤੇ ਪਰ ਉਹ ਮੈਨੂੰ ਰੁੱਸੇ ਰੁੱਸੇ ਲਗਦੇ ਰਹੇ। ਸਾਲ 2005 Ḕਚ ਜਲੰਧਰ ਦੂਰਦਰਸ਼ਨ ਦੇ ਗੇਟ ‘ਤੇ ਵੜਦਿਆਂ ਉਹ ਦੋਵੇਂ ਭਰਾ ਮਿਲ ਪਏ। ਮੈਨੂੰ ਘੁੱਟ ਕੇ ਜੱਫੀ ਪਾ ਲਈ ਜਿਵੇਂ ਕਦੇ ਕੁਝ ਹੋਇਆ ਹੀ ਨਾ ਹੋਵੇ, ਤੇ ਮੈਂ ਦੂਜੀ ਵਾਰ ਸ਼ਰਮਿੰਦਾ ਹੋ ਗਿਆ ਸੀ।