ਭਾਗ ਦਿੱਲੀ ਦੇ ਬਦਲਣ ਨੂੰ ਲੋਕ ਕਾਹਲੇ, ਅੱਜ ਕੱਲ੍ਹ ਪੈਂਦਾ ਏ ਹਰ ਥਾਂ ਸ਼ੋਰ ਪੂਰਾ।
ਢਾਹ ਲਵਾਂਗੇ ਕੇਜਰੀਵਾਲ ਰਲ ਕੇ, ਸੱਚੀਂ ਭਾਜਪਾ ਦਾ ਲੱਗਿਆ ਜ਼ੋਰ ਪੂਰਾ।
ਘਟਾ ਸਾਉਣ ਦੀ ਪਤਾ ਨਹੀਂ ਚੜੂ ਕਿਧਰੋਂ, ਬਿਨਾਂ ਖੰਭਾਂ ਤੋਂ ਮਸਤਿਆ ਮੋਰ ਪੂਰਾ।
ਸੱਤ ਫਰਵਰੀ ਨੂੰ ਝਾਂਜਰਾਂ ਬੰਨ੍ਹਣੀਆਂ ਨੇ, ਛਣਕੂ ਦਸ ਨੂੰ ਇਨ੍ਹਾਂ ਦਾ ਬੋਰ ਪੂਰਾ।
ਜ਼ੋਰਾਵਰ ਨਾ ਮਾੜੇ ਦੀ ਪਿੱਠ ਲਾ ਜੇ, ਦੁਨੀਆਂ ਚਾਹੁੰਦੀ ਤਬਦੀਲੀ ਹੈ ਕੁੱਲ ਮਿੱਤਰੋ।
ਵਾਂਗ ਗੋਲੀ ਦੇ ਲੱਗੇਗਾ ḔਆਪḔ ਤਾਈਂ, ਖਿੜਿਆ ਦਿੱਲੀ ਜੇ ਕਮਲ ਦਾ ਫੁੱਲ ਮਿੱਤਰੋ!